ਫਿਕਸ ਡਿਪੋਜਿਟ (ਐਫ ਡੀ )
ਉਹ ਵੀ ਇੱਕ ਸਮਾਂ ਸੀ ਜਦੋਂ ਜਿੰਦਗੀ ਵਿੱਚ ਮੈਨੂੰ “ਕੈਲਾ” ਕਹਿ ਕੇ ਬੁਲਾਉਂਦੇ ਸੀ, ਕਹਿੰਦੇ ਆ ਕਿ ਸਮਾਂ ਬਹੁਤ ਬਲਵਾਨ ਹੈ, ਸਮੇਂ ਨਾਲ ਸਭ ਕੁਝ ਬਦਲਦਾ, ਦਿਨ ਰਾਤ ਚ’ ਅਤੇ ਰਾਤ ਦਿਨ ਚ’। ਹੌਲੀ ਹੌਲੀ ਮੇਰੇ ਵਰਗੇ “ਰੂੜੀ” ਦੀ ਵੀ ਸੁਣੀ ਜਾਂਦੀ ਆ । ਰੱਬ ਨੇ ਇੱਕ ਦਿਮਾਗ ਚ ਫੁਰਨਾ ਜਾ ਫੋਰਿਆ ਤੇ ਮੈਂ ਅਮਰੀਕਾ ਦਾ ਵੀਜਾ ਅਪਲਾਈ ਕਰ ਦਿੱਤਾ। ਅੱਜ ਦੋ, ਕੱਲ ਨੂੰ ਚਾਰ, ਡਾਲਰ ਬਚਦੇ ਬਚਦੇ ਹਜਾਰਾਂ ਚ ਹੋਣ ਲੱਗੇ, ਸੋਚਿਆ ਕੇ ਹੁਣ ਪੈਸੇ ਬਚਾਕੇ ਰੱਖਣੇ ਚਾਹੀਦੇ ਆ । ਕਰਤਾਰੋ ਨੂੰ ਵੀ ਕਿਹਾ ਭਾਗਵਾਨੇ ਥੋੜੀ ਮਿਹਨਤ ਕਰੀਏ, ਫਿਰ ਜਦੋਂ ਜਿੰਮੇਵਾਰੀਆਂ ਤੋਂ ਮੁਕਤ ਹੋਏ ਆਪਾਂ ਜਿੰਦਗੀ ਜਿਉਂਵਾਂਗੇ, ਤੈਨੂੰ ਦੁਨੀਆ ਘੁੰਮਾਉਂ ਦੁਨੀਆ । ਜਦੋਂ ਤੱਕ ਬੱਚੇ ਵੱਡੇ ਹੋਏ, ਪੜ੍ਹਾਏ, ਉਹਨਾਂ ਦੇ ਵਿਆਹ ਕੀਤੇ, ਮੇਰੀ ਤਕਰੀਬਨ ਸਾਰੀ ਦਾੜੀ ਚਿੱਟੀ ਹੋ ਗਈ ਸੀ। ਬੱਚੇ ਆਪਣੇ ਆਪ ਚ ਖੁਸ ਸੀ, ਵਧੀਆ ਕਮਾਉਂਦੇ, ਵਧੀਆ ਖਾਂਦੇ ਪਰ ਮੇਰੀ ਪੈਸਿਆਂ ਦੀ ਬੱਚਤ ਕਰਨ ਦੇ ਚੇਸਟਾ ਵਧਣ ਲੱਗੀ, ਕਿਉਂਕਿ ਪਹਿਲਾਂ ਪੈਸਾ ਜਿਆਦਾ ਦੇਖਿਆ ਨਹੀਂ ਸੀ , ਹੁਣ ਜੋੜਨ ਦੀ ਅੱਗ ਹਰ ਰੋਜ ਰਹਿੰਦੀ, ਹੁਣ ਲੋਕ ਕਰਨੈਲ ਸਿਉਂ ਵੀ ਕਹਿਣ ਲੱਗ ਗਏ ਸੀ, ਜਿਹੜੇ ਮਹੀਨੇ ਘੱਟ ਕਮਾਉਣੇ ਇਸ ਤਰ੍ਹਾਂ ਲੱਗਣਾ ਕੇ ਇਸ ਮਹੀਨੇ ਕੁਝ ਕੀਤਾ ਹੀ ਨਹੀਂ, ਵਰਨਾ ਜਦੋਂ ਮੈਂ “ਕੈਲਾ” ਹੁੰਦਾ ਸੀ ਉਦੋਂ ਤਾਂ ਪਿੰਡ ਚ ਬੋਹੜ ਹੇਠਾਂ ਬੈਠ ਕੇ ਸਿਰਫ ਤਾਸ਼ ਖੇਡਣਾ ਹੀ ਪੱਲੇ ਸੀ। ਬੱਚਤ ਹੋਣ ਕਰਕੇ, ਕਿਸੇ ਨੇ ਦੱਸਿਆ ਕਿ ਭਾਰਤ ਫਿਕਸ ਡਿਪੋਜਿਟ ਤੇ ਵਿਆਜ ਬਹੁਤ ਬਣਦਾ। ਮੈਂ ਸੋਚਿਆ ਹੁਣ ਬੈਂਕਾਂ ਚ ਪੈਸੇ ਜਮ੍ਹਾ ਕਰ ਲੈਣੇ ਜਦੋਂ ਬੁਢੇਪਾ ਆਇਆ ਉਦੋਂ ਭਾਰਤ ਜਾਵਾਂਗੇ ਅਤੇ ਮੌਜ ਨਾਲ ਵਿਆਜ ਦੇ ਸਹਾਰੇ ਬੁਢੇਪਾ ਕੱਢਾਂਗੇ। ਦਿਮਾਗ ਚ ਇਹ ਵੀ ਚੱਲਦਾ ਸੀ ਕਿ ਕੁਝ ਪੈਸਾ ਪੋਤਿਆਂ ਪੋਤੀਆਂ ਵਾਸਤੇ ਜਮਾਂ ਕਰ ਲੈਣਾ, ਉਹ ਵੀ ਇੱਜਤ ਕਰਨਗੇ ਜਦੋ ਕਿ ਇਹ ਵੀ ਪਤਾ ਸੀ ਕਿ ਉਹਨਾਂ ਨੇ ਮੇਰੇ ਪੈਸੇ ਤੇ ਤਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ