ਰਿਟਾਇਰਡ ਹੋਣ ਤੋਂ ਬਾਅਦ ਆਪਣੀ ਇੱਕ ਕੁਲੀਗ ਦੇ ਘਰ ਜਾਣ ਦਾ ਮੌਕਾ ਮਿਲਿਆ, ਉਹ ਵੀ ਹੁਣ ਰਿਟਾਇਰ ਹੋ ਚੁੱਕੀ ਹੈ। ਘਰ ਵਿੱਚ ਉਹਦਾ ਖੇਡਦਾ ਹੋਇਆ ਪੋਤਰਾ ਵੀ ਮਿਲਿਆ ਜੋ ਸਿਰੋ ਮੋਨਾ ਸੀ, ਕਿਉਂਕਿ ਉਹ ਗੁਰਸਿੱਖ ਪਰਿਵਾਰ ਹੋਣ ਕਰਕੇ ਉਹਦੇ ਪੋਤਰੇ ਦਾ ਇਸ ਤਰ੍ਹਾਂ ਵੇਖਣਾ ਹੈਰਾਨੀਜਨਕ ਹੋਇਆ।
ਆਹ ਕੀ। ਪੋਤਰੇ ਦੇ ਕੇਸ??
ਬੱਸ ਮੈਡਮ। ਪੁੱਛੋ ਨਾ, ਹਰ ਰੋਜ਼ ਕਿਹੜਾ ਹਰ ਰੋਜ਼ ਸਕੂਲ ਵਿੱਚ ਸ਼ਿਕਾਇਤ ਲੈ ਕੇ ਜਾਂਦਾ ਰਹੇ। ਦੂਜੇ ਬੱਚੇ ਕਦੇ ਪਟਕਾ ਖੋਲ ਦਿੰਦੇ, ਕਦੀ ਜੂੜਾ ਪੱਟ ਕੇ, ਬੋਦੀ ਬੋਦੀ ਕਹਿ ਕੇ ਛੇੜਦੇ, ਤੇ ਇਹ ਰੋਂਦਾ ਆ ਕੇ, ਸਕੂਲ ਨਾ ਜਾਣ ਦੀ ਜਿੱਦ ਕਰਦਾ।
ਸਕੂਲ ਦੀ ਟੀਚਰ, ਇੱਥੋਂ ਤੱਕ ਪ੍ਰਿੰਸੀਪਲ ਨੂੰ ਸ਼ਿਕਾਇਤ ਲਗਾਈ। ਪਰ ਪਰਨਾਲਾ ਉਥੇ ਦਾ ਉਥੇ।
ਹਾਰ ਕੇ ਵਾਲ ਹੀ ਕਟਵਾ ਦਿੱਤੇ।
ਇਹ ਗੱਲ ਸੁਣ ਕੇ ਮਨ ਨੂੰ ਬੜਾ ਧੱਕਾ ਲੱਗਾ, ਮੈਨੂੰ ਯਾਦ ਹੈ, ਮੈਂ ਆਪਣੇ ਸਕੂਲ ਵਿੱਚ ਕਿਸੇ ਵੀ ਸਿੱਖ ਮੁੰਡੇ ਦੇ,ਪਟਕੇ ਨੂੰ ਲਾਹੁਣਾ ਜਾਂ ਜੂੜਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ