ਫੁੱਲਾਂ ਵਾਲੀ ਕਾਰ
(ਮਿੰਨੀ ਕਹਾਣੀ)
“ਸੀਤੀ ਜਦੋਂ ਮੇਰਾ ਵਿਆਹ ਹੋਇਆ ਨਾ, ਮੇਰਾ ਪ੍ਰਾਹੁਣਾ ਵੀ ਮੈਂਨੂੰ ਫੁੱਲਾਂ ਵਾਲੀ ਕਾਰ ਤੇ ਲੈਣ ਆਊਗਾ”
ਜੀਤੀ ਨੇ ਆਪਣੀ ਛੋਟੀ ਭੈਣ ਸੀਤੀ ਨੂੰ ਗੁਆਂਢੀਆਂ ਦੀ ਮੇਲੋ ਦੀ ਡੋਲੀ ਤੁਰਨ ਤੋਂ ਬਾਦ ਕਿਹਾ।
” ਕੁੜੇ ਆਜੋ ਹੁਣ ,ਮੇਲੋ ਤਾਂ ਸਹੁਰੀ ਪਹੁੰਚਣ ਵਾਲੀ ਵੀ ਹੋਗੀ ,ਇਹ ਅਜੇ ਉੱਥੇ ਹੀ ਖੜੀਆਂ, ਆਜੋ ,ਖਾਲੋ ਰੋਟੀ ਦੀ ਬੁਰਕੀ , ਸੌਂਜੋ ਪੁੱਤ, ਫਿਰ ਸੋਡੇ ਪਿਓ ਨੇ ਆ ਜਾਣਾ” ਮਾਂ ਨੇ ‘ਵਾਜ਼ ਮਾਰਕੇ ਕਿੰਨਾ ਸਾਰਾ ਅਣਕਹਿਆ ਦਰਦ ਵੀ ਬਿਆਨ ਦਿੱਤਾ।
ਪਿਓ ਦਾ ਨਾਂ ਸੁਣਕੇ ਦੋਵੇਂ ਭੈਣਾਂ ਰੋਟੀ ਖਾਕੇ ਪੈ ਗਈਆਂ। ਨੀਂਦ ਤਾਂ ਕਿੱਥੇ ਆਉਣੀ ਸੀ ,ਪਤਾ ਸੀ ਪਿਓ ਨੇ ਪੀ ਕੇ ਕੁੱਟਣਾ ਮਾਂ ਨੂੰ। ਅੱਜ ਜਦੋਂ ਪਿਓ ਘਰੇ ਆਇਆ ਤਾਂ ਸੀਤੀ ਮੰਜੇ ਤੋਂ ਉੱਠੀ ਤੇ ਭੱਜਕੇ ਪਿਓ ਕੋਲ ਜਾ ਕੇ ਮੇਲੋ ਦੇ ਵਿਆਹ ਦਾ ਹਾਲ ਦੱਸਣ ਲੱਗੀ ਤੇ ਇਹ ਵੀ ਦੱਸਿਆ ਵੀ ਜੀਤੀ ਕਹਿੰਦੀ ਸੀ ਮੇਰਾ ਪ੍ਰਾਹੁਣਾ ਵੀ ਫੁੱਲਾਂ ਵਾਲੀ ਕਾਰ ਤੇ ਲੈਣ ਆਊ। ਐਨਾ ਸੁਣਦੇ ਹੀ ਪਿਓ ਨੇ ਇੱਕ ਚਪੇੜ ਸੀਤੀ ਦੇ ਤੇ ਫਿਰ ਸੁੱਤੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ