ਦੂਜਾ ਵਿਆਹ
ਪੇਕੇ ਜਾਂਦੀ ਦੀ ਬੱਸ ਨਹਿਰ ਵਿਚ ਜਾ ਪਈ ਸੀ..ਮੁੜਕੇ ਰਿਸ਼ਤੇਦਾਰੀ ਨੇ ਜ਼ੋਰ ਪਾ ਕੇ ਡੈਡੀ ਜੀ ਦਾ ਦੂਜਾ ਵਿਆਹ ਕਰ ਦਿੱਤਾ..!
ਨਵੀਂ ਲਿਆਂਧੀ ਉਮਰ ਦੀ ਛੋਟੀ ਸੀ..
ਮਸਾਂ ਵੀਹਾਂ ਦੀ..ਡੈਡ ਓਦੋ ਪੈਂਤੀ ਕੂ ਵਰ੍ਹਿਆਂ ਦਾ ਹੋਵੇਗਾ..!
ਨਵੀਂ ਵੀ ਇਥੇ ਦੂਜੇ ਥਾਂ ਹੀ ਆਈ ਸੀ..ਪਹਿਲੇ ਵਾਲਾ ਦੱਸਦੇ ਵਿਆਹ ਤੋਂ ਮਸੀ ਛੇ ਮਹੀਨੇ ਬਾਅਦ ਹੀ ਪੁਲਸ ਨੇ ਚੁੱਕ ਲਿਆ ਤੇ ਏਧਰ ਓਧਰ ਕਰ ਦਿੱਤਾ ਸੀ..!
ਮੈਨੂੰ ਲੋਕਾਂ ਬੜਾ ਡਰਾਇਆ ਪਰ ਉਹ ਸੁਬਾਹ ਦੀ ਬੜੀ ਚੰਗੀ ਸੀ..
ਪਰ ਪਤਾ ਨੀ ਕਿਓਂ ਮਗਰੋਂ ਛੇਤੀ ਹੀ ਸਾਡੇ ਘਰੇ ਕਲੇਸ਼ ਜਿਹਾ ਰਹਿਣ ਲੱਗ ਪਿਆ..
ਡੈਡੀ ਸ਼ਾਇਦ ਉਸ ਤੇ ਸ਼ੱਕ ਜਿਹਾ ਕਰਿਆ ਕਰਦਾ…
ਮੇਰੇ ਤਾਏ ਜੀ ਦੇ ਮੁੰਡੇ ਉਮਰ ਦੇ ਉਸਦੇ ਹਾਣੀ ਸਨ..ਜਦੋਂ ਵੀ ਉਹ ਕਿਸੇ ਕੰਮ ਸਾਡੇ ਘਰੇ ਆਉਂਦੇ ਤਾਂ ਉਹ ਅੰਦਰੋਂ ਨਾ ਨਿੱਕਲਦੀ..ਡੈਡ ਨੇ ਮਨਾ ਕੀਤਾ ਸੀ..!
ਡੈਡੀ ਜੀ ਕਦੀ-ਕਦੀ ਪੈਲੀਆਂ ਚੋਂ ਕੰਮ ਛੱਡ ਅਚਾਨਕ ਘਰੇ ਆ ਜਾਇਆ ਕਰਦਾ ਤੇ ਫੇਰ ਬਿਨਾ ਕੁਝ ਆਖੇ ਸਾਰੇ ਅੰਦਰ ਫਰੋਲਦਾ..ਉਹ ਓਨੀ ਦੇਰ ਮੁਲਜਮਾਂ ਵਾਂਙ ਖੂੰਜੇ ਲੱਗੀ ਰਹਿੰਦੀ..!
ਦਸਵੀਂ ਵਿਚ ਹੋਈ ਤਾਂ..ਇਹਨਾਂ ਦਾ ਲੜਾਈ ਝਗੜਾ ਵੱਧ ਗਿਆ..ਡੈਡੀ ਮੈਨੂੰ ਆਖਿਆ ਕਰਦਾ ਇਸਦਾ ਖਿਆਲ ਰੱਖਿਆ ਕਰ..
ਪੇਕੇ ਵੀ ਘੱਟ ਵੱਧ ਹੀ ਜਾਣ ਦੀਆ ਕਰਦਾ..ਮੈਨੂੰ ਕਈ ਵਾਰ ਖੂੰਜੇ ਲੱਗ ਕੇ ਰੋਂਦੀ ਤੇ ਬੜਾ ਤਰਸ ਵੀ ਆਉਂਦਾ!
ਡੈਡੀ ਅਕਸਰ ਹੀ ਆਪਣੀ ਦਾਹੜੀ ਰੰਗਿਆ ਕਰਦਾ ਪਰ ਉਸਨੂੰ ਮੂੰਹ ਤੇ ਕੁਝ ਵੀ ਨਾ ਲਾਉਣ ਦਿੰਦਾ..ਆਖਦਾ ਤੂੰ ਹਰ ਸ਼ਿੰਗਾਰ ਕਿਸਨੂੰ ਵਿਖਾਉਣੇ..!
ਉਸਨੇ ਪਤਾ ਨੀ ਆਪਣੇ ਪੇਟੋਂ ਖੁਦ ਦਾ ਜਵਾਕ ਆਪ ਹੀ ਨਹੀਂ ਸੀ ਜੰਮਿਆ ਤੇ ਜਾੰ ਫੇਰ ਡੈਡੀ ਨੇ ਹੀ ਨਹੀਂ ਸੀ ਜੰਮਣ ਦਿੱਤਾ..!
ਉਹ ਮੈਨੂੰ ਤੇ ਮੇਰੇ ਨਿੱਕੇ ਵੀਰ ਨੂੰ ਕਦੀ ਵੀ ਬੇਗਾਨਾ ਨਾ ਸਮਝਦੀ..
ਜਦੋਂ ਕਦੀ ਮੇਰੀ ਪਹਿਲੀ ਮਾਂ ਦਾ ਜਿਕਰ ਛਿੜ ਜਾਂਦਾ ਤਾਂ ਵੀ ਨੱਕ-ਬੁੱਲ ਨਾ ਵੱਟਿਆ ਕਰਦੀ..
ਉਸਦੇ ਪੇਕਿਆਂ ਚੋਂ ਜਦੋਂ ਵੀ ਕੋਈ ਸਾਡੇ ਘਰੇ ਆਉਂਦਾ ਤਾਂ ਸਾਨੂੰ ਅਸਲੀਂ ਦੋਹਤੇ ਦੋਹਤੀ ਵਾਲਾ ਪਿਆਰ ਮਿਲਦਾ..!
ਅਖੀਰ ਹੌਲੀ ਹੌਲੀ ਮੈਂ ਦੋਹਾਂ ਦੇ ਝਗੜੇ ਵਿਚ ਦਖਲ ਦੇਣਾ ਸ਼ੁਰੂ ਕਰ ਦਿੱਤਾ..
ਮੈਂ ਅਕਸਰ ਹੀ ਉਸਦੇ ਵੱਲ ਦੀ ਹੀ ਗੱਲ ਕਰਦੀ ਤਾਂ ਪਿਓ ਨੂੰ ਗੁੱਸਾ ਚੜ ਜਾਂਦਾ..
ਆਖਦਾ ਤੈਨੂੰ ਇਸਦੀ ਅਸਲੀਅਤ ਨਹੀਂ ਪਤਾ..ਤੂੰ ਨਿਆਣੀ ਏ..ਮੈਂ ਅੱਗੋਂ ਦਲੀਲ ਨਾਲ ਆਖਦੀ ਕੇ ਕਾਲਜ ਪੜ੍ਹਦੀ ਹਾਂ ਮੈਨੂੰ ਚੰਗੇ ਬੂਰੇ ਸਭ ਕੁਝ ਦੀ ਸਮਝ ਏ..!
ਫੇਰ ਉਹ ਮੇਰੀ ਅਸਲ ਵਾਲੀ ਨੂੰ ਯਾਦ ਕਰ ਰੋ ਪੈਂਦਾ..ਮੈਨੂੰ ਲੱਗਦਾ ਉਹ ਮੈਨੂੰ ਜਜਬਾਤੀ ਕਰ ਮੈਨੂੰ ਆਪਣੇ ਵੱਲ ਕਰਨਾ ਲੋਚਦਾ ਹੈ..!
ਹੌਲੀ ਹੌਲੀ ਫੇਰ ਉਸਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ..
ਉਹ ਉਸਨੂੰ ਇੰਝ...
...
ਕਰਨੇਂ ਮੋੜਦੀ ਪਰ ਉਹ ਅੱਗਿਓਂ ਗੱਲ ਹੋਰ ਪਾਸੇ ਨੂੰ ਤੋਰ ਲਿਆ ਕਰਦਾ!
ਅਖੀਰ ਸ਼ੱਕ ਏਨਾ ਵੱਧ ਗਿਆ ਕੇ ਇੱਕ ਦਿਨ ਸਿਖਰ ਦੁਪਹਿਰੇ ਸਾਡਾ ਟਰੈਕਟਰ ਮੋੜਨ ਆਇਆ ਗਵਾਂਢੀਆਂ ਦਾ ਸੀਰੀ ਕੁੱਟ ਦਿੱਤਾ..!
ਨਾਲਦਿਆਂ ਦੀ ਮਾਤਾ ਉਚੇਚਾ ਲਾਮਾਂ ਦੇਣ ਆਈ ਕੇ ਰੇਸ਼ਮ ਸਿਆਂ ਕਮਲਾ ਹੋ ਗਿਆ ਏ ਤੂੰ..ਮੱਤ ਮਾਰੀ ਗਈ ਏ ਤੇਰੀ..!
ਅਖੀਰ ਇੱਕ ਦਿਨ ਉਸਦੀ ਵੱਖੀ ਵਿਚ ਪੀੜ ਉਠੀ..
ਸ਼ਹਿਰ ਲੈ ਗਏ..ਓਥੇ ਡਾਕਟਰਾਂ ਦੱਸਿਆ ਕੇ ਲਿਵਰ ਖਰਾਬ ਹੋ ਗਿਆ..!
ਲਾਇਲਾਜ ਬਿਮਾਰੀ ਕਰਕੇ ਮਸੀ ਮਹੀਨਾ ਹੀ ਕੱਢਿਆ ਤੇ ਫੇਰ ਓਹੀ ਹੋਇਆ ਜਿਸਦਾ ਡਰ ਸੀ..!
ਹੁਣ ਮੈਂ ਤੇ ਮੇਰੀ ਮਾਂ ਕੱਲੀਆਂ ਰਹਿ ਗਈਆਂ..ਦੂਜੀ ਮਾਂ ਵੱਲੋਂ ਬਣੀ ਨਾਨੀ ਕਿੰਨੇ ਦਿਨ ਸਾਡੇ ਕੋਲ ਰਹੀ..
ਮੈਨੂੰ ਆਪਣੀ ਅਸਲ ਨਾਨੀ ਬਿਲਕੁਲ ਵੀ ਚੰਗੀ ਨਾ ਲੱਗਦੀ..
ਹਮੇਸ਼ਾਂ ਮੇਰੇ ਕੰਨ ਪਾਉਂਦੀ ਰਹਿੰਦੀ ਕੇ ਇਹਨਾਂ ਸਾਰੀ ਜਮੀਨ ਆਪਣੇ ਪੇਕੇ ਲੈ ਜਾਣੀ ਏ ਤੇ ਤੁਹਾਨੂੰ ਭੁਖਿਆਂ ਮਾਰ ਦੇਣਾ..!
ਪਰ ਮੈਂ ਉਸਦੀ ਗੱਲ ਵੱਲ ਕੋਈ ਬਹੁਤਾ ਧਿਆਨ ਨਾ ਦਿੰਦੀ..!
ਅਖੀਰ ਜਦੋਂ ਮੇਰੇ ਵਿਆਹ ਦੀ ਗੱਲ ਚੱਲੀ ਤਾਂ ਕਿੰਨੇ ਸਾਰੇ ਰਿਸ਼ਤੇ ਆਏ..ਇੱਕ ਰਿਸ਼ਤਾ ਮੇਰੇ ਅਸਲ ਨਾਨਕੇ ਲੈ ਕੇ ਆਏ..ਮੇਰੀ ਮਾਮੀ ਦਾ ਭਤੀਜਾ..ਕੱਲਾ ਕੱਲਾ ਮੁੰਡਾ..ਕਿੰਨੀ ਸਾਰੀ ਜਾਇਦਾਤ ਸੀ..ਸ਼ੈਲਰ,ਆੜ੍ਹਤ ਅਤੇ ਜਮੀਨ ਅਤੇ ਹੋਰ ਵੀ ਬਹੁਤ ਕੁਝ..!
ਪਰ ਸੀ ਮੇਰੇ ਤੋਂ ਕਿੰਨਾ ਵੱਡਾ..ਮੇਰੀ ਦੂਜੀ ਮਾਂ ਅੜ ਗਈ ਅਖ਼ੇ ਮੇਰੀ ਧੀ ਨਾਲੋਂ ਦੱਸ ਸਾਲ ਵੱਡਾ ਏ..ਮੈਂ ਨਹੀਂ ਹੋਣ ਦੇਣਾ..
ਆਖਣ ਲੱਗੀ ਮੈਂ ਨਹੀਂ ਚਾਹੁੰਦੀ ਸ਼ੱਕ ਵਾਲਾ ਤਿੱਖਾ ਖੰਜਰ ਜਿਹੜਾ ਸਾਰੀ ਉਮਰ ਮੈਂ ਆਪਣੇ ਵਜੂਦ ਤੇ ਸਹਿੰਦੀ ਰਹੀ..ਮੇਰੀ ਧੀ ਵੀ ਸਹੇ..!
ਫੇਰ ਮੈਂ ਜਦੋਂ ਝਕਦੀ ਹੋਈ ਨੇ ਆਪਣੀ ਪਸੰਦ ਵੱਲ ਉਂਗਲ ਕਰ ਦਿੱਤੀ ਤਾਂ ਉਸਨੇ ਆਪਣੀ ਜਾਣ ਜੋਖਮ ਵਿਚ ਪਾ ਕੇ ਵੀ ਇਹ ਰਿਸ਼ਤਾ ਤੋੜ ਤੱਕ ਨਿਭਾਉਣ ਵਿਚ ਮੇਰੀ ਪੂਰੀ ਮਦਤ ਕੀਤੀ..!
ਹੁਣ ਸਾਡਾ ਰਿਸ਼ਤਾ ਮਾਂ ਧੀ ਨਾਲੋਂ ਦੋ ਸਹੇਲੀਆਂ ਅਤੇ ਵੱਡੀ-ਨਿੱਕੀ ਭੈਣ ਦਾ ਜਿਆਦਾ ਏ..!
ਸੋ ਦੋਸਤੋ ਇਸ ਦੁਨੀਆ ਵਿਚ ਤਿੜਕੇ ਘੜੇ ਵਾਂਙ ਕੱਚੇ ਦਿਸਦੇ ਕਿੰਨੇ ਸਾਰੇ ਰਿਸ਼ਤੇ ਐਸੇ ਵੀ ਹੁੰਦੇ ਨੇ ਜਿਹੜੇ ਪੱਕਿਆਂ ਨਾਲ਼ੋਂ ਵੀ ਕਿੰਨੇ ਵੱਧ ਮਜਬੂਤ ਸਾਬਤ ਸਿੱਧ ਹੁੰਦੇ ਨੇ..
ਇਹ ਪੱਕੇ ਰਿਸ਼ਤੇ ਅਤੇ ਪੱਕੀਆਂ ਸਾਂਝਾਂ ਸੱਚੇ ਰੱਬ ਵੱਲੋਂ ਉਚੇਚੇ ਤੌਰ ਤੇ ਘੜੀਆਂ ਹੁੰਦੀਆਂ..ਸਿਰਫ ਤੇ ਸਿਰਫ ਆਪਣੇ ਓਹਨਾ ਮਿੱਤਰ ਪਿਆਰਿਆਂ ਲਈ..ਜਿਹੜੇ ਨਫ਼ੇ ਨੁਕਸਾਨ ਦੀ ਪ੍ਰਵਾਹ ਕੀਤੇ ਬਗੈਰ ਹਮੇਸ਼ਾਂ ਸੱਚ ਦਾ ਸਾਥ ਦਿੰਦੇ ਨੇ!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਦੋ ਕਬੂਤਰਾਂ ਦੀ ਆਪਸ ਵਿੱਚ ਗੂੜੀ ਦੋਸਤੀ ਹੋ ਗਈ ਸੀ।ਉਹ ਹਰ ਸਮੇਂ ਇਕੱਠੇ ਖੇਡਦੇ ਸਨ ਤੇ ਜਦੋਂ ਵੀ ਉਹ ਚੋਗਾ ਲੈਣ ਜਾਂਦੇ ਤਾਂ ਉਸ ਸਮੇਂ ਵੀ ਇਕੱਠੇ ਰਹਿੰਦੇ ਸਨ ।ਇਕ ਦਿਨ ਉਹ ਜੰਗਲ ਵਿੱਚ ਚੋਗਾ ਲੈਣ ਗਏ । ਇੱਕ ਕਬੂਤਰ ਤਾਂ ਆਪਣੇ ਘਰ ਮੁੜ ਆਇਆ ਪਰ ਦੂਜਾ ਹੋਰਾਂ ਕਬੂਤਰਾਂ ਨਾਲ Continue Reading »
ਐੱਸ.ਸੀ ਕੋਟਾ (ਭਾਗ ਦੂਸਰਾ ) ਕੁੱਝ ਦਿਨਾਂ ਬਾਅਦ ਮੈਂ ਨਵੀ ਦੇ ਘਰ ਗਿਆ ,ਉਸਦਾ ਘਰ ਪਿੰਡ ਦੇ ਬਾਹਰਲੇ ਪਾਸੇ ਸੀ ਅਤੇ ਘਰ ਦੇ ਗੇਟ ਦਾ ਇੱਕ ਕੌਲਾ ਥੋੜ੍ਹਾ ਢਹਿਆ ਹੋਇਆ ਸੀ ਜੋ ਕਿ ਪਿਛਲੇ ਸਾਲ ਤੂੜੀ ਦੀ ਟਰਾਲੀ ਵੱਜਣ ਨਾਲ ਹਿੱਲ ਗਿਆ ਸੀ ਉਸਤੋਂ ਬਾਅਦ ਸ਼ਇਦ ਠੀਕ ਕਰਵਾਓਣ ਦੇ ਪੈਸੇ Continue Reading »
** ਕੋਠੀ ਦੀ ਮਾਲਕਣ** ਬਿਨਾ ਦਰਵਾਜੇ ਤੋਂ ਘਰ ਦੀ ਦਹਲੀਜ ਦੇ ਬਾਹਰ ਬਹੁਤ ਮੁਸ਼ਕਿਲ ਨਾ ਘਰ ਦੀ ਕੰਧ ਨਾਲ ਲੱਗ ਖੜੀ ਇੱਕ ਬਜ਼ੁਰਗ ਮਾਈ ਤੇ ਮੇਰੀ ਨਜ਼ਰ ਪਈ। ਮੈਂ ਆਪਣਾ ਸਾਇਕਲ ਇੱਕ ਪਾਸੇ ਖੜ ਵੇਖਣ ਲੱਗਾ । ਉਹ ਕਦੇ ਸੜਕ ਦੇ ਆਸ਼ੇ ਪਾਸੇ ਵੇਖਦੀ ਤੇ ਪੂਰੇ ਜ਼ੋਰ ਨਾਲ ਘਰ ਚ Continue Reading »
ਕਿਰਸਾਨੀ ਸੰਘਰਸ਼ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬੀ ਜਿੱਥੇ ਇਕੱਠੇ ਹੋ ਜਾਣ ਉੱਥੇ ਨਵਾਂ ਪੰਜਾਬ ਬਣਾ ਲੈਂਦੇ ਨੇ। ਇਹ ਗੱਲ ਇਸ ਅੰਦੋਲਨ ਨੇ ਬਾਖੂਬੀ ਪੇਸ਼ ਕੀਤੀ ਹੈ। ਜਿਸ ਪੰਜਾਬ ਬਾਰੇ ਮੈਂ ਅਕਸਰ ਸੁਣਿਆ ਸੀ ਉੱਥੇ ਹਿੰਮਤ, ਦਲੇਰੀ ਤੇ ਪਿਆਰ ਤਾਂ ਬਹੁਤ ਸੀ ਤੇ ਬਹੁਤ ਹੈ ਪਰ ਇਹ ਭਾਵਨਾ Continue Reading »
#8_ਰੁਪਏ_ਦਿਹਾੜੀ_ਤੋਂ_2_ਕਰੋੜ_ਰੁਪਏ_ਦਾ_ਸਫ਼ਰ ਯੂਪੀ ਦੇ ਸ਼ਾਹਜਹਾਂਪੁਰ ਨਿਵਾਸੀ ਇੱਕ ਦਰਜੀ ਦੇ 10 ਸਾਲ ਦੇ ਬੇਟੇ ਰਾਜਪਾਲ ਯਾਦਵ ਕੋਲ ਸਕੂਲ ਦੀ ਫ਼ੀਸ ਭਰਨ ਤੇ ਕਿਤਾਬਾਂ ਖਰੀਦਣ ਲਈ ਪੈਸੇ ਨਹੀਂ ਸਨ , ਤਾਂ 8 ਰੁਪਏ ਦਿਹਾੜੀ ਤੇ ਮਜ਼ਦੂਰੀ ਕੀਤੀ ਤੇ 15 ਦਿਨਾਂ ਵਿੱਚ 120 ਰੁਪਏ ਜੋੜ ਕੇ ਸਕੂਲ ਦੀ ਫ਼ੀਸ ਭਰੀ ਤੇ ਕਿਤਾਬਾਂ ਖਰੀਦੀਆਂ , Continue Reading »
ਅੰਦਾਜੇ ਮੁਤਾਬਿਕ ਕਿਸੇ ਵੱਡੇ ਸ਼ਹਿਰ ਦੇ ਅਲੂਣੇ ਜਿਹੇ ਦੋ ਜਵਾਕਾਂ ਨੂੰ ਇੱਕ ਜਖਮੀਂ ਕੁੱਤਾ ਦਿਸ ਪਿਆ..ਦੋਹਾਂ ਨੇ ਸਾਰਾ ਦਿਨ ਕਮਾਏ ਸੀਮਤ ਜਿਹੇ ਪੈਸਿਆਂ ਵਿਚ ਕੁਝ ਪੈਸੇ ਖਰਚ ਕਿੰਨੀਆਂ ਸਾਰੀਆਂ “ਬੈਂਡ-ਏਡ” ਲੈ ਆਂਦੀਆਂ ਤੇ ਮੁੜ ਰੱਬ ਦੇ ਇਸ ਨਿੱਕੇ ਜਿਹੇ ਜੀ ਨੂੰ ਆਪਣੇ ਪੱਟਾਂ ਤੇ ਬਿਠਾ ਐਨ ਬਣਾ ਸਵਾਰ ਕੇ ਲਾ Continue Reading »
ਮੈਂ ਅਗਸਤ 2015 ਵਿੱਚ ਨਵੀਂ-ਨਵੀਂ ਪੰਜਾਬ ਤੋਂ ਅਮਰੀਕਾ ਆਈ ਸੀ. ਕੁਝ ਸਮਾਂ ਘਰ ਵਿੱਚ ਰਹਿਣ ਤੋਂ ਬਾਅਦ ਇੱਕ ਫੈਕਟਰੀ ਵਿੱਚ ਕੰਮ ਮਿਲ ਗਿਆ . ਮੈਂ ਕੰਮ ਤੇ ਜਾਣ ਲਈ ਪੰਜਾਬੀ ਸੂਟ ਪਾ ਲੈਂਦੀ ਸੀ. ਗੋਰੀਆਂ ਮੇਰੇ ਸੂਟ ਦੇਖ ਕੇ ਬਹੁਤ ਖ਼ੂਬ- ਬਹੁਤ ਖ਼ੂਬ ਕਰਦੀਆਂ ਰਹਿੰਦੀਆਂ ਸਨ . ਮੈਂ ਵੀ ਹੱਸ Continue Reading »
“ਮੇਰੀ ਝੂਠੀ ਫੈਮਿਲੀ “ ਮੰਮਾ ਤੁਸੀ ਸਾਰੇ ਝੂਠ ਬੋਲਦੇ ਹੋ (ਯੂ ਆਰ ਐਲ ਲਾਇਰ )ਆਖ ਮੀਨਾ ਆਪਣਾ ਸਕੂਲ ਬੈਗ ਰੱਖਦੀ ਹੋਈ ਆਖ ਸਾਰਿਆਂ ਤੋਂ ਦੂਰੀ ਬਣਾ ਕੇ ਦੋਹਾ ਬਾਂਹਾਂ ਨੂੰ ਕੱਛਾ ਵਿੱਚ ਲੈ ਬੈਠ ਜਾਂਦੀ ਏ ॥ਮੇਰੀ ਸਾਰੀ ਫੈਮਿਲੀ ਝੂਠੀ ਏ ,ਮੈ ਕਿਸੇ ਨਾਲ ਵੀ ਗੱਲ ਨਹੀਂ ਕਰਾਂਗੀ ਹੂੰ ਹੂੰ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Sevak singh
boht khub ji