ਫਰਜ
ਸੁਵੇਰੇ-ਸੁਵੇਰੇ ਪਏ ਵੱਡੇ ਕਲੇਸ਼ ਦਾ ਸਤਾਇਆ ਹੋਇਆ ਮੈਂ ਟਰੈਕਟਰ ਤੇ ਆਣ ਬੈਠਾ
ਸਮਝ ਜਿਹੀ ਨਾ ਲੱਗੇ ਕੇ ਹੁਣ ਕਰਾਂ ਕੀ..ਅਖੀਰ ਕਿੱਕਰ ਵਾਲਾ ਕਿੱਲਾ ਵਹੁਣਾ ਸ਼ੁਰੂ ਕਰ ਦਿੱਤਾ..ਖਿਆਲਾਂ ਦੀ ਘੁੰਮਣਘੇਰੀ ਵਿਚ ਡੁੱਬੇ ਹੋਏ ਨੇ ਪਹਿਲਾਂ ਵਾਹੇ ਹੋਏ ਸਿਆੜ ਹੀ ਫੇਰ ਦੋਬਾਰਾ ਫੇਰ ਵਾਹ ਦਿੱਤੇ..
ਨਾਲ ਹੀ ਉਹ ਟਾਈਮ ਚੇਤੇ ਆ ਗਿਆ ਜਦੋਂ ਘਰ ਵਿਚ ਪਲੇਠੀ ਦੇ ਜੌੜੇ ਜੰਮ ਪਏ ਤੇ ਸਾਲ ਮਗਰੋਂ ਹੀ ਫੇਰ ਇੱਕ ਹੋਰ ਪੁੱਤਰ ਹੋ ਪਿਆ..
ਸਾਰੇ ਪਿੰਡ ਵੱਲੋਂ ਮਿਲਦੀਆਂ ਵਧਾਈਆਂ ਦਾ ਨਾ ਮੁੱਕਣ ਵਾਲਾ ਸਿਲਸਿਲਾ..ਕੋਈ ਆਖ ਦਿਆ ਕਰਦਾ “ਸਰਵਣ ਸਿਆਂ” ਵੇਖੀਂ ਇੱਕ ਦਿਨ ਮੋਢੇ ਤੇ ਚੁੱਕ ਚੁੱਕ ਫਿਰਿਆ ਕਰਨਗੇ ਤੈਨੂੰ..ਵੱਡੀ ਉਮਰੇ ਬੱਸ ਬਹਿ ਕੇ ਹੁਕਮ ਚਲਾਇਆ ਕਰੀਂ..”
“ਆਹ ਵੇਖ ਲੋ ਹੁਕਮ ਚੱਲਦਾ..ਅੱਜ ਸਾਰਾ ਪਿੰਡ ਬਨੇਰਿਆਂ ਕੋਠਿਆਂ ਤੇ ਕੱਠਾ ਹੋਇਆ ਪਿਆ ਸੀ ਤੇ ਨਿੱਕੇ ਨੇ ਤਾਂ ਵੱਡੇ ਦੀ ਪੱਗ ਲਾਹੁਣ ਲਗਿਆਂ ਭੋਰਾ ਸ਼ਰਮ ਤੱਕ ਨੀ ਕੀਤੀ..
ਟਰੈੱਕਟਰ ਦੇ ਸਟੇਰਿੰਗ ਤੇ ਹੱਥ ਰੱਖੀ ਅਜੇ ਸੋਚਾਂ ਦੇ ਸਮੁੰਦਰ ਵਿਚ ਗੋਤੇ ਖਾ ਹੀ ਰਿਹਾ ਸਾਂ ਕੇ ਕਿੱਕਰ ਕੋਲ ਉੱਗੇ ਝਾੜੀਆਂ ਦੇ ਝੁੰਡ ਕੋਲ ਬਿੜਕ ਜਿਹੀ ਹੋਈ..
ਬ੍ਰੇਕ ਮਾਰ ਉੱਤਰ ਕੇ ਨਜਰ ਮਾਰੀ..ਵੇਖਿਆ..ਨਿੱਕੇ ਨਿੱਕੇ ਕਿੰਨੇ ਸਾਰੇ ਕਤੂਰੇ ਸਨ..ਮੌਜ ਨਾਲ ਮਾਂ ਦਾ ਦੁੱਧ ਚੁੰਗ ਰਹੇ ਸਨ..
ਮੈਨੂੰ ਵੇਖ ਉਸਨੇ ਮੈਨੂੰ ਪਹਿਲਾ ਬੁਰੀ ਤਰਾਂ ਘੂਰਿਆਂ ਤੇ ਫੇਰ ਹੌਲੀ ਹੌਲੀ ਭੌਂਕਣਾ ਸ਼ੁਰੂ ਕਰ ਦਿੱਤਾ..ਮੈਂ ਕਿੰਨੀ ਦੇਰ ਖਲੋਤਾ ਵੇਖਦਾ ਰਿਹਾ..!
ਫੇਰ ਅਚਾਨਕ ਆਪ ਮੁਹਾਰੇ ਹੀ ਉੱਚੀ ਸਾਰੀ ਬੋਲ ਉਠਿਆ..”ਨਾ ਪਾ ਮੋਹ ਇਹਨਾਂ ਨਾਲ..ਸੋਚਦੀ ਕੁਝ ਹੋਰ ਹੋਵੇਂਗੀ ਪਰ ਹੋਣਾ ਕੁਝ ਹੋਰ ਏ..ਇਹ ਦੁੱਧ ਚੁੰਗਦੇ ਜਦੋਂ ਆਪਣੇ ਪੈਰਾਂ ਸਿਰ ਹੋਏ ਤਾਂ ਦੌੜ ਜਾਣਾ ਇਹਨਾਂ ਸਾਰਿਆਂ ਨੇ..ਭੋਰਾ ਵਾਤ ਨੀ ਪੁੱਛਣੀ ਇਹਨਾਂ ਤੇਰੀ..ਕੁੱਤਿਆਂ ਵਾਂਙ ਨਹੀਂ ਸਗੋਂ ਇਨਸਾਨਾਂ ਵਾਂਙ ਲੜਨਗੇ..”
ਮੈਨੂੰ ਉਚੀ ਉਚੀ ਬੋਲਦੇ ਹੋਏ ਨੂੰ ਵੇਖ ਉਹ ਅਚਾਨਕ ਉੱਠ ਖਲੋਤੀ..
ਦੋ ਕਦਮ ਮੇਰੇ ਵੱਲ ਨੂੰ ਆਉਂਦੀ ਹੋਈ ਨੇ ਹੋਰ ਵੀ ਜ਼ੋਰ ਨਾਲ...
...
ਭੌਂਕਣਾ ਸ਼ੁਰੂ ਕਰ ਦਿੱਤਾ..
ਮੈਨੂੰ ਇੱਕ ਵਾਰ ਤੇ ਇੰਝ ਲੱਗਾ ਜਿੱਦਾਂ ਆਖ ਰਹੀ ਹੋਵੇ ਕੇ “ਫੇਰ ਕਿ ਹੋਇਆ ਜੇ ਦੌੜ ਜਾਣਗੇ ਤਾਂ..ਮੈਂ ਤਾਂ ਆਪਣਾ ਫਰਜ ਬਾਖੂਬੀ ਨਿਭਾਉਂਗੀ..ਅਸੀ ਜਨੌਰ ਆਪਣੀਆਂ ਔਲਾਦਾਂ ਨਾਲ ਪਿਆਰ ਕਰਦੇ ਹਾਂ..ਓਹਨਾ ਤੇ ਕੋਈ ਸੱਟਾ ਨਹੀਂ ਲਾਉਂਦੇ..ਨਾ ਹੀ ਕੋਈ ਜੂਆ ਹੀ ਖੇਡਦੇ ਹਾਂ..ਓਹੀ ਜੂਆ ਜਿਸਦੀ ਗਿਣਤੀ ਮਿਣਤੀ ਤੁਸੀਂ ਲੋਕ ਔਲਾਦ ਦੇ ਜੰਮਦਿਆਂ ਤੋਂ ਹੀ ਕਰਨੀ ਸ਼ੁਰੂ ਕਰ ਦਿੰਦੇ ਓ..ਮੇਰਾ ਪੁੱਤ “ਵੱਡਾ ਹੋਵੇਗਾ”..”ਸੇਵਾ ਕਰੂ”..”ਕਮਾਈ ਹੱਥ ਤੇ ਧਰੂ”..”ਇੱਜਤ ਮਾਣ ਵਧਾਊ”..ਅਤੇ ਅਖੀਰ ਵਿਚ “ਵੀਹਾਂ ਦੇ ਚਾਲੀ ਬਣਾਉ”..
ਤੇ ਜਦੋਂ ਇਹ ਸਭ ਕੁਝ ਅਸਲ ਜਿੰਦਗੀ ਵਿਚ ਕਦੀ ਹੁੰਦਾ ਹੀ ਨਹੀਂ ਤਾਂ ਫੇਰ ਦੁਖਾਂ-ਕਲੇਸ਼ਾਂ ਅਤੇ ਪਛਤਾਵੇਆਂ ਦੇ ਸਮੁੰਦਰ ਵਿਚ ਡੂੰਘਾ ਡੁੱਬ ਗਿਆ ਮਨੁੱਖ ਜਿਉਂਦੇ ਜੀ ਹੀ ਜਿੰਦਗੀ ਜਿਉਣੀ ਭੁੱਲ ਜਾਂਦਾ ਹੈ..”
ਰੱਬ ਦੇ ਜੀ ਦੀਆਂ ਅੱਖੀਆਂ ਵਿਚੋਂ ਜਿੰਦਗੀ ਦਾ ਇੱਕ ਗਹਿਰਾ ਭੇਦ ਪੜਨ ਮਗਰੋਂ ਪਤਾ ਹੀ ਨੀ ਲੱਗਾ ਕਦੋਂ ਬਾਕੀ ਰਹਿੰਦੇ ਪੰਜ ਖੇਤ ਕੁਝ ਹੀ ਘੜੀਆਂ ਵਿਚ ਕਿੱਦਾਂ ਵਾਹ ਕੇ ਅਹੁ ਮਾਰੇ..!
ਸੋ ਦੋਸਤੋ ਅਗਲੀ ਪੀੜੀ ਤੋਂ ਜਿੰਨੀਆਂ ਘੱਟ ਆਸਾਂ ਲਾਈਆਂ ਜਾਣ..ਜਿੰਦਗੀ ਓਨੀ ਹੀ ਵੱਧ ਸਰਲ,ਸਪਸ਼ਟ ਤੇ ਸੌਖੀ ਰਹੂ..
ਦਾਨਿਸ਼ਵਰ ਅਕਸਰ ਆਖਿਆ ਕਰਦੇ ਸਨ ਕੇ ਜੇ ਇਸ ਨਿੱਕੇ ਜਿੰਨੇ ਸਫ਼ਰ ਦਾ ਸਵਾਦ ਲੈਣਾ ਲੋਚਦੇ ਓ ਤਾਂ ਸਫ਼ਰ ਦੇ ਦੌਰਾਨ ਨਾਲ ਚੁੱਕਿਆ ਸਮਾਨ ਹੌਲਾ ਫੁਲ ਰੱਖਣਾ ਪੈਣਾ ਏ..!
ਵਰਤਮਾਨ ਨੇ ਸਾਰੀ ਦੁਨੀਆ ਦੇ ਕੰਨੀ ਇਹ ਸੁਨੇਹਾ ਤਾਂ ਪਾ ਹੀ ਦਿੱਤਾ ਏ ਕੇ ਜਿੰਦਗੀ ਆਪ ਤੇ ਵਿਚਾਰੀ ਫੁਲ ਨਾਲੋਂ ਵੀ ਹੌਲੀ ਏ..ਜਿਆਦਾ ਭਾਰ ਤੇ ਆਪ ਸਹੇੜੀਆਂ ਖਾਹਿਸ਼ਾਂ ਅਤੇ ਮਨ ਤੇ ਭਾਰੂ ਹੋਣ ਦਿੱਤੀਆਂ ਗਈਆਂ ਬੇਲੋੜੀਆਂ ਇਛਾਵਾਂ ਦਾ ਹੀ ਹੈ!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਸਵੇਰੇ ਇੱਕ ਦਮ ਅੱਖ ਖੁੱਲੀ ਤਾਂ ਨੀਰੂ ਭੱਜ ਕੇ ਖੜੀ ਹੋਈ ਜਿਵੇਂ ਕਿਸੇ ਨੇ ਹਾਕ ਮਾਰੀ ਹੋਵੇ ਘੜੀ ਵੱਲ ਨਜ਼ਰ ਗਈ ਤਾਂ ਸਵੇਰ ਦੇ ਚਾਰ ਵਜੇ ਸਨ ।ਫੇਰ ਖ਼ਿਆਲ ਆਇਆ ਕਿ ਅੱਜ ਤਾਂ ਮਾਘੀਂ ਦੀ ਸੰਗਰਾਂਦ ਐ।ਆਪ ਮੁਹਾਰੇ ਹੀ ਖਿਆਲ ਪ੍ਰਦੇਸਾਂ ਤੋਂ ਦੇਸਾਂ ਨੂੰ ਲੈ ਤੁਰੇ । ਗਰਮ ਪਾਣੀ ਦੀ Continue Reading »
ਕਰ ਆਈ ਸਵੇਰ ਦੀ ਸੈਰ ” ਹਰ ਘਰ ਵਿੱਚ ਪਤੀ ਪਤਨੀ ਦੀ ਨੋਕ-ਝੋਕ ਚਲਦੀ ਰਹਿੰਦੀ ਹੈ ।ਉੱਤੋਂ ਕਰੋਨਾ ਵਰਗੀ ਮਹਾਮਾਰੀ ਨੇ ਚਾਰੋਂ ਪਾਸੇ ਤਣਾਅ ਫੈਲਾ ਦਿੱਤਾ ਹੈ ।ਜਿਹਨਾਂੱ ਨੂੰ “ਰੱਬ ਦੀ ਗਊ” ਕਹਿੰਦੇ ਸਾਂ,ਉਹਨਾਂ ਦੇ ਵੀ ਸਿੰਗ ਨਿਕਲ ਆਏ ਹਨ ।ਜਿੱਥੇ ਘਰਾਂ ਵਿੱਚ ਛੋਟੇ ਬੱਚੇ ਹਨ,ਬੱਚਿਆਂ ਨਾਲ ਹੀ ਮਾਂ-ਪਿਓ , Continue Reading »
ਦੱਸ ਹਜਾਰ ਮੇਰੇ ਖਾਤੇ ਚੋਂ ਕਿਉਂ ਕੱਢਵਾਏ ਹੋਣੇ,ਕਿੱਥੇ ਖਰਚੇ ਹੋਣੇ।” ਮਨਪ੍ਰੀਤ ਦੇ ਦਿਲ ਵਿਚ ਇਹ ਸਵਾਲ ਵਾਰ ਵਾਰ ਚਲ ਰਿਹਾ ਸੀ। ਉਹ ਜਦੋਂ ਵੀ ਦਿਲ ਚ ਚਲ ਰਹੀ ਉਥਲ ਪੁੱਥਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ ਕਰਦੀ।ਇਕ ਹੋਰ ਨਵਾਂ ਸਵਾਲ ਸਾਹਮਣੇ ਆ ਜਾਂਦਾ। ਜੇਕਰ ਮੈਂ ਉਸ ਤੇ ਇੰਨਾ ਵਿਸਵਾਸ ਕੀਤਾ ਤਾਂ Continue Reading »
ਜਦੋ ਵੀ ਫੌਜ ਚੋਂ ਛੁੱਟੀ ਆਉਂਦੇ ਸੀ ਪਿਤਾ ਜੀ ਭੂਆ ਦੇ ਪਿੰਡ ਜਰੂਰ ਲਿਜਾਂਦੇ ਸੀ ।ਸ਼ਾਇਦ ਇਸ ਲਈ ਕਿਉਂਕਿ ਭੂਆ ਜੀ ਦੇ ਕੋਈ ਬੱਚਾ ਨਹੀਂ ਸੀ ।ਪਰ ਸਾਡਾ ਦਿਲ ਭੂਆ ਕੋਲ ਬਹੁਤ ਲਗਦਾ ਸੀ ।ਫੁਫੜ ਜੀ ਖੇਤੀ ਕਰਦੇ ਸਨਉਹਨਾਂ ਦੇ ਇੱਕ ਸਾਂਝੀਂ ਹੁੰਦਾ ਸੀ ਉਸ ਦਾ ਨਾਂ ਭੋਲਾ ਸੀ ਅਸੀਂ Continue Reading »
#ਆਸਥਾ 8 ਸਾਲਾਂ ਦਾ ਇੱਕ ਬੱਚਾ ਇੱਕ ਰੁਪਏ ਦਾ ਸਿੱਕਾ ਮੁੱਠੀ ਵਿੱਚ ਬੰਦ ਕਰ ਕਿਸੇ ਦੁਕਾਨ ਤੇ ਜਾਕੇ ਦੁਕਾਨਦਾਰ ਨੂੰ ਪੁੱਛਣ ਲੱਗਿਆ .. –ਕੀ ਤੁਹਾਡੀ ਦੁਕਾਨ ਤੋਂ ਰੱਬ ਮਿਲ ਜਾਏਗਾ ? ਦੁਕਾਨਦਾਰ ਨੇ ਇਹ ਗੱਲ ਸੁਣ ਸਿੱਕਾ ਫੜ ਥੱਲੇ ਸੁੱਟ ਦਿੱਤਾ ਤੇ ਧੱਕੇ ਮਾਰ ਦੁਕਾਨ ਤੋਂ ਬਾਹਲ ਕੱਢ ਦਿੱਤਾ । Continue Reading »
ਅੱਜ Friendsip Day ਤੇ ‘ਬੱਲੀ’ ਦੇ ਮਾਧਿਅਮ ਰਾਹੀਂ ਇਹ ਪੋਸਟ ਉਨ੍ਹਾਂ ਸਾਰੀਆਂ ਮਿਹਨਤੀ NURSES ਨੂੰ ਸਮਰਪਿਤ ਹੈ ਜਿਨ੍ਹਾਂ ਨੇ ਪਿਛਲੇ 37 ਸਾਲਾਂ ਦੌਰਾਨ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਮੈਨੂੰ ਸਫਲ ਡਾਕਟਰਾਂ ਦੀ ਕਤਾਰ ਵਿੱਚ ਖੜਾ ਕਰਨ ਚ ਭਰਪੂਰ ਯੋਗਦਾਨ ਪਾਇਆ।🙏💐 “ਬੱਲੀ” ਕੱਲ੍ਹ ਪੋਤਰੀ ਨੂੰ ਕੁੱਛੜ ਚੁੱਕ ਮੈਂ ਕਾਲੋਨੀ ਦੇ Continue Reading »
ਆਹ ਇੱਕ ਨਵਾਂ ਰਿਵਾਜ਼ ਚੱਲ ਪਿਆ ਏ ਫ਼ੂਡ ਬਲੌਗਿੰਗ ਦਾ। ਜਣਾ ਖਣਾ ਟੁੱਟੇ ਜਿਹੇ ਮੋਬਾਈਲ ਨਾਲ ਰੇਹੜੀ ਉੱਤੇ ਖੜ੍ਹ ਵੀਡੀਓ ਬਣਾ ਯੂਟਿਓਬ ਫੇਸਬੁੱਕ ਉੱਤੇ ਚਾੜ੍ਹੀ ਜਾਂਦਾ ਹੈ। ਰੇਹੜੀਆਂ ਵਾਲੇ ਵੀ ਲੋਕਾਂ ਦੀ ਸਿਹਤ ਨਾਲ ਖੁੱਲ੍ਹ ਕੇ ਖਿਲਵਾੜ ਕਰ ਰਹੇ ਹਨ। ਗਾਹਕ ਅਤੇ ਮਸ਼ਹੂਰੀ ਦੇ ਚੱਕਰ ਵਿੱਚ ਲੋਕਾਂ ਅੱਗੇ ਖੇਹ ਸੁਆਹ Continue Reading »
ਗਊਸ਼ਾਲਾ ‘ ਜੀ ਥੋਨੂੰ ਯਾਦ ਹੈ ਨਾ, ਅੱਜ ਜਨਮ ਅਸ਼ਟਮੀ ਹੈ ਤੇ ਆਪਾ ਸ਼ਾਮ ਨੂੰ ਗਊਸ਼ਾਲਾ ਜਾਣਾ ਤੇ ਗਾਵਾਂ ਨੂੰ ਚਾਰਾ ਖਵਾਉਣਾ। ਚਾਰਾ ਖਵਾ ਕੇ ਆਪਾ ਥੋੜਾ ਚਿਰ ਰੁਕ ਕੇ ਗਾਵਾਂ ਦੀ ਸੇਵਾ ਵੀ ਕਰਾਗੇ। ਕਹਿੰਦੇ ਨੇ ਕਿ ਜਨਮ ਅਸ਼ਟਮੀ ਤੇ ਗਾਵਾਂ ਦੀ ਸੇਵਾ ਕਰਨ ਨਾਲ ਬੜਾ ਪੁੰਨ ਲੱਗਦਾ।” ਰੀਤੂ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)