ਇਹ ਫਾਊਲ ਲੈਂਗੁਏਜ ਨਹੀਂ ਬੀਬਾ
ਕੁਝ ਸਮਾਂ ਹੋਇਆ ਮੈਂ ਪੰਜਾਬ ਦੇ ਇੱਕ, ਪ੍ਰਾਈਵੇਟ ਅਦਾਰੇ, ਵਿਚ ਰਿਸੈਪਸ਼ਨ ਤੇ ਆਪਣੀ ਸਹੇਲੀ ਨਾਲ ਬੈਠੀ ਉਸ ਦੇ ਬੱਚੇ ਨੂੰ ਮਿਲਣ ਦੀ ਵਾਰੀ ਉਡੀਕ ਰਹੀ ਸੀ। ਇਕ ਅਧਿਆਪਕ ਦੋ ਪੇਂਡੂ ਜਿਹੇ ਦਿਖਦੇ ਮੁੰਡਿਆਂ ਨੂੰ ਲੈ ਕੇ ਆਈ, ਅਤੇ ਰਿਸੈਪਸ਼ਨ ਤੇ ਬੈਠੀ ਕੁੜੀ ਨੂੰ ਕਹਿਣ ਲੱਗੀ, ਇਹਨਾਂ ਬੱਚਿਆਂ ਦੀ ਇਕ ਸ਼ਿਕਾਇਤ ਹੈ , ਇਹ ਜਮਾਤ ਵਿਚ ਫਾਉਲ ਲੈਂਗੂਏਜ ਵਰਤਦੇ ਹਨ ਮੈਂ ਪ੍ਰਿੰਸੀਪਲ ਨੂੰ ਮਿਲਣਾ ਹੈ। ਮੈਨੂੰ ਬੜੀ ਹੈਰਾਨੀ ਹੋਈ ਅਤੇ ਦੁੱਖ਼ ਵੀ ਹੋਇਆ ਕਿ ਫਾਊਲ ਲੈਂਗੁਏਜ ਕੀ ਹੋਈ। ਉਤਸੁਕਤਾ ਵੱਸ ਜਦੋਂ ਮੈਂ ਉਸਨੂੰ ਪੁੱਛਿਆ ਤਾਂ ਉਹ ਕਹਿੰਦੇ ਕਿ ਇਹ ਪੰਜਾਬੀ ਵਿੱਚ ਗੱਲ ਕਰ ਰਹੇ ਸਨ, ਇਕ ਦੂਜੇ ਨੂੰ ਔਏ ਔਏ ਕਰਕੇ ਬੁਲਾ ਰਹੇ ਸਨ। ਮੈਂ ਕਿਹਾ ਇਸ ਵਿੱਚ ਕੀ ਗੱਲ ਹੋਈ ਹੈ ਜਿਵੇ ਬਾਕੀ ਭਾਸ਼ਾਵਾਂ ਬੋਲਦੇ ਹਨ, ਇਹ ਵੀ ਬੋਲ ਦਿਤੀ ਤਾਂ ਕੀ ਹਰਜ਼ ਹੋਇਆ। ਅੱਗੋਂ ਅਧਿਆਪਕਾਂ ਕਹਿੰਦੀ ਕਿ ਸਾਡੇ ਉੱਪਰ ਪਰੈਸ਼ਰ ਹੁੰਦਾ ਹੈ, ਕਿ ਬੱਚਿਆਂ ਨਾਲ ਹਿੰਦੀ ਅਤੇ ਅੰਗਰੇਜ਼ੀ ਵਿਚ ਹੀ ਗੱਲ ਕੀਤੀ ਜਾਵੇ,ਇਹ ਵਰਕਪਲੇਸ ਦੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ