ਭਲੇ ਵੇਲ਼ੇ ਦੀ ਗੱਲ ਦੱਸੀ ਸੀ ਤਾਏ ਦਿਆਲੇ ਨੇ । ਉਹ ਤੇ ਉਸਦੀ ਮਾਂ,ਸਿਖਰ ਦੁਪਹਿਰੇ ਡੰਡੀਓ-ਡੰਡੀ,ਆਪਣੇ ਪਿੰਡ ਨੂੰ ਪੈਦਲ ਤੁਰੇ ਆ ਰਹੇ ਸੀ । ਮੈਨੂੰ ਨਹੀਂ ਪਤਾ ਕਿ ਇੱਕ ਕੋਹ ਦੇ,ਕਿੰਨੇ ਮੀਲ ਜਾਂ ਕਿਲੋਮੀਟਰ ਬਣਦੇ ਨੇ । ਪਰ ਤਾਇਆ ਦਸਦਾ ਸੀ,ਚਾਰ ਕੁ ਕੋਹ ‘ਤੇ ਉਸਦੀ ਮਾਸੀ ਵਿਆਹੀ ਹੋਈ ਸੀ । ਜਿੱਥੋਂ ਉਹ ਦੋ ਦਿਨ ਰਹਿ ਕੇ ਵਾਪਿਸ ਆ ਰਹੇ ਸਨ । ਤਾਏ ਦੀ ਉਮਰ ਮਸੀਂ ਪੰਜ ਛੇ ਸਾਲ ਸੀ ਤੇ ਉਸਦੀ ਮਾਂ ਚੌਵੀਆਂ ਪੱਚੀਆਂ ਦੀ ।
ਗੁਮਾਰੇ ਦੇ ਖੇਤਾਂ ਵਿੱਚੋਂ ਅਚਾਨਕ, ਦੋ ਮੁੰਢਾਸੇ ਬੰਨ੍ਹੀ (ਸਿਰ ਮੂੰਹ ਲਿਪੇਟੀਂ) ਬੰਦੇ ਸਾਹਮਣੇ ਆਏ । ਜਿੰਨ੍ਹਾਂ ਦੇ ਹੱਥਾਂ ਵਿੱਚ ਬਰਛੇ ਸਨ । ਇੱਕ ਨੇ ਤਾਏ ਦਾ ਮੂੰਹ ਘੁੱਟ ਲਿਆ ਤੇ ਦੂਸਰੇ ਨੇ,ਉਸਦੀ ਮਾਂ ਦਾ ।
“ਸਾਰਾ ਗਹਿਣਾ ਗੱਟਾ ਫੜਾ ਦੇ ਬੀਬੀ,ਨਹੀਂ ਤੈਨੂੰ ਤੇ ਤੇਰੇ ਛੋਹਰ ਨੂੰ ਮਾਰ ਦੇਣਾ ਅਸੀਂ ।” ਤਾਏ ਦਾ ਮੂੰਹ ਘੁੱਟੀਂ ਬੈਠੇ ਬੰਦੇ ਨੇ ਕਿਹਾ। ਤਾਏ ਦੀ ਮਾਂ ਨੇ ਝੱਟ ਦੇਣੀਂ ਪਹਿਨੇ ਹੋਏ ਸਾਰੇ ਗਹਿਣੇ ਲਾਹ ਕੇ ਫੜਾ ਦਿੱਤੇ ਤੇ ਉਹ ਬੰਦੇ ਪਲਾਂ ਛਿਣਾਂ ‘ਚ ਗੁਮਾਰੇ ਦੇ ਖੇਤ ਵਿੱਚ ਈ ਗਾਇਬ ਹੋ ਗਏ । ਤਾਇਆ ਤੇ ਉਸਦੀ ਮਾਂ ਹਿਚਕੀਆਂ ਲੈਂਦੇ ਤੁਰ ਪਏ ।
ਅੱਗੇ ਉਹਨਾਂ ਜਿਸ ਪਿੰਡ ਵਿੱਚੋਂ ਲੰਘਣਾ ਸੀ,ਓਥੇ ਵੱਡੇ ਸਾਰੇ ਬਰੋਟੇ ਹੇਠਾਂ ਬੈਠੇ ਕਈ ਬੰਦੇ ਤਾਸ਼ ਖੇਡ ਰਹੇ ਸਨ । ਜਦੋਂ ਉਹ ਓੱਥੋਂ ਦੀ ਲੰਘਣ ਲੱਗੇ ਤਾਂ ਇੱਕ ਬਜੁਰਗ ਬੋਲਿਆ,”ਕੀ ਹੋਇਆ ਬੀਬੀ ?”
ਤਾਏ ਦੀ ਮਾਂ ਨੇ ਬੀਤੀ ਸਾਰੀ ਗੱਲ ਦੱਸ ਦਿੱਤੀ । ਤਾਸ਼ ਖੇਡਦੇ ਸਭ ਬੰਦੇ ਤਾਸ਼ ਖੇਡਣੋਂ ਹਟ ਗਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ