ਗਿੱਧਾ ਪਾਉਣਾ ਮੈਨੂੰ ਭੂਆ ਨੇ ਸਿਖਾਇਆ ਸੀ ਤੇ ਨੈਣ ਨਕਸ਼ ਮੇਰੀ ਮਾਂ ਤੇ ਗਏ ਸਨ!
ਸਕੂਲ ਸਲਾਨਾ ਸਮਾਰੋਹ ਵਿਚ ਜਦੋਂ ਮੇਰੀ ਪਾਈ ਬੋਲੀ ਤੇ ਸਾਰਿਆਂ ਤੋਂ ਵੱਧ ਤਾੜੀਆਂ ਵੱਜਦੀਆਂ ਤਾਂ ਕਈ ਆਖ ਦਿੰਦੀਆਂ..
“ਹਾਇ ਰੱਬਾ ਕਦ ਸਾਨੂੰ ਬੇਸ਼ਕ ਏਦ੍ਹੇ ਵਾਂਙ ਮਧਰਾ ਦੇ ਦਿੰਦਾ ਪਰ ਨਖਰੇ ਤੇ ਨੈਣ ਨਕਸ਼ ਤੇ ਘੱਟੋ ਘੱਟ ਏਦਾਂ ਦੇ ਹੁੰਦੇ..”
ਈਰਖਾ ਦੀਆਂ ਮਾਰੀਆਂ ਕਈ ਇਥੋਂ ਤੱਕ ਆਖ ਦਿੰਦੀਆਂ..
ਜਿੰਨਾ ਮਰਜੀ ਭੁੜਕ ਲਵੇ..ਨਿਆਣੇ ਤੇ ਅਖੀਰ ਏਦੇ ਵਾਂਙ ਮਧਰੇ ਈ ਪੈਦਾ ਹੋਣੇ ਨੇ..!
ਮੈਂ ਅੱਗਿਓਂ ਹੱਸ ਛੱਡਦੀ..
ਕਦੀ ਆਪਣੇ ਛੋਟੇ ਕਦ ਤੇ ਅਫਸੋਸ ਜਾਂ ਰੱਬ ਨਾਲ ਕੋਈ ਸ਼ਿਕਵਾ ਸ਼ਿਕਾਇਤ ਨਹੀਂ ਸੀ ਕੀਤੀ!
ਨਿੱਕੀ ਹੁੰਦੀ ਮੇਰੀ ਮਾਂ ਦੀ ਇੱਕ ਵਾਰ ਡੰਗਰ ਚਾਰਦਿਆਂ ਸੱਜੀ ਅੱਖ ਚੁੱਭ ਗਈ ਸੀ..
ਫੇਰ ਇਲਾਜ ਖੁਣੋਂ ਚਿੱਟਾ ਮੋਤੀਆਂ ਉੱਤਰ ਆਇਆ ਤੇ ਉਸ ਅੱਖੋਂ ਦਿਸਣੋਂ ਹਟ ਗਿਆ..!
ਫੇਰ ਇਸੇ ਸਰੀਰਕ ਬੱਜ ਕਰਕੇ ਵਿਆਹ ਵੀ ਆਪਣੇ ਤੋਂ ਦਸ ਸਾਲ ਵੱਡੇ ਨਾਲ ਕਰਨਾ ਪਿਆ..
ਬਾਪ ਕਦ ਦਾ ਮਧਰਾ ਤੇ ਰੰਗ ਦਾ ਵੀ ਕਾਫੀ ਪੱਕਾ ਸੀ..
ਮੇਰੀ ਮਾਂ ਨੇ ਕਦੇ ਗਿਲਾ ਨਹੀਂ ਸੀ ਕੀਤਾ..ਹਰ ਹਾਲ ਵਿਚ ਖੁਸ਼ ਰਹੀ ਤੇ ਮੈਨੂੰ ਵੀ ਹਰ ਹਾਲ ਵਿਚ ਖੁਸ਼ ਰਹਿਣਾ ਸਿਖਾਇਆ..!
ਆਖਿਆ ਕਰਦੀ “ਧੀਏ ਇਹ ਜਿਹੜਾ ਮਨ ਹੁੰਦਾ ਏ ਨਾ ਹਮੇਸ਼ਾਂ ਜਿਨ੍ਹਾਂ ਕੋਲ ਹੁੰਦਾ ਉਸਤੋਂ ਕਿਤੇ ਜਿਆਦਾ ਦੀ ਆਸ ਲਵਾਈ ਰੱਖਦਾ..ਫੇਰ ਐਸੀ ਮਿਰਗ ਤ੍ਰਿਸ਼ਨਾ ਉਜਾਗਰ ਕਰਦਾ ਏ ਕੇ ਚੰਗਾ ਭਲਾ ਵੀ ਅਖੀਰ ਵੇਲੇ ਤੱਕ ਹਿਰਨ ਵਾਂਙ ਮਾਰੂਸਥਲਾਂ ਵਿਚ ਠੰਡੇ ਪਾਣੀ ਦੀਆਂ ਝੀਲਾਂ ਲੱਭਦਾ ਹੀ ਗਰਕ ਹੋ ਜਾਂਦਾ ਏ!
ਜਦੋਂ ਬਹੁਤ ਜਿਆਦਾ ਸਿਫਤ ਹੁੰਦੀ ਤਾਂ ਮਾਂ ਮੇਰੇ ਕੰਨ ਦੇ ਕੋਲ ਸੁਰਮਚੂ ਨਾਲ ਕਾਲੀ ਲਕੀਰ ਜਿਹੀ ਖਿੱਚ ਦਿੰਦੀ..ਖਿੱਚਦੀ ਵੀ ਇੰਝ ਕੇ ਕਿਸੇ ਨੂੰ ਪਤਾ ਨਾ ਲੱਗ ਜਾਵੇ!
ਇੱਕ ਵੇਰ ਰਿਸ਼ਤੇਦਾਰੀ ਦੇ ਵਿਆਹ ਤੇ ਕਿਸੇ ਨੇ ਮੇਰੀ ਸੁੱਤੀ ਪਈ ਦੇ ਵਾਲਾਂ ਦੀ ਇੱਕ ਲਿੱਟ ਕੱਟ ਲਈ..!
ਮੈਨੂੰ ਕੁਝ ਪਤਾ ਨਹੀਂ ਲੱਗਾ ਪਰ ਗੁੱਤ ਕਰਦੀ ਨੇ ਝੱਟ ਅੰਦਾਜਾ ਲਾ ਲਿਆ!
ਓਸੇ ਵੇਲੇ ਚੱਪਲ ਪੁਵਾ ਪਿੰਡ ਦੇ ਗੁਰੂਦੁਆਰੇ ਲਈ ਗਈ ਤੇ ਦਸ ਰੁਪਈਏ ਦਾ ਪ੍ਰਸ਼ਾਦ ਕਰਾ ਸਰਬੱਤ ਦੇ ਭਲੇ ਦੀ ਅਰਦਾਸ ਕਰਵਾ ਦਿੱਤੀ!
ਕਿਸੇ ਨੂੰ ਬੁਰਾ ਭਲਾ ਨੀ ਆਖਿਆ ਬਸ ਮਨ ਹੀ ਮਨ ਅੱਖਾਂ ਮੀਟ ਕਿੰਨਾ ਚਿਰ ਖਲੋਤੀ ਰਹੀ..!
ਫੇਰ ਇੱਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ