ਦੁਹਾਜੂ
ਮੇਰੇ ਬਾਪ ਨੂੰ ਉਸਦੇ ਪੱਕੇ ਰੰਗ ਕਰਕੇ ਕਈ ਵਾਰ ਮੇਹਣੇ ਸੁਣਨੇ ਪੈਂਦੇ..
ਉਹ ਚੇਤਰ ਵਸਾਖ ਦੀਆਂ ਧੁੱਪਾਂ ਵਿਚ ਕਣਕ ਦੀ ਗਹਾਈ ਕਰਦਾ..ਪੋਹ ਮਾਘ ਦੀਆਂ ਰਾਤਾਂ ਨੂੰ ਨੱਕੇ ਮੋੜਦਾ..ਉਸਨੂੰ ਮੰਡੀ ਗਏ ਨੂੰ ਕਿੰਨੇ ਕਿੰਨੇ ਦਿਨ ਝੋਨੇ ਅਤੇ ਕਣਕ ਦੀ ਰਾਖੀ ਕਰਨੀ ਪੈਂਦੀ!
ਨਵੀਂ ਲਿਆਂਦੀ ਨਾਲਦੀ ਯਾਨੀ ਕੇ ਮੇਰੀ ਦੂਜੀ ਮਾਂ ਕਈ ਵਾਰ ਜਦੋਂ ਕਿਸੇ ਗੱਲੋਂ ਲੜ ਪਿਆ ਕਰਦੀ ਤੇ ਆਖਦੀ ਮੈਨੂੰ ਤੇ ਕਈ ਵਧੀਆ ਵਧੀਆ ਰਿਸ਼ਤੇ ਆਉਂਦੇ ਸਨ..ਪਤਾ ਨੀ ਮੇਰੇ ਪਿਓ ਨੂੰ ਤੇਰੇ “ਦੁਹਾਜੂ” ਵਿਚ ਕੀ ਦਿਸਿਆ!
ਦੋਹਾਂ ਦੀ ਉਮਰ ਵਿਚ ਵੀ ਦਸ ਬਾਰਾਂ ਵਰ੍ਹਿਆਂ ਦਾ ਫਰਕ ਸੀ..ਉਹ ਅੱਗੋਂ ਚੁੱਪ ਰਹਿੰਦਾ..ਪਰ ਅੰਦਰੋਂ ਅੰਦਰੀ ਉਸਦੇ ਕਾਲਜੇ ਦਾ ਰੁਗ ਭਰਿਆ ਜਾਂਦਾ!
ਇਸ ਵੇਲੇ ਉਸਨੂੰ ਪਹਿਲੀ ਬੜਾ ਚੇਤੇ ਆਉਂਦੀ ਲੱਗਦੀ..ਮੇਰੀ ਅਸਲ ਮਾਂ ਸੁਬਾਹ ਦੀ ਬੜੀ ਹੀ ਚੰਗੀ ਸੀ..ਹਮੇਸ਼ਾਂ ਕੰਮ ਹੀ ਕਰਦੀ ਰਹਿੰਦੀ..ਇਕ ਦਿਨ ਦੁਪਹਿਰੇ ਗੋਹਾ ਫੇਰਦੀ ਨੂੰ ਐਸਾ ਦਿਮਾਗੀ ਬੁਖਾਰ ਚੜਿਆ ਕੇ ਮੁੜ ਪੈਰਾਂ ਸਿਰ ਨਾ ਹੋ ਸਕੀ!
ਪਿੱਛੇ ਛੱਡ ਗਈ ਦੋ ਧੀਆਂ..ਮੈਂ ਤੇ ਉਦੋਂ ਮਸੀ ਚਾਰ ਸਾਲ ਦੀ ਵੀ ਨਹੀਂ ਸੀ ਹੋਈ..ਮੈਨੂੰ ਪਿਓ ਨਾਲ ਸੌਣ ਦੀ ਆਦਤ ਸੀ..
ਪਰ ਨਵੀਂ ਆਈ ਨੇ ਮੈਨੂੰ ਵੱਖਰਾ ਪਾਉਣਾ ਸ਼ੁਰੂ ਕਰ ਦਿੱਤਾ..ਮੈਂ ਕਿੰਨਾ ਕਿੰਨਾ ਚਿਰ ਮੰਜੇ ਤੇ ਪਈ ਰੋਂਦੀ ਰਹਿੰਦੀ..ਪਿਓ ਨੂੰ ਵਾਜਾਂ ਮਾਰਦੀ..ਫੇਰ ਵੱਡੀ ਭੈਣ ਮੈਨੂੰ ਥਾਪੜ ਕੇ ਸਵਾਂ ਦਿਆ ਕਰਦੀ..
ਮੈਂ ਫੇਰ ਵੀ ਅੱਧੀ ਰਾਤ ਉੱਠ ਜਾ ਪਿਓ ਦਾ ਬੂਹਾ ਖੜਕਾਉਂਦੀ..ਅੱਗੋਂ ਨਵੀਂ ਮੈਨੂੰ ਝਿੜਕਾਂ ਦੇ ਕੇ ਬਾਹਰ ਕੱਢ ਦਿਆ ਕਰਦੀ..ਇੱਕ ਵਾਰ ਉਸ ਨੇ ਮੈਨੂੰ ਚਪੇੜ ਵੀ ਕੱਢ ਮਾਰੀ..ਮੈਂ ਅੱਖਾਂ ਮਲਦੀ ਹੋਈ ਨੇ ਅੰਦਰ ਪਿਓ ਵੱਲ ਤੱਕਿਆ..ਪਰ ਉਸ ਨੇ ਧਿਆਨ ਦੂਜੇ ਪਾਸੇ ਕਰ ਲਿਆ!
ਫੇਰ ਨਵੀਂ ਮਾਂ ਵਿਚੋਂ ਇੱਕ ਮੁੰਡਾ ਹੋਇਆ..
ਕਿੰਨੀ ਸਾਰੀ ਖੁਸ਼ੀ ਮਨਾਈ..ਅਸੀਂ ਦੋਵੇਂ ਹੋਰ ਪਿੱਛੇ ਪਾ ਦਿੱਤੀਆਂ ਗਈਆਂ..ਕਈ ਵਾਰ ਨਿੱਕੇ ਵੀਰ ਨੂੰ ਚਾਅ ਨਾਲ ਚੁੱਕਣ ਲੱਗਦੀਆਂ ਤਾਂ ਰੋਕ ਦਿੱਤਾ ਜਾਂਦਾ!
ਅਸੀਂ ਆਪਣੇ ਬਾਪ ਵੇਖਦੀਆਂ ਪਰ ਉਹ ਬੇਬੱਸ ਸੀ..ਸਾਡਾ ਦੁੱਖ ਦਰਦ ਸਮਝਦਾ ਸੀ..ਪਰ ਸ਼ਾਇਦ ਕਲੇਸ਼ ਤੋਂ ਡਰਦਾ ਕੁਝ ਨਹੀਂ ਸੀ ਕਰ ਸਕਦਾ..!
ਫੇਰ ਵੀ ਲੁਕ-ਛਿਪ ਕੇ ਸਾਨੂੰ ਦੋਹਾਂ ਨੂੰ ਪਲੋਸ ਦਿਆ ਕਰਦਾ..!
ਅਸੀਂ ਦੋਵੇਂ ਪਿੰਡ ਦੇ ਸਰਕਾਰੀ ਸਕੂਲ ਜਾਇਆ ਕਰਦੀਆਂ ਪਰ ਨਿੱਕੇ ਨੂੰ ਸਪੈਸ਼ਲ ਸ਼ਹਿਰੋਂ ਬੱਸ ਲੈਣ ਆਇਆ ਕਰਦੀ!
ਦੋਵੇਂ ਸਕੂਲੋਂ ਆਉਂਦੀਆਂ ਤਾਂ ਜੂਠੇ ਭਾਂਡਿਆਂ ਅਤੇ ਗੰਦੇ ਲੀੜਿਆਂ...
...
ਦਾ ਢੇਰ ਸਾਨੂੰ ਉਡੀਕ ਰਿਹਾ ਹੁੰਦਾ!
ਫੇਰ ਇੱਕ ਦਿਨ ਸ਼ਹਿਰੋਂ ਆਉਂਦੇ ਦਾ ਐਕਸੀਡੈਂਟ ਹੋ ਗਿਆ..ਉਸਨੂੰ ਮੰਜੀ ਤੇ ਪਾ ਕੇ ਘਰੇ ਲਿਆਏ..ਮੈਂ ਖਹਿੜੇ ਪੈ ਗਈ ਮੰਜੇ ਤੇ ਪਏ ਨਾਲੋਂ ਵੱਖ ਨਾ ਹੋਵਾਂ..ਲੋਕਾਂ ਜਬਰਦਸਤੀ ਅੱਡ ਕੀਤਾ..ਸੰਸਕਾਰ ਕਰਨ ਚੱਲੇ ਤਾਂ ਫੇਰ ਅੱਗੇ ਲੇਟ ਗਈ..ਆਖਿਆ ਮੈਂ ਵੀ ਨਾਲ ਜਾਣਾ ਏ..!
ਫੇਰ ਫੁਲ ਚੁਗੇ ਗਏ..ਭੋਗ ਪੈ ਗਿਆ ਤੇ ਦੁਨੀਆਂ ਆਪੋ ਆਪਣੇ ਧੰਦਿਆਂ ਵਿਚ ਰੁਝ ਗਈ..!
ਨਵੀਂ ਜਮੀਨ ਦਾ ਹਿਸਾਬ ਕਰ ਆਪਣੇ ਰਾਹ ਪਈ!
ਭਵਿੱਖ ਸਾਡੇ ਦੋਹਾਂ ਭੈਣਾਂ ਅੱਗੇ ਸਵਾਲੀਆਂ ਨਿਸ਼ਾਨ ਬਣ ਖਲੋ ਗਿਆ..ਫੇਰ ਮੈਨੂੰ ਨਾਨਕੇ ਛੱਡ ਆਏ..ਤੇ ਵੱਡੀ ਭੈਣ ਚਾਚੇ ਹੁਰਾਂ ਰੱਖ ਲਈ..ਨਾਨਕੇ ਮੇਰਾ ਜੀ ਨਾ ਲਗਿਆ ਕਰੇ..ਮੈਨੂੰ ਥਾਪੜਨ ਵਾਲੀ ਭੈਣ ਮੇਰੇ ਕੋਲ ਨਹੀਂ ਸੀ..ਕਦੀ ਕਦੀ ਆਉਂਦੀ..ਫੇਰ ਉਸਦਾ ਚੇਤਾ ਜਿਹਾ ਭੁੱਲ ਗਿਆ..!
ਥੋੜੀ ਵੱਡੀ ਹੋਈ ਤਾਂ ਮਾਮਾ ਮੈਨੂੰ ਆਪਣੇ ਕੋਲ ਕਨੇਡਾ ਲੈ ਆਇਆ..
ਬਚਪਨ ਤੇ ਜਵਾਨੀ ਦਾ ਚੜਾਅ ਏਨੇ ਤੂਫ਼ਾਨਾਂ ਅਤੇ ਜਵਾਰ-ਭਾਟੇਆਂ ਥਾਣੀ ਹੋ ਕੇ ਗੁਜਰਿਆ ਕੇ ਮਾਮੀ ਦੀਆਂ ਝਿੜਕਾਂ ਮੈਨੂੰ ਆਮ ਜਿਹੀ ਗੱਲ ਲੱਗਦੀ..ਕੁਝ ਆਖਦੇ ਮੈਂ ਢੀਠ ਹੋ ਗਈ ਸਾਂ!
ਉਮਰੋਂ ਪਹਿਲਾਂ ਹੀ ਜਿੰਦਗੀ ਦੀ ਸਮਝ ਆ ਗਈ..ਮੇਰੇ ਕੋਲ ਦੋ ਰਾਹ ਸਨ..
ਇੱਕ ਤੇ ਆਪਣੇ ਨਾਲ ਹੋਈ ਦਾ ਕਿਸੇ ਹੋਰ ਕੋਲੋਂ ਬਦਲਾ ਲੈਂਦੀ ਤੇ ਜਾਂ ਫੇਰ ਕਿਸੇ ਆਪਣੇ ਵਰਗੇ ਹਾਲਾਤਾਂ ਦੇ ਮਾਰੇ ਦੀ ਹਾਣਂ ਬਣ ਮਦਤ ਕਰਦੀ!
ਹੁਣ ਮੇਰੇ ਲਈ ਚਮੜੀ ਦਾ ਰੰਗ,ਪੈਸੇ,ਜਮੀਨ ਜਾਇਦਾਤ,ਦੌਲਤ ਸ਼ੋਹਰਤ,ਦਿਖਾਵਾ..ਕੋਈ ਚੀਜ ਵੀ ਏਨੀ ਜਿਆਦਾ ਮੈਨੇ ਨਹੀਂ ਰੱਖਦੀ ਸੀ..ਆਪਣੇ ਜ਼ਿਹਨ ਅਤੇ ਵਜੂਦ ਨੂੰ ਲੋੜ ਜੋਗੇ ਪੈਸੇ ਕਮਾਉਣ ਦੇ ਕਾਬਿਲ ਬਣਾਇਆ..ਬਹੁਤ ਕੁਝ ਸੋਚਣ ਸਮਝਣ ਮਗਰੋਂ ਇੱਕ ਐਸੇ ਦੁਹਾਜੂ ਨਾਲ ਲਾਵਾਂ ਲਈਆਂ ਜਿਸਦੀ ਪਹਿਲੀ ਵਹੁਟੀ ਇੱਕ ਨਿੱਕਾ ਜਿਹਾ ਬੱਚਾ ਛੱਡ ਕਿਸੇ ਹੋਰ ਨਾਲ ਰਹਿਣ ਚਲੀ ਗਈ ਸੀ..
ਰੰਗ ਦਾ ਭਾਵੇਂ ਥੋੜਾ ਪੱਕਾ ਈ ਏ ਪਰ ਸੁਭਾ ਦਾ ਐਸਾ ਜਿੱਦਾਂ ਤਪਦੇ ਰੇਗਿਸਤਾਨ ਵਿਚ ਠੰਡੀ ਹਵਾ ਦਾ ਬੁੱਲ੍ਹਾ..!
“ਦੁਹਾਜੂ” ਹੋਣਾ ਮਾੜਾ ਨਹੀਂ..ਮਾੜਾ ਹੁੰਦਾ ਏ ਕਿਸੇ ਹਲਾਤਾਂ ਦੇ ਮਾਰੇ ਜਿਉਂਦੇ ਜਾਗਦੇ ਇਨਸਾਨ ਨੂੰ ਤੋਹਮਤਾਂ ਦੀ ਪੰਡ ਚੁਕਾ ਉਸਦੀ ਜਿੰਦਗੀ ਨਰਕ ਬਣਾ ਦੇਣੀ!
Harpreet Singh Jawanda
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਪਿਤਾ ਜੀ ਨੇ ਸਾਡੇ ਨਿੱਕੇ ਹੁੰਦਿਆਂ ਤੋਂ ਹੀ ਘਰ ਵਿਚ ਕਦੇ ਲਵੇਰਾ ਮੁੱਕਣ ਨਹੀਂ ਸੀ ਦਿੱਤਾ..! ਕਾਲਜੋਂ ਆਉਣ ਮਗਰੋਂ ਮੇਰਾ ਸਭ ਤੋਂ ਪਹਿਲਾ ਕੰਮ ਹੁੰਦਾ..ਪੱਗ ਲਾਹ ਸਿਰ ਤੇ ਪਰਨਾ ਬੰਨ ਵਲੈਤੀ ਗ਼ਾਈਂ ਲਈ ਪੱਠੇ ਵੱਢਣ ਜਾਣਾ..! ਭਰ ਸਿਆਲ ਵਿਚ ਕਈ ਵੇਰ ਹਰੇ ਦੀ ਤੋਟ ਆ ਜਾਇਆ ਕਰਦੀ..ਫੇਰ ਤੂੜੀ ਵਾਲਾ ਗਤਾਵਾ Continue Reading »
ਮੀਤ, ਹਸਪਤਾਲ ਦੀ ਪਾਰਕਿੰਗ ਚੋਂ ਮੋਟਰਸਾਈਕਲ ਚੁੱਕਣ ਹੀ ਲੱਗਿਆ ਸੀ ਪਿਛੋਂ ਕਿਸੇ ਔਰਤ ਦੀ ਆਵਾਜ਼ ਆਈ ਗੁਰੀ ਤੂੰ, ਪਿੱਛੇ ਮੁੜਕੇ ਵੇਖਿਆ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਕਿ ਮੀਤ ਮੇਰੇ ਸਾਹਮਣੇ ਖੜੀ ਸੀ ਇਕੋ ਸਾਹ ਵਿੱਚ ਪਤਾ ਨਹੀਂ ਕੀ ਕੀ ਬੋਲ ਗਈ ਤੂੰ ਏਥੇ ਕਿਵੇਂ ਸਭ ਠੀਕ ਹੈਨਾ Continue Reading »
ਭੂਤਾਂ ਦਾ ਘਰ ਉਹ ਬੱਸ ਤੇ ਆਉਂਦੀ ਹੋਈ ਇਹੀ ਸੋਚ ਰਹੀ ਸੀ ਕਿ ਮੇਰੇ ਭਰਾ ਨੇ ਪਤਾ ਨੀ ਕਿਹੜਾ ਪਾਪ ਕੀਤਾ , ਦੋਹਾਂ ਭਰਜਾਈਆਂ ਦਾ ਸਾਥ ਨੀ ਮਿਲਿਆ ,ਵਿਚਾਰੀਆਂ ਦੋਹਾਂ ਦੀ ਕਿਸਮਤ ਇੱਕੋ ਕਿਹੋ ਜਿਹੀ ਨਿਕਲੀ ਦੋਵੇਂ ਬੱਚਾ ਜੰਮਦੀਆਂ ਗਈਆਂ ਤੇ ਰੱਬ ਨੂੰ ਪਿਆਰੀਆਂ ਹੋ ਗਈਆਂ , ਉਸ ਤੋਂ ਵੀ Continue Reading »
ਡਿਪ੍ਰੈਸ਼ਨ ਦਾ ਸਤਾਇਆ ਇੱਕ ਬਾਂਦਰ ਖ਼ੁਦਕੁਸ਼ੀ ਕਰਨ ਤੁਰ ਪਿਆ.. ਰਾਹ ਵਿਚ ਸੁੱਤੇ ਪਏ ਸ਼ੇਰ ਨੂੰ ਦੇਖ ਉਸਨੂੰ ਇੱਕ ਇੱਲਤ ਸੁੱਝ ਗਈ..ਸੁੱਤੇ ਪਏ ਦਾ ਕੰਨ ਖਿੱਚ ਦਿੱਤਾ! ਉਹ ਗੁੱਸੇ ਵਿਚ ਲਾਲ ਪੀਲਾਂ ਹੁੰਦਾ ਕੱਚੀ ਨੀਂਦਰੇ ਉੱਠ ਖਲੋਤਾ.. ਭਿਆਨਕ ਜਿਹੀ ਦਹਾੜ ਮਾਰੀ..ਓਏ ਕਿਸਦੀ ਮੌਤ ਆਈ ਏ..ਕਿਸਨੇ ਪੰਗਾ ਲਿਆ ਏ ਜੰਗਲ ਦੇ ਰਾਜੇ Continue Reading »
ਰੇਸ਼ਮ ਸਿੰਘ ਅਤੇ ਪਿਆਰ ਕੌਰ.. ਨੁੱਕਰ ਵਾਲੇ ਖੁੱਲੇ ਘਰ ਵਿਚ ਕੱਲੇ ਰਹਿੰਦੇ ਸਨ..! ਸਾਰੀਆਂ ਗਰਮੀਆਂ ਬੱਸ ਬਾਹਰਲੀ ਕੰਧ ਨਾਲ ਲਾਏ ਕਾਗਜੀ ਨਿੰਬੂਆਂ ਦੇ ਰੁੱਖ ਕੋਲ ਮੰਜੀ ਡਾਹ ਕੇ ਬੈਠੇ ਰਹਿੰਦੇ..! ਖਾਸ ਮੋਹ ਸੀ ਇਸ ਰੁੱਖ ਨਾਲ..ਫਲ ਵੀ ਅੰਤਾਂ ਦਾ ਪੈਂਦਾ..ਕੋਈ ਨਾ ਕੋਈ ਤੁਰਿਆ ਹੀ ਰਹਿੰਦਾ..ਮਾਂ ਬਿਮਾਰ ਏ ਸਕੰਜਵੀਂ ਬਣਾਉਣੀ..ਅੱਗਿਓਂ ਕਦੀ Continue Reading »
ਇਨਸਾਨ ਉੱਪਰ ਜਾਣ ਤੇ ਝੂਠੀ ਸ਼ਾਨ ਸ਼ੋਹਕਤ ਚ ਇੰਨਾ ਗਿਰ ਚੁੱਕਾ ਹੈ ਕਿ ਉਸ ਨੂੰ ਦੂਸਰਿਆ ਦਾ ਦਰਦ ਹੀ ਨਜਰ ਨਹੀ ਆਉਂਦਾ ਜਿਵੇ ਸ਼ਰੀਕ ਸੜਦਾ ਹੈ ਕਿ ਮੇਰਾ ਕੋਈ ਆਪਣਾ ਮੇਰੇ ਤੋਂ ਉੱਚਾ ਨਾ ਉੱਠ ਜਾਵੇ ਇਸੇ ਕਰਕੇ ਉਹ ਗਲਤ ਸਲਾਹਾਂ ਦਿੰਦਾ ਹੈ ਜਦ ਉਸ ਨੂੰ ਉਸ ਤੋਂ ਕੋਈ ਵੱਡੇ Continue Reading »
ਪਿਤਾ ਜੀ ਅਕਸਰ ਹੀ ਲੰਮੇ ਪੈਡੇ ਸਾਈਕਲ ਤੇ ਮੁਕਾਉਣ ਵਿੱਚ ਮੁਹਾਰਤ ਰੱਖਦੇ ਹੁੰਦੇ ਸਨ.. ਜਦੋ ਥੋੜੇ ਵੱਡੇ ਹੋਏ ਤਾਂ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਕੇ ਸਾਨੂੰ ਸਕੂਟਰ ਲੈ ਲੈਣਾ ਚਾਹੀਦਾ ਹੈ..ਅੱਗੋਂ ਆਖ ਦਿਆ ਕਰਦੇ ਕੇ ਸਾਈਕਲ ਹੀ ਠੀਕ ਏ..ਜ਼ੋਰ ਵੀ ਲੱਗਦਾ ਤੇ ਕਸਰਤ ਵੀ ਹੁੰਦੀ ਰਹਿੰਦੀ ਹੈ..! ਓਹਨਾ ਦੀ ਇਸ Continue Reading »
ਪੰਜਾਬ ਦੇ ਨੌਜਵਾਨ ਨੇ ਮੋਟਰ ਤੇ ਬਣਾਈ ਦਿੱਤੀ ਤੇਰਾ ਤੇਰਾ ਲਾਇਬ੍ਰੇਰੀ ਖੇਤਾਂ ‘ ਚ ਲੱਗੀ ਮੋਟਰ ਤੇ ਬਣਿਆ ਕਮਰਾ ਜਿਸਨੂੰ ਕਿ ਬੰਬੀ ਜਾਂ ਕੋਠੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ , ਉਥੇ ਹੀ ਇਸਨੂੰ ਕਿਸਾਨ ਦਾ ਦੂਜਾ ਘਰ ਵੀ ਮੰਨਿਆ ਜਾਂਦਾ ਹੈ ਪਰ , ਇਹ ਨਿੱਕਾ ਜਿਹਾ ਕਮਰਾ ਅਨਪੜ੍ਹਤਾ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Raj
Beautiful