ਜੀਵਨ ਵਿੱਚ ਪਲ ਪਲ ਤੇ ਗਲਤ ਫਹਿਮੀਆਂ ਨਾਲ ਟਾਕਰਾ ਹੋ ਜਾਂਦਾ ਹੈ। ਜਿਸ ਨਾਲ ਹੱਸਦੇ ਖੇਡਦੇ ਚਿਹਰੇ ਵੀ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦਾ ਅਸਰ ਇੱਕ ਜਣੇ ਤੇ ਨਹੀਂ ਕਈਆਂ ਤੇ ਹੋ ਜਾਂਦਾ ਹੈ।
ਜੱਸੀ ਮੇਰੇ ਚੰਗੇ ਦੋਸਤਾਂ ਵਿੱਚੋਂ ਸਭ ਤੋਂ ਚੰਗਾ ਹੈ। ਮਿਠਬੋਲੜਾ, ਸਾਦੇ ਸੁਭਾਅ ਦਾ, ਕਿਸੇ ਬਾਰੇ ਕੋਈ ਟੀਕਾ ਟਿੱਪਣੀ ਨਹੀਂ ਕਰਦਾ।ਹਰ ਮਿਲਣ ਗਿਲਣ ਵਾਲੇ ਨੂੰ ਨਿੱਘੇ ਪਿਆਰ ਨਾਲ ਬੁਲਾਉਣਾ ਸਤਿਕਾਰ ਕਰਨਾ ਉਸ ਦਾ ਕੁਦਰਤੀ ਸੁਭਾਅ ਹੈ। ਉਸ ਦਾ ਘਰ ਮੇਰੇ ਘਰ ਦੇ ਨੇੜੇ ਹੀ ਹੈ। ਇਸ ਲਈ ਅਕਸਰ ਇੱਕ ਦੂਜੇ ਕੋਲ ਆ ਜਾ ਕੇ ਕੁਝ ਪਲ ਬਿਤਾਉਣੇ ਸਾਨੂੰ ਦੋਵਾਂ ਨੂੰ ਚੰਗੇ ਲਗਦੇ ਹਨ।
ਕਦੇ ਕਦੇ ਜਦ ਕੁਝ ਪਰਿਵਾਰਕ ਗੱਲਾਂ ਛਿੜ ਜਾਂਦੀਆਂ ਤਾਂ ਓਹ ਅਕਸਰ ਆਪਣੇ ਬਾਊ ਜੀ ਅਰਥਾਤ ਆਪਣੇ ਪਿਤਾ ਜੀ ਦੇ ਸਖ਼ਤ ਸੁਭਾਅ ਬਾਰੇ ਗੱਲ ਕਰ ਲੈਂਦਾ ਹੈ ਮੇਰੇ ਨਾਲ। ਮੈਂ ਉਹਦੇ ਬਾਊ ਜੀ ਨੂੰ ਕਦੇ ਮਿਲਿਆ ਨਹੀਂ ਸੀ ਪਰ ਜੱਸੀ ਦੇ ਵਿਆਹ ਦੀ ਐਲਬਮ ਵਿੱਚ ਓਹਨਾਂ ਦੀਆਂ ਫੋਟੋਆਂ ਜਰੂਰ ਵੇਖੀਆਂ ਸਨ।
ਨੌਕਰੀ ਕਰਦਾ ਹੋਣ ਕਰਕੇ ਓਹ ਆਪਣੀ ਪਤਨੀ ਤੇ ਇੱਕ ਬੱਚੇ ਨਾਲ ਆਪਣੇ ਮਾਂ-ਬਾਪ ਅਤੇ ਭਰਾ ਦੇ ਸਾਂਝੇ ਪਰਿਵਾਰ ਤੋਂ ਦੂਰ ਇੱਥੇ ਦੂਜੇ ਸ਼ਹਿਰ ਵਿੱਚ ਰਹਿੰਦਾ ਹੈ।
ਅਚਾਨਕ ਉਸ ਦੇ ਪਿਤਾ ਜੀ ਨੂੰ ਹਾਰਟ ਅਟੈਕ ਆ ਗਿਆ। ਮੌਕੇ ਤੇ ਮੁਢਲਾ ਇਲਾਜ ਹੋ ਜਾਣ ਕਰਕੇ ਓਹ ਬਚ ਗਏ।
ਸਮੇਂ ਸਮੇਂ ਤੇ ਦੁਬਾਰਾ ਚੈਕ-ਅਪ ਕਰਵਾਉਣ ਲਈ ਜੱਸੀ ਬਾਊ ਜੀ ਨੂੰ ਆਪਣੇ ਕੋਲ ਲੈ ਆਇਆ। ਇਸ ਸ਼ਹਿਰ ਵਿੱਚ ਨਾਮਵਰ ਡਾਕਟਰਾਂ ਦੇ ਕਲਿਨਿਕ ਹੋਣ ਕਰ ਕੇ ਉਸ ਨੇ ਐਸਾ ਕਰਨਾ ਜਰੂਰੀ ਸਮਝਿਆ। ਮੈਂ ਅਕਸਰ ਵੇਖਦਾ ਹੁੰਦਾ ਸੀ ਕਿ ਰੋਜ਼ ਸ਼ਾਮ ਨੂੰ ਘਰ ਆਉਣ ਤੋਂ ਬਾਅਦ ਨੇੜੇ ਦੀ ਮਾਰਕੀਟ ਵਿੱਚ ਸਬਜ਼ੀ ਲੈਣ ਜਾਂਦਾ ਹੁੰਦਾ ਸੀ ਅਤੇ ਹਰ ਰੋਜ਼ ਸਵੇਰੇ ਡੇਰੀ ਵਾਲੇ ਤੋਂ ਦੁੱਧ ਵੀ ਆਪ ਲੈ ਕੇ ਆਉਂਦਾ ਸੀ।
ਕੁਝ ਦਿਨਾਂ ਤੋਂ ਮੈਂਨੂੰ ਇਹ ਵੇਖ ਕੇ ਹੈਰਾਨੀ ਹੋ ਰਹੀ ਸੀ ਅਤੇ ਗੁੱਸਾ ਵੀ ਆ ਰਿਹਾ ਸੀ ਕਿ ਰੋਜ਼ ਸਵੇਰੇ ਡੋਲੂ ਹੱਥ ਵਿੱਚ ਫੜੀ ਜੱਸੀ ਦੇ ਬਾਊ ਜੀ ਦੁੱਧ ਲੈ ਕੇ ਆ ਰਹੇ ਹੁੰਦੇ ਅਤੇ ਸ਼ਾਮ ਨੂੰ ਸਬਜ਼ੀ ਵਾਲਾ ਝੋਲਾ ਚੁੱਕੀ ਆਉਂਦੇ ਜਾਂਦੇ ਸਨ।
ਇੱਕ ਦਿਨ ਸ਼ਾਮ ਨੂੰ ਮੈਂ ਜੱਸੀ ਦੇ ਘਰ ਗਿਆ ਅਤੇ ਕੌਤੂਹਲ ਵਸ਼ ਥੋੜੀ ਨਰਾਜ਼ਗੀ ਵਿਖਾਉਂਦੇ ਹੋਏ ਉਸ ਨੂੰ ਕਹਿ ਹੀ ਦਿੱਤਾ ” ਮੈਨੂੰ ਇਹ ਚੰਗਾ ਨਹੀਂ ਲੱਗ ਰਿਹਾ ਕਿ ਤੂੰ ਬਾਊ ਜੀ ਨੂੰ ਅਰਾਮ ਕਰਾਉਣ ਦੀ ਬਜਾਇ ਰੋਜ਼ ਦੁੱਧ ਸਬਜ਼ੀ ਲੈਣ ਭੇਜ ਦਿੰਦਾ ਹੈਂ”
ਬੜੇ ਹੀ ਸਹਿਜ ਸੁਭਾਅ ਵਿੱਚ ਓਹ ਬੋਲਿਆ “ਯਾਰ, ਐਵੇਂ ਨਾ ਟੈਂਸ਼ਨ ਲੈ, ਮੈਂ ਠੀਕ ਹੀ ਕੀਤਾ ਹੈ। ਓਹ ਤਾਂ ਮਨਾ ਕਰਦੇ ਸੀ ਪਰ ਮੈਂ ਜਬਰਦਸਤੀ ਓਹਨਾਂ ਨੂੰ ਮਜਬੂਰ ਕੀਤਾ ਹੈ ਕਿ ਇਹ ਦੋਵੇਂ ਕੰਮ ਓਹਨਾਂ ਦੇ ਜਿੰਮੇ ਹਨ ਅਤੇ ਕਰਨੇ ਹੀ ਪੈਣਗੇ। ਹਾਂ ਸਬਜ਼ੀ ਦੇ ਪੈਸੇ ਮੈਂ ਹੀ ਦਿੰਦਾ ਹਾਂ ਓਹਨਾਂ ਨੂੰ, ਪਰ ਫਾਲਤੂ ਪੈਸੇ ਨਹੀਂ ਦਿੰਦਾ”
ਮੈਂ ਫਿਰ ਤੋਂ ਆਪਣੀ ਨਰਾਜ਼ਗੀ ਦੁਹਰਾਈ ਤਾਂ ਉਹ ਬੋਲਿਆ ” ਕੋਈ ਨਾ, ਐਵੇਂ ਨਾ ਟੈਂਸ਼ਨ ਲੈ, ਇਸ ਬਾਰੇ ਫੇਰ ਗੱਲ ਕਰਾਂਗੇ। ਚੱਲ ਚਾਹ ਪੀ ਤੇ ਪਕੌੜੇ ਖਾ ਜਲਦੀ। ਬਾਊ ਜੀ ਸਬਜ਼ੀ ਲੈ ਕੇ ਵਾਪਿਸ ਆਉਣ ਵਾਲੇ ਹੀ ਨੇ। ਓਹਨਾਂ ਦੇ ਆਉਣ ਤੋਂ ਪਹਿਲਾਂ ਹੀ ਇਹ ਪਕੌੜਿਆਂ ਵਾਲੀ ਪਲੇਟ ਇੱਥੋਂ ਚੁੱਕਣੀ ਪੈਣੀ ਹੈ। ”
ਇਸ ਗੱਲ ਤੇ ਮੈਂਨੂੰ ਹੋਰ ਗੁੱਸਾ ਆ ਗਿਆ ਤੇ ਮੈਂ ਚਾਹ ਪੀ ਕੇ ਬਿਨਾਂ ਕੋਈ ਹੋਰ ਗੱਲ ਕੀਤੇ ਵਾਪਿਸ ਘਰ ਆ ਗਿਆ। ਉਸ ਤੋਂ ਬਾਅਦ ਮੈਂ ਕਈ ਦਿਨ ਉਸ ਨੂੰ ਮਿਲਣ ਉਸ ਦੇ ਘਰ ਨਹੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ