ਸਯਾਦ ਮਹੁੰਮਦ ਲਤੀਫ਼ (1889’ਚ) “ਦਾ ਹਿਸਟਰੀ ਆਫ਼ ਪੰਜਾਬ” ‘ਚ ਲਿਖਦਾ ਹੈ ਜਦੋਂ ਨਾਦਰ ਸ਼ਾਹ ਨੇ ਸਵਾ ਲੱਖ ਫੌਜ ਅਤੇ ਤੋਪਖਾਨੇ ਨਾਲ ਦਿੱਲੀ ਦੇ ਤਖ਼ਤ ਤੇ ਬੈਠੇ ਮੁਹੰਮਦ ਸ਼ਾਹ ਨੂੰ ਪਾਣੀਪੱਤ ਦੇ ਮੈਦਾਨ’ਚ ਉਖਾੜ ਦਿੱਤਾ ਤਾਂ ਬਾਦਸ਼ਾਹ ਮੁਹੰਮਦ ਸ਼ਾਹ ਨੇ ਆਪਣਾ ਤਾਜ਼ ਉਤਾਰ ਕੇ ਨਾਦਰ ਸ਼ਾਹ ਨੂੰ ਦੇਣਾ ਚਾਹਿਆ ਪਰ ਨਾਦਰ ਸ਼ਾਹ ਨੇ ਕਿਹਾ ਕੇਵਲ ਤਾਜ਼ ਨਹੀੰ, ਧਨ-ਦੌਲਤ, ਸੋਨਾ, ਹੀਰੇ, ਚਾਂਦੀ, ਘੋੜੇ, ਹਾਥੀ, ਗੁਲਾਮ, ਕਾਰੀਗਰ ਅਤੇ ਔਰਤਾਂ ਸਭ ਕੁਝ ਲਵਾਂਗਾ। ਬਾਦਸ਼ਾਹ ਨੇ ਇਹ ਸਾਰਾ ਜ਼ੁਰਮਾਨਾ ਉਤਾਰ ਦਿੱਤਾ ਪਰ ਰਾਜ ਬਚ ਗਿਆ।
ਇਰਾਨ ਨੂੰ ਵਾਪਸ ਜਾਂਦੇ ਹੋਏ ਨਾਦਰਸ਼ਾਹ ਨੇ ਲਾਹੌਰ’ਚ ਪੰਜਾਬ ਦੇ ਸੂਬੇਦਾਰ ਜ਼ਕਰੀਆ ਖਾਨ ਤੋਂ ਭਾਰੀ ਦੌਲਤ ਇੱਕਠੀ ਕੀਤੀ ਪੰਜਾਬ ਨੂੰ ਆਪਣੇ ਅਧੀਨ ਐਲਾਨ ਦੇ ਹੋਏ; ਜ਼ਕਰੀਆ ਖਾਨ ਨੂੰ ਆਪਣਾ ਸੂਬੇਦਾਰ ਥਾਪ ਦਿੱਤਾ ਅਤੇ ਹਰ ਸਾਲ ਵੀਹ ਲੱਖ ਦਾ ਸਾਲਾਨਾ ਮਾਮਲਾ ਭੇਜਣ ਦਾ ਹੁਕਮ ਦਿੱਤਾ।
ਜਦੋਂ ਨਾਦਰਸ਼ਾਹ ਵਾਪਸ ਜਾ ਰਿਹਾ ਸੀ ਤਾਂ ਸਿੱਖਾਂ ਨੇ ਉਸ’ਤੇ ਹਮਲੇ ਕਰਕੇ ਉਸ ਤੋੰ ਦੌਲਤ ਲੁੱਟੀ ਅਤੇ ਹਿੰਦੂਆਂ ਦੀਆਂ ਔਰਤਾਂ ਨੂੰ ਛਡਵਾਇਆ ਸੀ। ਲਤੀਫ ਲਿਖਦਾ ਹੈ ਕਿ ਉਦੋਂ ਨਾਦਰਸ਼ਾਹ ਨੇ ਜ਼ਕਰੀਆ ਖਾਨ ਤੋਂ ਸਿੱਖਾਂ ਬਾਰੇ ਪੁੱਛਿਆ ਕਿ ਇਹ ਲੋਕ ਕੌਣ ਹਨ?
ਜ਼ਕਰੀਆ ਖਾਨ ਨੇ ਦੱਸਿਆ ਕੀ “ਇਹ ਫ਼ਕੀਰ ਗੁਰੂ ਨਾਨਕ ਦੇ ਸਿੱਖ ਹਨ ਅਤੇ ਸਾਲ ਵਿੱਚ ਦੋ ਵਾਰ ਦਰਬਾਰ ਸਾਹਿਬ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ