ਮੈਂ ਥੱਕਿਆ ਤੇ ਖਿੱਝਿਆ ਜਿਹਾ ਦਫਤਰ ਤੋਂ ਆਇਆ ਸੀ।ਹੱਥਲਾ ਬੈਗ ਸੋਫੇ ਤੇ ਸੁੱਟ ਲੌਬੀ ਵਿੱਚ ਹੀ ਬੈਠ ਗਿਆ।ਕੋਲ ਹੀ ਬੇਟੀ ਬੈਠੀ ਟੀਵੀ ਤੇ ਕੋਈ ਸ਼ੋਅ ਵੇਖ ਰਹੀ ਸੀ।ਸ਼ੋਅ ਕੀ ਸੀ, ਕਮੇਡੀ ਦੇ ਨਾਮ ਤੇ ਘਟੀਆ ਸ਼ਬਦਾਵਲੀ ਅਤੇ ਗਿਰੀਆਂ ਹੋਈਆਂ ਹਰਕਤਾਂ।ਵੇਖ ਕੇ ਮੇਰੀ ਖਿੱਝ ਹੋਰ ਵੱਧ ਗਈ ਤਾਂ ਮੈਂ ਉਠ ਕੇ ਦੂਸਰੇ ਕਮਰੇ ਵਿੱਚ ਚਲਾ ਗਿਆ।ਘਰਵਾਲੀ ਚਾਹ ਲੈ ਕੇ ਆਈ ਤਾਂ ਮੇਰਾ ਗੁੱਸਾ ਉਸ ਤੇ ਫੁੱਟ ਪਿਆ,”ਇਹ ਕੀ ਬੱਚੀ ਨੂੰ ਲਗਾ ਕੇ ਦਿੱਤਾ ਹੈ ? ਕੀ ਹੈ ਇਸ ਵਿੱਚ ਬੱਚਿਆਂ ਦੇ ਵੇਖਣ ਵਾਲਾ ? ਕੱਲ੍ਹ ਨੂੰ ਇਸ ਦੀ ਦਾਦੀ ਆਵੇਗੀ ਤਾਂ ਇਹ ਉਸ ਨੂੰ
ਇਹੋ ਜਿਹਾ ਸਮਝੇਗੀ।ਆਪਣੀ ਭੂਆ ਨੂੰ ਵੇਖ ਕੇ ਕੀ ਇਸ ਸ਼ੋਅ ਨਾਲ ਮਿਲਾਣ ਕਰੇਗੀ।ਉਨ੍ਹਾਂ ਸਾਹਮਣੇ ਇਹੋ ਜਿਹੀ ਹਰਕਤ ਕਰ ਦਿੱਤੀ ਤਾਂ ਸਾਡੀ ਕੀ ਇੱਜਤ ਰਹਿ ਜਾਵੇਗੀ,ਮਰਨ ਨਾ ਹੋ ਜਾਵੇਗਾ।” ਮੈਂ ਪਤਾ ਨਹੀਂ ਕੀ ਕੁੱਝ ਬੋਲ ਗਿਆ ਸੀ।ਘਰਵਾਲੀ ਨੇ ਬੜੇ ਠਰੰਮੇ ਨਾਲ ਮੈਨੂੰ ਸ਼ਾਂਤ ਕਰਦਿਆਂ ਕਿਹਾ, “ਕੋਈ ਗੱਲ ਨਹੀਂ ਬੱਚੀ ਹੈ, ਸਮਝਾ ਦੇਵਾਂਗੀ।ਹਾਂ, ਪਰ ਇੱਕ ਗੱਲ ਸੁਣੋ,ਕੀ ਕਸੂਰ ਸਿਰਫ਼ ਮੇਰਾ ਹੀ ਹੈ।ਤੁਸੀਂ ਆਪਣੀ ਜਿੰਮੇਵਾਰੀ ਬਾਰੇ ਕਦੇ ਸੋਚਿਆ ਹੈ।ਹਰ ਵੇਲੇ ਕੰਮ ਜਾਂ ਥਕਾਵਟ ਦਾ ਰੌਲਾ ਪਾਉਂਦੇ ਰਹਿੰਦੇ ਹੋ।ਵਿਹਲ ਹੁੰਦੀ ਹੈ ਤਾਂ ਦੋਸਤਾਂ ਨਾਲ ਮਹਿਫਲਾਂ ਲਗਾ ਬੈਠਦੇ ਹੋ।ਕੰਮ ਜਿਆਦਾ ਹੋਵੇ ਤਾਂ ਘਰ ਦਫਤਰ ਲਗਾ ਬੈਠਦੇ ਹੋ।ਰਾਤ ਨੂੰ ਦੋ ਪੈੱਗ ਲਗਾਏ ਔਰ ਸੌਂ ਗਏ।ਕਦੇ ਬੱਚੇ ਨਾਲ ਬੈਠੇ ਹੋ, ਖੇਡੇ ਹੋ, ਕਦੇ ਦਸ ਮਿੰਟ ਬੈਠ ਗੱਲ ਕੀਤੀ ਹੈ।ਮੈਂ ਘਰ ਦੇ ਸੌ ਕੰਮ ਕਰਨੇ ਹੁੰਦੇ ਹਨ।ਬੱਚੀ ਵਿਚਾਰੀ ਕੀ ਕਰੇ, ਆਖਰ ਟਾਈਮ ਪਾਸ ਕਰਨ ਲਈ ਉਸ ਨੇ ਵੀ ਕੁੱਝ ਕਰਨਾ ਹੈ।” ਘਰਵਾਲੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ