ਮੈਂ ਓਦੋਂ ਛੇਵੀਂ ਵਿਚ ਪੜ੍ਹਦੀ ਹੋਵਾਂਗੀ..ਜਦੋਂ ਮਾਂ ਇੰਜ ਹੋ ਗਈ ਸੀ..!
ਪੇਕੇ ਜਾਂਦੀ ਦੀ ਬੱਸ ਨਹਿਰ ਵਿਚ ਜਾ ਪਈ ਸੀ..ਮੁੜਕੇ ਰਿਸ਼ਤੇਦਾਰੀ ਨੇ ਜ਼ੋਰ ਪਾ ਕੇ ਡੈਡੀ ਜੀ ਦਾ ਦੂਜਾ ਵਿਆਹ ਕਰ ਦਿੱਤਾ..!
ਨਵੀਂ ਲਿਆਂਧੀ ਉਮਰ ਦੀ ਬਹੁਤ ਛੋਟੀ ਸੀ..ਮਸਾਂ ਵੀਹਾਂ ਦੀ..ਡੈਡ ਪੈਂਤੀ ਕੂ ਵਰ੍ਹਿਆਂ ਦਾ ਹੋਵੇਗਾ..!
ਉਹ ਇਥੇ ਦੂਜੇ ਥਾਂ ਹੀ ਆਈ ਸੀ..ਪਹਿਲੇ ਵਾਲਾ ਵਿਆਹ ਤੋਂ ਮਸੀ ਛੇ ਮਹੀਨੇ ਬਾਅਦ ਹੀ ਪੁਲਸ ਨੇ ਚੁੱਕ ਲਿਆ ਤੇ ਗਾਇਬ ਕਰ ਦਿੱਤਾ..!
ਲੋਕਾਂ ਬੜਾ ਡਰਾਇਆ ਪਰ ਉਹ ਸੁਭਾ ਦੀ ਬੜੀ ਚੰਗੀ ਨਿੱਕਲੀ..ਪਰ ਮਗਰੋਂ ਛੇਤੀ ਹੀ ਘਰੇ ਕਲੇਸ਼ ਜਿਹਾ ਰਹਿਣ ਲੱਗ ਪਿਆ..ਡੈਡੀ ਉਸ ਤੇ ਸ਼ੱਕ ਕਰਿਆ ਕਰਦਾ..!
ਮੇਰੇ ਤਾਏ ਜੀ ਦੇ ਮੁੰਡੇ ਉਮਰ ਦੇ ਉਸਦੇ ਹਾਣੀ ਸਨ..ਜਦੋਂ ਵੀ ਉਹ ਕਿਸੇ ਕੰਮ ਸਾਡੇ ਘਰੇ ਆਉਂਦੇ ਤਾਂ ਉਹ ਅੰਦਰੋਂ ਨਾ ਨਿੱਕਲਦੀ..ਡੈਡ ਨੇ ਮਨਾ ਕੀਤਾ ਸੀ..!
ਉਹ ਕਦੇ ਕਦੇ ਪੈਲੀਆਂ ਚੋਂ ਕੰਮ ਛੱਡ ਅਚਾਨਕ ਘਰੇ ਆ ਜਾਇਆ ਕਰਦਾ ਤੇ ਫੇਰ ਸਾਰੇ ਅੰਦਰ ਫਰੋਲਦਾ..ਉਹ ਓਨੀ ਦੇਰ ਮੁਲਜਮਾਂ ਵਾਂਙ ਖੂੰਜੇ ਲੱਗੀ ਰਹਿੰਦੀ..!
ਮੈਂ ਦਸਵੀਂ ਵਿਚ ਹੋਈ ਤਾਂ..ਲੜਾਈ ਝਗੜਾ ਹੋਰ ਵੱਧ ਗਿਆ..ਡੈਡੀ ਆਖਿਆ ਕਰਦਾ ਇਸਤੇ ਨਜਰ ਰਖਿਆ ਕਰ..ਉਸਨੂੰ ਪੇਕੇ ਵੀ ਘੱਟ ਵੱਧ ਹੀ ਜਾਣ ਦੀਆ ਕਰਦਾ..ਮੈਨੂੰ ਕਈ ਵਾਰ ਖੂੰਜੇ ਲੱਗ ਕੇ ਰੋਂਦੀ ਹੋਈ ਤੇ ਬੜਾ ਤਰਸ ਵੀ ਆਉਂਦਾ!
ਡੈਡੀ ਅਕਸਰ ਹੀ ਆਪਣੀ ਦਾਹੜੀ ਰੰਗਿਆ ਕਰਦਾ ਪਰ ਉਸਨੂੰ ਮੂੰਹ ਤੇ ਕੁਝ ਵੀ ਨਾ ਲਾਉਣ ਦਿੰਦਾ..ਆਖਦਾ ਤੂੰ ਹਾਰ ਸ਼ਿੰਗਾਰ ਕਿਸਨੂੰ ਵਿਖਾਉਣੇ..!
ਉਸਨੇ ਪਤਾ ਨੀ ਆਪਣੇ ਪੇਟੋਂ ਖੁਦ ਦਾ ਜਵਾਕ ਆਪ ਹੀ ਨਹੀਂ ਸੀ ਜੰਮਿਆ ਤੇ ਜਾਂ ਫੇਰ ਡੈਡੀ ਨੇ ਹੀ ਨਹੀਂ ਸੀ ਜੰਮਣ ਦਿੱਤਾ..!
ਫੇਰ ਵੀ ਉਹ ਮੈਨੂੰ ਤੇ ਮੇਰੇ ਨਿੱਕੇ ਵੀਰ ਨੂੰ ਕਦੀ ਵੀ ਬੇਗਾਨਾ ਨਾ ਸਮਝਦੀ..ਕਦੀ ਮੇਰੀ ਪਹਿਲੀ ਮਾਂ ਦਾ ਜਿਕਰ ਛਿੜ ਜਾਂਦਾ ਤਾਂ ਵੀ ਉਹ ਕਦੀ ਨੱਕ-ਬੁੱਲ ਨਾ ਵੱਟਿਆ ਕਰਦੀ..!
ਉਸਦੇ ਪੇਕਿਆਂ ਚੋਂ ਜਦੋਂ ਵੀ ਕੋਈ ਸਾਡੇ ਘਰੇ ਆਉਂਦਾ ਤਾਂ ਸਾਨੂੰ ਅਸਲੀਂ ਦੋਹਤੇ ਦੋਹਤੀ ਵਾਲਾ ਪਿਆਰ ਮਿਲਦਾ..!
ਅਖੀਰ ਹੌਲੀ ਹੌਲੀ ਮੈਂ ਦੋਹਾਂ ਦੇ ਝਗੜੇ ਵਿਚ ਦਖਲ ਦੇਣਾ ਸ਼ੁਰੂ ਕਰ ਦਿੱਤਾ..ਮੈਂ ਅਕਸਰ ਹੀ ਉਸਦੇ ਵੱਲ ਦੀ ਹੀ ਗੱਲ ਕਰਦੀ ਤਾਂ ਪਿਓ ਨੂੰ ਗੁੱਸਾ ਚੜ ਜਾਂਦਾ..!
ਆਖਦਾ ਤੈਨੂੰ ਅਸਲੀਅਤ ਦਾ ਨਹੀਂ ਪਤਾ..ਤੂੰ ਨਿਆਣੀ ਏ..ਮੈਂ ਆਖਦੀ ਕੇ ਕਾਲਜ ਪੜ੍ਹਦੀ ਹਾਂ ਮੈਨੂੰ ਚੰਗੇ ਬੂਰੇ ਸਭ ਕੁਝ ਦੀ ਸਮਝ ਏ..!
ਫੇਰ ਉਹ ਮੇਰੀ ਅਸਲ ਵਾਲੀ ਨੂੰ ਯਾਦ ਕਰ ਰੋ ਪੈਂਦਾ..ਮੈਨੂੰ ਇੰਝ ਲੱਗਦਾ ਉਹ ਜਜਬਾਤੀ ਕਰ ਮੈਨੂੰ ਆਪਣੇ ਵੱਲ ਕਰਨਾ ਲੋਚਦਾ ਹੈ..!
ਹੌਲੀ ਹੌਲੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ..ਉਹ ਇੰਝ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ