ਘਰ ਤਾਂ ਖੁਦਾ ਦਾ ਹੀ ਹੈ..
1947 ਪੰਜਾਬ ਵੰਡ ਤੋ ਬਾਦ ਮੇਰੇ ਨਾਨਾ ਜੀ ਵੀ ਪਰਿਵਾਰ ਸਮੇਤ ਲਹਿੰਦੇ ਪੰਜਾਬ ਵਲੋ ਜਾਨਾ ਬਚਾ ਕੇ, ਘਰ ਬਾਰ ਛਡੱ ਉਜੜ ਕੇ ਆਏ ਤੇ ਚੜੱਦੇ ਪੰਜਾਬ ਦੇ ਪਟਿਆਲਾ ਸ਼ਹਿਰ ਵਿਚ ਸਿਰ ਲੁਕਾਣ ਲਈ ਛਤੱ ਲਭੀ..
ਉਨਾ ਨੇ ਇਕ ਖਾਲੀ ਪਏ ਮਕਾਨ ਵਿਚ ਸ਼ਰਣ ਲਈ. ਓਸ ਵੇਲੇ ਆਪਣੀਆ ਜਮੀਨਾ ਜਇਦਾਦਾ ਦੁਜੇ ਪਾਸੇ ਛਡੱ ਆਏ ਲੋਕਾ ਕੋਲ ਹੋਰ ਕੋਈ ਚਾਰਾ ਨਹੀ ਸੀ ਕਿ ਉਹ ਆਪਣੇ ਤੇ ਪਰਿਵਾਰ ਲਈ ਇਧੱਰ ਮੁਸਲਿਮ ਪਰਿਵਾਰਾ ਦੇ ਕੀਤੇ ਖਾਲੀ ਮਕਾਨਾ ਤੇ ਕਬਜੇ ਕਰਣ..
ਇਹ ਮਕਾਨ ਖਾਲੀ ਸੀ ਤੇ ਉਸਨੂੰ ਆਪਣੇ ਰਹਿਣ ਲਈ ਠੀਕ ਕਰਾਇਆ ਤੇ ਮੰਨ ਮਾਰ ਕੇ ਪਿਛਲਾ ਭੁਲਦੇ ਹੋਏ ਵਿਛੋੜੇ ਦੇ ਜ਼ਖਮਾ ਨੂੰ ਭਾਣਾ ਮੰਨ ਅਗੇ ਦੀ ਜਿੰਦਗੀ ਸ਼ੁਰੂ ਕੀਤੀ ਤੇ ਮਕਾਨ ਦੇ ਉਪਰਲੇ ਕਮਰੇ ਵਿਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਤੇ ਧੀਰੇ-ਧੀਰੇ ਜਿੰਦਗੀ ਪਟਰੀ ਤੇ ਆਣ ਲਗੀ ਤੇ ਦੋਹਾ ਮੁਲਕਾ ਵਿਚ ਆਣਾ ਜਾਣਾ ਵੀ ਸ਼ੁਰੂ ਹੋ ਗਿਆ..
ਕਈ ਲੋਕ ਮੁੜ ਪਰਤ ਕੇ ਆਪਣੀ ਯਾਦਾ ਨੂੰ ਲਭਦੇ ਹਿੰਦੋਸਤਾਨ ਤੇ ਪਾਕਿਸਤਾਨ ਜਾੰਦੇ ਰਹੇ. ਮੇਰੇ ਨਾਨਾ ਜੀ ਦਸਦੇ ਸਨੰ ਕੀ ਮੈਂ ਕਦੀ ਵਾਪਸ ਨਹੀ ਗਿਆ. ਹਿੰਮਤ ਹੀ ਨਾ ਹੋਈ ਕੀ ਵਾਪਸ ਜਾ ਜ਼ਖਮ ਤਾਜੇ ਕਰਣ ਦੀ..
ਕਹਿੰਦੇ ਇਕ ਵਾਰ ਘਰ ਸਾਡੇ ਸਵੇਰੇ ਸਵੇਰੇ ਬੁਹਾ ਖੜਕਿਆ ਤੇ ਖੋਲਣ ਤੇ ਸਾਹਮਣੇ ਇਕ ਮੁਸਲਿਮ ਵੀਰ ਸੀ ਝਕਦੇ-ਝਕਦੇ ਦਬੀ ਆਵਾਜ ਵਿਚ ਕਹਿੰਦਾ ਕੀ ਵੰਡ ਤੋ ਪਹਿਲਾ ਇਹ ਘਰ ਸਾਡਾ ਹੀ ਸੀ. ਕਿ ਮੈ ਅੰਦਰ ਆ ਸਕਦਾ…. ਕਹਿੰਦੇ-ਕਹਿੰਦੇ ਉਸ ਦਾ ਗਲਾ ਭਰ ਆਇਆ ਤੇ ਨਾਨਾ ਜੀ ਕਹਿੰਦੇ ਮੈਂ ਉਸ ਨੂੰ ਗਲਵਕੜੀ ਲੈ ਕੇ ਅੰਦਰ ਲਿਆ ਤੇ ਚਾਹ ਪਾਣੀ ਪਿਲਾਉੰਦੇ ਵੰਡ ਦੇ ਦੁਖ ਦਰਦ ਸਾੰਝੇ ਕਿਤੇ. ਉਸ ਨੂੰ ਬੜਾ ਸਬਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ