ਡਿਪ੍ਰੈਸ਼ਨ
ਦੱਸਦੇ ਇੱਕ ਵਾਰ ਇੱਕ ਬੰਦੇ ਨੂੰ ਘਰੇਲੂ ਜੁਮੇਵਾਰੀਆਂ,ਰੋਜਾਨਾ ਖਰਚਿਆਂ ਅਤੇ ਘਰੇ ਆਉਂਦੇ ਜਾਂਦੇ ਅਣਗਿਣਤ ਪ੍ਰਾਹੁਣਿਆਂ ਦੀ ਐਨੀ ਟੈਨਸ਼ਨ ਹੋ ਗਈ ਕੇ ਉਹ ਡਿਪ੍ਰੈਸ਼ਨ ਵਿਚ ਚਲਾ ਗਿਆ..
ਹਰੇਕ ਨਾਲ ਲੜਾਈ ਝਗੜਾ,ਅਤੇ ਕਲਾ ਕਲੇਸ਼ ਦੇ ਚਲਦਿਆਂ ਕੋਈ ਉਸਦੇ ਨੇੜੇ ਨਾ ਲੱਗਦਾ..ਉਸਨੂੰ ਸਾਰੀ ਦੁਨੀਆ ਆਪਣੀ ਕੱਟੜ ਵੈਰੀ ਲੱਗਦੀ..!
ਉਹ ਘਰੇ ਵੜਦਾ ਤਾਂ ਹੱਸਦੇ ਵੱਸਦੇ ਘਰ ਵਿਚ ਕਰਫ਼ਿਯੂ ਜਿਹਾ ਲੱਗ ਜਾਂਦਾ..!
ਇੱਕ ਦਿਨ ਬਾਹਰ ਦੀਆਂ ਟੈੱਨਸ਼ਨਾਂ ਦਾ ਝੰਬਿਆ ਹੋਇਆ ਅੰਦਰ ਵੜਿਆ ਤਾਂ ਸਭ ਏਧਰ ਓਧਰ ਹੋ ਗਏ..
ਨਿੱਕਾ ਮੁੰਡਾ ਕੋਲ ਆਇਆ ਆਖਣ ਲੱਗਾ ਪਾਪਾ ਸਕੂਲ ਦਾ ਕੰਮ ਮਿਲਿਆ..ਕਰਵਾ ਦਿਓ..
ਗੁੱਸੇ ਵਿਚ ਆਏ ਹੋਏ ਨੇ ਝਿੜਕਾਂ ਦੇ ਕੇ ਦੂਰ ਭਜਾ ਦਿੱਤਾ..!
ਥੋੜੇ ਚਿਰ ਮਗਰੋਂ ਜਦੋਂ ਦਿਮਾਗ ਵਿਚ ਬਲਦੀ ਹੋਈ ਅੱਗ ਥੋੜੀ ਠੰਡੀ ਹੋਈ ਤਾਂ ਪੁੱਤ ਕੋਲ ਗਿਆ..ਕੀ ਦੇਖਦਾ ਉਹ ਸੁੱਤਾ ਪਿਆ ਸੀ..ਕੋਲ ਹੀ ਸਕੂਲ ਦੇ ਕੰਮ ਵਾਲੀ ਕਾਪੀ ਪਈ ਸੀ..ਉਸਨੇ ਚੁੱਕੀ ਤੇ ਵਰਕੇ ਫਰੋਲਣ ਲੱਗਾ..
ਸਕੂਲੋਂ ਮਿਲੇ ਕੰਮ ਦਾ ਸਿਰਲੇਖ ਕੁਝ ਏਦਾਂ ਸੀ ਸੀ..
“ਉਹ ਚੀਜਾਂ ਲਿਖੋ ਜੋ ਸ਼ੁਰੂ ਵਿਚ ਭੈੜੀਆਂ ਪਰ ਮਗਰੋਂ ਚੰਗੀਆਂ ਲੱਗਦੀਆਂ ਨੇ”
ਹੁਣ ਆਪਣੀ ਸਮਝ ਮੁਤਾਬਿਕ ਬੱਚੇ ਨੇ ਜੋ ਕੁਝ ਵੀ ਲਿਖਿਆ ਸੀ ਉਸਨੇ ਪੜਨਾ ਸ਼ੁਰੂ ਕਰ ਦਿੱਤਾ
ਸਬ ਤੋਂ ਲਿਖਦਾ ਏ
“ਪੱਕੇ ਪੇਪਰ ਬਿਲਕੁਲ ਵੀ ਚੰਗੇ ਨਹੀਂ ਲੱਗਦੇ ਪਰ ਜਦੋਂ ਹੋ ਜਾਂਦੇ ਨੇ ਤਾਂ ਮਗਰੋਂ ਪੈ ਜਾਂਦੀਆਂ ਛੁੱਟੀਆਂ ਚੰਗੀਆਂ ਲੱਗਦੀਆਂ”!
ਫੇਰ ਲਿਖਦਾ ਏ ਕੇ ਬਿਮਾਰ ਹੋਣ ਤੇ ਮੈਨੂੰ ਖੁਆਈਆਂ ਜਾਂਦੀਆਂ ਕੌੜੀਆਂ ਗੋਲੀਆਂ ਸ਼ੁਰੂ ਵਿਚ ਬਿਲਕੁਲ ਵੀ ਚੰਗੀਆਂ ਨਹੀਂ ਲੱਗਦੀਆਂ..ਪਰ ਜਦੋਂ ਠੀਕ ਹੋਣ ਤੇ ਦੋਸਤਾਂ ਨਾਲ ਖੇਡਦਾ ਹਾਂ ਤੇ ਬੜਾ ਚੰਗਾ ਲੱਗਦਾ ਏ
ਨੰਬਰ ਤਿੰਨ ਕੁਝ ਏਦਾਂ ਸੀ “ਮੈਨੂੰ ਉਠਾਉਣ ਵਾਲੀ ਅਲਾਰਮ ਵਾਲੀ ਘੜੀ ਬਿਲਕੁਲ ਵੀ ਚੰਗੀ ਨਹੀ ਲੱਗਦੀ..ਪਰ ਮਗਰੋਂ ਜਦੋਂ ਮਾਂ ਢੇਰ ਸਾਰਾ ਪਿਆਰ ਕਰ ਗਰਮ ਗਰਮ ਪ੍ਰਾਉਂਠੇ ਖੁਆ ਸਕੂਲ ਦੀ ਬੱਸੇ ਚਾੜਦੀ ਏ ਤਾਂ ਚੰਗਾ ਲੱਗਦਾ”
ਅਖੀਰ ਵਿਚ ਲਿਖਿਆ ਕੇ ਪਾਪਾ ਜਦੋਂ ਝਿੜਕਾਂ ਮਾਰਦੇ ਓਦੋਂ ਬਿਲਕੁਲ ਚੰਗੇ ਨਹੀਂ ਲੱਗਦੇ ਪਰ ਜਦੋਂ ਕਿੰਨੇ ਸਾਰੇ...
...
ਖਿਡੌਣੇ,ਮਠਿਆਈਆਂ ਅਤੇ ਕੱਪੜੇ ਲੈ ਕੇ ਦਿੰਦੇ ਓਦੋਂ ਬੜਾ ਚੰਗਾ ਲੱਗਦਾ..!
ਨਿੱਕੇ ਬੱਚੇ ਵੱਲੋਂ ਖੁਦ ਦੇ ਬਾਰੇ ਵਿਚ ਲਿਖਿਆ ਆਖਰੀ ਪੁਆਇੰਟ ਪੜ ਉਸਦਾ ਨਜਰੀਆ ਬਦਲ ਜਿਹਾ ਗਿਆ..ਆਪਣੀਆਂ ਪ੍ਰੇਸ਼ਨੀਆਂ ਦੇ ਬਾਰੇ ਵਿਚ ਸੋਚਣ ਲੱਗਾ..!
ਸੋਚਣ ਲੱਗਾ ਜੇ ਘਰ ਨਾਲ ਸਬੰਧਿਤ ਕਿੰਨੇ ਸਾਰੇ ਖਰਚ ਉਠਾਉਣੇ ਪੈਂਦੇ ਨੇ ਤਾਂ ਫੇਰ ਕੀ ਹੋਇਆ..ਓਹਨਾ ਨਾਲੋਂ ਤੇ ਕਈ ਦਰਜੇ ਬੇਹਤਰ ਹਾਂ ਜਿਹਨਾਂ ਕੋਲ ਆਪਣਾ ਘਰ ਹੀ ਨਹੀਂ ਏ!
ਫੇਰ ਖਿਆਲ ਆਇਆ ਕੇ ਜੇ ਪਰਿਵਾਰ ਬਾਲ ਬੱਚਿਆਂ ਤੇ ਹੋਰਨਾਂ ਚੀਜਾਂ ਦੀ ਸਾਰੀ ਜੁੰਮੇਵਾਰੀ ਮੇਰੇ ਮੋਢਿਆਂ ਤੇ ਹੈ ਤਾਂ ਕੀ ਹੋਇਆ..
ਓਹਨਾ ਲੋਕਾਂ ਨਾਲੋਂ ਤਾਂ ਚੰਗਾ ਹਾਂ ਜਿਹੜੇ ਕੁਦਰਤ ਦੀਆਂ ਇਹ ਦਾਤਾਂ ਲੈਣ ਖਾਤਿਰ ਸਾਰੀ ਉਮਰ ਤਰਸਦੇ ਰਹਿੰਦੇ..!
ਫੇਰ ਅਕਸਰ ਪ੍ਰੇਸ਼ਾਨ ਕਰਦੇ ਰਹਿੰਦੇ ਪ੍ਰਾਹੁਣੇ ਚੇਤੇ ਆ ਗਏ..
ਸੋਚਣ ਲੱਗਾ ਇਹ ਵੀ ਤਾਂ ਓਹਨਾ ਵੱਸਦੇ ਰੱਸਦੇ ਘਰਾਂ ਵਿਚ ਹੀ ਆਉਂਦੇ ਨੇ ਜਿਹਨਾਂ ਦੀ ਕੋਈ ਸਮਾਜਿਕ ਹੈਸੀਅਤ ਹੁੰਦੀ ਏ..ਨਹੀਂ ਤੇ ਅੱਜ ਕੱਲ ਦੀ ਆਪੋ ਧਾਪੀ ਵਾਲੀ ਜਿੰਦਗੀ ਵਿਚ ਕਿਸੇ ਵਾਸਤੇ ਕਿਸ ਕੋਲ ਟਾਈਮ ਹੀ ਕਿਥੇ ਏੈ!
ਸੋ ਦੋਸਤੋ ਜੇ ਕਦੀ ਕੋਈ ਬਹੁਤ ਵੱਡੀ ਸਮੱਸਿਆ ਆਣ ਪਵੇ ਤਾਂ ਕਿਸੇ ਛੋਟੇ ਬੱਚੇ ਨਾਲ ਗੱਲ ਜਰੂਰ ਕਰ ਵੇਖੋ..ਹੋ ਸਕਦਾ ਕੋਈ ਕਾਰਗਰ ਹੱਲ ਹੀ ਨਿੱਕਲ ਆਵੇ ਕਿਓੰਕੇ ਕਈ ਵਾਰ ਚਾਬੀਆਂ ਦੀ ਵੱਡੇ ਸਾਰੇ ਗੁੱਛੇ ਦੀ ਇੱਕ ਨਿੱਕੀ ਜਿੰਨੀ ਚਾਬੀ ਵਿਚ ਮਜਬੂਤ ਦਰਵਾਜੇ ਨੂੰ ਖੋਲਣ ਦੀ ਸਮਰਥਾ ਹੁੰਦੀ ਏ!
ਡਾਕਟਰਾਂ ਕੋਲ ਨਜਰ ਦਾ ਤੇ ਇਲਾਜ ਹੈ ਪਰ ਨਜਰੀਏ ਦਾ ਨਹੀਂ..
ਸੋ ਹੋ ਸਕੇ ਤਾਂ ਨਜਰੀਆ ਬਦਲ ਕੇ ਵੇਖੋ..ਦੁਸ਼ਮਣ ਦੋਸਤ ਲੱਗਣ ਲਗੇਗਾ ਤੇ ਪਹਾੜ ਜਿੱਡੀ ਲੱਗਦੀ ਮੁਸ਼ਕਿਲ ਵਿਸ਼ਾਲ ਰੇਗਿਸਤਾਨ ਦੀ ਹਿੱਕ ਅੰਦਰ ਲੁਕਿਆ ਹੋਇਆ ਰੇਤ ਦਾ ਇੱਕ ਨਿੱਕਾ ਜਿੰਨਾ ਕਿਣਕਾ ਬਣ ਜਾਵੇਗੀ!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਜਾਪਾਨ ਵਿਚ ਮਛੇਰੇ ਜਦੋਂ ਵੀ ਡੂੰਘੇ ਪਾਣੀਆਂ ਚੋਂ ਮੱਛੀਆਂ ਫੜ ਕੰਢੇ ਤੇ ਲੈ ਕੇ ਆਉਂਦੇ ਤਾਂ ਬਹੁਤੀਆਂ ਰਾਹ ਵਿਚ ਹੀ ਮਰ ਜਾਇਆ ਕਰਦੀ ਤੇ ਮੰਡੀ ਤੱਕ ਬੋ ਮਾਰਨ ਲੱਗ ਜਾਇਆ ਕਰਦੀਆਂ..! ਫੇਰ ਜਪਾਨੀਆਂ ਨੇ ਮੱਛੀਆਂ ਨੂੰ ਜਿਉਂਦੇ ਅਤੇ ਤਾਜੇ ਰੱਖਣ ਲਈ ਇੱਕ ਹੱਲ ਲੱਭਿਆ ਗਿਆ.. ਨਿੱਕੇ-ਨਿੱਕੇ ਟੈਂਕ ਬਣਾਏ..ਓਹਨਾ ਵਿਚ ਪਹਿਲਾਂ Continue Reading »
ਸੋਨੀਆ ਦਾ ਵਿਆਹ 10 ਸਾਲ ਪਹਿਲਾਂ ਹੋਇਆ ਸੀ | ਵਿਆਹ ਤੋਂ ਛੇ ਮਹੀਨੇ ਬਾਅਦ ਸੋਨੀਆ ਆਪਣੇ ਮਾਪਿਆਂ ਦੇ ਘਰ ਆਈ ਅਤੇ ਉਹਨਾਂ ਕੋਲ ਬੈਠ ਗਈ | ਉਹ ਆਪਣੇ ਸ਼ੀਕਾਤਾਂ ਨੂੰ ਦਰਸਾਉਣ ਲੱਗੀ ਜਿਵੇਂ ਕਿ ਅੱਜ ਕੱਲ ਹਰ ਨੂੰਹ ਨੂੰ ਅਕਸਰ ਆਪਣੀ ਸੱਸ ਕੋਲ ਸੁਣਨੀ ਪੈਂਦੀ ਹੈ | ਇਹ ਸਬ ਸੁਣ Continue Reading »
ਕਈ ਦਿਨਾਂ ਬਾਅਦ ਅੱਜ ਸੂਰਜ ਨਿਕਲਿਆ ਸੀ ।ਨਹੀਂ ਤਾਂ ਸੰਘਣੀ ਧੁੰਦ ਪੂਰਾ ਦਿਨ ਛਾਈ ਰਹਿੰਦੀ।ਐਂਤਵਾਰ ਦਾ ਦਿਨ ਸੀ ।ਕੋਸੀ ਧੁੱਪ ਦਾ ਅਨੰਦ ਮਾਣਦੇ ਹੋਏ ਅੱਜ ਦੀ ਅਖਬਾਰ ਦੇ ਪੰਨੇ ਪਲਟ ਰਿਹਾ ਸੀ ।ਛੋਟੀਆਂ ਬੱਚੀਆਂ ਨਾਲ ਬਲਾਤਕਾਰ ਦੀਆਂ ਖਬਰਾਂ ਪੜ੍ਹਦਿਆਂ ਮਨ ਅੰਦਰ ਕਾਫੀ ਉਥਲ ਪੁਥਲ ਹੋ ਰਹੀ ਸੀ ।ਰਾਜਨੀਤਕ ਤੇ ਸਮਾਜਿਕ Continue Reading »
——— ਖਿਲਾਰਾ ( ਕਹਾਣੀ ) ———- ਬਾਪੂ, ਅੱਜ ਮੇਰੇ ਪਾਤੜਾ ਵਾਲੇ ਦੋਸਤ ਤੇ ਉਸਦੇ ਡੈਡੀ ਨੇ ਮਿਲਣ ਆਉਣਾ ਹੈ, ਕਿਤੇ ਕੋਈ ਵੱਧ ਘਾਟ ਨਾ ਬੋਲ ਦੇਈਂ। ਉਹ ਬੜਾ ਚੰਗਾ ਤੇ ਸੁਲਝਿਆ ਹੋਇਆ ਪਰਿਵਾਰ ਹੈ। ਕਨੇਡਾ ਤੋਂ ਆਇਆ ਹੈ ਸਾਰਾ ਪਰਿਵਾਰ, ਉਹ ਤਾਂ ਆਪਣੇ ਨਾਲ ਚੰਗੇ ਸੰਬੰਧ ਨੇ ਉਹਨਾਂ ਦੇ ਮੁੰਡੇ Continue Reading »
ਇਕ ਵਾਰ ਮੈਂ ਬਠਿੰਡੇ ਆਪਣੀ ਇਕ ਵਾਕਫਕਾਰ ਦੀ ਕੁੜੀ ਦੇ ਮੰਗਣੇ ਤੇ ਗਈ, ਉਸ ਦੀ ਇਕ ਪੱਕੀ ਸਹੇਲੀ ਸੀ ਜੋ ਮੈਨੂੰ ਵੀ ਜਾਣਦੀ ਸੀ, ਅਸੀ ਤਿੰਨੋ ਫੇਸ ਬੁੱਕ ਤੇ ਵੀ ਦੋਸਤ ਸਾਂ। ਬੱਚੇ ਇੱਕੋ ਸਕੂਲ ਵਿੱਚ ਕਰਨ ਕਰਕੇ ਜਲਦੀ ਹੀ ਇਕ ਦੂਜੇ ਵਿਚ ਰਚਮਿਚ ਗਏ ਅਤੇ ਸਾਡੇ ਦੋਹਾਂ ਦੇ ਪਰਿਵਾਰ Continue Reading »
ਉਮਰ ਦੇ ਇਸ ਪੜਾਅ ਤੇ ਇੰਜ ਕੱਲੀ ਰਹਿ ਜਾਵਾਂਗੀ..ਕਦੀ ਸੁਫ਼ਨੇ ਵਿਚ ਵੀ ਨਹੀਂ ਸੀ ਸੋਚਿਆ! ਬੇਟੇ ਨੂੰ ਬਾਹਰ ਗਏ ਨੂੰ ਮਸੀ ਤਿੰਨ ਮਹੀਨੇ ਵੀ ਨਹੀਂ ਸਨ ਹੋਏ ਕੇ ਇੱਕ ਦਿਨ ਚੰਗੇ ਭਲੇ ਤੁਰੇ ਫਿਰਦੇ ਇਹ ਸਾਥ ਛੱਡ ਗਏ..! ਉਹ ਆਪਣੇ ਬਾਪ ਨੂੰ ਮੋਢਾ ਦੇਣ ਕੱਲਾ ਹੀ ਆਇਆ.. ਛੇਵੇਂ ਮਹੀਨੇ ਵਿਚ Continue Reading »
ਕਿਸਾਨ ਏਕਤਾ ਜਿੰਦਾਬਾਦ ਮੈਂ ਇਹ ਗੱਲ ਸੋਚ ਰਹੀ ਸੀ ਵੀ ਕੁਝ ਲੋਕ ਜੋ ਖੇਤੀ ਬਿੱਲ ਦਾ ਸਮਰੱਥਨ ਕਰਦੇ ਪਏ ਹੈ ਓਹਨਾਂ ਨੂੰ ਇਹ ਗੱਲ ਸਮਝ ਕਿਉਂ ਨਹੀਂ ਆਉਂਦੀ ਕਿ ਪ੍ਰਾਈਵੇਟ ਮੰਡੀ ਆਉਣ ਨਾਲ ਮਹਿੰਗਾਈ ਨੇ ਲੋਕਾਂ ਨੂੰ ਮੰਗਣ ਤੱਕ ਲਗਾ ਦੇਣਾ ਤੇ ਹਾਲਾਤ ਇਹ ਹੋ ਜਾਣੇ ਵੀ ਤੁਹਾਨੂੰ ਮੰਗਿਆ ਵੀ Continue Reading »
ਗਰਮੀ ਦੀ ਰੁੱਤ ਤਿੱਖੜ ਦੁਪਿਹਰ,ਰੁਕੀ ਹੋਈ ਹਵਾ ਸ਼ਾਤ ਹੋਏ ਪੱਤੇ ਚੁੱਪ ਚਾਪ ਕਇਨਾਤ ਵਿੱਚ ਘੁਗੀਆਂ ਦੀ ਘੂੰ-ਘੂੰ ਤੇ ਕੋਇਲਾ ਦੇ ਗੀਤ ਚਾਰ ਚੁਫੇਰੇ ਨੂੰ ਸੰਗੀਤਮਈ ਰੰਗ ਦੇ ਰਹੇ ਸਨ,, 75ਸਾਲਾ ਦਾ ਬਜੁਰਗ ਬਾਪੂ ਨਿੰਮਾਂ ਦੀ ਸੰਘਣੀ ਛਾਵੇਂ ਪਿਆ ਅਰਾਮ ਕਰ ਰਿਹਾ,, ਕੋਲ ਬੈਠੀਆਂ ਪੋਤੀਆਂ ਬਿਨਾਂ ਕਿਸੇ ਫਿਕਰ ਤੇ ਡਰ ਤੋ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)