ਗਲਤੀ ਜੋ ਅਸੀਂ ਰੋਜ ਕਰਦੇ ਹਾਂ।
ਇਕ ਨਗਰ ਦੇ ਰਾਜੇ ਨੇ ਐਲਾਨ ਕਰਵਾਇਆ ਹੋਇਆ ਸੀ ਕਿ ਕੱਲ ਜਦੋਂ ਮੇਰੇ ਮਹੱਲ ਦਾ ਮੁੱਖ ਦਰਵਾਜ਼ਾ ਖੋਲ੍ਹਿਆ ਜਾਵੇਗਾ ਤਾਂ ਜਿਸ ਵਿਅਕਤੀ ਨੇ ਜਿਸ ਚੀਜ਼ ਨੂੰ ਹੱਥ ਲਗਾ ਦਿੱਤਾ, ਉਹ ਚੀਜ਼ ਉਸ ਦੀ ਹੋ ਜਾਵੇਗੀ।
ਇਹ ਐਲਾਨ ਸੁਣ ਕੇ ਸਾਰੇ ਲੋਕ ਆਪਸ ਵਿਚ ਗੱਲਾਂ ਕਰਨ ਲੱਗੇ ਕਿ ਮੈਂ ਫਲਾਣੀ ਚੀਜ਼ ਨੂੰ ਹੱਥ ਲਗਾਵਾਂਗਾ। ਕੁਝ ਲੋਕ ਕਹਿਣ ਲੱਗੇ ਮੈਂ ਤਾਂ ਸੋਨੇ ਨੂੰ ਹੱਥ ਲਗਾਵਾਂਗਾ ਤਾਂ ਕੁਝ ਕਹਿਣ ਲੱਗੇ ਮੈਂ ਕੀਮਤੀ ਗਹਿਣਿਆਂ ਨੂੰ ਹੱਥ ਲਗਾਵਾਂਗਾ। ਕੁਝ ਲੋਕ ਘੋੜਿਆਂ ਦੇ ਸ਼ੌਕੀਨ ਸਨ, ਉਹ ਕਹਿਣ ਲੱਗੇ ਮੈਂ ਤਾਂ ਘੋੜਿਆਂ ਨੂੰ ਹੱਥ ਲਗਾਵਾਂਗਾ, ਕੁਝ ਹਾਥੀਆਂ ਨੂੰ ਹੱਥ ਲਗਾਉਣ ਦੀ ਗੱਲ ਕਰ ਰਹੇ ਸਨ, ਕੁਝ ਲੋਕ ਕਹਿ ਰਹੇ ਸਨ ਕਿ ਮੈਂ ਦੁਧਾਰੂ ਗਊਆਂ ਨੂੰ ਹੱਥ ਲਗਾਵਾਂਗਾ।
ਉਸੇ ਵੇਲੇ ਮਹੱਲ ਦਾ ਮੁੱਖ ਦਰਵਾਜ਼ਾ ਖੁੱਲ੍ਹਿਆ ਅਤੇ ਸਾਰੇ ਲੋਕ ਆਪਣੀ-ਆਪਣੀ ਪਸੰਦ ਦੀਆਂ ਚੀਜ਼ਾਂ ਨੂੰ ਹੱਥ ਲਗਾਉਣ ਲਈ ਭੱਜੇ। ਸਾਰਿਆਂ ਨੂੰ ਇਸ ਗੱਲ ਦੀ ਕਾਹਲੀ ਸੀ ਕਿ ਪਹਿਲਾਂ ਮੈਂ ਆਪਣੀ ਮਨਪਸੰਦ ਚੀਜ਼ ਨੂੰ ਹੱਥ ਲਗਾ ਦੇਵਾਂ ਤਾਂ ਜੋ ਉਹ ਚੀਜ਼ ਹਮੇਸ਼ਾ ਲਈ ਮੇਰੀ ਹੋ ਜਾਵੇ। ਸਾਰਿਆਂ ਦੇ ਮਨ ਵਿਚ ਇਹ ਡਰ ਵੀ ਸੀ ਕਿ ਕਿਤੇ ਮੇਰੇ ਨਾਲੋਂ ਪਹਿਲਾਂ ਕੋਈ ਦੂਜਾ ਮੇਰੀ ਪਸੰਦ ਦੀ ਚੀਜ਼ ਨੂੰ ਹੱਥ ਨਾ ਲਗਾ ਦੇਵੇ।
ਰਾਜਾ ਆਪਣੇ ਸਿੰਘਾਸਨ ‘ਤੇ ਬੈਠਾ ਇਹ ਸਭ ਦੇਖ ਰਿਹਾ ਸੀ ਅਤੇ ਆਸ-ਪਾਸ ਮਚ ਰਹੀ ਭਾਜੜ ਵੱਲ ਦੇਖ ਕੇ ਮੁਸਕਰਾ ਰਿਹਾ ਸੀ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ