*ਯੂਰਪ ਗਏ ਜੋੜੇ ਨੇ ਫੇਸਬੁੱਕ ‘ਤੇ ਇਕ ਵੀ ਸਟੇਟਸ ਅਪਡੇਟ ਨਹੀਂ ਕੀਤਾ, ਸਾਰਾ ਸਮਾਂ ਘੁੰਮਣ ਵਿਚ ਬਰਬਾਦ ਕੀਤਾ*
ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇੱਕ ‘ਜੋੜਾ’ ਲੱਖਾਂ ਰੁਪਏ ਖਰਚ ਕੇ ਯੂਰਪ ਦੀ ਯਾਤਰਾ ਕਰਦਾ ਹੈ ਅਤੇ ਪੂਰੀ ਯਾਤਰਾ ਦੌਰਾਨ ਇੱਕ ਵਾਰ ਵੀ ਫੇਸਬੁੱਕ ਸਟੇਟਸ ਅਪਡੇਟ ਨਹੀਂ ਕਰਦਾ ਹੈ?
ਹਾਂ! ਸੁਣ ਕੇ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ।
ਪਿਛਲੇ ਦਿਨੀਂ ਜੋਧਪੁਰ ਸ਼ਹਿਰ ਦਾ ਇੱਕ ਜੋੜਾ ਆਪਣੇ ਵਿਆਹ ਤੋਂ ਬਾਅਦ ਸਵਿਟਜ਼ਰਲੈਂਡ ਘੁੰਮਣ ਗਿਆ ਸੀ। ਉੱਥੇ ਜਾ ਕੇ ਦੋਵੇਂ ਸੋਹਣੀਆਂ ਵਾਦੀਆਂ ਅਤੇ ਇੱਕ ਦੂਜੇ ਵਿੱਚ ਇੰਨੇ ਗੁਆਚ ਗਏ ਕਿ ਇੱਕ ਵਾਰ ਵੀ ਫੇਸਬੁੱਕ ‘ਤੇ ਫੋਟੋਆਂ ਅਤੇ ਸਟੇਟਸ ਪਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ।
ਨਵੇਂ ਜੋੜੇ ਦੀ ਇਸ ਅਣਦੇਖੀ ਕਾਰਨ ਪਰਿਵਾਰ ਦਾ ਸਿਰ ਸ਼ਰਮ ਨਾਲ ਝੁਕ ਗਿਆ।
ਲੜਕੇ ਦੇ ਪਿਤਾ ਨੇ ਨਿਊਜ਼ ਚੈਨਲ ਨੂੰ ਕਿਹਾ, ”ਕਿਸੇ ਨੂੰ ਵੀ ਅਜਿਹਾ ਨਾਲਾਇਕ ਬੱਚਾ ਨਹੀਂ ਹੋਣਾ ਚਾਹੀਦਾ! ਏਨਾ ਖਰਚ ਕਰਕੇ ਵਿਦੇਸ਼ ਜਾਣ ਦਾ ਕੀ ਫਾਇਦਾ ਜੇ ਚਾਰ ਬੰਦਿਆ ਨੂੰ ਪਤਾ ਵੀ ਨਾ ਲੱਗੇ!
ਸ਼ਰਮਾ ਜੀ ਤਾਅਨਾ ਮਾਰ ਰਹੇ ਸਨ ਕਿ ਮੁੰਡਾ ਸੱਚਮੁੱਚ ਵਿਦੇਸ਼ ਗਿਆ ਹੈ ਜਾਂ ਫਿਰ ਅਜਿਹਾ ਝੂਠ ਬੋਲ ਰਿਹਾ ਹੈ। ਫੇਸਬੁੱਕ ‘ਤੇ ਇਕ ਵੀ ਅਪਡੇਟ ਨਹੀਂ, ਘੁੰਮਣ ਫਿਰਨ ਦਾ ਏਡਾ ਵੀ ਕੀ ਪਾਗਲਪਨ ਕਿ ਔਨਲਾਈਨ ਹੀ ਨਾ ਰਹਿ ਸਕੋ !
ਦੂਜੇ ਪਾਸੇ ਇਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ