ਚੇਤ ਦੇ ਮਹੀਨੇ ਦੀ ਮਿੱਠੀ ਜਿਹੀ ਰੁੱਤ ਵਿੱਚ ਚੜਦੇ ਸੂਰਜ ਦੀਆਂ ਕਿਰਨਾਂ ਦੇ ਨਾਲ ਹੀ ਘਰ ਵਿੱਚ ਪੁੱਤ ਨੇ ਕਿਲਕਾਰੀ ਮਾਰੀ। ਚਾਰ ਧੀਆਂ ਪਿੱਛੋਂ ਪੁੱਤ ਨੇ ਜਨਮ ਲਿਆ ਸੀ ਤਾਂ ਘਰ ਵਿੱਚ ਟੱਬਰ ਦੇ ਧਰਤੀ ਤੇ ਪੈਰ ਨਹੀਂ ਲੱਗਦੇ ਸਨ। ਦਾਦੇ ਨੇ ਤਾਰਾ ਸਿੰਘ ਨਾਮ ਰੱਖਿਆ। ਦਿਨੋ-ਦਿਨ ਤਾਰਾ ਵੱਡਾ ਹੋਣ ਲੱਗਾ। ਮਾਂ ਨੇ ਤਾਰੇ ਨੂੰ ਕਦੇ ਰੋਟੀ ਤਾਂ ਖੁਆਈ ਨਹੀਂ ਸੀ ਹਰ ਵੇਲੇ ਚੂਰੀ ਦਾ ਥਾਲ ਹੀ ਅੱਗੇ ਹੁੰਦਾ।
ਖੁੱਲੇ ਕੱਦ ਕਾਠ ਦਾ ਤਾਰਾ ਸਿੰਘ ਦਿਨਾ ਵਿੱਚ ਹੀ ਜਵਾਨ ਹੋ ਗਿਆ ਤੇ ਮਾਪਿਆਂ ਲਈ ਹੌਸਲਾ ਬਣ ਗਿਆ। ਗੁਜਾਰੇ ਜੋਗੀ ਜਮੀਨ ਜਾਇਦਾਦ ਵਧੀਆ ਸੀ ਤੇ ਮਿਹਨਤ ਨਾਲ ਸੋਹਣੀ ਫਸਲ ਹੋਣ ਲੱਗ ਗਈ। ਤਾਰੇ ਨੇ ਭੈਣਾ ਨੂੰ ਵਿਆਹ ਕੇ ਆਪਣੀ ਜਿੰਮੇਵਾਰੀ ਨਿਭਾ ਦਿੱਤੀ। ਤੇ ਮਾਂ ਹੁਣ ਰਿਸ਼ਤੇਦਾਰੀਆਂ ਵਿੱਚ ਤਾਰੇ ਦੇ ਰਿਸ਼ਤੇ ਲਈ ਗੱਲ ਤੋਰਦੀ ਵੀ ਜਲਦੀ ਜਲਦੀ ਹੁਣ ਪੁੱਤ ਦੇ ਸਿਰ ਤੋਂ ਪਾਣੀ ਵਾਰਨਾ ਹੈ। ਪਰ ਤਾਰਾ ਸਿੰਘ ਟਹਿਲ ਟਹਿਲ ਕੇ ਤੁਰਦਾ ਪਤਾ ਨਹੀਂ ਕਿਧਰ ਨੂੰ ਮੁੜ ਪਿਆ।
ਤਾਰਾ ਕੁੱਝ ਗਲਤ ਲੋਕਾਂ ਦੀ ਸੰਗਤ ਵਿੱਚ ਆ ਕੇ ਡਾਕੇ ਮਾਰਨ ਲੱਗ ਗਿਆ। ਪਹਿਲੀ ਵਾਰਦਾਤ ਹੋਈ ਤੇ ਪੁਲਸ ਨੂੰ ਸੂਹ ਮਿਲ ਗਈ। ਪੁਲਸ ਛਾਪੇ ਮਾਰਨ ਲੱਗੀ ਤੇ ਇੱਕ ਦਿਨ ਤਾਰਾ ਪੁਲਸ ਦੇ ਹੱਥ ਆ ਗਿਆ। ਪੁਲਸ ਨੇ ਬੜੀ ਕੁੱਟਮਾਰ ਕੀਤੀ ਪਰ ਜੱਟ ਦੇ ਪੁੱਤ ਨੇ ਚੂੰ ਨਾ ਕੀਤੀ ਤੇ ਸਭ ਕੁੱਝ ਮੰਨਣ ਤੋਂ ਇਨਕਾਰ ਕਰ ਦਿੱਤਾ। ਪਰ ਕੁੱਝ ਸਮੇਂ ਵਿੱਚ ਹੀ ਨਾਲ ਦੇ ਸਾਥੀ ਵੀ ਕਾਬੂ ਆ ਗਏ ਤੇ ਉਹ ਪੁਲਸ ਦੀ ਕੁੱਟ ਤੋਂ ਡਰਦੇ ਮਿੰਟੋਮਿੰਟ ਸਭ ਕੁੱਝ ਮੰਨ ਗਏ। ਤਾਰੇ ਹੋਰਾਂ ਨੂੰ 20 ਸਾਲ ਸਜਾ ਹੋ ਗਈ। ਤਾਰਾ ਆਪਣੀ ਸਜਾ ਕੱਟ ਕੇ ਪਿੰਡ ਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ