ਫ਼ੌਜੀ ਮਾਮੇ ਦੀ ਧੀ (ਕਹਾਣੀ) ਭਾਗ ੧
ਮੇਰੀ ਇੱਕ ਮਾਸੀ ਤੇ ਤਿੰਨ ਮਾਮੇ ਸੀ । ਨਾਨੀ-ਨਾਨਾ ਹੁਣ ਨਹੀਂ ਰਹੇ ਸਨ । ਅਸੀਂ ਸਾਰੇ ਇੰਗਲੈਂਡ ਵਿੱਚ ਕਈ ਸਾਲਾ ਤੋਂ ਰਹਿੰਦੇ ਸੀ । ਸਭਨਾਂ ਦੇ ਬੱਚੇ ਵੱਡੇ ਹਨ ਤੇ ਵਿਆਹੇ ਗਏ ਸਨ । ਨਿੱਕਾ ਮਾਮਾ ਜੀ ਫ਼ੌਜ ਵਿੱਚ ਕੈਪਟਨ ਸੀ, ਤੇ ਉਹ ਇੱਕਲੇ ਪੰਜਾਬ ਆਪਣੇ ਜੱਦੀ ਪਿੰਡ ਵਿੱਚ ਰਹਿੰਦੇ ਸਨ । ਚੰਨੀ ਨਿੱਕੇ ਮਾਮੇ ਦੀ ਕੱਲੀ-ਕੱਲੀ ਧੀ ਸੀ । ਮਾਮੇ ਦੇ ਪਹਿਲੇ ਕੋਈ ਬੱਚਾ ਨਹੀਂ ਸੀ । ਉਹ 12 ਸਾਲਾ ਬਾਅਦ ਪੈਦਾ ਹੋਈ ਸੀ । ਮਾਮੀ- ਮਾਮਾ ਜੀ ਚੰਨੀ ਨੂੰ ਜਨਮ ਤੋਂ ਹੀ ਬਹੁਤ ਪਿਆਰ ਕਰਦੇ ਸੀ। ਉਧਰ ਚੰਨੀ ਦੀ ਮੰਮੀ ਪੰਜ ਭਰਾਵਾਂ ਦੀ ਇਕੱਲੀ -ਇਕੱਲੀ ਭੈਣ ਸੀ । ਚੰਨੀ 10 ਕੁ ਸਾਲ ਦੀ ਹੀ ਸੀ ਜਦੋ ਮਾਮੀ ਜੀ ਲੰਬੀ ਬਿਮਾਰੀ ਤੋਂ ਬਾਅਦ ਵਾਹਿਗੁਰੂ ਜੀ ਕੋਲ ਚਲੇ ਗਏ । ਚੰਨੀ ਹੁਣ ਮਾਂ ਵਾਰੀ ਬੱਚੀ ਹੋ ਗਈ ਸੀ। ਚੰਨੀ ਨੂੰ ਨਾਨਕੇ – ਦਾਦਕੇ ਸਾਰੇ ਬਹੁਤ ਪਿਆਰ ਕਰਦੇ ਸੀ । ਨਾਨਕੇ ਵੀ ਆਪਣੇ ਪਿੰਡ ਵਿੱਚ ਤਕੜਾ ਖ਼ਾਨਦਾਨ ਕਹਾਉਂਦੇ ਸਨ। ਨਿੱਕਾ ਮਾਮਾ ਕਦੇ ਵੀ ਬਾਹਰ ਨਹੀਂ ਸੀ ਆਉਣਾ ਚਾਹੁੰਦਾ । ਬਾਕੀ ਮਾਮੇ ਬਾਹਰ ਹੋਣ ਕਰਕੇ ਪਿੰਡ 25 ਖੇਤਾਂ ਦੀ ਖੇਤੀ ਵੀ ਮਾਮਾ ਇਕੱਲਾ ਹੀ ਸਾਂਭਦਾ ਸੀ । ਘਰ ਵਿੱਚ ਬਹੁਤ ਵਰਕਤ ਸੀ । ਮੇਰੇ ਨਾਨਕੇ ਘਰ ਪੈਸਾ ਮੁਕਾਇਆ ਨਹੀਂ ਸੀ ਮੁੱਕਦਾ । ਚੰਨੀ ਜੋ ਵੀ ਚੀਜ਼ ਲੈਣੀ ਚਾਹੁੰਦੀ , ਮਾਮਾ ਜੀ ਉਹ ਉਸ ਦੇ ਕਹਿਣ ਤੋਂ ਪਹਿਲਾ ਲੈ ਆਉਂਦੇ ਸੀ । ਚੰਨੀ ਪੜ੍ਹਾਈ ਵਿੱਚ ਬਹੁਤ ਵਧੀਆ ਸੀ । ਮਾਮੇ ਨੂੰ ਚਾਅ ਸੀ ਮੇਰੀ ਧੀ ਵੀ ਦੇਸ਼ ਦੀ ਸੇਵਾ ਕਰੇ । ਉਹ ਚੰਨੀ ਨੂੰ ਡਾਕਟਰ ਬਣਾਉਣਾ ਚਾਹੁੰਦੇ ਸੀ, ਪਰ ਚੰਨੀ ਨਰਸ ਬਣਨਾ ਚਾਹੁੰਦੀ ਸੀ । ਪੜਾਈ ਪੂਰੀ ਕਰਨ ਉਪਰੰਤ ਉਸਨੇ ਪਟਿਆਲੇ ਰਾਜਿੰਦਰਾ ਕਾਲਜ ਤੋਂ ਨਰਸਿੰਗ ਵੀ ਕਰ ਲਈ ਸੀ । ਮੇਰੇ ਮੰਮੀ ਨੇ ਫ਼ੌਜੀ ਮਾਮੇ ਨਾਲ ਚੰਨੀ ਦੇ ਵਿਆਹ ਵਾਰੇ ਗੱਲ ਕੀਤੀ ਕਿਉਂਕਿ ਸਾਰੇ ਚਾਹੁੰਦੇ ਸੀ ਕਿ ਚੰਨੀ ਵੀ ਵਿਆਹ ਕਰਵਾ ਕੇ ਇੰਗਲੈਂਡ ਆ ਜਾਵੇ ।ਸਾਡੇ ਗੁਆਂਢ ਵਿੱਚ ਇੱਕ ਬਹੁਤ ਨੇਕ ਪਰਿਵਾਰ ਰਹਿੰਦਾ ਸੀ । ਉਹਨਾਂ ਦੇ 2 ਬੇਟੇ ਸਨ ਦੋਵੇਂ ਡਾਕਟਰ ਸਨ ।
ਮੇਰੇ ਮੰਮੀ ਨੇ ਵੱਡੇ ਮੁੰਡੇ ਦਾ ਰਿਸ਼ਤਾ ਚੰਨੀ ਨੂੰ ਕਰਾਉਣ ਲਈ ਉਸਦੀ ਮੰਮੀ ਪਾਪਾ ਨਾਲ਼ ਗੱਲ ਕੀਤੀ ਤਾਂ ਉਹਨਾਂ ਨੇ ਝੱਟ ਹੀ ਹਾਂ ਕਰ ਦਿੱਤੀ । ਕਈ ਸਾਲਾ ਤੋਂ ਉਹ ਸਾਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ