ਕਹਾਣੀ – ਫਰੇਬ
ਪਾਤਰ – ਸ਼ਿਵਾਨੀ
ਜੈਲਦਾਰ
ਅਮਰ
ਕਾਲੀ
ਪੰਮਾ
ਇੰਸਪੈਕਟਰ ਪਠਾਨ
ਕਿਸ਼ਤ – 9
ਕੁੱਲ ਕਿਸ਼ਤਾਂ – 13
ਲੇਖਕ – ਗੁਰਪ੍ਰੀਤ ਸਿੰਘ ਭੰਬਰ
ਕੱਲ ਅਸੀਂ ਪੜਿਆ ਕਿ ਸ਼ਿਵਾਨੀ ਕਿਵੇਂ ਮਰਦਾਂ ਨੂੰ ਠੱਗਦੀ ਹੈ ਅਤੇ ਇੰਸਪੈਕਟਰ ਯੂਸੁਫ ਪਠਾਨ ਉਸਨੂੰ ਗ੍ਰਿਫਤਾਰ ਕਰਨ ਲਈ ਕਿਵੇਂ ਜੱਦੋਜਹਿਦ ਕਰ ਰਿਹਾ ਹੈ।
ਸ਼ਿਵਾਨੀ ਇਸ ਤਰੀਕੇ ਆਪਣਾ ਜਾਲ ਬੁਣਦੀ ਹੈ ਕਿ ਕਿਸੇ ਪੁਲਿਸ ਸ਼ਟੇਸ਼ਨ ਵਿੱਚ ਉਸਦੀ ਕੋਈ ਤਸਵੀਰ ਤੱਕ ਨਹੀਂ ਹੈ। ਉਸਦੇ ਡਰਾਏ ਹੋਏ ਮਰਦ ਉਸ ਖਿਲਾਫ ਕੋਈ ਸ਼ਿਕਾਇਤ ਦਰਜ ਹੀ ਨਹੀਂ ਕਰਵਾਉਂਦੇ।
ਵਿਕਾਸ ਵੀ ਇਕ ਅਜਿਹਾ ਮਰਦ ਸੀ ਜੋ ਸ਼ਿਵਾਨੀ ਦੇ ਜਾਲ ਵਿੱਚ ਫੱਸ ਗਿਆ ਸੀ। ਉਸਨੇ ਸੋਚ ਲਿਆ ਸੀ ਕਿ ਸ਼ਿਵਾਨੀ ਨੂੰ ਆਪਣੇ ਅੰਜਾਮ ਤੱਕ ਪਹੁੰਚਾਏਗਾ। ਵਿਕਾਸ ਜਾਣਦਾ ਸੀ ਕਿ ਅਮਰ ਸ਼ਿਵਾਨੀ ਲਈ ਅਜਿਹੇ ਮਰਦ ਲੱਭ ਕੇ ਲਿਆਂਓਦਾ ਹੈ ਜੋ ਆਸਾਨੀ ਨਾਲ ਫਸਾਏ ਜਾ ਸਕਣ ਅਤੇ ਜਿੰਨਾ ਕੋਲ ਪੈਸਾ ਵੀ ਹੋਵੇ। ਵਿਕਾਸ ਨੇ ਅਮਰ ਦਾ ਪਿੱਛਾ ਕਰਨਾ ਸ਼ੁਰੂ ਕਰਿਆ।
ਜਦੋਂ ਅਮਰ ਜੈਲਦਾਰ ਨੂੰ ਮਿਲਿਆ ਤਾਂ ਵਿਕਾਸ ਸਮਝ ਗਿਆ ਕਿ ਹੁੱਣ ਜੈਲੇ ਦੀ ਵਾਰੀ ਹੈ। ਵਿਕਾਸ ਨੇ ਜੈਲੇ ਨੂੰ ਸ਼ੁਰੂਆਤ ਵਿੱਚ ਹੀ ਸਭ ਦੱਸਣ ਦਾ ਫੈਸਲਾ ਕੀਤਾ। ਪਰ ਸ਼ਿਵਾਨੀ ਨੂੰ ਪਤਾ ਚੱਲ ਗਿਆ। ਜਦੋਂ ਵਿਕਾਸ ਨੇ ਇਕ-ਦੋ ਵਾਰ ਜੈਲੇ ਨਾਲ ਮਿਲਣ ਦੀ ਕੋਸ਼ਿਸ਼ ਕਰੀ ਤਾਂ ਇਹ ਗੱਦ ਸ਼ਿਵਾਨੀ ਤੱਕ ਪਹੁੰਚ ਗਈ।
ਆਪਾਂ ਪਿੱਛੇ ਪੜਿਆ ਸੀ ਕਿ ਸ਼ਿਵਾਨੀ ਦੋ ਦਿਨ ਜੈਲੇ ਨਾਲ ਨਹੀਂ ਮਿਲਦੀ। ਉਨਾ ਦੋ ਦਿਨਾਂ ਵਿੱਚ ਓਹ ਵਿਕਾਸ ਨੂੰ ਲੱਭਣ ਵਿੱਚ ਹੀ ਰੁੱਝੀ ਸੀ। ਓਨਾ ਦੋ ਦਿਨਾਂ ਦੌਰਾਨ ਹੀ ਉਸਨੇ ਵਿਕਾਸ ਨੂੰ ਅਗਵਾ ਕਰਵਾਇਆ। ਜਿੰਨਾ ਬਦਮਾਸ਼ਾਂ ਨੇ ਵਿਕਾਸ ਨੂੰ ਅਗਵਾ ਕਰਿਆ ਸੀ ਓਨਾ ਨੂੰ ਹੀ ਸ਼ਿਵਾਨੀ ਨੇ ਪੈਸਾ ਦੇ ਦਿੱਤਾ ਅਤੇ ਕਿਹਾ ਕਿ ਵਿਕਾਸ ਨੂੰ ਜਾਨ ਤੋਂ ਮਾਰ ਦਵੋ।
ਪਰ ਅਮਰ ਨੇ ਵਿਕਾਸ ਨੂੰ ਬਚਾ ਲਿਆ। ਉਸਨੇ ਵੱਧ ਪੈਸਾ ਦੇ ਕੇ ਬਦਮਾਸ਼ਾਂ ਨੂੰ ਰੋਕ ਲਿਆ। ਅਤੇ ਕਿਹਾ ਕਿ ਹਜੇ ਕੁੱਛ ਨਹੀਂ ਕਰਨਾ।
“ਤੂੰ ਮੈਨੂੰ ਕਿਓਂ ਬਚਾਇਆ?” ਵਿਕਾਸ ਨੇ ਅਮਰ ਨੂੰ ਪੁੱਛਿਆ।
“ਮੈਂ ਵੀ ਤਾਂ ਸ਼ਿਵਾਨੀ ਨੂੰ ਖਤਮ ਕਰਨਾ ਚਾਹੁੰਨਾ!!” ਅਮਰ ਨੇ ਕਿਹਾ, “ਤੂੰ ਕਿਸੇ ਤਰੀਕੇ ਜੈਲਦਾਰ ਤੱਕ ਪਹੁੰਚ!! ਓਨੂੰ ਨਾਲ ਰਲਾ!! ਆਪਾਂ ਸਾਰੇ ਰਲ ਕੇ ਹੀ ਇਸ ਡਾਇਨ ਨੂੰ ਖਤਮ ਕਰ ਸਕਦੇ ਆ!!!”
“ਤਾਂ ਮੈਨੂੰ ਐਥੋਂ ਬਾਹਰ ਕੱਢਵਾ!!” ਵਿਕਾਸ ਬੋਲਿਆ।
“ਇਹ ਬਦਮਾਸ਼ ਪੈਸੇ ਮੰਗ ਰਹੇ ਆ!! ਦੋ ਲੱਖ!! ਤਾਂ ਹੀ ਤੈਨੂੰ ਛੱਢਣਗੇ!” ਅਮਰ ਬੋਲਿਆ।
“ਦੋ ਲੱਖ!! ਮੈਂ ਦੋ ਲੱਖ ਕਿੱਥੋਂ ਲਿਆਵਾਂ!!?” ਵਿਕਾਸ ਬੋਲਿਆ।
“ਇਹ ਮੈਂ ਨੀ ਜਾਣਦਾ!! ਮੈਂ ਤੇਰੀ ਜਾਨ ਬਚਾ ਲਈ! ਪਰ ਹੁੱਣ ਦੋ ਲੱਖ ਤਾਂ ਮੇਰੇ ਕੋਲ ਵੀ ਹੈ ਨੀ!! ਤੂੰ ਕਿਤੋਂ ਵੀ ਇੰਤਜਾਮ ਕਰ!!! ਤੇ ਜੈਲੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ!!”
ਵਿਕਾਸ ਨੂੰ ਬਦਮਾਸ਼ਾਂ ਦੀ ਕੈਦ ਵਿੱਚ ਛੱਡ ਅਮਰ ਚਲਿਆ ਗਿਆ। ਸ਼ਿਵਾਨੀ ਇਹ ਸਮਝਦੀ ਰਹੀ ਕਿ ਵਿਕਾਸ ਮਰ ਗਿਆ ਹੈ। ਵਿਕਾਸ ਨੇ ਦੋ ਲੱਖ ਲੈਣ ਲਈ ਸ਼ਾਮ ਨੂੰ ਫੋਨ ਕਰਿਆ। ਸ਼ਾਮ ਤੋਂ ਇਹ ਗੱਲ ਪੰਮੇ ਤੱਕ ਪਹੁੰਚੀ ਅਤੇ ਪੰਮੇ ਤੋਂ ਇੰਸਪੈਕਟਰ ਪਠਾਨ ਤੱਕ!!
ਔਖੇ-ਸੌਖੇ ਵਿਕਾਸ ਨੇ ਦੋ ਲੱਖ ਦਾ ਇੰਤਜਾਮ ਕਰ ਲਿਆ। ਪਰ ਵਿਕਾਸ ਹਜੇ ਜਿਓਂਦਾ ਹੈ ਇਹ ਗੱਲ ਫੇਰ ਸ਼ਿਵਾਨੀ ਤੱਕ ਪਹੁੰਚ ਗਈ। ਅਤੇ ਸ਼ਿਵਾਨੀ ਨੇ ਵਿਕਾਸ ਦੀ ਜਾਨ ਦੀ ਕੀਮਤ ਅਦਾ ਕਰ ਦਿੱਤੀ। ਵਿਕਾਸ ਹਜੇ ਜੈਲੇ ਤੱਕ ਪਹੁੰਚਿਆ ਹੀ ਸੀ ਕਿ ਉਸਦੀ ਗੋਲੀਆਂ ਮਾਰ ਕੇ ਜਾਨ ਲੈ ਲਈ ਗਈ।
ਪਰ ਸ਼ਿਵਾਨੀ ਨੂੰ ਇਹ ਕਿਵੇਂ ਪਤਾ ਚੱਲਿਆ ਕਿ ਵਿਕਾਸ ਜਿਓਂਦਾ ਹੈ!!??
ਅਮਰ ਬੜਾ ਹੀ ਸਿੱਧਾ-ਸਾਧਾ ਤੇ ਇਮਾਨਦਾਰ ਇਨਸਾਨ ਸੀ। ਉਹ ਕਦੇ ਕਿਸੇ ਨਾਲ ਭੋਰਾ ਬੇਈਮਾਨੀ ਨਹੀਂ ਸੀ ਕਰਦਾ ਹੁੰਦਾ। ਉਹ ਇਕ ਸਕੂਲ ਮਾਸਟਰ ਦੀਦਾਰ ਨਾਥ ਦਾ ਮੁੰਡਾ ਸੀ। ਦੀਦਾਰ ਬਾਬੂ ਆਪ ਜਿੰਨੇ ਸਿੱਧੇ ਸਨ, ਅਮਰ ਵੀ ਓਨਾ ਹੀ ਸਿੱਧਾ ਸੀ। ਹਮੇਸ਼ਾਂ ਸਕੂਲ ਵਿੱਚ ਵਧੀਆ ਨੰਬਰਾ ਨਾਲ ਪਾਸ ਹੋਇਆ। ਆਪਣੀ ਜਮਾਤ ਵਿੱਚ ਅੱਵਲ ਆਇਆ ਅਮਰ ਓਹੀ ਕਰਦਾ ਸੀ ਜੋ ਘਰ ਦੇ ਕਹਿੰਦੇ ਸਨ। ਇਕ ਅਮਰ ਦੀ ਭੈਣ ਸੀ। ਉਸਦਾ ਨਾਮ ਰਾਂਚੀ ਸੀ। ਰਾਂਚੀ ਵੀ ਬੜੇ ਮਿੱਠੇ ਸੁਭਾਅ ਦੀ ਸੀ। ਸਾਰਾ ਮੁਹੱਲਾ ਜਾਣਦਾ ਸੀ ਕਿ ਦੀਦਾਰ ਬਾਬੂ ਅਤੇ ਨੀਲਮ ਰਾਨੀ, ਦੋਵੇਂ ਰੱਬ ਦਾ ਰੂਪ ਹਨ। ਦਰਵੇਸ਼ ਪਰਿਵਾਰ ਹੈ ਸਾਰੇ ਦਾ ਸਾਰਾ!
ਦੀਦਾਰ ਬਾਬੂ ਨੇ ਮਾਸਟਰੀ ਕਰਕੇ ਆਪਣੇ ਬੱਚੇ ਔਖੇ-ਸੌਖੇ ਹੋ ਕੇ ਪਾਲ ਲਏ। ਰਾਂਚੀ ਅਤੇ ਅਮਰ ਸਬਰ ਸੰਤੋਖ ਵਾਲੇ ਸਨ। ਓਨਾ ਦੀਆਂ ਜਿਆਦਾ ਕੋਈ ਰੀਝਾਂ ਨਹੀਂ ਸਨ। ਦੀਦਾਰ ਨੇ ਅਮਰ ਨੂੰ ਵੀ ਪੜਾਇਆ-ਲਿਖਾਇਆ ਅਤੇ ਫਿਰ ਅਮਰ ਨੂੰ ਇਕ ਇੰਸ਼ੋਰੈਂਸ ਕੰਪਨੀ ਵਿੱਚ ਨੌਕਰੀ ਮਿਲ ਗਈ।
ਮੁੰਡਾ ਕਮਾਓਣ ਲੱਗਿਆ ਤਾਂ ਉਸਦੇ ਵਿਆਹ ਦਾ ਵਕਤ ਆਇਆ। ਬੱਸ ਇੱਥੋਂ ਹੀ ਇਸ ਸੁਖੀ ਵੱਸਦੇ ਪਰਿਵਾਰ ਦੀ ਕਹਾਣੀ ਬਦਲ ਗਈ। ਨੌਕਰੀ ਕਰਦੇ ਹੋਏ ਅਮਰ ਨੂੰ ਸ਼ਿਵਾਨੀ ਨਾਮ ਦੀ ਇਕ ਕੁੜੀ ਨਾਲ ਪਿਆਰ ਹੋ ਗਿਆ। ਸ਼ਿਵਾਨੀ ਨੇ ਅਮਰ ਨੂੰ ਦੱਸਿਆ ਕਿ ਓਹ ਅਨਾਥ ਹੈ। ਘਰ ਵਾਲਿਆਂ ਨੇ ਵੀ ਕੁੱਛ ਨਾ ਦੇਖਿਆ! ਬੱਸ ਆਪਣੇ ਬੇਟੇ ਦੀ ਖੁਸ਼ੀ ਦੇਖੀ ਅਤੇ ਸ਼ਿਵਾਨੀ ਨਾਲ ਅਮਰ ਦਾ ਵਿਆਹ ਕਰ ਦਿੱਤਾ।
ਵਿਆਹ ਤੋਂ ਬਾਅਦ ਸ਼ਿਵਾਨੀ ਦੇ ਨਿੱਤ ਦੇ ਖਰਚਿਆਂ ਨੇ ਅਮਰ ਨੂੰ ਪਰੇਸ਼ਾਨ ਕਰ ਦਿੱਤਾ। ਸ਼ਿਵਾਨੀ ਨੇ ਆਪ ਤਾਂ ਨੌਕਰੀ ਕਰਨੀ ਛੱਡ ਦਿੱਤੀ। ਪਰ ਅਮਰ ਨੂੰ ਰੋਜ ਕਹਿੰਦੀ ਸੀ ਕਿ ਮੈਨੂੰ ਇਹ ਚਾਹੀਦਾ ਹੈ! ਮੈਨੂੰ ਓਹ ਚਾਹੀਦਾ ਹੈ!!
ਘਰ ਰੋਜ ਦਾ ਕਲੇਸ਼ ਰਹਿਣ ਲੱਗਿਆ। ਸ਼ਿਵਾਨੀ ਨੇ ਅਮਰ ਦੀ ਮਾਂ ਨੀਲਮ ਰਾਨੀ ਨਾਲ ਰਸੋਈ ਦਾ ਕੰਮ ਕਰਨ ਪਿੱਛੇ ਰੋਜ ਕਲੇਸ਼ ਕਰਨਾ। ਸ਼ਿਵਾਨੀ ਸਾਰਾ ਕੰਮ ਆਪਣੀ ਸੱਸ ਕੋਲੋਂ ਕਰਾਂਓਦੀ ਸੀ। ਘਰ ਕਲੇਸ਼ ਨਾ ਪਵੇ, ਇਸ ਲਈ ਨੀਲਮ ਰਾਨੀ ਸਾਰਾ ਕੰਮ ਕਰਦੀ ਰਹਿੰਦੀ ਸੀ। ਰਾਂਚੀ ਨੂੰ ਵੀ ਸ਼ਿਵਾਨੀ ਸਾਰਾ ਦਿਨ ਆਪਣੀ ਸੇਵਾ ਤੇ ਲਾਈ ਰੱਖਦੀ।
ਅਮਰ ਵੀ ਆਪਣੀ ਪਤਨੀ ਤੋਂ ਦਬਿਆ ਰਹਿੰਦਾ ਸੀ। ਓਹ ਵਿਚਾਰਾ ਸ਼ਰੀਫ ਸੋਚਦਾ ਸੀ ਕਿ ਜੇਕਰ ਚੁੱਪ ਰਹਿ ਕੇ ਕਲੇਸ਼ ਟਲਦਾ ਤਾਂ ਟਾਲ ਲੈਣਾ ਚਾਹੀਦਾ। ਸ਼ਿਵਾਨੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਅਮਰ ਦੇਰ ਰਾਤ ਤੱਕ ਕੰਮ ਕਰਦਾ। ਨੌਕਰੀ ਤੋਂ ਛੁੱਟੀ ਹੋ ਜਾਂਦੀ ਤਾਂ ਹੋਰ ਕਿਤੇ ਕੰਮ ਕਰਨ ਜਾਂਦਾ।
ਪਰ ਸ਼ਿਵਾਨੀ ਦੀ ਪੈਸੇ ਲਈ ਭੁੱਖ ਵੱਧਦੀ ਹੀ ਗਈ। ਓਹ ਪੈਸੇ ਪਿੱਛੇ ਰੋਜ ਅਮਰ ਨਾਲ ਲੜਦੀ। ਉਸਨੂੰ ਬੁਰਾ-ਭਲਾ ਬੋਲਦੀ। ਅਮਰ ਵਿਚਾਰਾ ਜਿਹਾ ਬਣਿਆ ਚੁੱਪ-ਚਾਪ ਸਭ ਸੁੱਣਦਾ ਰਹਿੰਦਾ। ਜੇਕਰ ਦੀਦਾਰ ਬਾਬੂ ਜਾਂ ਨੀਲਮ ਰਾਨੀ ਵਿੱਚ ਬੋਲਦੇ! ਸ਼ਿਵਾਨੀ ਨੂੰ ਟੋਕਦੇ ਕਿ ਓਹ ਅਮਰ ਦੀ ਇੰਨੀ ਬੇਇੱਜਤੀ ਨਾ ਕਰੇ ਤਾਂ ਸ਼ਿਵਾਨੀ ਓਨਾ ਨੂੰ ਵੀ ਗਾਲਾਂ ਕੱਢਦੀ।
ਇਕ ਵਕਤ ਐਸਾ ਆਇਆ ਕਿ ਸ਼ਿਵਾਨੀ ਨੇ ਘਰ ਰੱਖਿਆ ਹੋਇਆ ਸੋਨਾ ਮੰਗਣਾ ਸ਼ੁਰੂ ਕਰ ਦਿੱਤਾ। ਓਹ ਕਹਿੰਦੀ ਸੀ ਕਿ ਜੇ ਸੋਨਾ ਨਾ ਦਿੱਤਾ ਤਾਂ ਦਹੇਜ ਦਾ ਝੂਠਾ ਮੁਕੱਦਮਾ ਕਰ ਦੇਣਾ! ਡਰਦੇ ਹੋਏ ਸੁਹਰੇ ਪਰਿਵਾਰ ਨੇ ਸ਼ਿਵਾਨੀ ਨੂੰ ਸਾਰਾ ਸੋਨਾ ਦੇ ਦਿੱਤਾ। ਪਰ ਸ਼ਿਵਾਨੀ ਫੇਰ ਵੀ ਨਾ ਟਲੀ। ਓਹ ਕਹਿਣ ਲੱਗੀ ਕਿ ਘਰ ਦੀ ਜਮੀਨ ਅਤੇ ਪਿੰਡ ਪਈ ਜਮੀਨ ਉਸਦੇ ਨਾਮ ਕਰੋ। ਇਹ ਗੱਲ ਨਾ ਤਾਂ ਦੀਦਾਰ ਬਾਬੂ ਮੰਨਿਆ ਅਤੇ ਨਾ ਹੀ ਨੀਲਮ ਰਾਨੀ।
ਭਖੀ ਹੋਈ ਸ਼ਿਵਾਨੀ ਨੇ ਇਕ ਦਿਨ ਖੁੱਦ ਉਪਰ ਹੀ ਥੋੜਾ ਜਿਹਾ ਮਿੱਟੀ ਦਾ ਤੇਲ ਛਿੜਕ ਲਿਆ। ਇੰਨਾ ਕਿ ਮੌਕੇ ਤੇ ਉਸਦੇ ਕੋਲੋਂ ਤੇਲ ਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ