ਅਖੀਰ ਕਿੰਨੇ ਸਾਰੇ ਟੈਸਟਾਂ ਮਗਰੋਂ ਰਿਪੋਰਟ ਆ ਹੀ ਗਈ..
ਨਾਲਦੀ ਥੋੜਾ ਉਦਾਸ ਹੋਈ ਜਾਪੀ ਪਰ ਉਹ ਉਸਨੂੰ ਕਲਾਵੇ ਵਿੱਚ ਲੈਂਦਾ ਹੋਇਆ ਆਖਣ ਲੱਗਾ..”ਫੇਰ ਕੀ ਹੋਇਆ..ਸ਼ਾਇਦ ਉਸ ਅਕਾਲ ਪੁਰਖ ਨੂੰ ਏਹੀ ਮਨਜੂਰ ਸੀ”!
ਦੋਵੇਂ ਪੜੇ ਲਿਖੇ ਸਨ..ਸੋਚ ਤੇ ਅਕਾਲ ਪੁਰਖ ਦੀ ਬੜੀ ਹੀ ਜਿਆਦਾ ਬਖਸ਼ਿਸ਼ ਸੀ ਅਤੇ ਸਭ ਤੋਂ ਵੱਧ ਇੱਕ ਦੂਜੇ ਨਾਲ “ਰੂਹਾਨੀ” ਮੁਹੱਬਤ ਕਰਦੇ ਸੀ..”ਜਿਸਮਾਨੀ” ਨਹੀਂ ਜਿਹੜੀ ਗੱਲ ਗੱਲ ਤੇ ਖੇਰੂੰ-ਖੇਰੂੰ ਹੋ ਜਾਣ ਦਾ ਬਹਾਨਾ ਲੱਭਦੀ ਹੋਵੇ..ਸੋ ਦੋਹਾਂ ਨੇ ਕੁਝ ਦਿਨ ਵਿਚਾਰਾਂ ਕੀਤੀਆਂ!
ਫੇਰ ਇੱਕ ਦਿਨ ਮਿੱਥੇ ਟਾਈਮ ਤੇ ਅਕੈਡਮੀਂ ਅੱਪੜ ਗਏ..
ਓਹਨਾ ਅੱਗੋਂ ਕਿੰਨੇ ਸਾਰੇ ਨਿੱਕੇ-ਨਿੱਕੇ ਬੱਚੇ ਇੱਕ ਕਮਰੇ ਵਿਚ ਬਿਠਾਏ ਹੋਏ ਸਨ..
ਸਾਰੇ ਬੜੇ ਹੀ ਪਿਆਰੇ..ਕੁਝ ਹੱਸ ਰਹੇ ਤੇ ਕੁਝ ਚੁੱਪ..ਓਹਨਾ ਸਾਰਿਆਂ ਨੂੰ ਆਪਣੇ ਕੋਲ ਬੁਲਾਇਆ..ਸਾਰੇ ਕੋਲ ਆ ਗਏ ਪਰ ਇੱਕ ਨਿੱਕੀ ਜਿਹੀ ਕੁੜੀ ਪਿਛਲੇ ਡੈਸਕ ਤੇ ਬੈਠੀ ਰਹੀ..
ਓਹਨਾ ਉਸਨੂੰ ਵੀ ਇਸ਼ਾਰੇ ਨਾਲ ਆਪਣੇ ਕੋਲ ਸੱਦਿਆ..ਪਰ ਉਹ ਅੱਗੋਂ ਕੋਲ ਖਲੋਤੀ ਮੈਡਮ ਵੱਲ ਤੱਕਣ ਲੱਗੀ!
ਮੈਡਮ ਨੇ ਓਹਨਾ ਦੇ ਕੋਲ ਆ ਕੇ ਹੌਲੀ ਜਿਹੀ ਦੱਸਿਆ ਕੇ ਉਸਦੇ ਦੋਵੇਂ ਪੈਰ ਹੈਨੀ..ਜਮਾਂਦਰੂ ਅਪਾਹਜ ਹੈ..ਸਟੇਸ਼ਨ ਤੋਂ ਮਿਲੀ ਸੀ..ਸਭ ਤੋਂ ਪਿਆਰੀ ਹੋਣ ਦੇ ਬਾਵਜੂਦ ਇਸੇ ਨੁਕਸ ਕਰਕੇ ਇਸਨੂੰ ਕੋਈ ਨੀ ਅਪਣਾਉਂਦਾ!
ਫੇਰ ਫਾਈਨਲ ਸਿਲੈਕਸ਼ਨ ਲਈ ਮੁਖ ਪ੍ਰਬੰਧਕ ਬੀਬੀ ਜੀ ਨੇ ਓਹਨਾ ਨੂੰ ਆਪਣੇ ਦਫਤਰ ਸੱਦਿਆ..! ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਏਧਰ ਓਧਰ ਦੀਆਂ ਰਸਮੀਂ ਗੱਲਾਂ ਮਗਰੋਂ ਪੁੱਛਣ ਲੱਗੀ ਕੇ ਫੇਰ ਦੱਸੋ ਕੀ ਸਲਾਹ ਬਣੀ..?