ਸਾਡਾ ਤਿੰਨ ਸਹੇਲੀਆਂ ਦਾ ਪੱਕਾ ਜੁੱਟ..ਦੋ ਮੈਥੋਂ ਪਹਿਲਾਂ ਵਿਆਹੀਆਂ ਗਈਆਂ..
ਜਦੋਂ ਵੀ ਮਿਲਦੀਆਂ ਘਰ ਦੇ ਰੋਣੇ..ਇੰਝ ਹੋ ਗਿਆ..ਉਂਝ ਹੋ ਗਿਆ..ਨਨਾਣ ਨੇ ਆਹ ਆਖ ਦਿੱਤਾ..ਸੱਸ ਨੇ ਅਹੁ ਆਖ ਦਿੱਤਾ..ਫੇਰ ਸਲਾਹ ਦਿੰਦੀਆਂ ਜੇ ਸੁਖੀ ਰਹਿਣਾ ਤਾਂ ਵਿਆਹ ਓਥੇ ਕਰਾਈਂ ਸੱਸ-ਸਹੁਰੇ ਵਾਲਾ ਚੱਕਰ ਹੀ ਨਾ ਹੋਵੇ..!
ਫੇਰ ਜਦੋਂ ਹੋਇਆ ਤਾ ਅਗਲੇ ਪਾਸੇ ਦੋਵੇਂ ਜਣੇ ਪੂਰੇ ਤੰਦਰੁਸਤ..ਸੁਵੇਰੇ ਸ਼ਾਮ ਬਿਨਾ ਨਾਗਾ ਸੈਰ..ਚੰਗੀ ਖੁਰਾਕ..ਐਨ ਫਿੱਟ-ਫਾਟ ਹੱਟੇ ਕੱਟੇ..!
ਹੁਣ ਨਾਲਦੀਆਂ ਦਾ ਫੋਨ ਆਉਂਦਾ..ਆਖਦੀਆਂ ਹੁਣ ਕੋਈ ਚੱਕਰ ਚਲਾ ਕੇ ਛੇਤੀ ਵੱਖ ਹੋ ਜਾਵੀਂ ਨਹੀਂ ਤੇ ਜਿੰਦਗੀ ਨਰਕ ਬਣ ਜਾਊ..!
ਇੱਕ ਦਿਨ ਇਹਨਾਂ ਨੂੰ ਕਿਸੇ ਕੰਮ ਚੰਡੀਗੜ ਰੁਕਣਾ ਪੈ ਗਿਆ..
ਓਸੇ ਦਿਨ ਮੇਰੇ ਦਫਤਰ ਦਾ ਆਡਿਟ ਵੀ ਸੀ..ਤਕਰੀਬਨ ਰਾਤ ਦੇ ਨੌ ਵੱਜ ਗਏ..ਘਰੇ ਫੋਨ ਕਰਨਾ ਭੁੱਲ ਗਈ..ਬਾਹਰ ਆਈ ਤਾਂ ਫੋਨ ਦੀ ਬੈਟਰੀ ਪੂਰੀ ਡੈਡ..ਉੱਤੋਂ ਅਸਮਾਨ ਤੇ ਕਾਲੀਆਂ ਘਟਾਵਾਂ ਛਾਈਆਂ ਹੋਈਆਂ..ਫਿਕਰ ਲੱਗ ਗਿਆ..ਘਰੇ ਪਹੁੰਚਣਾ ਕਿੱਦਾਂ..ਬੇਗਾਨਾ ਸ਼ਹਿਰ ਤੇ ਉੱਤੋਂ ਅਖਬਾਰ ਵਿਚ ਛਪਦੀਆਂ ਪੁਠੀਆਂ ਸਿੱਧੀਆਂ ਖਬਰਾਂ..!
ਅਜੇ ਸੋਚ ਹੀ ਰਹੀ ਸਾਂ ਕੇ ਗੇਟ ਮੇਂਨ ਕੋਲ ਆਇਆ..
ਆਖਣ ਲੱਗਾ ਜੀ ਉਹ ਸਾਮਣੇ ਕਾਰ ਵਿਚ ਕੋਈ ਉਡੀਕ ਕਰੀ ਜਾਂਦਾ..!
ਗਹੁ ਨਾਲ ਵੇਖਿਆ..ਕਾਰ ਆਪਣੀ ਹੀ ਸੀ..ਕੋਲ ਗਈ ਤਾਂ ਸਹੁਰਾ ਸਾਹਿਬ ਬਾਹਰ ਨਿੱਕਲ ਆਏ..ਨਾਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Harpreet
Nice
Saurav Mall
Bahut wadia story aa
Gurpreet
I really liked this story. I am really touched.
ਬੇਹਤਰੀਨ|
Gurpreet
ਬਹੁਤ ਸੋਹਣੀ ਲੱਗੀ ਕਹਾਣੀ। ਬੇਹਤਰੀਨ
Really touched