ਰੂੜ ਸਿੰਘ **ਫੌਜੀ** ਦੇ ਪੁੱਤਰ ਮੇਜ਼ਰ ਸਿੰਘ ਨੂੰ 16 ਸਾਲ ਹੋ ਗਏ ਸਨ ਭਰਤੀ ਹੋਏ ,ਸੂਬੇਦਾਰੀ ਤੇ ਲੱਦਾਖ ਦੀ ਡਿਊਟੀ ਇਕੱਠੀਆਂ ਮਿਲੀਆਂ ਪਰ ਅੱਜ ਵੀ ਜਦੋਂ ਕਿਤੇ ਡਿਊਟੀ ਕਰਦੇ ਦਾ ਮਨ ਡੋਲਦਾ ਕਦੇ ਪਰਿਵਾਰਕ ਮੋਹ ਕਰਕੇ ਕਦੇ ਸਖਤ ਡਿਊਟੀ ਕਰਕੇ ਫਿਰ ਕਈਂ ਵਾਰ ਨੌਕਰੀ ਛੱਡਣ ਨੂੰ ਦਿਲ ਕਰਦਾ ਤਾਂ ਉਹਨੂੰ ਰੂੜ ਸਿੰਘ ਸਮਝਾਉਂਦਾ ਕਿ ਪੁੱਤਰਾ ਪਰਿਵਾਰ ਬਾਅਦ ਚ ਫ਼ੌਜੀ ਦਾ ਧਰਮ ਪਹਿਲਾਂ ਦੇਸ਼ ਦੀ ਰਾਖੀ ਕਰਨਾ ਹੁੰਦਾ ਕਿਉਕਿ ਤੁਹਾਡੀਆਂ ਹਿੱਕਾਂ ਦੀ ਕੰਧ ਦੀ ਛਾਂਵੇ ਹੀ ਪੂਰਾ ਦੇਸ਼ ਬੇਫਿਕਰੀ ਦੀ ਨੀਂਦ ਸੌਂਦਾ ਏ , ਹਰ ਦੇਸ਼ ਵਾਸੀ ਮੂਹੋਂ ਭਾਵੇ ਨਾਂ ਵੀ ਕਹੇ ਪਰ ਦਿਲੋਂ ਤੁਹਾਡੇ ਤੇ ਮਾਣ ਕਰਦਾ ਏ ….ਤੇ ਤੇਰੀ ਨਿੱਕੀ ਜਿਹੀ ਗਲਤੀ ਨਾਲ ਕੱਲਾ ਤੇਰਾਂ ਜਾਂ ਮੇਰਾ ਹੀ ਨਹੀਂ ਪੂਰੀ ਫੌਜ ਦਾ ਨਿਰਾਦਰ ਹੋਵੇਗਾ ਤੇ ਖਾਸਕਰ ਸਿੱਖ ਰੈਜੀਮੈਂਟ ਦਾ ਸਿਰ ਨੀਵਾਂ ਹੋ ਜਾਵੇਗਾ….ਉਮੀਦ ਏ ਤੂੰ ਮਾਣ ਬਰਕਰਾਰ ਰੱਖੇਂਗਾ..!!
….ਇੱਧਰ ਦਿੱਲੀ ਲੱਗੇ ਕਿਸਾਨੀ ਅੰਦੋਲਨ ਵਿੱਚ ਰੂੜ ਸਿੰਘ ਪਹਿਲੇ ਦਿਨ ਤੋਂ ਜਾ ਸ਼ਾਮਲ ਹੋਇਆ ,ਘਾਟ ਘਾਟ ਦੇ ਪੱਤਨਾ ਦਾ ਪਾਣੀ ਪੀ ਚੁੱਕੇ ਰੂੜ ਸਿਉਂ ਦੀ ਸਿਆਣਪ ਤੇ ਤਜਰਬੇ ਨੂੰ ਵੇਖਦੇ ਹੋਏ 10 ਮੈਂਬਰੀ ਕਮੇਟੀ ਦਾ ਮੈਂਬਰ ਵੀ ਚੁਣਿਆ ਲਿਆ ਗਿਆ ….!!! ਰੂੜ ਸਿਉਂ
ਠਰੰਮਾ ਇੰਨਾ…ਕਿ ਬੈਰੀਗੇਟ ਲੰਘਦਿਆਂ ਪੁਲਿਸ ਦੇ ਮਾਰੇ ਹੱਥ ਗੋਲੇ ਨਾਲ ਸਿਰ ਪਾਟ ਗਿਆ ਸੀ ਪਰ ਪਲਟ ਕੇ ਵਾਰ ਤਾਂ ਤੀ ਕਰਨਾ ਗਾਲ ਵੀ ਨਹੀ ਕੱਢੀ ਤੇ ਹੱਸਦਾ ਹੋਇਆ ,ਲਹੂ ਨਾਲ ਲੱਥਪੱਥ ਮੁੱਛ ਮਰੋੜਦਾ ਰਿਹਾ ….###
ਜੁੱਸਾ ਇੰਨਾ….ਕਿ ਚਿੱਟੀ ਦਾਹੜੀ ਚ ਗਦਗਦ ਕਰਦਾ ਚਿਹਰਾ,6 ਫੁੱਟ ਉੱਚਾ,ਭਰਵਾਂ ਸਰੀਰ ਵਾਲਾ 55 ਸਾਲਾ ਰੂੜ ਸਿਉਂ ਅੱਜ ਵੀ ਜਵਾਨਾ ਨੂੰ ਪਛਾੜਦਾ ਏ…###
ਉੱਦਮੀ ਇੰਨਾ…. ਕਿ 4 ਵਜੇ ਉੱਠ,ਇਸ਼ਨਾਨ ਪਾਣੀ-ਨਿਤਨੇਮ ਕਰ ਲੋਹਾਂ ਤਾਅ ਲੈਂਦਾ …ਪਹਿਲੀ ਚਾਹ ਇਹੀ ਬਣਾਉਦਾ….##
ਮਿਹਨਤੀ ਇੰਨਾ….ਕਿ ਰਾਤ ਨੂੰ ਸਭ ਤੋਂ ਬਾਅਦ,ਆਖੀਰ ਚ ਵੱਡੇ ਭਾਂਡੇ ,ਦੇਗਾਂ ਬਾਲਟੀਆਂ,ਟੱਬ ਆਦਿ ਇਹੀ ਧੋ ਕੇ ਸੌਂਦਾ….###
ਜ਼ੋਸੀਲਾ ਇੰਨਾ….ਕਿ ਦਿਨ ਵਿੱਚ ਜਦੋਂ ਵੀ ਮਾਇਕ ਤੇ ਜਾਂਦਾ ਜਵਾਨੀ ਹਲੂਣ ਦਿੰਦਾ,ਇਸ ਦਾ ਲੈਕਚਰ ਹਜ਼ਾਰਾ ਸਾਇਡਾ ਤੇ ਸ਼ੇਅਰ ਹੁੰਦਾ ਜਿਸ ਚ ਲਗਾਤਾਰ ਜੈਕਾਰੇ ਗੂੰਜਦੇ ਰਹਿੰਦੇ….##
…..ਇੱਕ ਇੱਕ ਕਰ ਦਿਨ ਲੰਘਦੇ ਗਏ,ਅੱਜ ਆਪਣੀਆਂ ਦਿਨਭਰ ਦੀਆਂ ਸਾਰੀਆਂ ਡਿਊਟੀਆ ਨਿਭਾ ਕੇ ਰੂੜ ਸਿਉਂ ਲੇਟਿਆ ਤੇ ਪਤਾ ਨਹੀ ਕਿਹੜੀਆਂ ਸੋਚਾਂ ਚ ਗੁਆਚ ਗਿਆ…..ਕਿ ਧਰਨੇ ਤੇ ਇਕੱਠ ਰੋਜ਼ ਵਧਦਾ ਏ,ਪਹਿਲਾਂ ਬਜੁਰਗ ਤੁਰੇ ਫਿਰ ਨੌਜਵਾਨ ਤੇ …ਤੇ ਹੁਣ ..ਹੁਣ ਤਾਂ ਬੀਬੀਆਂ… ਭੈਣਾ ਤੇ ਨਿੱਕੇ ਨਿੱਕੇ ਬੱਚੇ ਵੀ ਆ ਡਟੇ ਨੇ,ਖੁੱਲੇ ਆਸਮਾਨ ਹੇਠਾਂ ਲੱਗੇ ਹਜਾਰਾਂ ਛੋਟੇ ਵੱਡੇ ਟੈਂਟ,ਅਲੱਗ ਅਲੱਗ ਰਾਜਾਂ ਸੂਬਿਆਂ ,ਧਰਮਾ ਦੇ ਲੋਕ ਮਿਲ ਬੈਠ ਸਾਂਝਾ ਵਧਾ ਰਹੇ ਨੇ ,ਹੁਣ ਇਹ ਅੰਦੋਲਣ ….ਇਹ ਧਰਨਾ- ਧਰਨਾ ਨਹੀ ਰਿਹਾ ਇੱਕ ਧਰਮ ਯੁੱਧ ਬਣ ਚੁੱਕਾ ਏ….ਜਿੱਥੇ …..
ਕੋਈ ਜੱਟ ਸਿੱਖ ਨਹੀ,ਕੋਈ ਮਜਬੀ ਸਿੱਖ ਨਹੀ,ਕੋਈ ਤਰਖਾਣ ਸਿੱਖ ਨਹੀ,ਕੋਈ ਨਾਈ ਸਿੱਖ ਆਦਿ ਨਹੀ ….ਸਿਰਫ ਕਿਸਾਨ ਮਜਦੂਰ ਏਕਤਾ ਦਾ ਇਕੱਠ ਏ…
***ਕਿਸਾਨ ਮਜਦੂਰ***
ਜਿਸ ਤੋਂ ਭਾਵ ਹਰ ਉਹ ਵਿਅਕਤੀ ਜੋ ਖੇਤਾਂ ਚ ਕੰਮ ਕਰਦਾ ਏ ਚਾਹੇ ਮਾਲਕ ਏ ਚਾਹੇ ਨੌਕਰ…*** ਕਿਸਾਨ ***ਏ…
ਇਸ ਤੋਂ ਬਗੈਰ ਬਾਕੀ ਧੰਦੇ,ਨੌਕਰੀ ਪੇਸ਼ੀ,ਦੁਕਾਨਦਾਰੀ,ਵਿਦੇਸ਼ਾ ਦੀ ਕਮਾਈ …***ਮਜਦੂਰ*** ਹੀ ਏ
ਕਾਸ਼ ਕਿਤੇ ਇੰਨਾ ਕਾਲੇ ਕਾਨੂੰਨਾ ਵਾਂਗ ਲੋਕ ਜਾਤਾਂ ਪਾਤਾਂ ਦੇ ਵਿਖਰੇਵੇਂ ਵੀ ਪਿੰਡਾਂ ਚੋ ਹੂੰਝ ਕੇ ਬਾਹਰ ਸੁੱਟ ਦੇਣ , ਇੱਕ ਪਿੰਡ ਚ 5-5 ਗੁਰਦਵਾਰੇ ਜੋ ਜਾਤਾਂ ਚ ਵੰਡਦੇ ਨੇ ਨਾ ਹੋ ਕੇ ਇੱਕ ਗੁਰਦਵਾਰਾ ਬਣ ਜਾਏ….ਹਰ ਪਿੰਡ ਵਾਲੇ ਇੱਕ ਕਲੀਨਿੱਕ ਬਣਾਉਣ….ਇੱਕ ਸਕੂਲ ਬਣਾ ਲੈਣ….ਪਿੰਡੋ ਪਿੰਡੀ ਰੋਜਗਾਰ ਦੇ ਮੌਕੇ ਮਹੱਈਆ ਹੋ ਜਾਵਣ….ਫਿਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ