ਇੱਕ ਸਹੇਲੀ ਨੇ ਸ਼ਿਕਾਇਤ ਕੀਤੀ ‘ਅਰੇ ਤੇਰੀ ਫ੍ਰੈਂਡ ਲਿਸਟ ਚ ਐਡ ਕੀਤੇ ਹੋਏ ਲੋਕ ਮੈਨੂੰ ਵੀ ਰਿਕੁਸਟ ਭੇਜੀ ਜਾਂਦੇ ਤੇ ਚਲੋ ਇੱਕ-ਦੋ ਕ ਭਲੇ ਲੱਗੇ ਮੈਂ ਐਡ ਵੀ ਕਰ ਲਏ ਤਾਂ ਉਹਨਾਂ ਮੈਸਜ਼ ਤੇ ਮੈਸਜ਼ ਘੱਲਣੇ ਸ਼ੁਰੂ ਕਰ ਦਿੱਤੇ ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਹੈਲੋ ਕਿਵੇਂ ਓ?
ਜਵਾਬ ਕਿਉਂ ਨਹੀਂ ਦਿੰਦੇ?
ਕਿੱਥੇ ਰਹਿੰਦੇ ਹੋ?
ਤੁਸੀਂ ਬਹੁਤ ਸੋਹਣੇ ਹੋ?
ਤੁਹਾਡੇ ਵਿਚਾਰ ਮੈਨੂੰ ਬੜੇ ਚੰਗੇ ਲੱਗਦੇ …ਆਦਿ !
ਮੈਂ ਤਾਂ ਉਹਨਾਂ ਨੂੰ ਬਲਾਕ ਮਾਰਤਾ!ਪਤਾ ਨਹੀਂ ਤੂੰ ਕਿਵੇਂ ਰੱਖੀ ਫਿਰਦੀ ਅਜਿਹੇ ਲੋਕਾਂ ਨੂੰ !’
ਸਹੇਲੀ ਦੀ ਕਹੀ ਗੱਲ ਨੇ ਮੇਰੇ ਉੱਪਰ ਗਹਿਰਾ ਅਸਰ ਕੀਤਾ ਤੇ ਮੈਂ ਵਿਚਾਰ ਕੀਤਾ।
ਘੋਰ ਵਿਚਾਰ ਕਰਨ ਤੋਂ ਬਾਅਦ ਕੁਝ ਗੱਲਾਂ ਸਮਝ ਆਈਆਂ ਕੇ ਆਖਿਰ ਕੁੜੀਆਂ ਆਪਣੀ ਪ੍ਰੋਫਾਈਲ ਤੇ ਲੌਕ ਕਿਉਂ ਲਗਾ ਰਹੀਆਂ ਹਨ ? ਸ਼ਾਇਦ ਇਸਦਾ ਏਹੀ ਅਸਲ ਕਾਰਨ ਹੈ ਕੇ ਲੋਕ ਸੰਦੇਸ਼ ਭੇਜ ਤੰਗ ਬਹੁਤ ਕਰਦੇ ਹਨ।
ਜੇਕਰ ਕੋਈ ਕੁੜੀ ਲਿਖਦੀ ਹੈ ਤਾਂ ਸਭ ਉਸਨੂੰ ਖੁੱਲੇ ਵਿਚਾਰਾਂ ਦੀ ਧਾਰਨੀ ਮੰਨ ਉਸਨੂੰ ਐਸੀ ਵੈਸੀ ਕੁੜੀ ਸਮਝਣ ਲੱਗ ਪੈਂਦੇ ਹਨ। ਜਿਆਦਾਤਰ ਲੋਕਾਂ ਨੂੰ ਲੱਗਦਾ ਹੈ ਕੇ ਇਹ ਕਲਾ ਦੇ ਖੇਤਰ ਚ ਆਈਆਂ ਕੁੜੀਆਂ ਨੂੰ ਮਾੜਾ-ਮੋਟਾ ਸੁਪੋਰਟ ਕਰ ਫਸਾਉਣਾ ਬਹੁਤ ਸੌਖਾ ਹੈ।ਲੋਕ ਇਹ ਸੋਚ ਰੱਖਦੇ ਹਨ ਇਹ ਕੜਵੀ ਸਚਾਈ ਹੈ ਇਸਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ।
ਅੱਜ ਕੱਲ ਲੋਕ ਖੁੱਲੇ ਵਿਚਾਰਾਂ ਵਾਲੀ,ਮਾਡਰਨ ਔਰਤ ਪਸੰਦ ਕਰਦੇ ਹਨ ਪਰ ਸ਼ਰਤ ਇਹ ਹੈ ਕਿ ਉਹ ਗੁਆਂਢੀਆਂ ਦੀ ਹੋਵੇ।
ਫ੍ਰੈਂਡ ਲਿਸਟ
Harjot
Sahi gal ae