ਐਨਕਾਂ
ਇਨਸਾਨ ਜਨਮ ਸਮੇਂ ਸਭ ਤੌ ਪਹਿਲਾ ਕੰਮ ਐਨਕਾਂ ਪਾਉਣ ਦਾ ਹੀ ਕਰਦਾ ਹੈ । ਜਾਂ ਇਸ ਤਰਾਂ ਕਹਿ ਲਉ ਕਿ ਪਰਿਵਾਰ ਅਤੇ ਸਮਾਜ ਇਸ ਵਿੱਚ ਕਦੀ ਵੀ ਫੇਲ ਨਹੀਂ ਹੂੰਦੇ । ਇਹ ਐਨਕ ਧਰਮ ਦੀ ਹੈ । ਜਨਮ ਹੂੰਦੇ ਸਾਰ ਹੀ ਇਹ ਪੱਕੀ ਬੱਚੇ ਦੇ ਮੋਹਰ ਲਗਾਈ ਜਾਂਦੀ ਹੈ ਕਿ ਉਹ ਹਿੰਦੂ ਹੈ , ਜਾਂ ਸਿੱਖ ਹੈ , ਜਾਂ ਇਸਾਈ ਹੈ ਜਾਂ ਮੁਸਲਿਮ ਆਦਿ ਹੈ । ਇਹ ਐਨਕਾਂ ਹੋਲੀ ਹੋਲੀ ਧਰਮ ਤੌ ਅੱਗੇ ਵੱਧ ਕੇ ਰਿਤੀ ਰਿਵਾਜਾਂ , ਫੇਰ ਪਰਿਵਾਰਕ ਐਨਕਾਂ , ਫੇਰ ਜਾਤ ਦੀਆ ਟੀਨ ਦੀਆਂ ਐਨਕਾਂ ਵਗੈਰਾ ਵਿੱਚ ਵਧਦੀਆਂ ਜਾਂਦੀਆਂ ਹਨ ।
ਮਤਲਬ ਤਾਂ ਇਨਾਂ ਐਨਕਾਂ ਦਾ ਇਕ ਪਹਿਚਾਣ ਜਾਂ ਸਾਫ ਦੇਖਣ ਦਾ ਹੂੰਦਾ ਹੈ । ਜੀਵਣ ਦੀਆਂ ਕਦਰਾਂ ਕੀਮਤਾਂ ਨੂੰ ਚੰਗੀ ਤਰਾਂ ਸਮਝਣ ਲਈ ਹੂੰਦਾ ਹੈ । ਪਰੰਤੂ ਸਮਾਜ ਵਿੱਚ ਫੈਲੀ ਜ਼ਹਿਰ ਇਨਾਂ ਐਨਕਾਂ ਨੂੰ ਵੀ ਜ਼ਹਿਰੀਲਾ ਬਣਾ ਦਿੰਦੀ ਹੈ । ਸਾਫ ਦਿਖਣ ਨਾਲੌ ਹੋਰ ਵੀ ਗੰਧਲ਼ਾ ਦਿਖਣ ਲੱਗ ਜਾਂਦਾ ਹੈ । ਇਹ ਜ਼ਹਿਰ ਰੋਜ਼ ਵਧਦਾ ਹੀ ਜਾਂਦਾ ਹੈ ।
ਇਕ ਚੰਗੇ ਮਨੁੱਖ ਤੌ ਗਿਰ ਕੇ ਅਸੀਂ ਇਕ ਹਿੰਦੂ , ਸਿੱਖ , ਮੁਸਲਿਮ ਵਗੈਰਾ ਤੱਕ ਸੂੰਗੜ ਜਾਂਦੇ ਹਾਂ ।ਇਕ ਉਸਾਰੂ ਸ਼ਹਿਰੀ ਤੌ ਗਿਰ ਕੇ ਜ਼ਹਿਰੀਲੇ ਮਨੁੱਖ ਬਣ ਜਾਂਦੇ ਹਾਂ । ਇਸ ਦੇ ਬੜੇ ਖ਼ਤਰਨਾਕ ਨਤੀਜੇ ਨਿਕਲਦੇ ਹਨ। ਇਸ ਦੇ ਸਬੂਤ ਸਾਡੇ ਆਸ ਪਾਸ ਅਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ