ਯੂਨਿਟ ਵਿਚ ਅਕਸਰ ਹੀ ਉਸਨੂੰ ਸੁਨੇਹੇ ਮਿਲਦੇ ਰਹਿੰਦੇ ਕੇ ਪਿੰਡ ਆ ਕੇ ਬੇਬੇ ਬਾਪੂ ਨਾਲ ਗੱਲ ਤੋਰ ਲੈ ਪਰ ਮੇਜਰ ਸਾਬ ਹਮੇਸ਼ਾਂ ਹੀ ਉਸਦੀ ਛੁੱਟੀ ਵਾਲੀ ਅਰਜੀ ਪਾੜ ਦਿਆ ਕਰਦਾ ਕੇ ਬਾਡਰ ਤੇ ਹਾਲਾਤ ਬੜੇ ਗੰਭੀਰ ਨੇ..ਅਜੇ ਛੁੱਟੀ ਮਨਜੂਰ ਨਹੀਂ ਹੋ ਸਕਦੀ!
ਇੱਕ ਦਿਨ ਬੇਬੇ ਦੀ ਤਾਰ ਆਣ ਪਹੁੰਚੀ..ਲਿਖਿਆ ਸੀ ਤਗੜੀ ਨਹੀਂ ਹਾਂ..ਇੱਕ ਵੇਰ ਮਿਲ ਜਾ..!
ਇਸ ਵੇਰ ਛੁੱਟੀ ਮਨਜੂਰ ਹੋ ਗਈ..!
ਪੈਦਲ ਕਦੇ ਬੱਸਾਂ ਵਿਚ ਤੇ ਕਦੇ ਗੱਡੀਆਂ ਵਿਚ..ਧੱਕੇ ਖਾਂਦਾ ਦੋ ਦਿਨ ਮਗਰੋਂ ਘਰੇ ਪਹੁੰਚਿਆ ਤਾਂ ਅੱਗੋਂ ਨਿੱਕੇ ਦੀ ਜੰਝ ਚੜ ਰਹੀ ਸੀ..!
ਬੇਬੇ ਨੇ ਸ਼ਾਇਦ ਝੂਠ ਮਾਰਿਆ ਸੀ..ਉਹ ਤਾਂ ਸ਼ਗਨ ਸੁਆਰਥ ਕਰਦੀ ਹੋਈ ਚੰਗੀ ਭਲੀ ਤੁਰੀ ਫਿਰਦੀ ਸੀ..!
ਲਾਵਾਂ ਫੇਰਿਆਂ ਮਗਰੋਂ ਨਵੀਂ ਭਾਬੀ ਦੇ ਪੈਰਾਂ ਨੂੰ ਹੱਥ ਲਾਉਣ ਲੱਗਾ ਤਾਂ ਘੁੰਡ ਵਿਚੋਂ ਮਲੋ-ਮੱਲੀ ਹੀ ਡਿੱਗ ਪਏ ਦੋ ਹੰਜੂਆਂ ਨੇ ਉਸਦੇ ਹੱਥ ਸਿੱਲੇ ਕਰ ਦਿੱਤੇ..!
ਧਿਆਨ ਉੱਪਰ ਨੂੰ ਗਿਆ ਤਾਂ ਅਸਮਾਨੋਂ ਬਿਜਲੀ ਜਿਹੀ ਹੀ ਆਣ ਡਿੱਗੀ..ਇਹ ਤਾਂ ਓਹੀ ਸੀ ਜਿਸਦੇ ਨਾਲ ਕਿਸੇ ਵੇਲੇ ਇਕੱਠੇ ਰਹਿਣ ਦੇ ਕੌਲ ਕਰਾਰ ਕੀਤੇ ਸਨ..!
ਲੰਮੇ ਸਾਰੇ ਘੁੰਡ ਦੇ ਘੇਰੇ ਹੇਠ ਆਈ ਉਹ ਅੱਜ ਉਸਦੀ ਭਾਬੀ ਬਣ ਜ਼ਾਰੋ-ਜਾਰ ਰੋਈ ਜਾ ਰਹੀ ਸੀ..ਪਰ ਹੈ ਤਾਂ ਓ ਇੱਕ ਚੰਡਿਆ ਹੋਇਆ ਫੌਜੀ ਹੀ ਸੀ..ਕਿਦਾਂ ਰੋਂਦਾ?
ਪੱਥਰ ਬਣੇ ਨੂੰ ਇਹ ਫੈਸਲਾ ਲੈਂਦਿਆਂ ਜਰਾ ਜਿੰਨੀ ਵੀ ਦੇਰ ਨਾ ਲੱਗੀ ਕੇ ਹੁਣ ਅੱਗੋਂ ਕੀ ਕੀਤਾ ਜਾਵੇ..!
ਬੇਬੇ ਨੂੰ ਘੂਟ ਕੇ ਜੱਫੀ ਪਾਈ ਤੇ ਏਨਾ ਆਖ ਵਾਪਿਸ ਛਾਉਣੀ ਨੂੰ ਤੁਰ ਪਿਆ ਕੇ ਹੁਣੇ ਸਾਬ ਦਾ ਸੁਨੇਹਾ ਆਇਆ ਹੈ ਕੇ ਬਾਡਰ ਤੇ ਹਾਈ-ਅਲਰਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ