ਨਾਲ ਵਾਲੇ ਆਂਟੀ..ਸਾਡੇ ਚੰਗਾ ਆਉਣ ਜਾਣ ਸੀ..ਇੱਕ ਦਿਨ ਦੁਪਹਿਰ ਵੇਲੇ ਆਈ..ਦੁਖੀ ਦਿੱਸੀ..ਗੱਲ ਗੱਲ ਤੇ ਰੋਣ ਨਿੱਕਲ ਰਿਹਾ ਸੀ!
ਮੈਂ ਪਾਣੀ ਦਾ ਗਿਲਾਸ ਫੜਾਇਆ..ਮੰਮੀ ਨੇ ਵਜਾ ਪੁੱਛੀ..ਅੱਗੋਂ ਆਖਣ ਲੱਗੀ ਨੂੰਹ ਵੱਖ ਹੋ ਗਈ ਏ..ਕਿੰਨਾ ਸਾਰਾ ਸਮਾਂ ਤੇ ਮੇਰਾ ਕੱਲਾ ਕੱਲਾ ਮੁੰਡਾ ਦੋਵੇਂ ਚੁਬਾਰੇ ਤੇ ਲੈ ਗਈ..!
ਉਸ ਦਿਨ ਉਹ ਆਂਟੀ ਸ਼ਾਇਦ ਦੁਨੀਆ ਦੀ ਸਭ ਤੋਂ ਦੁਖੀ ਔਰਤ ਲੱਗ ਰਹੀ ਸੀ..!
ਫੇਰ ਦੋਹਾਂ ਸਹੇਲੀਆਂ ਨੇ ਰਲ ਕੇ ਜਮਾਨੇ ਨੂੰ ਖੂਬ ਕੋਸਿਆ..ਵਗ ਤੁਰੀ ਹਵਾ ਨੂੰ ਲਾਹਨਤਾਂ ਪਾਈਆਂ..ਨਵੇਂ ਮਾਹੌਲ ਅਤੇ ਨਵੇਂ ਜਮਾਨੇ ਦੇ ਰੀਤੀ ਰਿਵਾਜਾਂ ਨੂੰ ਬੁਰਾ ਭਲਾ ਆਖਿਆ..!
ਕੁਝ ਦਿਨਾ ਮਗਰੋਂ..ਓਹੀ ਆਂਟੀ ਇਕ ਦਿਨ ਕੋਠੇ ਤੇ ਕੱਪੜੇ ਸੁੱਕਣੇ ਪਾ ਰਹੀ ਸੀ..ਬੜੀ ਖੁਸ਼..ਪੈਲਾਂ ਪਾਉਂਦੀ ਹੋਈ..ਮੰਮੀ ਨੇ ਖੁਸ਼ ਹੋਣ ਦੀ ਵਜਾ ਪੁੱਛ ਲਈ..!
ਆਖਣ ਲੱਗੀ ਹੁਣੇ ਤੇਰੇ ਵੱਲ ਆ ਕੇ ਫੇਰ ਦੱਸਦੀ ਹਾਂ..ਫੇਰ ਥੋੜੇ ਚਿਰ ਮਗਰੋਂ ਲੱਡੂਆਂ ਦਾ ਭਰਿਆ ਡੱਬਾ ਲੈ ਆਈ..ਅਖ਼ੇ ਧੀ ਦੇ ਘਰੇ ਵੰਡ ਵੰਡਾਈ ਹੋ ਗਈ..ਉਹ ਦੋਵੇਂ ਸ਼ਹਿਰ ਸ਼ਿਫਟ ਹੋ ਰਹੇ ਨੇ..ਸਾਡੇ ਨੇੜੇ ਹੀ..ਚਲੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ