ਫਰੇਬ
ਪਾਤਰ – ਸ਼ਿਵਾਨੀ
ਜੈਲਦਾਰ
ਅਮਰ
ਕਾਲੀ
ਪੰਮਾ
ਇੰਸਪੈਕਟਰ ਪਠਾਨ
ਕਿਸ਼ਤ – 7
ਲੇਖਕ – ਗੁਰਪ੍ਰੀਤ ਸਿੰਘ ਭੰਬਰ
ਪਿਛਲੀ ਕਿਸ਼ਤ ਦਾ ਲਿੰਕ-
https://m.facebook.com/story.php?story_fbid=332847555518177&id=100063788046394
7
ਪਿਛਲੀ ਕਿਸ਼ਤ ਵਿੱਚ ਸ਼ਿਵਾਨੀ ਦੀ ਅਸਲੀਅਤ ਸਾਹਮਣੇ ਆਈ। ਕਿ ਓਹ ਜੈਲੇ ਨੂੰ ਧੋਖਾ ਦੇ ਰਹੀ ਹੈ। ਆਪਣੇ ਜਿਹੜੇ ਘਰ ਓਹ ਜੈਲੇ ਨੂੰ ਲੈਕੇ ਗਈ, ਓਹ ਵੀ ਨਕਲੀ ਸੀ ਅਤੇ ਸ਼ਿਵਾਨੀ ਦੇ ਮਾਂ-ਬਾਪ ਵੀ ਨਕਲੀ ਸਨ।
ਇਸ ਨਾਟਕ ਰਾਂਹੀ ਆਖਿਰ ਸ਼ਿਵਾਨੀ ਕਰਨਾ ਕੀ ਚਾਹੁੰਦੀ ਸੀ?
ਸ਼ਿਵਾਨੀ ਕੱਕੜ…………! ਪੈਸੇ ਦੇ ਲਾਲਚ ਵਿੱਚ ਅੰਨੀ ਹੋਈ ਓਹ ਕਈ ਭੋਲੇ-ਭਾਲੇ ਮਰਦਾਂ ਨੂੰ ਠੱਗ ਚੁੱਕੀ ਸੀ। ਓਹ ਪਿਆਰ ਦਾ ਨਾਟਕ ਕਰਕੇ ਕਿਸੇ ਇਕ ਮਰਦ ਨੂੰ ਫਸਾਂਓਦੀ ਸੀ। ਫਿਰ ਉਸ ਨਾਲ ਵਿਆਹ ਕਰਨ ਦਾ ਵਾਅਦਾ ਕਰਦੀ ਸੀ। ਇੱਥੋਂ ਤੱਕ ਕਿ ਉਸਦੇ ਮਾਂ-ਬਾਪ ਨਾਲ ਵੀ ਮਿਲਦੀ ਸੀ। ਅਤੇ ਫਿਰ ਸ਼ੁਰੂ ਹੁੰਦੀ ਸੀ ਸ਼ਿਵਾਨੀ ਦੇ ਫਰੇਬ ਦੀ ਅਸਲ ਦਾਸਤਾਨ!!!
ਅੱਜ ਜੈਲਦਾਰ ਨੂੰ ਫੋਨ ਕਰਕੇ ਸ਼ਿਵਾਨੀ ਨੇ ਕਿਹਾ ਕਿ ਓਹ ਮਿਲਣਾ ਚਾਹੁੰਦੀ ਹੈ। ਜੈਲਾ ਵੀ ਉਸੇ ਵਕਤ ਆ ਗਿਆ। ਉਸ ਉਪਰ ਹੁੱਣ ਸ਼ਿਵਾਨੀ ਦਾ ਭੂਤ ਹੋਰ ਵੀ ਜਿਆਦਾ ਸਵਾਰ ਹੋ ਗਿਆ ਸੀ। ਖਾਸ ਕਰ ਉਸਦੀ ਦੌਲਤ ਦੇਖਣ ਤੋਂ ਬਾਅਦ! ਇਸ ਲਈ ਸ਼ਿਵਾਨੀ ਦੇ ਬੁਲਾਂਓਦੇ ਸਾਰ ਜੈਲਾ ਉਸ ਨਾਲ ਮਿਲਣ ਲਈ ਸ਼ਹਿਰ ਪਹੁੰਚ ਗਿਆ।
ਸ਼ਿਵਾਨੀ ਨੇ ਉਸਨੂੰ ਲੁਧਿਆਣੇ ਬੱਸ-ਅੱਡੇ ਕੋਲ ਮਿਲਣ ਲਈ ਕਿਹਾ ਸੀ। ਜੈਲਾ ਆਪਣੀ ਕਾਰ ਲੈ ਗਿਆ। ਫਾਰਚੀਊਨਰ ਗੱਡੀ ਵਿੱਚ ਬੈਠਦੇ ਸਾਰ ਸ਼ਿਵਾਨੀ ਨੇ ਜੈਲੇ ਨੂੰ ਰਸਤਾ ਦੱਸਣਾ ਸ਼ੁਰੂ ਕਰਿਆ। ਇੱਧਰ ਨੂੰ ਮੋੜ, ਓਧਰ ਨੂੰ ਮੋੜ!! ਕਰਦੀ ਹੋਈ ਸ਼ਿਵਾਨੀ ਜੈਲਦਾਰ ਨੂੰ ਰੇਲਵੇ ਕਲੋਨੀ ਲੈ ਗਈ।
ਜੈਲਦਾਰ ਪੁੱਛੀ ਜਾਵੇ ਕਿ ਗੱਲ ਕੀ ਹੋਈ ਹੈ? ਕੀ ਕੰਮ ਹੈ? ਪਰ ਸ਼ਿਵਾਨੀ ਮਸ਼ਕਰੀਆਂ ਕਰੀ ਜਾਵੇ! ਕਿਹਾ ਕਰੇ ਕਿ ਦੱਸਦੀ ਆ!! ਜਨਾਬ ਕਾਹਲੀ ਕਿਓਂ ਕਰਦੇ ਓ!? ਤੁਹਾਡੇ ਫਾਈਦੇ ਦੀ ਹੀ ਗੱਲ ਕਰਨੀ ਹੈ!!
ਜੈਲਦਾਰ ਦੀ ਗੱਡੀ ਰੇਲਵੇ ਕਲੋਨੀ ਦੇ ਸਭ ਤੋਂ ਸੁੰਨਸਾਨ ਇਲਾਕੇ ਵਿੱਚ ਪਹੁੰਚ ਗਈ। ਓਥੇ ਕਾਰ ਲਗਵਾ ਕੇ ਸ਼ਿਵਾਨੀ ਨੇ ਕਾਰ ਦਾ ਦਰਵਾਜਾ ਖੋਲਿਆ ਅਤੇ ਥੱਲੇ ਉਤਰ ਗਈ।
“ਕੀ ਹੋਇਆ? ਇੱਥੇ ਕੀ ਕਰਨਾ?” ਜੈਲੇ ਨੇ ਪੁੱਛਿਆ।
“ਇਹ ਮੇਰੀ ਸਹੇਲੀ ਦਾ ਫਲੈਟ ਹੈ!” ਸ਼ਿਵਾਨੀ ਬੋਲੀ।
“ਹਾਂ ਤਾਂ ਫੇਰ?” ਜੈਲਾ ਹਜੇ ਵੀ ਨਹੀਂ ਸਮਝਿਆ ਸੀ।
ਸ਼ਿਵਾਨੀ ਜੈਲੇ ਦੇ ਨਜ਼ਦੀਕ ਆਈ। ਉਸਦਾ ਹੱਥ ਆਪਣੇ ਹੱਥਾਂ ਵਿੱਚ ਲਿਆ। ਇਹ ਪਹਿਲੀ ਵਾਰ ਸੀ ਜਦੋਂ ਜੈਲਦਾਰ ਦੇ ਕੋਈ ਜਨਾਨੀ ਇੰਨੀ ਨੇੜੇ ਆਈ ਸੀ।
“ਤਾਂ ਫੇਰ ਇਹ ਮੇਰੀ ਜਾਨ! ਕਿ ਇਹ ਫਲੈਟ ਬਿਲਕੁੱਲ ਖਾਲੀ ਹੈ। ਐਥੇ ਕੋਈ ਨਈ ਰਹਿੰਦਾ! ਤੇ ਇਸ ਵਕਤ ਇਦੀ ਚਾਬੀ ਮੇਰੇ ਕੋਲ ਹੈ!” ਸ਼ਿਵਾਨੀ ਨੇ ਕਿਹਾ।
ਜੈਲਦਾਰ ਸ਼ਿਵਾਨੀ ਦੀਆਂ ਅੱਖਾਂ ਵਿੱਚ ਦੇਖਦਾ ਹੋਇਆ ਮੋਹਿਤ ਹੋ ਗਿਆ। ਸ਼ਿਵਾਨੀ ਇਤਰ ਦੀ ਤਰਾਂ ਮਹਿਕ ਰਹੀ ਸੀ। ਸ਼ਿਵਾਨੀ ਨੇ ਜੈਲੇ ਦਾ ਹੱਥ ਫੜਿਆ ਅਤੇ ਉਸਨੂੰ ਫਲੈਟ ਅੰਦਰ ਲੈ ਗਈ। ਦਰਵਾਜਾ ਬੰਦ ਹੋ ਗਿਆ। ਜੈਲਾ ਅਤੇ ਸ਼ਿਵਾਨੀ ਇਕ ਹੋ ਗਏ।
ਉਸ ਦਿਨ ਜਿਵੇਂ ਜੈਲਦਾਰ ਨੂੰ ਦੁਨੀਆਂ ਦੀ ਹਰ ਖੁਸ਼ੀ ਮਿਲ ਗਈ ਸੀ। ਸ਼ਿਵਾਨੀ ਹੁੱਣ ਜੈਲੇ ਦੀ ਆਤਮਾ ਬਣ ਗਈ ਸੀ। ਜੈਲਾ ਉਸਨੂੰ ਬਿਸਤਰੇ ਤੇ ਪਿਆ ਦੇਖੀ ਜਾਂਦਾ ਸੀ। ਅਤੇ ਸ਼ਿਵਾਨੀ ਜੈਲੇ ਦੀਆਂ ਅੱਖਾਂ ਵਿੱਚ ਦੇਖੀ ਜਾਂਦੀ ਸੀ। ਸ਼ਿਵਾਨੀ ਦੀਆਂ ਅੱਖਾਂ ਵਿੱਚ ਪਿਆਰ ਹੀ ਪਿਆਰ ਭਰਿਆ ਹੋਇਆ ਸੀ।
“ਮੈਂ ਤੇਰੇ ਬਿਨਾ ਇਕ ਪਲ ਵੀ ਨੀ ਰਹਿ ਸਕਦਾ ਸ਼ਿਵਾਨੀ!” ਜੈਲਾ ਬੋਲਿਆ।
“ਮੈਂ ਤਾਂ ਤੇਰੀ ਆ ਜੈਲੇ! ਮੇਰਾ ਸਭ ਕੁੱਛ ਤਾਂ ਮੈਂ ਤੇਰੇ ਨਾਮ ਕਰਤਾ!” ਸ਼ਿਵਾਨੀ ਬੋਲੀ।
“ਚੱਲ ਵਿਆਹ ਕਰ ਲੈਨੇ ਆ!” ਜੈਲੇ ਨੇ ਕਿਹਾ।
“ਕਰ ਲੈਨੇ ਆ! ਮੈਨੂੰ ਅੱਜ ਹੀ ਤੂੰ ਆਪਣੇ ਬਾਪੂ ਜੀ ਨਾਲ ਮਿਲਵਾਓਣ ਲੈ ਚੱਲ!” ਸ਼ਿਵਾਨੀ ਨੇ ਕਿਹਾ।
ਫੇਰ ਜੈਲਦਾਰ ਅਤੇ ਸ਼ਿਵਾਨੀ ਕਾਰ ਵਿੱਚ ਬੈਠ ਕੇ ਰਾਏਕੋਟ ਵੱਲ ਚੱਲ ਪਏ। ਓਥੇ ਜਦੋਂ ਜੈਲਦਾਰ ਸ਼ਿਵਾਨੀ ਨੂੰ ਆਪਣੇ ਘਰ ਲੈ ਕੇ ਗਿਆ ਤਾਂ ਸ਼ਿਵਾਨੀ ਆਸ-ਪਾਸ ਦਾ ਇਲਾਕਾ ਦੇਖਣ ਦਾ ਬਹਾਨੇ ਜੈਲੇ ਨਾਲ ਘੁੰਮੀ-ਫਿਰੀ! ਜਿੱਥੇ ਕਈ ਲੋਕਾਂ ਨੇ ਉਸਨੂੰ ਜੈਲਦਾਰ ਨਾਲ ਘੁੰਮਦੀ ਹੋਈ ਨੂੰ ਦੇਖ ਲਿਆ। ਜਦੋਂ ਜਾਨਣ-ਪਹਿਚਾਨਣ ਵਾਲਿਆਂ ਨੇ ਪੁੱਛਿਆ ਤਾਂ ਸ਼ਿਵਾਨੀ ਨੇ ਖੁੱਦ ਨੂੰ ਜੈਲੇ ਦੀ ਸਿਰਫ ਦੋਸਤ ਹੀ ਦੱਸਿਆ।
ਜੇਕਰ ਜੈਲਦਾਰ ਨੂੰ ਜਾਨਣ ਵਾਲੀ ਕੋਈ ਔਰਤ ਪੁੱਛਦੀ ਤਾਂ ਸ਼ਿਵਾਨੀ ਕਹਿੰਦੀ, “ਆਂਟੀ ਜੀ ਅਸੀਂ ਸਿਰਫ ਦੋਸਤ ਆ!!”
ਜੇ ਕੋਈ ਬੰਦਾ ਮਿਲਦਾ ਤਾਂ ਕਹਿੰਦੀ, “ਅੰਕਲ ਜੀ ਅਸੀਂ ਸਿਰਫ ਦੋਸਤ ਆ!”
ਘਰ ਆ ਕੇ ਜੈਲੇ ਨੇ ਸ਼ਿਵਾਨੀ ਨੂੰ ਆਪਣੇ ਬਾਪੂ ਜੀ ਨਾਲ ਵੀ ਮਿਲਾਇਆ। ਨਿਰੰਜਣ ਸਿੰਘ ਨਾਲ ਸ਼ਿਵਾਨੀ ਮਿਲੀ, ਇੱਕ ਸੈਲਫੀ ਲਈ ਅਤੇ ਤੁਰੰਤ ਜੈਲੇ ਨੂੰ ਗੱਲਾਂ ਵਿੱਚ ਉਲਝਾ ਕੇ ਓਥੋਂ ਬਾਹਰ ਆ ਗਈ। ਉਸਨੇ ਜੈਲਦਾਰ ਨੂੰ ਨਿਰੰਜਣ ਸਿੰਘ ਨਾਲ ਇਹ ਗੱਲ ਕਰਨ ਦਾ ਮੌਕਾ ਹੀ ਨਾ ਦਿੱਤਾ ਕਿ ਓਹ ਸ਼ਿਵਾਨੀ ਨਾਲ ਵਿਆਹ ਕਰਨਾ ਚਾਹੁੰਦਾ ਹੈ।
“ਓ ਮਾਈ ਗੌਡ!! ਜੈਲੇ ਤੁਸੀਂ ਮੈਨੂ ਏਸ ਘਰ ਚ ਰੱਖਣਾ ਵਾ!!? ਇਹ ਕੱਚਾ ਵਿਹੜਾ!! ਇਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Tarsrem Singh
Bikaner
Tarsrem Singh
8107774597