ਗਾਜ਼ੀਆਬਾਦ ਗੈਂਗ ਰੇਪ ਕੇਸ-ਅਸਲੀਅਤ ਜਾਣੋ, ਹਿਲ ਜਾਵੋਗੇ !
ਹਰੇਕ ਔਰਤ ‘ਅਬਲਾ’ ਨ੍ਹੀਂ ਹੁੰਦੀ, ਹਰੇਕ ਮਰਦ ਜਾਲਮ ਨ੍ਹੀਂ ਹੁੰਦਾ !
ਬੀਤੇ ਦੋ ਦਿਨਾਂ ਤੋਂ ਦੇਸ਼ ਦੇ ਟੀ ਵੀ, ਪ੍ਰਿੰਟ ਤੇ ਸੋਸ਼ਲ ਮੀਡੀਆ ‘ਚ ਇਸ ਖਬਰ ਨੇ ਅੱਗ ਲਾ ਰੱਖੀ ਹੈ ਕਿ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ‘ਚ, 16 ਅਕਤੂਬਰ ਤੋਂ ਗਾਇਬ ਹੋਈ ਇਕ 36 ਸਾਲਾ ਨਰਸ ਨਾਲ, ਪੰਜ ਜਾਲਮਾਂ ਵੱਲੋਂ ਕਥਿਤ ਤੌਰ ਤੇ, ਘਿਨੌਣਾ ਗੈਂਗਰੇਪ ਤੇ ਵਹਿਸ਼ੀਆਨਾ ਢੰਗ ਨਾਲ, ਉਸਦੇ ਜਨਣ ਅੰਗਾਂ ‘ਚ ਲੋਹੇ ਦੀ ਰਾਡ ਪਾ ਕੇ, ਬੋਰੀ ‘ਚ ਬੰਦ ਕਰਕੇ, ਸੜਕ ਤੇ ਸੁੱਟ ਦਿੱਤਾ ਗਿਆ ਹੈ, ਜੋ 18 ਅਕਤੂਬਰ ਸਵੇਰੇ 3:30 ਵਜੇ ਸੜਕ ਤੇ ਮਿਲੀ ਹੈ, ਖਬਰ ਉੱਤਰ ਪ੍ਰਦੇਸ਼ ਤੋਂ ਸੀ, ਦਿੱਲੀ ਦੀ ਔਰਤ ਸੀ, ਦਿੱਲੀ ਦੀ ਮਹਿਲਾ ਆਯੋਗ ਪ੍ਰਮੁੱਖ ‘ਸਵਾਤੀ ਮਾਲੀਵਾਲ’ ਨੇ, ਬਿਨਾਂ ਕੁੱਝ ਜਾਂਚ-ਪੜਤਾਲ, ਤੁਰੰਤ ਇਸਨੂੰ ਨਿਰਭਯਾ ਕਾਂਡ ਵਰਗਾ ਐਲਾਨ ਕੇ, ਮੀਡੀਆ ‘ਚ ਮੁੱਦਾ ਚੁੱਕ ਦਿੱਤਾ ਤੇ ਐਸ ਐਸ ਪੀ ਗਾਜ਼ੀਆਬਾਦ ਨੂੰ ਨੋਟਿਸ ਜਾਰੀ ਕਰ ਦਿੱਤਾ, ਪੂਰੇ ਦੇਸ਼ ‘ਚ ਇਹ ਖਬਰ ਅੱਗ ਵਾਂਗ ਫੈਲ ਗਈ ਤੇ ਪੀੜ੍ਹਤ ਔਰਤ ਵੱਲੋਂ ਦੱਸੇ ਅਨੁਸਾਰ ਪੰਜ ਆਰੋਪੀਆਂ ‘ਸ਼ਾਹਰੁਖ’, ‘ਜਾਵੇਦ’, ‘ਔਰੰਗਜ਼ੇਬ’ ਉਰਫ ‘ਜ਼ਹੀਰ’, ‘ਧੌਲਾ’ ਤੇ ‘ਦੀਨੂੰ’ ਨੂੰ ਪੁਲਸ ਨੇ ਤੁਰੰਤ ਚੁੱਕ ਕੇ ਥਾਣੇ ਡੱਕ ਦਿੱਤਾ, ਇੰਨਾਂ ਪੰਜਾਂ ਖਿਲਾਫ ਪੂਰੇ ਦੇਸ਼ ‘ਚ ਨਫ਼ਰਤ ਦਾ ਮਾਹੌਲ ਬਣਨ ਲੱਗ ਗਿਆ, ਬਾਕੀ ਮਾਮਲਾ ਛੇਤੀ ਨਾ ਖੁੱਲਦਾ ਤਾਂ ਮਸਲੇ ਨੇ ਧਰਮ ਦਾ ਰੰਗ ਵੀ ਛੇਤੀ ਅਖਤਿਆਰ ਕਰ ਲੈਣਾ ਸੀ।
ਇਸੇ ਦੌਰਾਨ ਗਾਜ਼ੀਆਬਾਦ ਪੁਲਸ ਦੇ ਬੇਹੱਦ ਕਾਬਲ ਅਫ਼ਸਰਾਂ ਤੇ ਖਾਸਕਰ ਬੇਹੱਦ ਹੋਣਹਾਰ ਐਸ ਪੀ ਮੈਡਮ ‘ਦੀਕਸ਼ਾ ਸ਼ਰਮਾ’, ਜੋ ਆਪ ‘ਐਮਬੀਬੀਐਸ’ ਡਾਕਟਰ ਵੀ ਰਹੇ ਨੇਂ, ਇਹਨਾਂ ਜਾਂਚ ਨੂੰ ਮੈਡੀਕਲ ਐਂਗਲ ਨਾਲ ਘੋਖ ਕੇ, ਬਿਨਾਂ ਕਿਸੇ ਦਬਾਅ ਤੋਂ ਨਿਰਪੱਖ ਤਰੀਕੇ ਤੋਂ ਜਾਂਚ ਸ਼ੁਰੂ ਕੀਤੀ ਤਾਂ ਸਾਰਾ ਮਾਮਲਾ ਹੀ ਹੋਰ ਨਿਕਲਿਆ, ਇਸ ਔਰਤ ਨੇ ਇਹ ਸਾਰੀ ਝੂਠੀ ਕਹਾਣੀ, ਸਾਜਿਸ਼ ਤਹਿਤ, ਇਕ 53 ਲੱਖ ਦੀ ਪ੍ਰਾਪਰਟੀ ਦੇ ਵਿਵਾਦ ‘ਚ, ਦੂਜੀ ਧਿਰ ਨੂੰ ਅੜਾਉਣ ਲਈ, ਆਪਣੇ ਆਸ਼ਕ ‘ਆਜ਼ਾਦ’ ਨਾਂ ਦੇ ਸ਼ਖਸ ਨਾਲ ਰੱਲ੍ਹ ਕੇ, ਆਪ ਰਚੀ ਸੀ। ਪੁਲਸ ਨੂੰ ਸ਼ੱਕ ਤਾਂ ਹੋਇਆ ਕਿਉਂਕਿ ਇਹ ਨਰਸ ਵਾਰ-ਵਾਰ ਪੁਲਸ ਤੇ ਮੇਰਠ ਮੈਡੀਕਲ ਕਾਲਜ ਦੀ ਥਾਂ, ਜੀਟੀਬੀ ਹਸਪਤਾਲ ‘ਚ ਇਲਾਜ਼ ਕਰਵਾਉਣ ਲਈ ਦਬਾਅ ਬਣਾ ਰਹੀ ਸੀ, ਜਿੱਥੇ ਉਹ ਪਿੱਛਲੇ 12 ਸਾਲਾਂ ਤੋਂ ਨਰਸ ਸੀ ਤਾਂ ਜੋ ਆਪਣੀ ਝੂਠੀ ਕਹਾਣੀ ਸਾਬਤ ਕਰ ਸਕੇ। ਦਰਅਸਲ ਇਸ ਸ਼ਾਤਰ ਔਰਤ ਨੇ, ਆਸ਼ਕ ਆਜ਼ਾਦ ਨਾਲ ਰੱਲ੍ਹ ਕੇ, ਸਾਰੀ ਪਲੈਨਿੰਗ ਤਹਿਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ