ਫਰੇਬ
ਪਾਤਰ – ਸ਼ਿਵਾਨੀ
ਜੈਲਦਾਰ
ਅਮਰ
ਕਾਲੀ
ਪੰਮਾ
ਇੰਸਪੈਕਟਰ ਪਠਾਨ
ਕਿਸ਼ਤ – 10
ਕੁੱਲ ਕਿਸ਼ਤਾਂ – 13
ਲੇਖਕ – ਗੁਰਪ੍ਰੀਤ ਸਿੰਘ ਭੰਬਰ
ਵਿਕਾਸ ਨਾਮ ਦਾ ਇਕ ਮੁੰਡਾ ਜੈਲੇ ਨੂੰ ਅਚਾਨਕ ਮਿਲਦਾ ਹੈ ਅਤੇ ਸ਼ਿਵਾਨੀ ਬਾਰੇ ਸਭ ਦੱਸ ਦਿੰਦਾ ਹੈ। ਵਿਕਾਸ ਖੁੱਦ ਸ਼ਿਵਾਨੀ ਦਾ ਸ਼ਿਕਾਰ ਹੋ ਗਿਆ ਸੀ। ਅਮਰ ਜਦੋਂ ਜੈਲੇ ਦੇ ਘਰ ਰਾਤ ਰੁਕਿਆ ਸੀ, ਵਿਕਾਸ ਓਦੋਂ ਅਮਰ ਦਾ ਪਿੱਛਾ ਕਰ ਰਿਹਾ ਸੀ। ਅਮਰ ਰਾਂਹੀ ਹੀ ਸ਼ਿਵਾਨੀ ਆਪਣੇ ਸ਼ਿਕਾਰ ਲੱਭਿਆ ਕਰਦੀ ਸੀ। ਵਿਕਾਸ ਜਾਣ ਗਿਆ ਕਿ ਹੁੱਣ ਅਗਲਾ ਸ਼ਿਕਾਰ ਜੈਲਦਾਰ ਹੋਊਗਾ।
ਵਿਕਾਸ ਜੈਲੇ ਨੂੰ ਸਭ ਦੱਸਣਾ ਚਾਹੁੰਦਾ ਸੀ। ਪਰ ਸ਼ਿਵਾਨੀ ਦੀਆਂ ਕਈ ਅੱਖਾਂ ਸਨ। ਉਸਨੂੰ ਪਤਾ ਚੱਲ ਗਿਆ ਕਿ ਵਿਕਾਸ ਜੈਲੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼ਿਵਾਨੀ ਨੇ ਆਪਣੇ ਬਚਾਅ ਲਈ ਵਿਕਾਸ ਨੂੰ ਅਗਵਾ ਕਰਵਾ ਦਿੱਤਾ। ਓਥੇ ਬਦਮਾਸ਼ਾਂ ਨੂੰ ਪੈਸੇ ਦੇ ਕੇ ਸ਼ਿਵਾਨੀ ਨੇ ਕਿਹਾ ਕਿ ਵਿਕਾਸ ਨੂੰ ਮਾਰ ਦਵੋ!!
ਪਿਛਲੀ ਕਿਸ਼ਤ ਵਿੱਚ ਅਸੀਂ ਇਹ ਵੀ ਪੜਿਆ ਕਿ ਸ਼ਿਵਾਨੀ ਦਾ ਪਤੀ ਅਮਰ ਵੀ ਉਸਦੇ ਜਾਲ ਵਿੱਚ ਫਸਿਆ ਹੋਇਆ ਹੈ। ਸ਼ਿਵਾਨੀ ਨੇ ਅਮਰ ਦੇ ਸਾਰੇ ਪਰਿਵਾਰ ਉਪਰ ਝੂਠਾ ਦਹੇਜ ਦਾ ਇਲਜ਼ਾਮ ਲਗਾ ਕੇ ਜੇਲ ਕਰਵਾ ਦਿੱਤੀ ਸੀ। ਅਮਰ ਵਿਚਾਰਾ ਸ਼ਰੀਫ ਬੰਦਾ ਫਸਿਆ ਹੋਇਆ ਸ਼ਿਵਾਨੀ ਦੇ ਹਰ ਕਾਂਡ ਵਿੱਚ ਉਸਦਾ ਸਾਥ ਦਿੰਦਾ ਰਿਹਾ।
ਪਰ ਇਸ ਵਾਰ ਅਮਰ ਦਾ ਮੰਨ ਬਦਲ ਗਿਆ। ਜਦੋਂ ਸ਼ਿਵਾਨੀ ਨੇ ਵਿਕਾਸ ਨੂੰ ਮਾਰਨ ਲਈ ਬਦਮਾਸ਼ਾਂ ਨੂੰ ਪੈਸੇ ਦਿੱਤੇ ਤਾਂ ਅਮਰ ਨੇ ਵੱਧ ਪੈਸਾ ਦੇ ਕੇ ਵਿਕਾਸ ਨੂੰ ਮਰਨ ਤੋਂ ਬਚਾ ਲਿਆ। ਬਦਮਾਸ਼ਾਂ ਨੇ ਕਿਹਾ ਕਿ ਵਿਕਾਸ ਦੀ ਜਾਨ ਬਖਸ਼ਣ ਦਾ ਦੋ ਲੱਖ ਲੱਗੂਗਾ! ਵਿਕਾਸ ਨੇ ਆਪਣੇ ਦੋਸਤ ਸ਼ਾਂਮ ਨੂੰ ਫੋਨ ਕਰਿਆ। ਸ਼ਾਂਮ ਤੋਂ ਇਹ ਗੱਲ ਪੰਮੇ ਅਤੇ ਇੰਸਪੈਕਟਰ ਪਠਾਨ ਤੱਕ ਪਹੁੰਚ ਗਈ।
ਦੋ ਲੱਖ ਦੇ ਕੇ ਕਿਸੇ ਤਰੀਕੇ ਵਿਕਾਸ ਜੈਲੇ ਤੱਕ ਪਹੁੰਚ ਤਾਂ ਗਿਆ। ਪਰ ਓਦੋਂ ਤੱਕ ਸਭ ਖਤਮ ਹੋ ਗਿਆ ਸੀ। ਜੈਲਦਾਰ ਨੂੰ ਤਾਂ ਸ਼ਿਵਾਨੀ ਨੇ ਵਟਸਐਪ ਤੇ ਵੀਡੀਓ ਵੀ ਭੇਜ ਦਿੱਤੀ ਸੀ। ਪਰ ਜਦੋਂ ਵਿਕਾਸ ਜੈਲੇ ਕੋਲ ਖੜਾ ਸਭ ਦੱਸ ਰਿਹਾ ਸੀ, ਓਦੋਂ ਓਹ ਡਰਿਆ ਹੋਇਆ ਇਧਰ-ਓਧਰ ਦੇਖੀ ਜਾਂਦਾ ਸੀ। ਇਸਦੀ ਵਜਾ ਇਹ ਸੀ ਕਿ ਜਿੰਨਾ ਬਦਮਾਸ਼ਾਂ ਨੂੰ ਉਸਨੇ ਆਪਣੀ ਜਾਨ ਬਚਾਓਣ ਲਈ ਦੋ ਲੱਖ ਦਿੱਤੇ ਸਨ, ਓਹ ਦੋ ਲੱਖ ਲੈਣ ਤੋਂ ਬਾਅਦ ਵੀ ਵਿਕਾਸ ਨੂੰ ਮਾਰਨਾ ਚਾਹੁੰਦੇ ਸਨ।
ਕਿਓਂਕਿ ਸ਼ਿਵਾਨੀ ਤੱਕ ਇਹ ਗੱਲ ਵੀ ਪਹੁੰਚ ਗਈ ਸੀ ਕਿ ਵਿਕਾਸ ਜਿਓਂਦਾ ਹੈ। ਉਸਨੇ ਬਦਮਾਸ਼ਾਂ ਨੂੰ ਢਾਈ ਲੱਖ ਦੇ ਦਿੱਤਾ। ਅਤੇ ਕਿਹ ਦਿੱਤਾ ਕਿ ਵਿਕਾਸ ਬਚਣਾ ਨਹੀਂ ਚਾਹੀਦਾ। ਜੈਲੇ ਸਾਹਮਣੇ ਹੀ ਵਿਕਾਸ ਮਾਰਿਆ ਗਿਆ। ਓਸੇ ਵਕਤ ਓਥੇ ਇੰਸਪੈਕਟਰ ਪਠਾਨ ਪਹੁੰਚ ਗਿਆ।
ਉਸਨੇ ਜੈਲੇ ਨੂੰ ਪੁੱਛਿਆ ਕਿ ਸ਼ਿਵਾਨੀ ਬਾਰੇ ਓਹ ਕੁੱਛ ਜਾਣਦਾ ਹੈ!? ਤਾਂ ਜੈਲਦਾਰ ਨੇ ਮਨਾ ਕਰ ਦਿੱਤਾ। ਕਿਓਂਕਿ ਸ਼ਿਵਾਨੀ ਕੋਲ ਉਸਦੀ ਵੀਡੀਓ ਸੀ!! ਭਾਰਤ ਵਿੱਚ ਝੂਠੇ ਬਲਾਤਕਾਰ ਦੇ ਦੋਸ਼ ਵਿੱਚ ਫਸਿਆ ਹੋਇਆ ਮਰਦ ਸਾਰੀ ਜਿੰਦਗੀ ਇਹ ਸਾਬਿਤ ਨਹੀਂ ਕਰ ਪਾਂਓਦਾ ਕਿ ਓਹ ਬੇਗੁਨਾਹ ਹੈ।
ਜਦੋਂ ਜੈਲਦਾਰ ਕੁੱਛ ਨਾ ਬੋਲਿਆ ਤਾਂ ਪਠਾਨ ਉਸਨੂੰ ਆਪਣੇ ਨਾਲ ਲੈ ਗਿਆ।
ਜੈਲੇ ਦਾ ਬਾਪ ਨਿਰੰਜਣ ਸਿੰਘ ਰੌਲਾ ਪਾਂਓਦਾ ਰਿਹਾ ਪਰ ਇੰਸਪੈਕਟਰ ਪਠਾਨ ਜੈਲੇ ਨੂੰ ਆਪਣੇ ਨਾਲ ਜੀਪ ਵਿੱਚ ਬਿਠਾ ਕੇ ਨਾਲ ਲੈ ਗਿਆ। ਵਿਕਾਸ ਕੋਲੋਂ ਇਕ ਫੋਨ ਮਿਲਿਆ। ਪਰ ਉਸ ਫੋਨ ਵਿੱਚ ਜੋ ਅਨਜਾਨ ਨੰਬਰ ਸਨ, ਓਹ ਸਭ ਨਕਲੀ ਨਾਮ ਉਪਰ ਲਏ ਹੋਏ ਸਨ। ਜੈਲੇ ਨੂੰ ਪੁਲਿਸ ਸਟੇਸ਼ਨ ਲਿਜਾ ਕੇ ਪਠਾਨ ਨੇ ਬਿਠਾ ਲਿਆ। ਪੰਮਾ ਵੀ ਉਸਦੇ ਨਾਲ ਹੀ ਸੀ।
“ਫੋਨ ਦਿਖਾ ਆਵਦਾ!” ਪਠਾਨ ਬੋਲਿਆ।
“ਕਿਓਂ?” ਜੈਲਾ ਬੋਲਿਆ।
“ਕਿਓਂਕਿ ਤੇਰੀ ਭੈਣ ਦਾ ਆਵਦੇ ਭਾਈ ਨਾਲ ਮੈਂ ਰਿਸ਼ਤਾ ਕਰਾਓਣਾ ਏਸ ਲਈ!!” ਪਠਾਨ ਖਿਝਿਆ ਹੋਇਆ ਬੋਲਿਆ, “ਤੈਨੂੰ ਕਿਹਾ ਨਾ ਫੋਨ ਦਿਖਾ!!!”
ਜੈਲੇ ਨੇ ਆਪਣਾ ਫੋਨ ਫੜਾ ਦਿੱਤਾ। ਉਸਦੇ ਫੋਨ ਦੀ ਪਠਾਨ ਨੇ ਸਭ ਤੋਂ ਪਹਿਲਾਂ ਫੋਟੋ ਗੈਲੇਰੀ ਖੋਲੀ। ਉਸ ਵਿੱਚ ਕੁੱਛ ਨਾ ਮਿਲਿਆ। ਫੇਰ ਉਸਦੀਆਂ ਕਾੱਲਾਂ ਦੇਖੀਆਂ। ਉਸ ਵਿੱਚ ਵੀ ਕੁੱਛ ਨਾ ਮਿਲਿਆ। ਅੰਤ ਵਟਸਐਪ ਖੋਲਿਆ। ਓਥੇ ਵੀ ਕੋਈ ਦਿੱਕਤ ਨਾ ਦਿਸੀ।
ਹੋਇਆ ਇਹ ਸੀ ਕਿ ਜਦੋਂ ਪਠਾਨ ਵਿਕਾਸ ਦੀ ਲਾਸ਼ ਕੋਲ ਬੈਠਾ ਸੀ ਤਾਂ ਮੌਕਾ ਦੇਖ ਆਪਣੇ ਫੋਨ ਵਿੱਚੋਂ ਜੈਲਦਾਰ ਨੇ ਸਭ ਕੁੱਛ ਮਿਟਾ ਦਿੱਤਾ ਸੀ।
ਜਦੋਂ ਫੋਨ ਵਿੱਚੋਂ ਕੁੱਛ ਮਿਲਿਆ ਹੀ ਨਾ ਤਾਂ ਪਠਾਨ ਨੇ ਜੈਲੇ ਨੂੰ ਜਾਣ ਦੇ ਦਿੱਤਾ। ਜਦੋਂ ਜੈਲਾ ਘਰ ਪਹੁੰਚਿਆ ਤਾਂ ਘਰ ਕਾਲੀ ਆਈ ਬੈਠੀ ਸੀ। ਕਾਲੀ ਨੂੰ ਆਪਣੇ ਸਾਹਮਣੇ ਦੇਖ ਜੈਲਾ ਹੈਰਾਨ ਹੋਇਆ।
“ਤੂੰ ਐਥੇ ਕੀ ਕਰਦੀ ਆ ਨੀ!? ਬਾਪੂ ਕਿੱਥੇ ਆ ਮੇਰਾ!?” ਜੈਲਦਾਰ ਨੇ ਕਾਲੀ ਨੂੰ ਕਿਹਾ।
“ਜੈਲੇ ਮੈਂ ਇਕ ਜਰੂਰੀ ਗੱਲ ਕਰਨੀ ਸੀ ਤੇਰੇ ਨਾਲ!” ਕਾਲੀ ਬੋਲੀ।
“ਕੀ ਗੱਲ ਕਰਨੀ ਆ? ਜਾ ਭਾਜਾ ਐਥੋਂ!!” ਜੈਲਦਾਰ ਰੁੱਖਾ ਜਿਹਾ ਹੋਇਆ ਬੋਲਿਆ।
“ਮੈਂ ਤੈਨੂੰ ਪਿਆਰ ਕਰਦੀ ਆ ਜੈਲਿਆ! ਤੇਰੇ ਨਾਲ ਵਿਆਹ ਕਰਨਾ ਮੈਂ!” ਕਾਲੀ ਬੋਲੀ, “ਮੇਰੇ ਘਰ ਦੇ ਮੇਰਾ ਵਿਆਹ ਕਿਸੇ ਸ਼ਰਾਬੀ ਨਾਲ ਕਰਨ ਲੱਗੇ ਸਨ! ਮੈਂ ਓਨਾ ਸਾਰਿਆਂ ਨੂੰ ਜ਼ਹਿਰ ਖਵਾ ਕੇ ਤੇ ਮਾਰ ਦਿੱਤਾ ਏ!!”
ਜੈਲਾ ਹੈਰਾਨ ਰਹਿ ਗਿਆ। ਇਹ ਕਾਲੀ ਕੀ ਕਹੀ ਜਾਂਦੀ ਸੀ!!
“ਕੀ ਕਿਹਾ!? ਮਾਰ ਤਾ!!? ਮੇਰਾ ਬਾਪੂ ਕਿੱਥੇ ਆ!!?” ਜੈਲਾ ਬੋਲਿਆ।
“ਓਨੇ ਮੈਨੂੰ ਦੇਖ ਲਿਆ ਸੀ!! ਕਤਲ ਕਰਦੇ ਦੇਖ ਲਿਆ ਸੀ!! ਏਸ ਲਈ ਮੈਂ ਓਨੂੰ ਵੀ ਮਾਰ ਤਾ!! ਇਹ ਸਭ ਮੈਂ ਤੇਰੇ ਲਈ ਕਰਿਆ ਵਾ ਜੈਲੇ!!” ਕਾਲੀ ਬੋਲੀ।
“ਬਾਪੂ!!!” ਜੈਲਦਾਰ ਚੀਕਿਆ, “ਕਿੱਥੇ ਆ ਮੇਰਾ ਬਾਪੂ!!!?”
ਭੱਜਦਾ ਹੋਇਆ ਜੈਲਾ ਜਾਗਰ ਮਿਸਤਰੀ ਦੇ ਘਰ ਵੱਲ ਗਿਆ। ਓਥੇ ਜਾ ਕੇ ਦੇਖਿਆ ਤਾਂ ਸਾਰਾ ਪਿੰਡ ਇਕੱਠਾ ਹੋਇਆ ਸੀ। ਭੀੜ ਨੂੰ ਪਾਸੇ ਕਰਦਾ ਹੋਇਆ ਜੈਲਾ ਜਾਗਰ ਦੇ ਘਰ ਅੰਦਰ ਵੜਿਆ ਤਾਂ ਦੇਖਿਆ ਕਿ ਸਾਰਾ ਪਰਿਵਾਰ ਮਰਿਆ ਪਿਆ ਹੈ। ਜਾਗਰ, ਉਸਦੀ ਘਰ ਵਾਲੀ ਬੰਤ ਕੌਰ, ਉਸਦੀ ਕੁੜੀ ਰੀਟਾ ਤੇ ਨਾਲ ਇਕ ਮੁੰਡਾ ਤੇ ਉਸਦੇ ਮਾਪੇ ਸਨ।
ਸ਼ਾਇਦ ਇਹ ਕਾਲੀ ਨੂੰ ਦੇਖਣ ਲਈ ਆਏ ਸਨ। ਕੋਲ ਹੀ ਨਿਰੰਜਣ ਸਿੰਘ ਵੀ ਮਰਿਆ ਪਿਆ ਸੀ। ਜੈਲਾ ਚੀਕਾਂ ਮਾਰ ਰੋ ਪਿਆ। ਪੁਲਿਸ ਆਈ ਤਾਂ ਪਿੰਡ ਵਾਲਿਆਂ ਨੇ ਕਾਲੀ ਦਾ ਨਾਮ ਲੈ ਦਿੱਤਾ। ਕਾਲੀ ਭੱਜ ਚੁੱਕੀ ਸੀ।
ਹੋਇਆ ਇਹ ਕਿ ਜਦੋਂ ਕਾਲੀ ਦੇ ਬਾਪ ਨੇ ਹੀ ਉਸਦਾ ਵਿਆਹ ਜੈਲੇ ਨਾਲ ਕਰਵਾਓਣ ਤੋਂ ਮਨਾ ਕਰ ਦਿੱਤਾ ਤਾਂ ਓਹ ਜਲ ਉਠੀ। ਕਾਲੀ ਨੇ ਸੋਚਿਆ ਕਿ ਉਸਦਾ ਬਾਪ ਵੀ ਉਸਦੀ ਸੌਤੇਲੀ ਮਾਂ ਨਾਲ ਰਲ ਗਿਆ ਹੈ। ਜਦਕਿ ਜਾਗਰ ਮਿਸਤਰੀ ਸਹੀ ਗੱਲ ਕਹਿ ਰਿਹਾ ਸੀ। ਜੈਲਾ ਜਾਗਰ ਸਿੰਘ ਨੂੰ ਚਾਚਾ ਕਹਿੰਦਾ ਸੀ। ਫੇਰ ਕਾਲੀ ਨਾਲ ਉਸਦਾ ਵਿਆਹ ਕਿਵੇਂ ਹੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ