ਅੱਜ ਬੜੇ ਚਿਰਾਂ ਬਾਅਦ ਰਿਸ਼ਤੇਦਾਰੀ ‘ਚੋਂ ਲਗਦੀ ਹਰਸ਼ਰਨ ਭਾਬੀ ਤੇ ਉਨ੍ਹਾਂ ਦਾ ਪਰਿਵਾਰ ਸਾਡੇ ਘਰ ਆਏ । ਚਾਹ- ਪਾਣੀ ਪੀਣ ਪਿੱਛੋਂ ਮੈਂ ਰਸੋਈ ਚ ਖਾਣਾ ਬਣਾਉਣ ਲੱਗੀ ਤਾਂ ਭਾਬੀ ਵੀ ਮੇਰੇ ਕੋਲ ਹੀ ਆ ਕੇ ਖਡ਼੍ਹੀ ਹੋ ਗਈ। ਉਨ੍ਹਾਂ ਦਾ ਮੇਰੇ ਨਾਲ ਕਾਫ਼ੀ ਪਿਆਰ ਹੈ।
” ਭਾਬੀ ਕੀ ਗੱਲ, ਅੱਜ ਤਾਂ ਬੜੇ ਉਦਾਸ- ਉਦਾਸ ਨਜ਼ਰ ਆ ਰਹੇ ਹੋ?” ਮੈਂ ਭਾਬੀ ਦਾ ਲਟਕਦਾ ਚਿਹਰਾ ਦੇਖ ਭਾਬੀ ਨੂੰ ਜ਼ੋਰ ਦੇ ਕੇ ਪੁੱਛਿਆ ਤਾਂ ਭਾਬੀ ਬੋਲੀ,”ਬਸ ਮੰਨ ਕੀ ਦੱਸਾਂ ….ਮੇਰੇ ਬਾਰੇ ਤਾਂ ਤੈਨੂੰ ਸਭ ਪਤਾ ਹੀ ਐ । ਇਹ ਤਾਂ ਮੇਰੀ ਜ਼ਰਾ ਪਰਵਾਹ ਨਹੀਂ ਕਰਦੇ ਜਿਵੇਂ ਮੈਂ ਇਨ੍ਹਾਂ ਦੀ ਕੁਝ ਲੱਗਦੀ ਹੀ ਨਾ ਹੋਵਾਂ ।ਜਵਾਨੀ ਤਾਂ ਇਸੇ ਤਰ੍ਹਾਂ ਲੰਘ ਗਈ ……..ਪਰ ਹੁਣ ਬਰਦਾਸ਼ਤ ਨਹੀਂ ਹੁੰਦਾ । ਪਤੀ ਤਾਂ ਪਤੀ…… ਢਿੱਡੋਂ ਜੰਮਿਆ ਪੁੱਤ ਵੀ ਵੱਢ ਖਾਣ ਨੂੰ ਪੈਂਦਾ ਹੈ। ਨੂੰਹ ਨੇ ਤਾਂ ਕੀ ਇੱਜ਼ਤ ਕਰਨੀ …..ਘਰ ‘ਚ ਜੋ ਮਰਜ਼ੀ ਹੋਵੇ ਮੈਨੂੰ ਕੁਝ ਪਤਾ ਨਹੀਂ ਹੁੰਦਾ। ਕੋਈ ਕਦਰ ਨਹੀਂ ਮੇਰੀ ਘਰ ‘ਚ । ਇਹ ਤਾਂ ਸ਼ੁਰੂ ਤੋਂ ਹੀ ਮੇਰੇ ਨਾਲ ਕੋਈ ਗੱਲ ਖੁੱਲ੍ਹ ਕੇ ਨਹੀਂ ਕਰਦੇ। ਸਿੱਧੇ ਮੂੰਹ ਨਹੀਂ ਬੋਲਦੇ….। ਬਸ ਰੋਹਬ ਹੀ ਪਾਈ ਜਾਣਗੇ ..ਜਿਵੇਂ ਮੇਰੇ ਅੰਦਰ ਦਿਲ ਹੋਵੇ ਹੀ ਨਾ ……ਮੈਨੂੰ ਵੀ ਬੁਰਾ ਲਗਦੈ ਮੰਨ… ਮੈਂ ਵੀ ਆਖ਼ਿਰ ਇਨਸਾਨ ਹਾਂ …….” ਬੋਲਦਿਆਂ- ਬੋਲਦਿਆਂ ਭਾਬੀ ਫਿਸ ਪਈ ਤੇ ਉਸ ਦੀਆਂ ਅੱਖਾਂ ‘ਚੋਂ ਹੰਝੂਆਂ ਦੀ ਬਰਸਾਤ ਹੋਣ ਲੱਗੀ । “ਬਸ ਇੰਨਾ ਟੈਨਸ਼ਨਾਂ ਨਾਲ ਹੀ ਬੀਮਾਰੀਆਂ ਤੇ ਬਿਮਾਰੀਆਂ ਲੱਗ ਗਈਆਂ ਨੇ ਮੈਨੂੰ ।” ਤੇ ਭਾਬੀ ਭੁੱਬੀਂ ਰੋ ਪਈ । ਮੈਂ ਭਾਬੀ ਨੂੰ ਕਲਾਵੇ ‘ਚ ਲੈ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰਨ ਲੱਗੀ। ਇੰਨੇ ਨੂੰ ਸੰਦੀਪ (ਭਾਬੀ ਦਾ ਬੇਟਾ) ਨੇ ਆਵਾਜ਼ ਮਾਰੀ ਤਾਂ ਭਾਬੀ ਹੰਝੂ ਪੂੰਝਦੀ ਬਾਹਰ ਚਲੀ ਗਈ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ