ਫਰੇਬ
ਪਾਤਰ – ਸ਼ਿਵਾਨੀ
ਜੈਲਦਾਰ
ਅਮਰ
ਕਾਲੀ
ਪੰਮਾ
ਇੰਸਪੈਕਟਰ ਪਠਾਨ
ਕਿਸ਼ਤ – 12
ਕੁੱਲ ਕਿਸ਼ਤਾਂ – 13
ਲੇਖਕ – ਗੁਰਪ੍ਰੀਤ ਸਿੰਘ ਭੰਬਰ
ਕੱਲ ਦੀ ਕਿਸ਼ਤ ਵਿੱਚ ਕਾਫੀ ਕੁੱਛ ਹੋ ਗਿਆ। ਪੰਮਾ ਸ਼ਿਵਾਨੀ ਦਾ ਅਸਲ ਪਤੀ ਨਿੱਕਲ ਆਇਆ। ਜੈਲੇ ਦੇ ਦੋ ਦੋਸਤ ਮਾਰ ਮੁਕਾਏ ਗਏ। ਕਾਲੀ ਨੂੰ ਜੈਲਦਾਰ ਨੇ ਆਪਣੇ ਗਲ ਲਗਾ ਲਿਆ। ਕਾਲੀ ਨੂੰ ਉਸਦੀ ਮੁਹੱਬਤ ਮਿਲ ਗਈ ਸੀ। ਓਹ ਚਾਹੁੰਦੀ ਸੀ ਕਿ ਪੈਸਾ-ਜ਼ਮੀਨ ਸਭ ਛੱਡ ਕੇ ਬੱਸ ਜੈਲਦਾਰ ਓਦੇ ਨਾਲ ਚੱਲੇ। ਪਰ ਜੈਲਾ ਆਪਣੀ ਜ਼ਮੀਨ, ਆਪਣਾ ਪੈਸਾ ਨਹੀਂ ਸੀ ਛੱਡਣਾ ਚਾਹੁੰਦਾ।
ਇਹ ਸਭ ਇਕ ਪਾਸੇ ਚੱਲ ਰਿਹਾ ਸੀ ਅਤੇ ਓਧਰ ਇੰਸਪੈਕਟਰ ਪਠਾਨ ਵਿਕਾਸ ਦੀ ਪਤਨੀ ਦੇ ਘਰ ਚਲਿਆ ਗਿਆ। ਵਿਕਾਸ ਦੀ ਪਤਨੀ ਦਾ ਨਾਮ ਸ਼ਿਲਪਾ ਸੀ। ਉਸ ਕੋਲ ਪਠਾਨ ਇਸ ਲਈ ਗਿਆ ਸੀ ਕਿ ਸ਼ਾਇਦ ਸ਼ਿਵਾਨੀ ਬਾਰੇ ਕੁੱਛ ਪਤਾ ਚੱਲ ਸਕੇ।
“ਮੈਂ ਕੀ ਲੈਣਾ ਓਦੇ ਤੋਂ ਜਾਂ ਓਦੀ ਰਖੇਲ ਤੋਂ!! ਮੇਰਾ ਕੋਈ ਲੈਣਾ-ਦੇਣਾ ਨੀ!! ਵਧੀਆ ਹੋਇਆ ਵਿਕਾਸ ਮਰ ਗਿਆ! ਇਹੋ ਜਿਹਿਆਂ ਨਾਲ ਇੱਦਾਂ ਈ ਹੁੰਦਾ!! ਜਿਹੜੇ ਦੋ ਕਿਸ਼ਤੀਆਂ ਵਿੱਚ ਪੈਰ ਰੱਖਦੇ ਆ!” ਸ਼ਿਲਪਾ ਬੋਲੀ।
“ਮੈਂ ਤੁਹਾਡਾ ਗੁੱਸਾ ਸਮਝ ਸਕਦਾ! ਪਰ ਮੇਰੀ ਕੋਸ਼ਿਸ਼ ਇਹੀ ਹੈ ਕਿ ਜੋ ਵਿਕਾਸ ਨਾਲ ਹੋਇਆ ਓਹ ਕਿਸੇ ਹੋਰ ਨਾਲ ਨਾ ਹੋਵੇ! ਇਸੇ ਲਈ ਮੈਂ ਉਸ ਠੱਗ ਕੁੜੀ ਨੂੰ ਗ੍ਰਿਫਤਾਰ ਕਰ ਲੈਣਾ ਚਾਹੁੰਨਾ!” ਪਠਾਨ ਨੇ ਕਿਹਾ, “ਪਰ ਦਿੱਕਤ ਇਹ ਹੈ ਕਿ ਓਦੀ ਕੋਈ ਤਸਵੀਰ ਤੱਕ ਸਾਡੇ ਡਿਪ੍ਰਾਟਮੈਂਟ ਕੋਲ ਨਹੀਂ ਹੈ”।
“ਮੈਂ ਇਦੇ ਚ ਤੁਹਾਡੀ ਕੀ ਹੈਲਪ ਕਰ ਸਕਦੀ ਆ ਇੰਸਪੈਕਟਰ?” ਸ਼ਿਲਪਾ ਬੋਲੀ।
“ਸ਼ਾਇਦ ਓਦੀ ਕੋਈ ਤਸਵੀਰ ਤੁਹਾਡੇ ਕੋਲ ਹੋਵੇ? ਤੁਹਾਡੀ ਦੋਸਤ ਬਣੀ ਸੀ ਨਾ ਓਹ! ਤਾਂ ਕੋਈ ਤਸਵੀਰ ਤੁਸੀਂ ਉਦੇ ਨਾਲ ਖਿੱਚੀ ਹੀ ਹੋਏਗੀ ਨਾ!?” ਪਠਾਨ ਨੇ ਪੁੱਛਿਆ।
“ਓਹ ਪੂਰੀ ਸ਼ਾਤਿਰ ਸੀ। ਜੀਹਨੇ ਕਿਸੇ ਨਾਲ ਫਰੇਬ ਕਰਨਾ ਹੋਵੇ, ਤਾਂ ਫੇਰ ਓਹ ਪੂਰਾ ਹੰਢਿਆ ਹੋਇਆ ਇਨਸਾਨ ਹੁੰਦਾ”। ਸ਼ਿਲਪਾ ਨੇ ਕਿਹਾ, “ਓਨੇ ਇਕ ਵੀ ਤਸਵੀਰ ਮੇਰੇ ਨਾਲ ਨਹੀਂ ਖਿਚਾਈ! ਸ਼ੀ ਵਾਜ਼ ਪ੍ਰੋਫੈਸ਼ਨਲ!”
ਇੱਥੇ ਵੀ ਯੁਸਫ ਪਠਾਨ ਦੇ ਹੱਥ ਕੁੱਛ ਨਾ ਲੱਗਿਆ। ਉਸਨੂੰ ਜਾਪ ਰਿਹਾ ਸੀ ਕਿ ਓਹ ਠੱਗ ਕੁੜੀ ਜਿਸਦੀ ਵਜਾ ਨਾਲ ਪਠਾਨ ਦੇ ਚਚੇਰੇ ਭਰਾ ਅਬਦੁੱਲ ਨੇ ਆਤਮ-ਹੱਤਿਆ ਕਰੀ! ਓਹ ਇਸ ਵਾਰ ਵੀ ਬਚ ਕੇ ਨਿੱਕਲ ਜਾਏਗੀ।
“ਮੇਰੇ ਚਾਚਾ ਜਾਨ ਦਾ ਪੁੱਤ ਸੀ ਅਬਦੁੱਲ!” ਪਠਾਨ ਨੇ ਸ਼ਿਲਪਾ ਨੂੰ ਦੱਸਿਆ, “ਮੇਰੇ ਨਾਲ ਓਦਾ ਪਿਆਰ ਬਹੁਤ ਸੀ। ਸਾਡਾ ਦੋਵਾਂ ਭਰਾਵਾਂ ਦਾ ਆਪਸੀ ਲਗਾਵ ਬਾਕੀ ਸਭ ਪਰਿਵਾਰ ਮੈਂਬਰਾਂ ਨਾਲੋਂ ਵੱਧ ਸੀ। ਇਹ ਸ਼ਿਵਾਨੀ ਨੇ ਅਬਦੁੱਲ ਉਪਰ ਵੀ ਫਰੇਬ ਪਾਇਆ ਸੀ। ਓਹ ਵਿਚਾਰਾ ਧੋਖਾ ਸਹਿ ਨਾ ਸਕਿਆ ਤਾ ਮਰ ਗਿਆ। ਜਿਸ ਦਿਨ ਅਬਦੁੱਲ ਨੂੰ ਦਬਾ ਕੇ ਆਇਆ ਸੀ! ਮੈਂ ਉਸੇ ਦਿਨ ਕਸਮ ਖਾਧੀ ਸੀ ਕਿ ਉਸ ਫਰੇਬ ਕਰਨ ਵਾਲੀ ਕੁੜੀ ਨੂੰ ਮੈਂ ਛੱਡਾਂਗਾ ਨਹੀਂ!”
“ਮੈਂ ਸਮਝ ਸਕਦੀ ਆ ਇੰਸਪੈਕਟਰ! ਪਰ ਜੇ ਮੈਂ ਤੁਹਾਡੀ ਮੱਦਦ ਕਰ ਸਕਦੀ ਤਾਂ ਜਰੂਰ ਕਰਦੀ!” ਸ਼ਿਲਪਾ ਬੋਲੀ, “ਓਦੀ ਕੋਈ ਵੀ ਫੋਟੋ ਮੇਰੇ ਕੋਲ ਨਹੀਂ ਹੈ”।
“ਜਦੋਂ ਓਹ ਤੁਹਾਡੀ ਦੋਸਤ ਸੀ ਤਾਂ ਓਹ ਤੁਹਾਡੇ ਨਾਲ ਕਿਤੇ ਸ਼ੌਪਿੰਗ ਵਗੈਰਾ ਤੇ ਨੀ ਗਈ? ਮਤਲਬ ਦੋਸਤੀ ਤਾਂ ਇਸੇ ਤਰਾਂ ਹੁੰਦੀ ਹੈ ਨਾ! ਆਪਾਂ ਆਪਣੇ ਦੋਸਤ ਨਾਲ ਘੁੰਮਣ ਜਾਂਦੇ ਆ! ਪਾਰਟੀ ਕਰਦੇ ਆ!” ਪਠਾਨ ਨੇ ਕਿਹਾ।
“ਹਾਂ ਇਕ-ਦੋ ਵਾਰ ਅਸੀਂ ਫਿਲਮ ਦੇਖਣ ਗਈਆਂ! ਮਾੱਲ ਚ ਸ਼ੌਪਿੰਗ ਕਰਨ ਗਈਆਂ!” ਸ਼ਿਲਪਾ ਬੋਲੀ, “ਹਾਂ!!”
ਜਿਵੇਂ ਸ਼ਿਲਪਾ ਨੂੰ ਕੁੱਛ ਯਾਦ ਆ ਗਿਆ ਹੋਵੇ।
“ਓਦੇ ਹਸਬੈਂਡ ਦੀ ਤਸਵੀਰ ਹੈ ਮੇਰੇ ਕੋਲ!!” ਸ਼ਿਲਪਾ ਬੋਲੀ, “ਮੈਂ ਜਦੋਂ ਉਸ ਨਾਲ ਡਿਨਰ ਕਰ ਰਹੀ ਸੀ ਤਾਂ ਮੇਰਾ ਫੋਨ ਮੇਰੀ ਬੇਟੀ ਕੋਲ ਸੀ। ਮੈਨੂੰ ਪਤਾ ਹੀ ਨੀ ਲੱਗਿਆ ਕਿ ਕਦੋਂ ਓਹ ਫੋਟੋਆਂ ਖਿੱਚਣ ਲੱਗ ਗਈ! ਓਨੇ ਇਕ ਤਸਵੀਰ ਖਿੱਚੀ ਹੋਈ ਹੈ। ਓਹ ਉਸਦੇ ਹਸਬੈਂਡ ਦੀ ਹੈ!”
“ਗ੍ਰੇਟ!! ਦਿਖਾਓ ਤਾਂ ਮੈਨੂੰ!!” ਪਠਾਨ ਬੋਲਿਆ।
ਜਦੋਂ ਸ਼ਿਲਪਾ ਨੇ ਫੋਨ ਵਿੱਚੋਂ ਫੋਟੋ ਕੱਢ ਕੇ ਪਠਾਨ ਨੂੰ ਦਿਖਾਈ ਤਾਂ ਪਠਾਨ ਹੱਕਾ-ਬੱਕਾ ਰਹਿ ਗਿਆ। ਪਤਾ ਹੈ ਕਿਓਂ!?
“ਇਹ ਤਾਂ!!?” ਪਠਾਨ ਬੋਲਿਆ, “ਨਈ!!-ਨਈ! ਕੀ ਇਹ ਓਸ ਔਰਤ ਦਾ ਪਤੀ ਹੈ!!?”
“ਹਾਂ! ਇਹੀ ਓਦਾ ਪਤੀ ਹੈ!” ਸ਼ਿਲਪਾ ਬੋਲੀ।
“ਕੀ ਨਾਮ ਦੱਸਿਆ ਸੀ ਇਨੇ ਆਪਣਾ!!?” ਪਠਾਨ ਦੇ ਚਿਹਰੇ ਦਾ ਰੰਗ ਉਡ ਗਿਆ ਸੀ।
“ਪੰਮਾ!” ਸ਼ਿਲਪਾ ਬੋਲੀ।
ਜੋ ਤਸਵੀਰ ਵਿਕਾਸ ਦੀ ਪਤਨੀ ਸ਼ਿਲਪਾ ਨੇ ਪਠਾਨ ਨੂੰ ਦਿਖਾਈ ਸੀ, ਓਹ ਪੰਮੇ ਦੀ ਸੀ!!
ਕੋਈ ਸਮਾਂ ਸੀ ਜਦੋਂ ਸ਼ਿਵਾਨੀ ਬਾਰ ਡਾਂਸਰ ਹੋਇਆ ਕਰਦੀ ਸੀ। ਉਸਦਾ ਬਾਪ ਸ਼ਰਾਬੀ ਸੀ। ਆਪਣੀ ਧੀ ਨੂੰ ਬਾਰ ਵਿੱਚ ਨਚਾ ਕੇ ਓਹ ਪੈਸਾ ਕਮਾਂਓਦਾ ਸੀ। ਸ਼ਿਵਾਨੀ ਮੁੰਬਈ ਸ਼ਹਿਰ ਵਿੱਚ ਇਕ ਮਸ਼ਹੂਰ ਬਾਰ ਡਾਂਸਰ ਸੀ।
ਪੰਮਾ ਪੰਜਾਬ ਤੋਂ ਮੁੰਬਈ ਗਿਆ ਤਾਂ ਅਦਾਕਾਰ ਬਣਨ ਸੀ। ਫਿਲਮੀ ਹੀਰੋ ਨਾ ਬਣ ਸਕਿਆ ਤਾਂ ਚਿੱਟਾ ਲੈਣ ਲੱਗ ਗਿਆ। ਨਸ਼ੇ ਨੂੰ ਪੈਸਾ ਘੱਟ ਪਿਆ ਤਾਂ ਕਿਸੇ ਬਦਮਾਸ਼ ਲਈ ਸਮਗਲਿੰਗ ਕਰਨ ਲੱਗਿਆ। ਬਾਰ ਚਿੱਟਾ ਵੇਚਣ ਜਾਂਦਾ ਸੀ। ਓਥੇ ਹੀ ਸ਼ਿਵਾਨੀ ਮਿਲ ਗਈ। ਸ਼ਿਵਾਨੀ ਨਾਲ ਪਿਆਰ ਹੋਇਆ ਤਾਂ ਵਿਆਹ ਕਰਵਾ ਲਿਆ।
ਦੋਵੇਂ ਮੁੰਬਈ ਤੋਂ ਭੱਜ ਕੇ ਵਾਪਸ ਪੰਜਾਬ ਆ ਗਏ। ਪੰਮੇ ਦੇ ਘਰ ਦਿਆਂ ਨੇ ਦੋਹਾਂ ਨੂੰ ਘਰ ਨਾ ਵੜਨ ਦਿੱਤਾ। ਰੋਟੀ ਤਾਂ ਖਾਣੀ ਹੀ ਸੀ। ਸੋ ਦੋਵਾਂ ਨੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਪੰਮਾ ਲੁਧਿਆਣੇ ਆਟੋ ਚਲਾਓਣ ਲੱਗਿਆ ਅਤੇ ਸ਼ਿਵਾਨੀ ਇਕ ਹੋਟਲ ਵਿੱਚ ਰਿਸ਼ੈਪਸ਼ਨ ਤੇ ਬੈਠਣ ਲੱਗੀ। ਓਥੇ ਆਪਣੇ ਮਾਲਿਕ ਨਾਲ ਸ਼ਿਵਾਨੀ ਦਾ ਚੱਕਰ ਚੱਲ ਗਿਆ।
ਇਹ ਗੱਲ ਸ਼ਿਵਾਨੀ ਨੇ ਪੰਮੇ ਨੂੰ ਦੱਸੀ। ਪੰਮੇ ਨੇ ਕਿਹਾ ਕਿ ਪੈਸਾ ਕਮਾ! ਭਾਵੇਂ ਜਿਵੇਂ ਮਰਜੀ ਕਮਾਂ!
ਸ਼ਿਵਾਨੀ ਨੇ ਆਪਣੇ ਮਾਲਕ ਨਾਲ ਕਈ ਰਾਤਾਂ ਗੁਜ਼ਾਰੀਆ। ਹਰ ਰਾਤ ਦਾ ਸ਼ਿਵਾਨੀ ਹਜ਼ਾਰ ਰੁਪਈਆ ਲੈਂਦੀ ਸੀ। ਫੇਰ ਇਕ ਰਾਤ ਉਸਨੇ ਕੈਮਰਾ ਲੁਕੋ ਦਿੱਤਾ। ਵੀਡੀਓ ਬਣਾਈ ਅਤੇ ਬਲੈਕਮੇਲ ਕਰਨ ਦਾ ਧੰਦਾ ਸ਼ੁਰੂ ਕਰ ਦਿੱਤਾ। ਬੱਸ ਓਥੋਂ ਸ਼ੁਰੂ ਹੋਈ ਇਹ ਕਹਾਣੀ ਅੱਜ ਤੱਕ ਨਿਰੰਤਰ ਜਾਰੀ ਸੀ।
ਕਹਿੰਦੇ ਪੈਸੇ ਦਾ ਨਸ਼ਾ ਸਭ ਤੋਂ ਵੱਡਾ ਨਸ਼ਾ ਹੁੰਦਾ ਹੈ। ਚਿੱਟੇ ਤੋਂ ਵੀ ਵੱਡਾ! ਪੈਸਾ ਆਓਣ ਲੱਗਿਆ ਤਾਂ ਪੰਮੇ ਨੇ ਸਾਰੇ ਨਸ਼ੇ ਛੱਡ ਦਿੱਤੇ। ਓਧਰ ਪੰਮਾ ਬਾਹਰ ਜਨਾਨੀਆਂ ਨਾਲ ਮੂੰਹ ਮਾਰਦਾ ਰਿਹਾ ਅਤੇ ਇਧਰ ਸ਼ਿਵਾਨੀ ਨਿੱਤ ਨਵੇਂ ਮਰਦ ਫਸਾਂਓਦੀ ਰਹੀ।
ਅਬਦੱਲ ਨਾਲ ਪਰ ਪੰਗਾ ਲੈਣਾ ਸ਼ਿਵਾਨੀ ਨੂੰ ਮਹਿੰਗਾ ਪੈ ਗਿਆ। ਕਿਓਂਕਿ ਓਹ ਇਕ ਪੁਲਿਸ ਵਾਲੇ ਦਾ ਭਰਾ ਸੀ। ਇਸ ਸਭ ਤੋਂ ਬਚਣ ਲਈ ਸ਼ਿਵਾਨੀ ਨੇ ਪੰਮੇ ਨੂੰ ਇੰਸਪੈਕਟਰ ਪਠਾਨ ਦੇ ਮਗਰ ਲਗਾ ਦਿੱਤਾ। ਤਾਂ ਜੋ ਉਸਦੀ ਹਰ ਹਰਕਤ ਉਪਰ ਸ਼ਿਵਾਨੀ ਦੀ ਨਜ਼ਰ ਰਹੇ।
ਐਕਟਰ ਤਾਂ ਪੰਮਾ ਬਣਨਾ ਹੀ ਚਾਹੁੰਦਾ ਸੀ। ਹੁੱਣ ਮੌਕਾ ਮਿਲ ਹੀ ਗਿਆ ਸੀ ਤਾਂ ਜਸੂਸ ਦਾ ਰੋਲ ਉਸਨੇ ਪੂਰੀ ਰੀਝ ਨਾਲ ਨਿਭਾਇਆ ਸੀ। ਪੰਮੇ ਕਰਕੇ ਹੀ ਪਠਾਨ ਅੱਜ ਤੱਕ ਸ਼ਿਵਾਨੀ ਤੱਕ ਪਹੁੰਚ ਨਹੀਂ ਸੀ ਸਕਿਆ।
ਅਮਰ ਨੂੰ ਵੀ ਸ਼ਿਵਾਨੀ ਨੇ ਆਪਣੇ ਕਈ ਸ਼ਿਕਾਰਾਂ ਦੀ ਤਰਾਂ ਫਸਾਇਆ ਸੀ। ਪਰ ਓਹ ਇੰਨਾ ਭੋਲਾ ਸੀ ਕਿ ਉਸਦਾ ਭੋਲਾਪਨ ਸ਼ਿਵਾਨੀ ਨੂੰ ਭਾਅ ਗਿਆ। ਸ਼ਿਵਾਨੀ ਨੇ ਉਸਨੂੰ ਆਪਣਾ ਪਤੀ ਬਣਾ ਕੇ ਆਪਣੇ ਨਾਲ ਹੀ ਰੱਖ ਲਿਆ। ਤਾਂ ਜੋ ਜੇਕਰ ਕਦੇ ਓਹ ਕਿਸੇ ਕਾਨੂੰਨੀ ਪਚੜੇ ਵਿੱਚ ਫਸਣ ਵੀ ਲੱਗੇ ਤਾਂ ਵੀ ਲੋਕ ਅਮਰ ਨੂੰ ਹੀ ਉਸਦਾ ਪਤੀ ਸਮਝਣ ਅਤੇ ਸ਼ਿਵਾਨੀ ਕੋਲ ਪੰਮੇ ਦੇ ਰੂਪ ਵਿੱਚ ਇਕ ਲੁਕਿਆ ਹੋਇਆ “ਪੱਤਾ” ਰਹੇ।
“ਦੇਖਿਓ ਮੰਮੀ! ਹੁੱਣ ਮੈਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ