ਕਿਸਾਨ ਮੋਰਚਾ ਫ਼ਤਿਹ ਹੋਣ ਪਿੱਛੋਂ, ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਸਿੰਘੂ ਬਾਡਰ ਤੇ ਕੌੜਿਆਂ ਵਾਲੀ ਵਾਲਿਆਂ ਦੀ ਟਰਾਲੀ ਕੋਲ ਪਹੁੰਚਦਿਆਂ ਹੀ ਮਰਾਜ ਕਿਆਂ ਵਾਲਾ ਜੰਗੀਰ ਸਿਓਂ ਬੋਲਿਆ ਕਿਵੇਂ ਆ ਸ਼ੇਰ ਸਿਓਂ ਉਦਾਸ ਜਾ ਹੋਇਆ ਬੈਠਾ ਹੁਣ ਤਾਂ ਆਪਾਂ ਮੋਰਚਾ ਵੀ ਫਤਿਹ ਕਰ ਲਿਆ ਐ।
ਅੱਗੋਂ ਸ਼ੇਰ ਸਿਓਂ ਬੋਲਿਆ
ਨਹੀਂ ਐਹੋ ਜਿਹੀ ਗੱਲ ਤਾਂ ਨਹੀਂ ਆਪਾਂ ਚਾਰ ਦਿਨ ਰਿਸ਼ਤੇਦਾਰੀ ਵਿਚ ਵਿਆਹ ਜਾ ਆਈਏ ਤਾਂ ਉੱਥੋਂ ਮੁੜਨ ਨੂੰ ਦਿਲ ਨਹੀਂ ਕਰਦਾ ਇਥੇਂ ਤਾਂ ਆਪਾਂ ਸਾਲ ਤੋਂ ਉੱਤੇ ਲਾ ਚੱਲੇ ਆ ।
ਮੈਂ ਸੋਚਦਾ ਹੁਣ ਆਪਣੇ ਦੁਬਾਰਾ ਖੌਰੇ ਕਦੋਂ ਮੇਲੇ ਹੋਣਗੇ ਆਪਣੀ ਤਾਂ ਸਾਰਿਆਂ ਦੀ ਸਾਂਝ ਪੈ ਗਈ ਐ ਟਰਾਲੀਆਂ ਦੀ ਸਾਂਝ, ਪਾਲਕ ਮੇਥੇ ਗੰਢੇ ਲਾਇਆ ਦੀ ਸਾਂਝ ਪੈ ਗਈ ਘਰੇ ਜਾਣ ਨੂੰ ਦਿਲ ਈ ਨਹੀਂ ਕਰਦਾ,
ਕੋਲ ਖੜ੍ਹਾ ਨਾਹਰਾ ਵਾਲਾ ਗੁਰਦੇਵ ਬੋਲਿਆ ਦਿਲ ਨਾ ਹੌਲਾ ਕਰੋ ਆਪਣੇ ਗੀਝਿਆ ਚੋਂ ਡਾਇਰੀਆ ਕੱਢੋ ਤੇ ਮੋਬਾਇਲ ਨੰਬਰ ਲਿਖੋ
ਉੱਚੀ ਦੇਣੇ ਪਿੰਦਰ ਨੂੰ ਆਵਾਜ਼ ਮਾਰ ਬੋਲਿਆ ਆ ਲਿਖ ਉਏ ਡਾਇਰੀ ਤੇ
ਚੂਹੜ ਚੱਕੀਏ ਸਰਬਜੀਤ ਦਾ ਨੰਬਰ
ਗਾਮੇ ਟਿੱਬੀ ਆਲੇ ਦਾ
ਘਰ ਵਾਪਸੀ