ਯੋਗ ਦੀ ਦੀਖਿਆ ਲੈਣ ਸਮੇਂ ਚੇਲਿਆਂ ਨੇ ਪੁਛਿਆ। ਗੁਰੂਦੇਵ । ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬਾਰੇ ਤਾਂ ਜਾਣ ਲਿਆ। ਕਈ ਹੋਰ ਵਿਕਾਰ ਜੋ ਯੋਗ ਲਈ ਘਾਤਕ ਹੋਵੇ ।
ਹਾਂ ਹੈ।
ਕੀ?
ਦੁਬਿਧਾ…. ॥
ਜੀ ਦੁਬਿਧਾ? ਉਹ ਕਿਵੇਂ ?
ਕਿਉਂਕਿ ਦੁਬਿਧਾ ਦੀ ਪ੍ਰਕਿਰਤੀ ਅਵਿਸ਼ਵਾਸੀ ਹੋਣ ਕਾਰਨ ਘਾਤਕ ਹੈ।
ਮਸਲਨ?
ਇਸ ਦਾ ਰਹੱਸ ਗੁੰਝਲਦਾਰ ਹੈ। ਇਸਨੂੰ ਇਕ ਕਥਾ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।
ਬਹੁਤ ਉੱਚੇ ਪਹਾੜਾਂ ਅਤੇ ਘਣੇ ਜੰਗਲ ਦੇ ਪੈਰਾਂ ਵਿਚ ਵੱਸਿਆ ਇਕ ਪਿੰਡ ਸੀ। ਉਸ ਪਿੰਡ ਦੀ ਵਿਸ਼ੇਸ਼ਤਾ ਇਹ ਸੀ ਕਿ ਪਹਾੜ ਦੇ ਦੂਜੇ ਪਾਸੇ ਅਦਭੁਤ ਫੁੱਲਾਂ ਦੀ ਇਕ ਸੁੰਦਰ ਘਾਟੀ ਸੀ। ਉਸ ਘਾਟੀ ਦੀ ਸੁੰਦਰਤਾਂ ਇਤਨੀ ਪ੍ਰਸਿੱਧ ਸੀ ਕਿ ਹਰ ਕਿਸੇ ਦਾ ਦਿਲ ਇਕ ਝਲਕ ਵੇਖਣ ਲਈ ਤਰਸਦਾ। ਮੁਸ਼ਕਿਲ ਇਹ ਸੀ ਕਿ ਉਸ ਘਾਟੀ ਤੱਕ ਜਾਣ ਲਈ ਰਾਹ ਇਤਨਾ ਬਿਖੜਾ ਸੰਕਰਾ ਅਤੇ ਉਬੜ-ਖਾਬੜ ਸੀ ਕਿ ਕੁਝ ਬੰਦਿਆਂ ਨੂੰ ਛੱਡ ਕੇ ਜਿਤਨੇ ਲੋਕ ਵੀ ਘਾਟੀ ਦੇਖਣ ਗਏ ਜਾਂ ਤਾਂ ਡਰ ਕੇ ਰਾਹ ਵਿਚੋਂ ਹੀ ਪਰਤ ਆਏ , ਜਾਂ ਪਗਡੰਡੀਆਂ ਦੇ ਆਸੇ-ਪਾਸੇ ਡੂੰਘੀਆਂ ਖੱਡਾਂ ਵਿਚ ਡਿਗ ਕੇ ਮਰ-ਖਪ ਗਏ । ਪਿਛਲੇ ਕਈ ਸਾਲਾਂ ਤੋਂ ਓਧਰ ਜਾਣ ਦੀ ਕਿਸੇ ਦੀ ਹਿੰਮਤ ਨਹੀਂ ਸੀ ਪਈ।
ਅਚਾਨਕ ਉਸ ਪਿੰਡ ਵਿਚ ਇਕ ਵਿਅਕਤੀ ਆਇਆ। ਉਸ ਨੇ ਫੁੱਲਾਂ ਬਾਰੇ ਸੁਣਿਆ ਅਤੇ ਦੇਖਣ ਦੀ ਇੱਛਾ ਪ੍ਰਗਟ ਕੀਤੀ। ਪਿੰਡ ਦੇ ਲੋਕਾਂ ਮਿੰਨਤ ਕੀਤੀ ਕਿ ਜੇਕਰ ਉਹ ਜਾਨ ਦੀ ਸਲਾਮਤੀ ਚਾਹੁੰਦਾ ਹੈ ਤਾਂ ਭੁੱਲ ਕੇ ਵੀ ਓਧਰ ਨਾ ਜਾਵੇ।
ਫ਼ਿਰ ਵੀ ਉਸਦੇ ਮਨ ਦੀ ਰੀਝ ਮੱਠੀ ਨਾ ਪਈ ਤਾਂ ਉਸ ਫ਼ੈਸਲਾ ਕੀਤਾ ਕਿਉਂ ਨਾ ਹਨੇਰਾ ਪਏ ਜਾਇਆ ਜਾਵੇ । ਪਰਤ ਕੇ ਆਉਣਾ ਪਿਆ ਤਾਂ ਹੇਠਾਂ ਵੀ ਨਹੀਂ ਹੋਵੇਗੀ।
ਬੱਸ ਇਥੋਂ ਹੀ ਦੁਬਿਧਾ ਦਾ ਘਾਤਕ ਹੋਣਾ ਸ਼ੁਰੂ ਹੁੰਦਾ ਹੈ। ਜਦੋ ਤੁਰਨ ਤੋਂ ਪਹਿਲਾਂ ਹੀ ਪਰਤਣ ਬਾਰੇ ਸੋਚਿਆ ਜਾਵੇ।
ਚੰਦਰਮਾਂ ਦੀ ਧੀਮੀ ਰੋਸ਼ਨੀ ਵਿੱਚ ਉਸ ਪਹਾੜ ਤੇ ਚੜ੍ਹਨਾ ਸ਼ੁਰੂ ਕੀਤਾ। ਜਦੋਂ ਕਾਫ਼ੀ ਉੱਚੀ ਚੜ੍ਹ ਆਇਆ, ਜੰਗਲ ਸੰਘਣਾ ਹੁੰਦਾ ਚਲਾ ਗਿਆ ਅਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ