ਅੱਧੀ ਛੁੱਟੀ ਹਲੇ ਹੋਈ ਹੀ ਸੀ ਕਿ ਹਲਾ ਹਲਾ ਹੋ ਗਈ । ਤਿੰਨ ਮੁੰਡੇ ਸਕੂਲ ਦੇ ਕੰਧ ਟੱਪ ਕੇ ਆਏ ਤੇ ਉਹਨਾਂ ਵਿੱਚੋਂ ਇੱਕ ਗੁਰਜੀਤ ਨੂੰ ਸਾਰੀ ਜਮਾਤ ਦੇ ਸਾਹਮਣੇ ਕੁੱਟਣ ਲੱਗਾ । ਜਦੋਂ ਤੱਕ ਨਾਲ ਵਾਲੇ ਹਟਾਉਂਦੇ ਉਦੋਂ ਤੱਕ ਗੁਰਜੀਤ ਥੱਲੇ ਡਿੱਗ ਕੇ ਕਾਫ਼ੀ ਕੁੱਟ ਖਾ ਚੁੱਕਿਆ ਸੀ । ਟੀਚਰਜ਼ ਦੇ ਪਹੁੰਚਣ ਤੱਕ ਸਾਰੇ ਮੁੜ ਕੰਧ ਟੱਪ ਕੇ ਮੁੜ ਗਏ ਸੀ ।
ਪ੍ਰਿੰਸੀਪਲ ਨੂੰ ਹੱਡਾਂ ਪੈਰਾਂ ਦੀ ਪੈ ਗਈ ,ਸਕੂਲ ਦੀ ਕੀ ਪੜਤ ਰਹਿ ਗਈ ਕਿ ਕੋਈ ਇੰਝ ਬਾਹਰੋਂ ਆ ਕੇ ਕੁੱਟ ਕੇ ਚਲਾ ਗਿਆ । ਤੁਰੰਤ ਪੁਲਿਸ ਨੂੰ ਫੋਨ ਖੜਕਾਇਆ ਗਿਆ । ਤੇ ਅੱਧੇ ਕੁ ਘੰਟੇ ਚ ਪੁਲੀਸ ਸਕੂਲ ਚ ਸੀ ।
ਪਤਾ ਲੱਗਿਆ ਕਿ ਕੁੱਟਣ ਵਾਲਿਆਂ ਚ ਇੱਕ ਗੁਰਜੀਤ ਦੀ ਹੀ ਕਲਾਸ ਦੇ ਰਮਨਦੀਪ ਦਾ ਭਾਈ ਪਰਮਿੰਦਰ ਉਰਫ ਪੰਮਾ ਸੀ । ਨਾਲ ਉਸਦੇ ਦੋ ਹੋਰ ਦੋਸਤ ਸੀ ।
ਖੈਰ ਅਗਲੇ ਦੋ ਘੰਟਿਆ ਚ ਹੀ ਪੁਲਿਸ ਨੇ ਘਰ ਤੋਂ ਤਿੰਨਾਂ ਨੂੰ ਚੁੱਕ ਲਿਆ ਸੀ । ਪ੍ਰਿੰਸੀਪਲ ਤੇ ਸਟਾਫ ਤਿੰਨਾਂ ਮੁੰਡਿਆ ਦੇ ਪਰਿਵਾਰ ਠਾਣੇ ਖੜ੍ਹੇ ਸੀ । ਪੁਲਿਸ ਵਾਲਿਆਂ ਨੇ ਲੜਾਈ ਦਾ ਕਾਰਨ ਪੁੱਛਿਆ ਤਾਂ ਇਹ ਨਿੱਕਲਿਆ ਕਿ ਗੁਰਜੀਤ ਨੇ ਪਰਸੋਂ ਸਕੂਲ ਚ ਕੁਝ ਨੁਕੀਲੀ ਚੀਜ਼ ਰਮਨ ਦੇ ਮਾਰ ਦਿੱਤੀ ਸੀ । ਕਲਾਸ ਚ ਹੋਈ ਇਸ ਲੜਾਈ ਦਾ ਰਮਨ ਨੇ ਨਾ ਟੀਚਰਜ਼ ਨੂੰ ਦੱਸਿਆ ਸੀ ਨਾ ਘਰ ।
ਪਰ ਜਦੋਂ ਲਹੂ ਨਾਲ ਲਿਬੜੀ ਸ਼ਰਟ ਉਸਦੀ ਮੰਮੀ ਧੋਣ ਲੱਗੀ ਫਿਰ ਘਰ ਦੱਸਣਾ ਹੀ ਪਿਆ । ਤੇ ਉਸਦੀ ਪਿੱਠ ਤੇ ਬਣਿਆ ਜ਼ਖ਼ਮ ਵੇਖ ਕੇ ਪੰਮੇ ਨੂੰ ਤੜ ਚੜ ਗਈ ਸੀ ।
ਪੰਮਾ ਜੋ ਸਕੂਲੋਂ ਹਟ ਕੇ ਜਵਾਨੀ ਦੇ ਰੋਹਦਾਰ ਕਾਲ ਚ ਪ੍ਰਵੇਸ਼ ਕਰ ਚੁੱਕਾ ਸੀ ਭਰਾ ਨਾਲ ਹੋਈ ਜਿਆਦਤੀ ਸਹਾਰ ਨਾ ਸਕਿਆ ਤੇ ਅਗਲੇ ਦਿਨ ਹੀ ਸਕੂਲ ਚ ਜਾ ਕੇ ਗੁਰਜੀਤ ਕੁੱਟ ਧਰਿਆ । ਸਕੂਲ ਪ੍ਰਬੰਧਕ ਤੇ ਮੋਹਰਤਬ ਬੰਦਿਆ ਨੇ ਵਿੱਚ ਪੈ ਪਵਾ ਕੇ ਸਮਝੌਤਾ ਕਰਵਾ ਦਿੱਤਾ । ਮੁੰਡੀਰ ਦੀਆਂ ਲੜਾਈਆਂ ਨੂੰ ਕਿੱਥੇ ਤੱਕ ਲੜਦੇ ? ਗੱਲ ਆਈ ਗਈ ਹੋ ਗਈ,ਮੁੜ ਅਜਿਹੀ ਹਰਕਤ ਨਾ ਕਰਨ ਦੀ ਤਾਕੀਦ ਕਰਕੇ ਪੁਲਿਸ ਨੇ ਜ਼ਮਾਨਤ ਤੇ ਪੰਮੇ ਤੇ ਉਸਦੇ ਦੋਸਤਾਂ ਨੂੰ ਛੱਡ ਦਿੱਤਾ । ਗੁਰਜੀਤ ਕੋਲੋ ਵੀ ਮੁੜ ਕਲਾਸ ਚ ਕਿਸੇ ਬੱਚੇ ਨੂੰ ਇੰਝ ਨਾ ਮਾਰਨ ਦੀ ਤਾਕੀਦ ਲਿਖਵਾ ਲਈ ।
ਪੰਮਾ ਭਾਵੇਂ ਉਸ ਦਿਨ ਪਹਿਲੀ ਵਾਰ ਠਾਣੇ ਗਿਆ ਸੀ ।ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸਦਾ ਮੋਹ ਠਾਣੇ ਨਾਲ ਬਣਨ ਵਾਲਾ ਹੈ । ਤੇ ਇਹ ਉਸਦੇ ਘਰ ਵਰਗਾ ਹੋ ਜਾਏਗਾ । ਉਸਦਾ ਅੰਨ੍ਹਾ ਝੋਟੇ ਵਰਗਾ ਜ਼ੋਰ ਸਨੂੰ ਹਰ ਪਲ ਉਸਨੂੰ ਬੁਰੇ ਲੱਗਣ ਵਾਲੇ ਬੰਦਿਆ ਨੂੰ ਕੁੱਟ ਧਰਨ ਲਈ ਉਕਸਾਉਂਦਾ ਸੀ । ਬੱਸ ਚੁੱਪ ਸੀ ।
ਖੈਰ ਸਭ ਘਰ ਆ ਗਏ । ਅਗਲੇ ਦਿਨ ਮੁੜ ਤੋਂ ਲੀਹ ਤੇ ਆ ਕੇ ਸਕੂਲ ਚ ਆ ਗਏ ਸੀ ।ਪਰ ਕਿਸੇ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਹ ਕਿਹੜੀ ਗੱਲ ਸੀ ਜਿਸ ਕਰਕੇ ਗੁਰਜੀਤ ਤੇ ਰਮਨ ਦੀ ਲੜਾਈ ਹੋਈ ਸੀ ।
ਹਿਸਾਬ ਦੇ ਪੀਰੀਅਡ ਵਿਹਲਾ ਸੀ ਤੇ ਸਾਰੇ ਵਿਹਲੇ ਬੈਠੇ ਸੀ । ਅਜਿਹੇ ਵੇਲੇ ਬਾਰ੍ਹਵੀਂ ਕਲਾਸ ਵਾਲੇ ਦਰਵਾਜ਼ਾ ਭੇੜ ਲੈਂਦੇ ਤੇ ਜੋੜੀਆਂ ਬਣਾ ਕੇ ਆਪੋ ਆਪਣੀ ਜੋੜੀਦਾਰ ਕੋਲ ਬੈਠ ਜਾਂਦੇ ਸੀ ।
ਚੜ੍ਹਦੀ ਜਵਾਨੀ ਚ ਉਹ ਅਠਾਰਵੇਂ ਸਾਲ ਨੂੰ ਟੱਪ ਗਏ ਸੀ ।ਤੇ ਹਾਣ ਦੇ ਮੁੰਡੇ ਕੁੜੀ ਨਾਲ ਬੈਠਣ ਲਈ ਟਾਈਮ ਮਸਾਂ ਹੀ ਮਿਲਦਾ ਸੀ । ਰਮਨ ਵੀ ਉੱਠ ਕੇ ਹਰਮੀਤ ਕੋਲ ਜਾ ਬੈਠਿਆ ਉਸਦੀ ਸਹੇਲੀ ਪਹਿਲ਼ਾਂ ਹੀ ਉੱਠ ਕੇ ਆਪਣੇ ਦੋਸਤ ਦੇ ਬੇਂਚ ਤੇ ਸੀ । 35-40 ਦੀ ਕਲਾਸ ਚ 10-12 ਜੋੜੀਆਂ ਸੀ । ਸਟੈਗ ਬਹੁਤ ਘੱਟ ਸੀ ਜਾਂ ਤਾਂ ਉਹਨਾਂ ਦੀ ਗੱਲ ਬਾਹਰ ਸੀ ਜਾਂ ਬਹੁਤ ਹੀ ਪੜਾਕੂ ਸੀ । ਉਹ ਖਿੜਕੀ ਰਾਹੀਂ ਟੀਚਰ ਦੇ ਆਉਣ ਦੀ ਸੂਹ ਰੱਖਦੇ ਸੀ ਕਿ ਆਉਣ ਤੋਂ ਪਹਿਲ਼ਾਂ ਸਭ ਦੂਰ ਹੋ ਜਾਣ ।
ਰਮਨ ਹਰਮੀਤ ਕੋਲ ਬੈਠਾ ਤਾਂ ਉਸਨੂੰ ਅੱਜ ਉਹ ਸਵੇਰ ਤੋਂ ਹੀ ਇੰਝ ਚੁੱਪ ਚਾਪ ਵੇਖ ਰਿਹਾ ਸੀ । ਸਵੇਰੇ ਸਕੂਲ ਤੋਂ ਪਹਿਲ਼ਾਂ ਉਹਨਾਂ ਦਾ ਮਿਲਣ ਦਾ ਪਲੈਨ ਸੀ ਪਰ ਉਹ ਲੇਟ ਹੋ ਗਿਆ ਸੀ । ਉਸਨੂੰ ਲੱਗਾ ਕਿ ਸ਼ਾਇਦ ਇਸ ਕਰਕੇ ਨਾਰਾਜ਼ ਹੈ । ਉਸਦੇ ਸਿਰ ਸੁੱਟੀ ਕੋਲ ਜਾ ਕੇ ਉਹ ਵੀ ਉਸਨੂੰ ਕਲਾਵੇ ਚ ਭਰਕੇ ਉੰਝ ਹੀ ਸਿਰ ਰੱਖਕੇ ਬੇਂਚ ਤੇ ਨਾਲ ਹੀ ਬੈਠ ਗਿਆ ਸੀ । ਅੱਜ ਸਵੇਰੇ ਨਾ ਆ ਸਕਣ ਲਈ ਉਸਨੇ ਸੌਰੀ ਕਿਹਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ