More Punjabi Kahaniya  Posts
ਫੱਟੀ


ਅੱਜ ਤੋਂ ਤਕਰੀਬਨ ਤੀਹ ਸਾਲ ਪਹਿਲਾਂ ਦਾ ਸਕੂਲੀ ਢਾਂਚਾ ਅੱਜ ਤੋਂ ਬਿਲਕੁਲ ਵੱਖ ਸੀ । ਅੱਜ ਤਾਂ ਬੱਚਾ ਜੰਮਦਿਆਂ ਹੀ ਮਾਪਿਆਂ ਨੂੰ ਫ਼ਿਕਰ ਪੈ ਜਾਂਦਾ ਕਿ ਉਸ ਨੂੰ ਕਿਹੜੇ ਸਕੂਲ ਪੜ੍ਹਨੇ ਪਾਇਆ ਜਾਵੇ । ਹਰ ਮਾਂ ਪਿਓ ਵਧੀਆ ਤੋਂ ਵਧੀਆ ਸਿੱਖਿਆ ਦੇਣ ਦੇ ਮਕਸਦ ਨਾਲ ਆਪਣੇ ਜਵਾਕ ਨੂੰ ਸਕੂਲ ਦਾਖਲ ਕਰਵਾ ਦਿੰਦੇ ਨੇ । ਜਦ ਕਿ ਅਜੇ ਨਿਆਣਾ ਮਸਾਂ ਤੁਰਨਾ ਤੇ ਚੱਜ ਨਾਲ ਬੋਲਣਾ ਹੀ ਸਿੱਖਿਆ ਹੁੰਦਾ ਏ । ਪਰ ਪਿਛਲੇ ਸਮੇਂ ਵਿੱਚ ਬੱਚਾ ਪੰਜ ਸਾਲ ਤੋਂ ਉਪਰ ਹੋ ਜਾਣ ਤੇ ਹੀ ਸਕੂਲ ਵਿੱਚ ਦਾਖ਼ਲ ਕਰਦੇ ਸਨ । ਉਦੋਂ ਤਕ ਜਵਾਕ ਸਰੀਰਕ ਪੱਖੋਂ ਤੇ ਮਾਨਸਿਕ ਪੱਖੋਂ ਵੀ ਚੰਗੀ ਤਰ੍ਹਾਂ ਵਿਕਸਤ ਹੋ ਚੁੱਕਾ ਹੁੰਦਾ ਸੀ । ਤਾਂ ਹੀ ਸ਼ਾਇਦ ਉਦੋਂ ਦੇ ਜਵਾਕ ਡਿਪਰੈਸ਼ਨ ਜਿਹੀਆਂ ਅੰਗਰੇਜ਼ੀ ਬਿਮਾਰੀਆਂ ਦੇ ਸ਼ਿਕਾਰ ਨਹੀਂ ਸਨ ਹੁੰਦੇ । ਪਰ ਇਸ ਵਿੱਚ ਕਸੂਰ ਅੱਜ ਦੇ ਜੁਆਕਾਂ ਦਾ ਵੀ ਨਹੀਂ ਹੈ । ਸਭ ਤੋਂ ਵੱਡਾ ਕਸੂਰ ਦੇਸ਼ ਦੇ ਬੁਨਿਆਦੀ ਸਿੱਖਿਆ ਢਾਂਚੇ ਦਾ ਏ । ਅੱਜ ਆਧੁਨਿਕ ਸਿੱਖਿਆ ਦੇ ਨਾਮ ਤੇ ਹੁਕਮਰਾਨਾਂ ਨੇ ਸਿੱਖਿਆ ਦਾ ਸਾਰਾ ਤਾਣਾ -ਬਾਣਾ ਹੀ ਉਲਝਾ ਕੇ ਰੱਖ ਦਿੱਤਾ ਹੈ । ਇਸ ਦੇ ਨਾਲ ਹੀ ਕਿਤੇ ਨਾ ਕਿਤੇ ਕ੍ਰਮਵਾਰ ਅਧਿਆਪਕ ਅਤੇ ਬੱਚਿਆਂ ਦੇ ਮਾਪੇ ਵੀ ਜ਼ਿੰਮੇਵਾਰ ਹਨ ।
ਮਾਫ਼ ਕਰਨਾ ਮੇਰਾ ਮਕਸਦ ਕਿਸੇ ਨੂੰ ਕਸੂਰਵਾਰ ਠਹਿਰਾਉਣਾ ਨਹੀਂ । ਮੇਰਾ ਲਿਖਣ ਦਾ ਮਕਸਦ ਸਿਰਫ ਅੱਜ ਦੇ ਜੁਆਕਾਂ ਨੂੰ ਉਦੋਂ ਦੀ ਮੁੱਢਲੀ ਪੜ੍ਹਾਈ ਦੇ ਸਾਧਨਾਂ ਤੋਂ ਜਾਣੂ ਕਰਵਾਉਣਾ ਹੈ ।ਜਿਵੇਂ ਕਿ ਅੱਜ ਦੇ ਬੱਚੇ ਨੂੰ ਦਾਖ਼ਲ ਹੁੰਦੇ , ਪਹਿਲੇ ਦਿਨ ਹੀ ਕਿਤਾਬਾਂ ਕਾਪੀਆਂ ਨਾਲ ਭਰੇ ਬੈਗ ਨਾਲ ਲੱਦ ਦਿੱਤਾ ਜਾਂਦਾ ਹੈ ਅਤੇ ਨਾਲ ਨਾਲ ਮੋਬਾਇਲ ਫੋਨ ਤਕ ਵੀ ਜ਼ਰੂਰੀ ਜਿਹੇ ਹੀ ਹੋ ਗਏ ਹਨ । ਪਰ ਸਾਡੇ ਸਮੇਂ ਵਿੱਚ ਇੱਕ ਬੇਬੇ ਦੇ ਹੱਥੀਂ ਬਣਾਏ ਹੋਏ ਝੋਲੇ ਵਿੱਚ ਕੈਤਾ ,ਸਲੇਟ ,ਕਲਮ- ਦਵਾਤ ਤੇ ਇੱਕ “ਫੱਟੀ” ਹੀ ਹੁੰਦੀ ਸੀ । ਬਸਤੇ ਦਾ ਭਾਰ ਮਸਾਂ ਕਿੱਲੋ ਵੀ ਨਹੀਂ ਸੀ ਹੁੰਦਾ । ਅੱਜ ਸ਼ਾਇਦ ਤੁਸੀਂ ਜਵਾਕਾਂ ਨੂੰ “ਫੱਟੀ “ਬਾਰੇ ਪੁੱਛੋ ਤਾਂ ਉਨ੍ਹਾਂ ਕਹਿਣਾ ਕਿ ਅਸੀਂ ਇਹ ਨਾਮ ਹੀ ਪਹਿਲੀ ਵਾਰ ਸੁਣਿਆ । “ਫੱਟੀ” ਬੱਚਿਆਂ ਦੀ ਪੜ੍ਹਾਈ ਦਾ ਮੁੱਖ ਹਿੱਸਾ ਤੇ ਜ਼ਰੂਰਤ ਹੁੰਦੀ ਸੀ ।” ਫੱਟੀ ” ਲੱਕੜ ਦੇ ਇੱਕ ਪਤਲੇ ਜਿਹੇ ਸਪਾਟ ਟੁਕੜੇ ਤੋਂ ਬਣੀ ਹੁੰਦੀ ਸੀ ਜੋ ਤਕਰੀਬਨ ਵੀਹ ਕੁ ਇੰਚ ਲੰਬੀ ਤੇ ਦਸ ਕੁ ਇੰਚ ਚੌੜੀ ਆਇਤਾਕਾਰ ਬਣਤਰ ਚ ਹੁੰਦੀ ਸੀ ।ਫੜਨ ਵਾਸਤੇ ਉੱਪਰ ਵਾਲੇ ਪਾਸੇ ਇੱਕ ਮੁਠੀ ਜਿਹੀ ਬਣੀ ਹੁੰਦੀ ਸੀ । ਗੁਰਮੁਖੀ ਦਾ ਪਹਿਲਾ ਸ਼ਬਦ “ਊੜਾ” ਫੱਟੀ ਤੋਂ ਹੀ ਲਿਖਣਾ ਸਿੱਖਦੇ ਸਾਂ । ਸਕੂਲ ਜਾਣ ਤੋਂ ਪਹਿਲਾਂ ਸਵੇਰੇ -ਸਵੇਰੇ ਫੱਟੀ ਨੂੰ ਗਾਚੀ ਨਾਲ ਚੰਗੀ ਤਰ੍ਹਾਂ ਪੋਚ ਕੇ ਰੱਖ ਲੈਣਾ ਤੇ ਫੇਰ ਜਦੋਂ ਤਿਆਰ ਹੋ ਕੇ ਘਰੋਂ ਸਕੂਲ ਨੂੰ ਨਿਕਲਣਾ , ਤਾਂ ਰਸਤੇ ਚ ਫੱਟੀ ਨੂੰ ਹਿਲਾਉਂਦੇ ਜਾਣਾ ਕੇ ਸਕੂਲ ਪਹੁੰਚਣ ਤੋਂ ਪਹਿਲਾਂ ਫੱਟੀ ਸੁੱਕ ਜਾਵੇ । ਅਧਿਆਪਕ ਫੱਟੀ ਉੱਪਰ ਪੂਰਨੇ ਪਾ ਕੇ ਦੇ ਦਿੰਦੇ ਸਨ ਤਾਂ ਅਸੀਂ ਪੂਰਨਿਆਂ ਉੱਪਰ ਕਲਮ ਨਾਲ ਹੌਲੀ- ਹੌਲੀ ” ਊੜਾ -ਐੜਾ ” ਲਿਖਣਾ । ਜੇ ਕਿਸੇ ਕੋਲ ਸਿਆਹੀ ਦੀ ਦਵਾਤ ਨਾ ਹੋਣੀ ਤਾਂ ਉਸ ਨੇ ਦੂਸਰੇ ਨੂੰ ਤਰਲੇ ਜਿਹੇ ਨਾਲ ਆਖਣਾ ਕਿ ਇੱਕ ਟੋਭਾ ਸਿਆਹੀ ਦਾ ਦੇਂਦੇ ਹਾਂ ।
ਹਾਂ ਸੱਚ ਖੱਟੀ ਗਾਚੀ ਬਹੁਤ ਹਰਮਨ ਪਿਆਰੀ ਹੁੰਦੀ ਸੀ ਬੱਚਿਆਂ ਚ । ਖੱਟੀ ਗਾਚਣੀ ਨਾਲ ਫੱਟੀ ਪੋਚਣੀ ਤਾਂ ਫੱਟੀ ਹੋਰ ਵੀ ਸੋਹਣੀ ਲੱਗਦੀ ਹੁੰਦੀ ਸੀ ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)