ਉਹ ਨਿੱਕੀ ਜਿਹੀ ਕੁੜੀ ਘਰ ਦੇ ਬੂਹੇ ਦੇ ਨਾਲ ਤੰਗ ਜਿਹੇ ਬਨੇਰੇ ਤੇ ਚੜ ਸਾਰਾ-ਸਾਰਾ ਦਿਨ ਗਲੀ ਦੇ ਮੋੜ ਵੱਲ ਨੂੰ ਤੱਕਦੀ ਰਹਿੰਦੀ..!
ਫੇਰ ਜਦੋਂ ਵੀ ਰੋਂਦੀਆਂ ਤੇ ਵੈਣ ਪਾਉਂਦੀਆਂ ਔਰਤਾਂ ਦਾ ਝੁੰਡ ਆਪਣੇ ਘਰ ਵੱਲ ਨੂੰ ਮੁੜਦਾ ਵੇਖਦੀ ਤਾਂ ਛੇਤੀ ਨਾਲ ਥੱਲੇ ਉੱਤਰ ਦੋਹਰੀ ਕੁੰਡੀ ਲਾ ਦਿਆ ਕਰਦੀ..!
ਫੇਰ ਉਹ ਝੁੰਡ ਬੂਹੇ ਅੱਗੇ ਆ ਕੇ ਖਲੋ ਜਾਂਦਾ..ਫੇਰ ਕਿਸੇ ਸਿਆਣੇ ਨੂੰ ਓਸਨੂ ਪਰੇ ਹਟਾ ਬੂਹਾ ਖੋਲ੍ਹਣਾ ਪੈਂਦਾ..ਤੇ ਫੇਰ ਰੋਣ ਧੋਣ ਪਿੱਟ ਪਿਟਾਈ ਦਾ ਨਾ ਮੁੱਕਣ ਵਾਲਾ ਸਿਲਸਿਲਾ ਜਿਹਾ ਸ਼ੁਰੂ ਹੋ ਜਾਂਦਾ..!
ਮੁੜਕੇ ਪਿਓ ਨੂੰ ਯਾਦ ਕਰਦੀ ਉਸਦੀ ਮਾਂ ਕਿੰਨਾ ਕਿੰਨਾ ਚਿਰ ਬੇਸੁੱਧ ਪਈ ਰਹਿੰਦੀ..!
ਝੁੰਡ ਦੇ ਵਾਪਿਸ ਜਾਣ ਮਗਰੋਂ ਉਹ ਬੇਸੁੱਧ ਪਈ ਮਾਂ ਵਾਸਤੇ ਪਾਣੀ ਲਿਆਉਂਦੀ..ਉਸਦੇ ਹੱਥ ਪੈਰ ਘੁੱਟਦੀ..ਕਦੀ ਮੱਥਾ..ਹੋਰ ਵੀ ਕਿੰਨੇ ਸਾਰੇ ਅਹੁੜ-ਪਹੂੜ੍ਹ ਕਰਦੀ..ਫੇਰ ਜਦੋਂ ਮਾਂ ਥੋੜਾ ਹੋਸ਼ ਕਰਦੀ ਤਾਂ ਇੱਕ ਵਾਰ ਫੇਰ ਰਾਖੀ ਕਰਨ ਬਨੇਰੇ ਦੇ ਉੱਤੇ ਚੜ ਬੈਠ ਜਾਂਦੀ..!
ਕੁਝ ਦਿੰਨਾ ਬਾਅਦ ਇੱਕ ਦਿਨ ਦੁਪਹਿਰ ਵੇਲੇ ਥੋੜੀ ਬਹੁਤ ਰੋਟੀ ਖਾ ਕੇ ਮਾਂ ਦੀ ਅਜੇ ਅੱਖ ਲੱਗੀ ਹੀ ਸੀ ਕੇ ਬੂਹੇ ਤੇ ਦਸਤਕ ਹੋਈ..ਮੁੱਹਲੇ ਦੀਆਂ ਔਰਤਾਂ ਦਾ ਝੁੰਡ ਸੀ..!
ਅੱਜ ਉਸਨੇ ਹੇਠਾਂ ਉੱਤਰ ਖੁਦ ਹੀ ਕੁੰਡੀ ਖੋਲੀ..ਫੇਰ ਐਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
preet
o acha g
Rekha Rani
ਦੁਖਾਂ ਭਰੀ ਕਹਾਣੀ। ਦਿਲ ਨੂੰ ਛੂਹ ਗਈ। 😔😔😔😢😢😢✍👌👌