ਗੱਲ 1994-95 ਦੀ ਹੈ।ਕਾਲਜ ਚ ਇਕ ਫੰਕਸ਼ਨ ਸੀ।ਹਰ ਫੰਕਸ਼ਨ ‘ਚ ਰੁਪਿੰਦਰ ਦਾ ਹੋਣਾ ਜ਼ਰੂਰੀ ਸੀ। ਹਰ ਫੰਕਸ਼ਨ ‘ਚ ਕੁੱਝ ਨਵਾਂ ਐਕਟ ਪੇਸ਼ ਕਰਨਾ ਸ਼ੌਂਕ ਸੀ ਮੇਰਾ।ਉਸ ਦਿਨ ਵੀ ਅਸੀਂ ਇੱਕ ਐਕਟ ਤਿਆਰ ਕੀਤਾ।
ਓਦੋਂ “ਗਿੱਧਾ ਪਾਓ ਕੁੜੀਓ” ਗਰੁੱਪ ਦੇ ਗੀਤ ਬਹੁਤ ਮਸ਼ਹੂਰ ਸਨ।ਸਤਵਿੰਦਰ ਬਿੱਟੀ ਦਾ ਵੀ ਗਰੁੱਪ ਸੀ ਇਕ।ਉਸ ਗਰੁੱਪ ਦਾ ਇਕ ਗੀਤ
“ਮਾਧੋ ਰਾਮਾ ਪੈਂਚਾ ਬਈ ਰੰਨ ਕਿਹੜੀ ਕਰੀਏ”ਅਸੀਂ ਫੰਕਸ਼ਨ ਲਈ ਤਿਆਰ ਕੀਤਾ।
ਜਿਸ ਵਿੱਚ ਮੈਂ ਮਾਧੋ ਰਾਮ ਬਣੀ।ਤੇ ਚਾਰਲੀ ਚੈਪਲਿਨ ਵਰਗਾ ਪਹਿਰਾਵਾ ਤੇ ਹੁਲੀਆ ਬਣਾ ਲਿਆ।ਸਾਰਾ ਐਕਟ ਬਹੁਤ ਮਿਹਨਤ ਨਾਲ ਤਿਆਰ ਕੀਤਾ ਸੀ ਅਸੀਂ। ਤੇ ਜਦੋਂ ਸਾਡੀ ਵਾਰੀ ਆਈ ਤਾਂ ਐਕਟ ਬਹੁਤ ਵਧੀਆ ਹੋ ਰਿਹਾ ਸੀ ਕਿ ਅਚਾਨਕ ਅਖੀਰਲੇ ਪੈਰੇ ਤੇ ਗਾਣਾ ਰੋਕ ਦਿੱਤਾ ਗਿਆ।ਤੇ ਮੈਂ ਹੈਰਾਨ ਪਰੇਸ਼ਾਨ ਸਟੇਜ ਤੋਂ ਬਾਅਦਬ ਵਾਪਸ ਆ ਗਈ।ਕਮਰੇ ਚ ਆ ਕੇ ਗੁੱਸੇ ਵਿੱਚ ਰੋਣ ਲੱਗ ਪਈ। ਬਹੁਤ ਬੇਇਜ਼ਤੀ ਮਹਿਸੂਸ ਹੋ ਰਹੀ ਸੀ। ਪਰ ਦਰਸ਼ਕ ਤਾੜੀਆਂ ਵਜਾ ਰਹੇ ਸੀ।ਬਾਅਦ ਵਿੱਚ ਪਤਾ ਚਲਿਆ ਕਿ ਕਿਸੇ ਨੂੰ ਵੀ ਐਕਟ ਦੇ ਵਿੱਚੋਂ ਰੋਕਣ ਵਾਰੇ ਪਤਾ ਨਹੀਂ ਚਲਿਆ ਸੀ।ਅਸਲ ਚ ਪ੍ਰਿੰਸੀਪਲ ਸਾਹਿਬ ਨੇ ਹੀ ਰੁਕਵਾਇਆ ਸੀ ਕਿਸੇ ਬੁਲਾਰੇ ਨੂੰ ਕਾਹਲ ਸੀ,ਉਸ ਨੇ ਕਿਤੇ ਜਾਣਾ ਸੀ।ਹੁਣ ਵਿਚਾਰੇ ਪ੍ਰਿੰਸੀਪਲ ਸਾਹਿਬ ਦਾ ਕਸੂਰ ਤਾਂ ਕੋਈ ਨਹੀਂ ਸੀ ਪਰ ਮੈਨੂੰ ਤਾਂ ਓਹੀ ਦੋਸ਼ੀ ਲੱਗ ਰਹੇ ਸਨ।ਫਿਰ ਕੀ ਸੀ,ਮੈਂ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਮੈਂ ਕਿਸੇ ਫੰਕਸ਼ਨ ਵਿੱਚ ਹਿੱਸਾ ਨਹੀਂ ਲੈਣਾ।ਅਸਲ ਚ ਸਾਰੀ ਜ਼ਿੰਮੇੰਵਾਰੀ ਮੇਰੇ ਤੇ ਹੁੰਦੀ ਸੀ ਫੰਕਸ਼ਨਾਂ ਦੀ। ਹਊਂਮੈ ਆ ਗਈ ਸੀ ਮੇਰੇ ਵਿੱਚ।ਅਗਲੇ ਫੰਕਸ਼ਨ ਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ