ਘਰ ਦਾ ਯੋਗੀ ਯੋਗੜਾ ——
ਮੇਰੀ ਸਹੇਲੀ ਨੂੰ ਉਹਦੀ ਧੀਅ ਸਪੈਸ਼ਲਿਸਟ ਤੋਂ ਆਂਦਿਆਂ ਮੇਰੇ ਘਰ ਉਤਾਰ ਗਈ। ਉਹਦੇ ਹੋਏ ਟੈਸਟਾਂ ਤੋਂ ਪਤਾ ਲੱਗਿਆ ਕਿ ਉਹਨੂੰ ਸੂਗਰ( diabetes) ਹੋ ਸਕਦੀ ਆ ਤੇ ਉਹਦੇ ਡਾਕਟਰ ਨੇ ਸਪੈਸ਼ਲਿਸਟ ਕੋਲ ਡਾਈਟ ਪਲਾਨ ਲਈ ਭੇਜ ਦਿੱਤਾ।
ਘਬਰਾਈ ਹੋਈ ਨੇ ਪਰਚਾ ਮੇਰੇ ਹੱਥ ਫੜਾਇਆ ਜਿਹਦੇ ਚ ਸਵੇਰ ਤੋਂ ਸ਼ਾਮ ਤੱਕ ਖਾਣ ਦੀਆਂ ਸਾਰੀਆਂ ਹਿਦਾਇਤਾਂ ਦਾ ਵੇਰਵਾ ਸੀ। ਪੂਰੇ ਖਾਣੇ ਚ ਸਲਾਦ, ਫਰੂਟ, ਰੋਟੀ ਦਾਲ ਸਬਜੀ, ਸਨੈਕ, ਪੁਡਿੰਗ, ਜੂਸ ,ਚਾਹ ਆਦਿ ਸਭ ਕੁੱਝ ਸ਼ਾਮਲ ਸੀ।1800 ਕੈਲਰੀਜ ਲਈ ਹਰ 2 ਘੰਟੇ ਬਾਅਦ ਖਾਣਾ ਬਦਲ ਬਦਲਕੇ ਖਾਣ ਦੀ ਲਿਸਟ ਸੀ।
” ਮੈਥੋਂ ਤਾ ਨੀ ਫਫੜੇ ਹੁੰਦੇ ਦੋ ਦੋ ਘੰਟੇ ਬਾਅਦ ਥੋੜਾ ਥੋੜਾ ਖਾਣਦੇ” ਉਹ ਗੁੱਸੇ ਚ ਬੋਲੀ
ਮੈ ਉਹਨੂੰ ਆਪਣੀ ਪੜ੍ਹੀ ਵਿਦਿਆ ਤੋ ਸਮਝਾਇਆ
” ਆਰਾਮ ਨਾਲ 3 ਵੇਲੇ ਪੇਟ ਭਰ ਖਾਉ,ਸਲਾਦ ਨਾਲ ਲੈ ਲੳ। ਮਿੱਠਾ ਘੱਟ ਕਰ ਦਿਓ। ਬਾਜ਼ਾਰੀ ਜੂਸ, ਕੋਲਡ ਡਰਿੰਕ,ਮਿਠਾਈਆਂ, ਬੰਦ ਕਰ ਕਰੋ।
ਦੱਸਾਂ! ਜਦੋਂ ਆਪਣੇ ਮੂੰਹ ਚ ਖਾਣ ਨੂੰ ਕੁੱਝ ਪੈਂਦਾ ਤਾਂ ਦਿਮਾਗ ਦੇ ਹੁਕਮ ਨਾਲ ਪਾਚਨ ਪ੍ਰਣਾਲੀ ਆਪਣਾ ਕੰਮ ਸ਼ੁਰੂ ਕਰ ਦਿੰਦੀ। ਮੂੰਹ ਦੇ ਰਸਾਂ ਨਾਲ ਮਿਲ ਕੇ ਦੰਦ ਉਹਨੂੰ ਦਰੜ ਫਰੜ ਕਰਕੇ ਆਗਾਂਹ ਧੱਕ ਦਿੰਦੇ ਤੇ ਫਿਰ ਮਿਹਦੇ ਚ ਆ ਡਿੱਗਦਾ। ਉੱਥੇ ਫਿਰ ਚੰਗੀ ਮਧਾਣੀ ਚਲਦੀ ਤੇ ਬਿਲਕੁੱਲ ਪਤਲਾ ਹੋ ਆਗਾਂਹ ਤੁਰ ਪੈਂਦਾ। ਭੋਜਨ ਨੂੰ ਪਚਾਣ ਲਈ ਤੇ ਖੂਨ ਚ ਭੇਜਣ ਲਈ ਗ੍ਰੰਥੀਆਂ ਆਪਣਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ