ਫੁਲਨਦੇਵੀ
ਜਦੋਂ ਪਿੰਡ ਦੇ ਵੀਹ ਚੌਧਰੀਆਂ ਨੇ ਇਕੱਠੇ ਹੋ ਕੇ, ਬਿਨਾਂ ਕਾਰਨ ਮੇਰੇ ਪਿਤਾ ਨੂੰ ਕਤਲ ਕੀਤਾ, ਮੇਰਾ ਭਰਾ ਮਾਰਿਆ, ਸਾਰੇ ਪਿੰਡ ਦੇ ‘ਇੱਜ਼ਤਦਾਰ ਚੌਧਰੀਆਂ’ ਨੇ ਸ਼ਰੇਆਮ ਮੇਰੀ ਇੱਜ਼ਤ ਲੁੱਟੀ, ਮੈਨੂੰ ਬੇਪਤ ਕਰ ਕੇ ਸਾਰੇ ਪਿੰਡ ਵਿੱਚ ਨੰਗੀ ਘੁਮਾਇਆ ਕਿਥੇ ਸੀ ੳੁਦੋਂ ਕਨੂੰਨ:- ਫੁਲਨਦੇਵੀ
ਇੱਕ ਵਾਰੀ ਡਾਕੂਆਂ ਦੀ ਸਰਦਾਰ ਫੂਲਣ ਦੇਵੀ, ਆਪਣੀ ਕੈਦ ਕੱਟ ਕੇ ਰਿਹਾਅ ਹੋ ਕੇ, ਮੈਂਬਰ ਪਾਰਲੀਮੈਂਟ ਬਣ ਕੇ ਚੰਡੀਗੜ੍ਹ ਫੇਰੀ ’ਤੇ ਆਈ। ਪੱਤਰਕਾਰਾਂ ਨਾਲ ਸਵਾਲ ਜਵਾਬ ਕਰਦਿਆਂ ਉਹ ਅਕਸਰ ਗਾਲਾਂ ਕੱਢ ਦਿੰਦੀ ਸੀ। ਉਸ ਨੇ ਕਈ ਵਾਰੀ ਜਦੋਂ ਕੌੜੇ ਬੋਲ ਬੋਲੇ, ਗਾਲਾਂ ਕੱਢੀਆਂ ਤਾਂ ਇੱਕ ਪੱਤਰਕਾਰ ਨੇ ਮੋੜਵਾਂ ਸਵਾਲ ਕਰ ਕੇ ਪੁੱਛਿਆ, ‘‘ਬੀਬੀ ਜੀ ਤੁਸੀਂ ਭਾਸ਼ਾ ਬਹੁਤ ਅਸੱਭਿਆ ਵਰਤਦੇ ਹੋ, ਗਾਲਾਂ ਕੱਢਦੇ ਹੋ, ਜ਼ਰਾ ਸਲੀਕੇ ਨਾਲ ਗੱਲ ਕਰੋ। ਕੀ ਤੁਸੀਂ ਇਸ ਨੂੰ ਠੀਕ ਸਮਝਦੇ ਹੋ?’’
ਫੂਲਣ ਦੇਵੀ ਸ਼ੇਰਨੀ ਵਾਂਗ ਗੁਰਰਾਈ, ਤੇ ਗਰਜ ਕੇ ਆਖਣ ਲੱਗੀ, ‘‘ਪੱਤਰਕਾਰੋ ਤੁਸੀਂ ਕਿਸ ਦੁਨੀਆਂ ਵਿੱਚ, ਕਿਸ ਧਰਤੀ ’ਤੇ ਰਹਿੰਦੇ ਹੋ? ਜਦੋਂ ਪਿੰਡ ਦੇ ਵੀਹ ਚੌਧਰੀਆਂ ਨੇ ਇਕੱਠੇ ਹੋ ਕੇ, ਬਿਨਾਂ ਕਾਰਨ ਮੇਰੇ ਪਿਤਾ ਨੂੰ ਕਤਲ ਕੀਤਾ। ਮੇਰਾ ਭਰਾ ਮਾਰਿਆ, ਸਾਰੇ ਪਿੰਡ ਦੇ ‘ਇੱਜ਼ਤਦਾਰ ਚੌਧਰੀਆਂ’ ਨੇ ਸ਼ਰੇਆਮ ਮੇਰੀ ਇੱਜ਼ਤ ਲੁੱਟੀ। ਮੈਨੂੰ ਬੇਪਤ ਕਰ ਕੇ ਸਾਰੇ ਪਿੰਡ ਵਿੱਚ ਨੰਗੀ ਘੁਮਾਇਆ। ਮੈਂ ਦਿਲ ’ਤੇ ਪੱਥਰ ਰੱਖ ਕੇ, ਖ਼ੂਨ ਦੇ ਹੰਝੂ ਕੇਰਦੀ ਡਾਕੂਆਂ ਦੇ ਟੋਲੇ ਵਿੱਚ ਸ਼ਾਮਲ ਹੋ ਗਈ। ਉਸ ਜੰਗਲੀ ਜੀਵਨ ਦੇ ਦੁੱਖ ਪ੍ਰਵਾਨ ਕੀਤੇ। ਹਥਿਆਰ ਚਲਾਉਣੇ ਸਿੱਖੇ, ਡਾਕੇ ਮਾਰੇ। ਫਿਰ ਮੌਕਾ-ਮੇਲ ਬਣਾ ਕੇ ਉਨ੍ਹਾਂ ਪਾਪੀ ਬਲਾਤਕਾਰੀਆਂ, ਆਪਣੇ ਪਿੰਡ ਦੇ ਵੀਹ ਚੌਧਰੀਆਂ, ਨੂੰ ਸਦਾ ਦੀ ਨੀਂਦੇ ਸੁਲਾ ਦਿੱਤਾ। ਗ੍ਰਿਫ਼ਤਾਰੀ ਦਿੱਤੀ, ਲੰਮੀ ਕੈਦ ਕੱਟੀ…। ਜੋ ਕੁੱਝ...
...
ਮੇਰੇ ਨਾਲ ਵਾਪਰਿਆ ਉਹਦਾ ਕਾਫ਼ੀ ਹਿੱਸਾ ਅਖ਼ਬਾਰਾਂ ਵਿੱਚ ਛਪਦਾ ਰਿਹਾ ਹੈ। ਮੈਨੂੰ ਸੱਭਿਅਤਾ ਸਿਖਾਉਣ ਵਾਲੇ ਪੱਤਰਕਾਰੋ ਜ਼ਰਾ ਦੱਸੋ। ਤੁਹਾਡੇ ਚੌਧਰੀਆਂ ਨੇ ਮੇਰੇ ਨਾਲ ਕਿੰਨਾ ਸੱਭਿਅਕ ਸਲੂਕ ਕੀਤਾ ਸੀ? ਮੇਰੇ ਵਰਗਾ ਨਰਕੀ ਜੀਵਨ ਜਿਉਂ ਕੇ, ਕੀ ਕੋਈ ਸੱਭਿਅਕ ਰਹਿ ਸਕਦਾ ਹੈ? ਇਹ ਸੱਭਿਅਤਾ ਦਾ ਪਾਠ ਕੀਹਨੂੰ ਪੜ੍ਹਾ ਰਹੇ ਹੋ…?’’
ਫੂਲਣ ਦੇਵੀ ਦਾ ਜਵਾਬ ਸੁਣ ਕੇ ਪੱਤਰਕਾਰਾਂ ਦੀ ਜ਼ਬਾਨ ਤਾਲੂ ਨਾਲ ਲੱਗ ਗਈ। ਮੁੜ ਸਵਾਲ ਪੁੱਛਣ ਦੀ ਹਿੰਮਤ ਨਾ ਪਈ। ਬੀਬੀ ਇਸੇ ਤਰਾਂ ਗਰਜਦੀ ਹੋਈ ਥਾਂ-ਥਾਂ ਸਰਕਾਰ ਵਿਰੁੱਧ ਬੋਲ ਰਹੀ ਸੀ। ਵਾਜਪਾਈ ਸਰਕਾਰ ਵੇਲੇ ‘ਅਣਪਛਾਤੇ ਵਿਅਕਤੀਆਂ’ ਨੇ ਫੂਲਾਂ ਰਾਣੀ ’ਤੇ ਮਸ਼ੀਨ ਗੰਨਾਂ ਨਾਲ ਹਮਲਾ ਕਰ ਦਿੱਤਾ। ਉਸ ਦੀ ਅਗਨ ਬਾਣ ਵਰਗੀ ਜ਼ਬਾਨ ਸਦਾ ਲਈ ਬੰਦ ਕਰ ਦਿੱਤੀ ਗਈ।
ਬਸ ਫ਼ਰਕ ਏਨਾ ਹੀ ਸੀ ਕਿ ਆਮ ਔਰਤਾਂ ਜ਼ੁਲਮ ਅੱਗੇ ਸਿਰ ਝੁਕਾ ਦਿੰਦੀਆਂ ਹਨ। ਉਸ ਸ਼ੇਰ ਬੀਬੀ ਨੇ ਆਪਣੇ ਨਾਲ ਹੋਏ ਦਿਲ ਕੰਬਾਊੁ ਹਾਦਸੇ ਨੂੰ ‘ਕਿਸਮਤ ਵਿੱਚ ਲਿਖਿਆ ਹੋਇਆ’ ਪ੍ਰਵਾਨ ਨਾ ਕੀਤਾ। ਸਗੋਂ ਵੀਹ ਬਲਾਤਕਾਰੀ ਹੈਸ਼ਿਆਰਿਆਂ ਦੀ ਕਿਸਮਤ ਵਿੱਚ ‘ਮੌਤ ਲਿਖ ਦਿੱਤੀ’। ਅਫ਼ਸੋਸਨਾਕ ਪਹਿਲੂ ਇਹ ਹੈ ਕਿ ਭਾਰਤ ਦੀਆਂ ਔਰਤਾਂ ਨੇ ਫੂਲਾਂ ਰਾਣੀ ਨੂੰ ਆਪਣੀ ਨਾਇਕਾ ਨਹੀਂ ਬਣਾਇਆ। ਉਸ ਦੇ ਹੱਕ ਵਿੱਚ ਕੋਈ ਰੋਸ ਪ੍ਰਗਟ ਨਾ ਕੀਤਾ। ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਜ਼ਨਾਨੀਆਂ ਦੇ ਮਨਾਂ ਅੰਦਰ ਰੋਹ ਦੀ ਜਵਾਲਾ ਨਾ ਭੜਕੀ, ਕਿਉਂਕਿ ਇੱਥੋਂ ਦੀਆਂ ਨਾਇਕਾਵਾਂ ਰੂਪਮਤੀਆਂ ਤੇ ਨਾਜ਼ੁਕ ਅਭਿਨੇਤਰੀਆਂ ਹਨ।
ਅਗਿਆਤ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਨਾਲ ਪੜਾਉਂਦੀ ਨਵਜੋਤ ਨਾਲ ਮੇਰੇ ਰਿਸ਼ਤੇ ਦੀ ਗੱਲ ਚੱਲੀ ਤਾਂ ਮਾਂ ਦਾ ਤਰਕ ਸੀ..ਮੇਰਾ ਕੱਲਾ ਕੱਲਾ ਪੁੱਤ ਆਪਣੇ ਮਾਮੇ ਵਾਂਙ ਸਾਰੀ ਉਮਰ ਸਹੁਰਿਆਂ ਦਾ ਬਣ ਸਾਲੀਆਂ ਹੀ ਵਿਆਉਂਦਾ ਰਹੇ..ਇਹ ਮੈਥੋਂ ਨਹੀਂ ਜਰ ਹੁੰਦਾ! ਨਵਜੋਤ ਦੀਆਂ ਦੋ ਨਿੱਕੀਆਂ ਭੈਣਾਂ ਦੀ ਜੁੰਮੇਵਾਰੀ ਓਸੇ ਦੇ ਸਿਰ ਤੇ ਹੀ ਸੀ..ਮਾਂ ਨਿੱਕੇ ਹੁੰਦਿਆਂ ਤੁਰ ਜੂ Continue Reading »
ਸਰਕਾਰੀ ਹਸਪਤਾਲ ਦੇ ਜਨਰਲ ਵਾਰਡ ਵਿੱਚ ਪਿਆ ਹਾਂ । ਪਰਸੋੰ ਹੀ ਮੇਰਾ ਹਰਨੀਆ ਦਾ ਓਪਰੇਸ਼ਨ ਹੋਇਆ ਸੀ।ਕੱਲ੍ਹ ਤਾਂ ਭੋਰਾ ਸੁਰਤ ਨਹੀਂ ਰਹੀ,ਅੱਜ ਥੋੜ੍ਹਾ ਜਿਹਾ ਠੀਕ ਮਹਿਸੂਸ ਕਰ ਰਿਹਾ ਹਾਂ । ਦੋ ਦਿਨ ਸਿੱਧਾ ਪਏ ਰਹੇ ਕਾਰਣ ਢੂਹੀ ਥੋੜ੍ਹੀ ਆਕੜ ਜਿਹੀ ਗਈ ਏ। ਪਤਨੀ ਨੇ ਸਹਾਰਾ ਦੇ ਕੇ ਮੈਨੂੰ ਬਿਠਾਇਆ । Continue Reading »
ਮੈਂ ਤੀਜੀ ਚੌਥੀ ਚ ਪੜ੍ਹਦਾ ਸੀ। ਤੇ ਨਵਾਂ ਨਵਾਂ ਅਖਾਣਾਂ ਮੁਹਾਵਰਿਆਂ ਨੂੰ ਮੂੰਹ ਮਾਰਨ ਲੱਗਾ ਸੀ। ਤੇ ਵੇਲੇ ਕੁਵੇਲੇ ਨਵਾਂ ਸੁਣਿਆ ਅਖਾਣ ਬਿਨਾਂ ਲੋੜ ਤੋਂ ਹੀ ਵਰਤ ਲੈਂਦਾ ਸੀ। ਗੱਲ ਇਸ ਤਰਾਂ ਹੋਈ ਕਿ ਪਿੰਡ ਸਾਡੇ ਘਰ ਦੇ ਨਾਲ ਮੇਰੇ ਦੋਸਤ ਸ਼ਿੰਦਰ ਦਾ ਘਰ ਸੀ। ਸਾਨੂ ਛੱਤ ਤੇ ਜਾਣ ਲਈ Continue Reading »
ਸਿੱਖ ਕੌਮ ਨੂੰ ਗੁਰੂ ਨਾਨਕ ਦੇਵ ਸਾਹਿਬ ਤੋਂ ਕਿਰਤ ਕਰਨ,ਵੰਡ ਛਕਣ ਤੇ ਨਾਮ ਜਪਣ ਦੀ ਸਿੱਖਿਆ ਮਿਲੀ ਹੈ, ਜਿਸ ਕਾਰਣ ਸਿੱਖ ਕੌਮ ਚਾਹੇ ਉਸਦੇ ਆਪਣੇ ਘਰ ਦਾ ਗੁਜਾਰਾ ਮੁਸ਼ਕਿਲ ਨਾਲ ਚਲਦਾ ਹੋਵੇ ਪਰ ਉਹ ਉਸ ਵਿੱਚੋਂ ਵੀ ਵੰਡਣ ਦਾ ਦਿਲ ਰੱਖਦਾ ਹੈ। ਇਹ 2019 ਦੀ ਯੂ ਪੀ ਦੀ ਇਕ ਸੱਚੀ Continue Reading »
ਕਹਾਣੀ- ਸੱਚੋ ਹੀ ਸੱਚ ਨਿਬੜੈ ਗੁਰਮਲਕੀਅਤ ਸਿੰਘ ਕਾਹਲੋਂ ਪੱਤਰਕਾਰ ਦਵਿੰਦਰ ਨਾਲ ਮੇਰੀ ਸਕੂਲ ਸਮੇਂ ਤੋਂ ਸਾਂਝ ਬਣੀ ਹੋਈ ਹੈ ਤੇ ਅਸੀਂ ਇਕ ਦੂਜੇ ਕੋਲ ਮਨ ਫਰੋਲਣ ਲਗਿਆਂ ਝਿਜਕ ਨਹੀਂ ਰਖਦੇ। ਉਨ੍ਹਾਂ ਦਾ ਪੁਲੀਸ ਨਾਲ ਵਾਹ ਪੈਂਣਾ ਸੁਭਾਵਕ ਗਲ ਹੈ। ਅਖਬਾਰੀ ਖਬਰਾਂ ਵਿਚ “ਵਰਦੀ ਦਾਗਦਾਰ ਹੋਈ,” ਵਾਲੀਆਂ ਸੁਰਖੀਆਂ ਅਕਸਰ ਸਾਡੀ ਨਜਰੇ Continue Reading »
ਮਿੱਤਰ ਪਿਆਰਾ ਸੀ..ਉਚੇਚੀ ਸਹੁੰ ਪਵਾਈ ਅਖ਼ੇ ਨਵੇਂ ਆਇਆਂ ਬਾਰੇ ਕੁਝ ਨੀ ਲਿਖੇਂਗਾ..ਤਸੱਲੀ ਦਿੱਤੀ ਨਹੀਂ ਲਿਖਦਾ..! ਫੇਰ ਅਮ੍ਰਿਤਸਰ ਅੱਡੇ ਤੇ ਰੁਲਦੀ ਆਮ ਜਨਤਾ ਦਿਸ ਪਈ..ਥਾਂ ਥਾਂ ਲੱਗਿਆ ਵੱਡਾ ਜਾਮ..ਸਵਾ ਤਿੰਨ ਲੱਖ ਕਰੋੜ ਕਰਜੇ ਵਾਲਿਆਂ ਪੂਰੇ ਢਾਈ ਤਿੰਨ ਕਰੋੜ ਘੜੀਆਂ ਪਲਾਂ ਵਿੱਚ ਹੀ ਅਹੁ ਗਏ ਅਹੁ ਗਏ ਕਰ ਦਿੱਤੇ..! ਆਖਣ ਲੱਗਾ ਟ੍ਰਾੰਸਪੋਰਟ Continue Reading »
Part 1.ਸਹਿਣਸ਼ੀਲਤਾ ਇਹ ਕਹਾਣੀ ਦੋ ਭਰਾਵਾਂ ਤੇ ਹੈ । ਜਿਸਦੇ ਪਾਤਰ ਹਨ ਗੋਲੂ ਤੇ ਮੋਲੂ ਅਤੇ ਦੀਪਾ । ਗੋਲੂ ਅਤੇ ਮੋਲੂ ਦੋ ਭਰਾ ਸਨ। ਉਹ ਨੀਲਮਪੁਰ ਪਿੰਡ ਵਿੱਚ ਰਹਿੰਦੇ ਸਨ। ਗੋਲੂ ਸੁਭਾਅ ਦਾ ਬਹੁਤ ਗੁੱਸੇਖੋਰ ਸੀ ਤੇ ਮੋਲੂ ਸੁਭਾਅ ਦਾ ਬਹੁਤ ਚੰਗਾ ਸੀ।ਗੋਲੂ ਤੇ ਮੋਲੂ ਦੀ ਆਪਸ ਵਿੱਚ ਚੰਗੀ ਬਣਦੀ Continue Reading »
ਸਟੋਰ ਤੇ ਗਏ ਨੂੰ ਜਦੋਂ ਵੀ ਕੋਈ ਲੋੜੀਂਦੀ ਚੀਜ ਨਾ ਲੱਬਦੀ ਤਾਂ ਮੈਂ ਸਿੱਧਾ ਉਸਦੇ ਕਾਊਟਰ ਤੇ ਜਾ ਖਲੋਂਦਾ ! ਉਹ ਮੇਰੇ ਕੁਝ ਆਖਣ ਤੋਂ ਪਹਿਲਾਂ ਹੀ ਹੱਸਦਿਆਂ ਹੋਇਆ ਆਖ ਦਿੰਦੀ ਕੇ “ਇੱਕ ਮਿੰਟ ਵੇਟ ਕਰ”..ਗ੍ਰਾਹਕ ਤੋਰ ਲੈਣ ਦੇ ਫੇਰ ਆਉਂਦੀ ਹਾਂ ਤੇਰੇ ਕੋਲ”! ਮੈਂ ਓਥੇ ਹੀ ਇੱਕ ਪਾਸੇ ਖਲੋ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)