ਪਹਿਲੀ ਵੇਰ ਯੂਨੀਵਰਸਿਟੀ ਕੈਂਪਸ ਵਿੱਚ ਡਿਊਟੀ ਲੱਗੀ ਤਾਂ ਬ੍ਰੇਕ ਵੇਲੇ ਚਾਹ ਪੀਣ ਕੈਫੇ ਚਲਾ ਗਿਆ..ਓਥੇ ਕਾਊਂਟਰ ਤੇ ਇੱਕ ਗੋਰੇ ਨੇ ਫਤਹਿ ਬੁਲਾ ਦਿੱਤੀ..ਹੈਰਾਨ ਹੋਇਆ ਪਰ ਭੀੜ ਜਿਆਦਾ ਸੀ ਇੰਤਜਾਰ ਕਰਨਾ ਬੇਹਤਰ ਸਮਝਿਆ..!
ਰਸ਼ ਘਟ ਹੋਇਆ ਤਾਂ ਕੋਲ ਚਲਾ ਗਿਆ..ਦੱਸਣ ਲੱਗਾ ਕੇ ਮੇਰਾ ਨਾਮ ਡਰੇਕ ਗਿੱਲ ਏ ਪਰ ਅਸਲ ਨਾਮ ਦਰਸ਼ਨ ਸਿੰਘ ਗਿੱਲ ਏ..ਸਬੂਤ ਵੱਜੋਂ ਪਛਾਣ ਪੱਤਰ ਵੀ ਵਿਖਾਇਆ..ਸਰਹਾਲੀ ਕੋਲ ਪਿੰਡ..ਬਾਪ ਆਤਮਾਂ ਸਿੰਘ ਗਿੱਲ ਨੇ ਬ੍ਰਿਟਿਸ਼ ਮੂਲ ਦੀ ਮਾਂ ਨਾਲ ਵਿਆਹ ਕਰਵਾਇਆ ਸੀ..ਆਪ ਪੱਗ ਬੰਨ੍ਹਦਾ..ਉਸਨੂੰ ਵੇਖ ਮੇਰਾ ਵੀ ਜੀ ਕਰਦਾ ਦਸਤਾਰ ਸਜਾਵਾਂ ਪੰਜਾਬੀ ਸਿੱਖਾਂ ਪਰ ਮਾਂ ਨੇ ਹਮੇਸ਼ਾਂ ਅੰਗਰੇਜੀ ਕਲਚਰ ਵੱਲ ਜਿਆਦਾ ਜ਼ੋਰ ਦਿੱਤਾ..!
ਬਾਪ ਦੋ ਵੇਰ ਅਮ੍ਰਿਤਸਰ ਵੀ ਲੈ ਕੇ ਗਿਆ..ਦੁਨੀਆ ਦਾ ਸਭ ਤੋਂ ਖੂਬਸੂਰਤ ਅਤੇ ਸ਼ਾਂਤ ਅਸਥਾਨ ਦਰਬਾਰ ਸਾਬ..ਲੁਧਿਆਣੇ ਰਿਸ਼ਤੇਦਾਰਾਂ ਨੂੰ ਵੀ ਮਿਲਿਆ ਬੜਾ ਮੋਹ ਕਰਦੇ..!
ਹੁਣ ਬਾਪ ਤਾਂ ਨਹੀਂ ਰਿਹਾ ਅਤੇ ਮਾਂ ਵੀ ਆਪਣੇ ਦੂਜੇ ਪਰਿਵਾਰ ਨਾਲ ਕਿਧਰੇ ਵੱਖਰੀ ਰਹਿੰਦੀ ਰਹਿੰਦੀ ਪਰ ਜਦੋਂ ਵੀ ਕੋਈ ਦਸਤਾਰ ਵਾਲਾ ਵੇਖਦਾ ਤਾਂ ਜੀ ਕਰਦਾ ਕੇ ਭੱਜ ਕੇ ਜਾ ਉਸਨੂੰ ਜਰੂਰ ਬੁਲਾਵਾਂ..!
ਮਗਰੋਂ ਉਹ ਮੇਰੇ ਨਾਲ ਕਿੰਨੀਆਂ ਗੱਲਾਂ ਕਰਦਾ ਰਿਹਾ!
ਹੁਣ ਵੀ ਜਦੋਂ ਸ਼ਿਫਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ