ਗਧੇ ਲੋਕ
ਭਲੇ ਵੇਲਿਆਂ ਚ ਇੱਕ ਪਿੰਡ ਹੁੰਦਾ ਸੀ , ਜਿਸਦੀ ਆਬਾਦੀ ਲਗਭਗ 10,000 ਸੀ । ਜਿਹਦੇ ਵਿਚੋਂ ਲਗਭੱਗ 7000 ਇੱਕ ਧਰਮ ਦੇ ਸੀ । ਬਾਕੀ ਦੇ 3000 ਅੱਲਗ ਅਲੱਗ ਧਰਮਾਂ ਚੋਂ । ਉਸ ਪਿੰਡ ਦੇ ਮੋਹਤਬਰ ਬੰਦੇ ਇੱਕ ਸਕੀਮ ਬਣਾਉਂਦੇ ਨੇ , ਕਹਿੰਦੇ ਆਪਣੇ ਪਿੰਡ ਚ 70% ਲੋਗ ਸਾਡੇ ਧਰਮ ਦੇ ਨੇ ,ਕਿਉਂ ਨਾ ਆਪਾਂ ਧਰਮ ਨੂੰ represent ਕਰਨ ਵਾਲੀ ਰਾਜਨਤੀਕ ਪਾਰਟੀ ਬਣਾਈਏ । ਆਪਣੇ ਲੋਕਾਂ ਨੂੰ ਆਪਣੇ ਧਰਮ ਦੇ ਬੰਦੇ ਦਾ ਮੋਹ ਜਿਆਦਾ ਆਉਂਦਾ ਉਹ ਆਪਾਂ ਨੂੰ ਵੋਟ ਪਾਉਣਗੇ ।
ਉਹ ਪਾਰਟੀ ਬਣਾ ਲੈਂਦੇ ਨੇ ਤੇ ਆਪਣੀ ਰਣਨੀਤੀ ਵਿੱਚ ਕਾਮਯਾਬ ਹੋ ਜਾਂਦੇ ਨੇ ਤੇ ਆਪਣਾ ਸਰਪੰਚ ਬਣਾ ਲੈਂਦੇ ਨੇ । ਹੁਣ ਉਹ ਪਿੰਡ ਦੇ ਕੱਮ ਕਰਨ ਤੋਂ ਜਿਆਦਾ ਜੋਰ ਧਾਰਮਿਕ ਲਾਲੀਪਾਪ ਵੰਡਣ ਤੇ ਲਗਾਉਣ ਲੱਗ ਜਾਂਦੇ ਨੇ । ਜਦੋਂ ਵੀ ਪਿੰਡ ਦੇ ਕੋਇ ਮੁਸੀਬਤ ਆਉਂਦੀ ਹੈ ਉਹ ਮੁਸੀਬਤ ਨੂੰ ਹੱਲ ਨਾ ਕਰ ਪਾਉਣ ਦੀ ਆਪਣੀ ਨਾਕਾਮਯਾਬੀ ਨੂੰ ਲੁਕੋਣ ਲਇ ਕੋਈ ਧਾਰਮਿਕ ਰਵਾਇਤ ਚਲਾ ਦਿੰਦੇ ਨੇ , ਲੋਕ ਧਰਮ ਦੇ ਮੋਹ ਚ ਮੁਸੀਬਤ ਨੂੰ ਅੱਖੋਂ ਉਹਲੇ ਕਰ ਦਿੰਦੇ ਨੇ ।
ਪਿੰਡ ਵਿੱਚ ਕੁਝ ਜਾਗਰੂਕ ਲੋਕ , ਪਿੰਡ ਵਾਲਿਆਂ ਨੂੰ ਇਸ ਬਾਰੇ ਜਾਗਰੂਕ ਕਰਨਾ ਸ਼ੁਰੂ ਕਰਦੇ ਨੇ , ਲੋਕ ਹੋਲੀ ਹੋਲੀ ਸਮਝਣ ਵੀ ਲਗਦੇ ਨੇ । ਪਰ ਲੋਕਾਂ ਦੇ ਦਿਮਾਗ ਤੇ ਧਰਮ ਦਾ ਮੋਹ ਜਿਆਦਾ ਹਾਵੀ ਹੋਣ ਕਰਕੇ ਉਹ ਜਾਗਰੂਕਤਾ ਮੁਹਿੰਮ ਨੂੰ ਜਿਆਦਾ ਤਵੱਜੋ ਨਹੀਂ ਦਿੰਦੇ । ਕੁੱਝ ਲੋਗ ਸਰਪੰਚ ਦੀਆਂ ਚਾਲਾਂ ਨੂੰ ਸਮਝਦੇ ਹੋਏ ਧਰਮ ਨਾਲੋਂ ਟੁੱਟ ਕੇ ਜਾਗਰੂਕ ਲੋਕਾਂ ਨਾਲ ਜੁੜਨ ਵੀ ਲਗਦੇ ਨੇ । ਜਦੋਂ ਵੀ ਪਿੰਡ ਤੇ ਕੋਈ ਆਪਦਾ ਆਉਂਦੀ ਹੈ , ਸਰਪੰਚ ਕੋਈ ਨਾ ਕੋਈ ਧਾਰਮਿਕ ਸਮਾਗਮ ਰੱਖ ਲੈਂਦਾ ਹੈ ਤੇ ਲੋਕ ਉਧਰ ਉਲਝ ਜਾਂਦੇ ਨੇ । ਹੁਣ ਜਾਗਰੂਕ ਲੋਕ ਪਿੰਡ ਵਾਲਿਆਂ ਨੂੰ ਲਾਹਨਤਾਂ ਪਾਉਣ ਲੱਗ ਜਾਂਦੇ ਨੇ ਕਿ ਤੁਸੀਂ ਮੂਰਖ ਲੋਗ ਹੋ ਸਰਪੰਚ ਤੁਹਾਨੂੰ ਬੇਵਕੂਫ ਬਣਾ ਰਿਹਾ ਹੈ । ਲੋਕਾਂ ਨੂੰ ਜਾਗਰੂਕ ਲੋਕਾਂ ਦਾ ਖੁਦ ਨੂੰ ਮੂਰਖ ਕਹਿਣਾ ਚੁਭਦਾ ਹੈ । ਲੋਕ ਉਹਨਾਂ ਨਾਲ ਜੁੜਨੋ ਹਟ ਜਾਂਦੇ ਨੇ । ਇਹ ਸਿਲਸਿਲਾ ਨਿਰੰਤਰ ਚਲਦਾ ਰਹਿੰਦਾ ਹੈ । ਉਧਰ ਜਾਗਰੂਕ ਕਰਨ ਵਾਲਿਆਂ ਦੀ ਖਿਝ ਵਧਦੀ ਜਾਂਦੀ ਹੈ ।
ਜਦੋਂ ਵੀ ਸਰਪੰਚ ਕਿਸੇ ਧਾਰਮਿਕ ਸਮਾਗਮ ਦਾ ਹਉਕਾ ਦਿੰਦਾ ਹੈ , ਜਾਗਰੂਕ ਲੋਕ ਆਪਣੇ ਘਰ ਦੇ ਬਾਹਰ ਤਖ਼ਤੀ ਲਾ ਲੈਂਦੇ ਨੇ ਕਿ ” ਮੈਂ ਮੂਰਖ ਨਹੀਂ ਹਾਂ , ਮੈਂ ਸਰਪੰਚ ਦੀ ਇਸ...
...
ਰਵਾਇਤ ਦਾ ਸਮਰਥਨ ਨਹੀਂ ਕਰਾਂਗਾ” ਇਹ ਸੁਨੇਹਾ ਸਾਰੇ ਪਿੰਡ ਵਿੱਚ ਪਹੁੰਚ ਜਾਂਦਾ ਹੈ ਕਿ ਜਾਗਰੂਕ ਲੋਕ ਸਾਨੂੰ ਮੂਰਖ ਕਹਿੰਦੇ ਨੇ । ਪਿੰਡ ਦੀ ਬਹੁਗਿਣਤੀ ਦੀ ਖਿਝ ਵੀ ਜਾਗਰੂਕ ਲੋਕਾਂ ਪ੍ਰਤੀ ਵਧਣ ਲੱਗ ਜਾਂਦੀ ਹੈ , ਉਹ ਜਾਗਰੂਕ ਲੋਕਾਂ ਦਾ ਵਿਰੋਧ ਕਰਨ ਲੱਗ ਜਾਂਦੇ ਨੇ ।
ਜਿਹੜੇ 4 ਲੋਕ ਜਾਗਰੂਕ ਲੋਕਾਂ ਨਾਲ ਜੁੜ ਰਹੇ ਸੀ ਉਹ ਵੀ ਟੁੱਟਣ ਲੱਗ ਜਾਂਦੇ ਨੇ । ਉਧਰੋਂ ਸਰਪੰਚ ਧਰਮ ਦੇ ਲਾਲੀਪਾਪ ਵੰਡੀ ਜਾਂਦਾ ਹੈ ਤੇ ਲੋਕ ਧਰਮ ਦੇ ਨਸ਼ੇ ਵਿੱਚ ਸਰਪੰਚ ਦੀ ਬੱਲੇ
ਬੱਲੇ ਕਰੀ ਜਾਂਦੇ ਨੇ । ਉਹ ਧਾਰਮਿਕ ਪ੍ਰਚਾਰ ਹੋਰ ਜੋਰ ਸ਼ੋਰ ਨਾਲ ਵਧਾ ਦਿੰਦਾ ਹੈ । ਉਧਰੋਂ ਜਾਗਰੂਕ ਲੋਕ ਸਰਪੰਚ ਦੀ ਹਰ ਗਤੀਵਿਧੀ ਤੇ ਘਰ ਦੇ ਬਾਹਰ ਤਖ਼ਤੀ ਲਾ ਦਿੰਦੇ ਨੇ “ਅਸੀਂ ਮੂਰਖ ਨਹੀਂ ਹਾਂ , ਅਸੀਂ ਸਰਪੰਚ ਦੀ ਇਸ ਗਤੀਵਿਧੀ ਦਾ ਵਿਰੋਧ ਕਰਦੇ ਹਾਂ ” ਪਿੰਡ ਵਾਲਿਆਂ ਨੂੰ ਸਰਪੰਚ ਦਾ ਵਿਰੋਧੀ ਆਪਣਾ ਵਿਰੋਧੀ ਲੱਗਣ ਲੱਗ ਜਾਂਦਾ ਹੈ । ਉਹ ਜਾਗਰੂਕ ਲੋਕਾਂ ਨੂੰ ਟੁੱਟ ਕੇ ਪੈਣ ਲੱਗ ਜਾਂਦੇ ਨੇ । ਜਾਗਰੂਕ ਲੋਕ ਵੀ over confidence ਵਿਚ ਗਲਤ ਅੰਦਾਜੇ ਲਾਉਣ ਲੱਗ ਜਾਂਦੇ ਨੇ , ਜਿਹਨਾਂ ਨੂੰ ਜਾਗਰੂਕ ਲੋਕਾਂ ਦਵਾਰਾ ਜਾਗਰੂਕ ਹੋਏ ਲੋਕ ਗਲਤ ਕਹਿਣ ਲੱਗ ਜਾਂਦੇ ਨੇ ।
ਇਸ ਤਰਾਂ ਸਰਪੰਚ ਮਰਦੇ ਦਮ ਤੱਕ ਪਿੰਡ ਤੇ ਰਾਜ ਕਰਦਾ ਹੈ । ਤੇ ਜਾਗਰੂਕ ਲੋਕ 20 ਸਾਲ ਬਾਅਦ ਕਹਿੰਦੇ , ਕਾਟਜੂ ਸਹੀ ਕਹਿੰਦਾ ਸੀ , ਪਿੰਡ ਦੇ 90% ਲੋਕ ਗਧੇ ਨੇ ।
ਜੇ ਜਾਗਰੂਕ ਲੋਕ ਪਿੰਡ ਦੇ ਲੋਕਾਂ ਨੂੰ ਮੂਰਖ ਕਹਿਣ ਦੀ ਜਿੱਦ ਛੱਡ ਦਿੰਦੇ ਤਾਂ 20 ਸਾਲ ਬਾਅਦ ਹਲਾਤ ਕੁੱਝ ਹੋਰ ਹੋ ਸਕਦੇ ਸੀ। ਪਰ ਨਹੀਂ ਜਾਗਰੂਕ ਲੋਕਾਂ ਦਾ ਫਰਜ਼ ਹੈ ਸੱਚ ਨੂੰ ਨੰਗਾ ਕਰਨਾ । ਸਿਆਣੇ ਨੂੰ ਸਿਆਣਾ ਤੇ ਮੂਰਖ ਨੂੰ ਮੂਰਖ ਕਹਿਣਾ। ਬੇਸ਼ੱਕ ਜਾਗਰੂਕ ਲੋਕ 20 ਸਾਲਾਂ ਚ ਕੁਝ ਵੀ ਸਿਰਜ ਨਾ ਸਕੇ , ਪਰ ਉਹਨਾਂ ਨੂੰ ਮਰਦੇ ਦਮ ਤੱਕ ਇਸ ਗੱਲ ਤੇ ਮਾਨਣ ਰਿਹਾ ਕਿ ਉਹਨਾਂ ਨੇ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ । ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਿਹਾ । ਤੇ ਪਿੰਡ ਚ ਸਰਪੰਚ ਦੀ ਸਰਦਾਰੀ ਪੀੜੀ ਦਰ ਪੀੜੀ ਉਸੇ ਤਰਾਂ ਚੱਲਦੀ ਰਹੀ ।
Gaurav Khanna ਦੀ ਕੰਧ ਤੋਂ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਰਾਜ ੨੧ ਕੁ ਸਾਲਾ ਦੀ ਸੀ ਤੇ ਉਹਦੀ ਬੀ. ਏ. ਦੀ ਪੜਾਈ ਤਕਰੀਬਨ ਪੂਰੀ ਹੋਣ ਵਾਲੀ ਸੀ, ਘਰਦੇ ਇਹ ਵੇਖ ਕੇ ਉਹਦੇ ਵਿਆਹ ਦੀਆ ਸਲਾਹਾ ਕਰਦੇ ਰਹਿੰਦੇ ਸੀ ਜਿਵੇੰ ਸਭ ਘਰਾਂ ਚ ਧੀ-ਪੁੱਤ ਦੇ ਜਵਾਨ ਹੋਣ ਤੇ ਹੁੰਦਾ ਏ। ਉਹ ਬੜੇ ਚਾਅ ਨਾਲ ਘਰ ਵਿੱਚ ਖੇਡਦੀ-ਮੱਲਦੀ ਤੇ ਬਹੁਤ ਹੀ ਚੰਚਲ Continue Reading »
ਇੱਜਤ ਮੀਡੀਆ ਤੇ ਇੱਕ ਵੀਡੀਓ ਵੇਖ ਰਿਹਾ ਸੀ,ਜਿਸ ਵਿਚ ਅਫਰੀਕਾ ਅੰਦਰ ਭੁੱਖਮਰੀ ਦੇ ਸ਼ਿਕਾਰ ਲੋਕਾਂ ਨੂੰ “ਖਾਲਸਾ ਏਡ” ਦੁਆਰਾ ਖਾਣੇ ਦੇ ਪੈਕਟ ਵੰਡੇ ਜਾ ਰਹੇ ਸਨ!!ਵੰਡਣ ਵਾਲੇ ਭਾਵੇ ਟੀਨ ਏਜਰ ਸਨ ਪਰ ਓਹਨਾ ਦੇ ਚੇਹਰੇ ਤੇ ਝਲਕਦੀ ਖੁਸ਼ੀ ਦੇਖ ਕੇ ਮਾਣ ਮਹਿਸੂਸ ਹੋ ਰਿਹਾ ਸੀ ਕਿ ਘਟੋ ਘਟ ਅਸੀਂ ਇਸ Continue Reading »
ਐਂਕਲ ਮੇਰਾ ਵਿਆਹ ਹੋ ਗਿਆ।” ਅਚਾਨਕ ਆਏ ਫੋਨ ਚੋ ਆਵਾਜ਼ ਆਈ। “ਕਦੋਂ?????” ਮੈਂ ਖੁਸ਼ੀ ਨਾਲ ਉਛੱਲ ਕੇ ਪੁੱਛਿਆ। “ਪਿਛਲੇ ਹਫਤੇ। ਕਾਹਦਾ ਵਿਆਹ ਸੀ। ਗੁਰਦੁਆਰੇ ਬਸ ਮੇਰੀ ਮਾਂ ਹੀ ਆਈ ਸੀ ਕੱਲੀ, ਪੱਲਾ ਫੜਾਉਣ। ਹੋਰ ਕੋਈ ਨਹੀਂ ਆਇਆ। ਦੀਦੀ ਵੀ ਨਹੀਂ ਆਈ।” ਉਸਨੇ ਠੰਡਾ ਹੌਂਕਾ ਜਿਹਾ ਭਰਦੀ ਨੇ ਕਿਹਾ। “ਚਲੋ ਵਧਾਈਆ Continue Reading »
ਪੰਜਾਬ ਨੂੰ ਕੋਠੀਆਂ ਤੇ ਬੰਗਲੇ ਵੀ ਖਾ ਗਏ! ਪੰਜਾਬ ਦੇ ਤੇਰਾਂ ਹਜ਼ਾਰ ਪਿੰਡਾਂ ‘ਚ ਹਰ ਸਾਲ 65000 ਕੋਠੀਆਂ ਬਣਦੀਆਂ ਹਨ ਜਿਹੜੀਆਂ ਹਰ ਸਾਲ ਸੱਤ ਹਜ਼ਾਰ ਏਕੜ ਦੇ ਕਰੀਬ ਉਪਜਾਊ ਜ਼ਮੀਨ ਨਿਗਲ ਜਾਂਦੀਆਂ ਹਨ ਤੇ ਪਿੰਡਾਂ ਦੇ ਕਾਲਜੇ ‘ਚ ਪਏ ਵਿਰਾਸਤੀ ਘਰ ਖੰਡਰ ਬਣ ਗਏ ਹਨ।ਜੇਕਰ ਪ੍ਰਤੀ ਕੋਠੀ ਵੀਹ ਕੁ ਲੱਖ Continue Reading »
ਕਦੇ ਦੁਆਬਾ ਘੁੰਮ ਕੇ ਆਵੀਂ। ਜੀਟੀ ਰੋਡ ਤੋਂ ਉੱਤਰ ਕੇ ਪਿੰਡਾਂ ਵੱਲ ਨੂੰ ਹੋ ਤੁਰੀਂ। ਪਿੰਡੋਂ ਪਿੰਡੀ ਜਾਂਦਿਆਂ ਮਹਿਲਾਂ ਵਰਗੀਆਂ ਉਜਾੜ ਪਈਆਂ ਕੋਠੀਆਂ ਹਰ ਪਿੰਡ ‘ਚ ਆਮ ਦਿੱਸਣਗੀਆਂ। ਬਾਹਰ ਬੁਰਜੀ ਤੇ ਨੇਮ ਪਲੇਟ ਲੱਗੀ ਹੋਊ…. “ਫਲਾਣਾ ਸਿੰਘ ਸੰਧੂ” ਬਰੈਕਟ ਪਾ ਕੇ ਨਾਮ ਦੇ ਮਗਰ canada, usa, uk ਲਿਖਿਆ ਮਿਲੂ….! ਕੋਠੀ Continue Reading »
“ਮੰਮਾ-ਮੰਮਾ ਵੋ ਛੱਤ ਪਰ ਬਲੈਕ ਸਾ ਬਰਡ ਕਿਆ ਹੈ???” ,,,,,,,,,, ਸੁਣ ਕੇ ਕਾਂ ਦਾ ਕਾਲਜਾ ਚੀਰਿਆ ਗਿਆ,,,,”ਹਾਏ ਓਏ ਰੱਬਾ!!! ਇੰਨੀ ਬੇਕਦਰੀ,,,,,, ਇਹਨਾਂ ਘਰਾਂ ਚ ਕਦੇ ਮੇਰੀ ਆਵਾਜ਼ ਤੋਂ ਪ੍ਰਾਹੁਣਿਆਂ ਦੀ ਆਮਦ ਦਾ ਪਤਾ ਲੱਗਦਾ ਸੀ,,, ਤੇ ਹੁਣ ਆਹ ਟੁੱਕ ਜੇ ਨੇ ਮੇਰੀ ਰੜਕ ਮਾਰ ਛੱਡੀ ਆ”,,, ਹੈਲੋ ਹਾਂ ਚੱਲ ਪਏ, Continue Reading »
ਦਰਸ਼ਨ ਸਿੰਘ ਘਰ ਦੇ ਬਾਹਰ ਬਣੇ ਮਾਰਬਲ ਦੇ ਸਟੋਰ ਤੇ ਕੰਮ ਕਰਦਾ ਪੂਰਾਣਾ ਕਾਮਾ..! ਕਦੇ ਅੰਦਰ ਬਾਹਰ ਜਾਣਾ ਪੈ ਜਾਂਦਾ ਤਾਂ ਸਾਰਾ ਕੰਮ ਉਹ ਹੀ ਵੇਖਦਾ..ਕਈ ਵੇਰ ਪੈਸਿਆਂ ਵਾਲੀ ਅਲਮਾਰੀ ਖੁੱਲੀ ਵੀ ਰਹਿ ਜਾਂਦੀ ਤੇ ਸ਼ਾਮੀ ਪੂਰੀ ਦੀ ਪੂਰੀ ਰਕਮ ਉਂਝ ਦੀ ਉਂਝ ਹੀ ਅੰਦਰ ਪਈ ਹੁੰਦੀ..! ਪਰ ਸਾਡੀ ਬੀਜੀ Continue Reading »
ਵੱਡੀ ਭੈਣ ਨੂੰ ਰੁੱਖਾਂ ਦੇ ਉੱਚੇ ਟਾਹਣਾਂ ਤੇ ਚੜਨਾ.. ਟੀਸੀ ਦੇ ਬੇਰ ਤੋੜਨੇ..ਗੇੜਨ ਵਾਲੇ ਟੋਕੇ ਦੀ ਚੀਰਨੀ ਲਾਉਣੀ..ਦਾਤਰੀ ਨਾਲ ਸ਼ਟਾਲਾ ਵੱਢਣਾ..ਟਰੈਕਟਰ ਭਜਾਉਣ ਵਰਗੇ ਕੰਮ ਬੜੇ ਹੀ ਚੰਗੇ ਲਗਿਆ ਕਰਦੇ ਸਨ..! ਅਸੀਂ ਅਕਸਰ ਹੀ ਰਾਤੀ ਕੋਠੇ ਤੇ ਪਏ-ਪਏ ਕਿੰਨੀ ਦੇਰ ਤੱਕ ਗੱਲਾਂ ਮਾਰਦੇ ਰਹਿੰਦੇ..ਨਾਲਦੇ ਕੋਠੇ ਤੇ ਸੁੱਤੇ ਪਏ ਗਵਾਂਢੀਆਂ ਨੂੰ ਢੇਮਾਂ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
amritpal singh
good story veer ji