ਹਰਿਆਣੇ ਦੇ ਮੋਹਿੰਦਰ ਗੜ ਜਿਲੇ ਦੀ ਨਰਨੌਲ ਤਹਿਸੀਲ ਦਾ ਨਿੱਕਾ ਜਿਹਾ ਪਿੰਡ..”ਉਣਹਾਣੀ”
ਅਹੀਰ ਕਬੀਲੇ ਦਾ ਗਰੀਬ ਹਿੰਦੂ ਪਰਿਵਾਰ..
ਉਸ ਪਰਿਵਾਰ ਦਾ ਹੱਦ ਦਰਜੇ ਦਾ ਡਰਾਕਲ ਜਿਹਾ ਇਨਸਾਨ ਬੰਤੂ..!
ਵੇਹਲੜ ਨਿਕੰਮਾ ਹਮੇਸ਼ਾਂ ਹੀ ਲੜਦਾ ਰਹਿੰਦਾ..ਅਖ਼ੇ ਮੇਰਾ ਬਣਦਾ ਹਿੱਸਾ ਦਿਓ ਤੇ ਫੇਰ ਮੇਰਾ ਵਿਆਹ ਕਰੋ..!
ਅਖੀਰ ਅੱਕ ਕੇ ਇੱਕ ਦਿਨ ਘਰਦਿਆਂ ਨੇ ਕੁੱਟ ਕੇ ਘਰੋਂ ਕੱਢ ਦਿੱਤਾ..!
ਪੰਜਾਬੀ ਦੇ ਟਰੱਕ ਤੇ ਚੜ੍ਹ ਅੰਮ੍ਰਿਤਸਰ ਆ ਗਿਆ..
ਦਿਨੇ ਰਿਕਸ਼ਾ ਚਲਾਉਂਦਾ ਤੇ ਰਾਤੀ ਸ੍ਰੀ ਗੁਰੂ ਰਾਮ ਦਾਸ ਜੀ ਦੇ ਲੰਗਰਾਂ ਵਿਚੋਂ ਦੋ ਫੁਲਕੇ ਛੱਕ ਓਥੇ ਹੀੈ ਕਿਸੇ ਦੁਕਾਨ ਦੇ ਬਾਹਰ ਸੋਂ ਜਾਇਆ ਕਰਦਾ..!
ਇੱਕ ਦਿਨ ਤੁਰਿਆ ਫਿਰਦਾ ਮੰਜੀ ਸਾਬ ਚਲਿਆ ਗਿਆ..ਤੀਰ ਵਾਲਾ ਭਾਸ਼ਣ ਦੇ ਰਿਹਾ ਸੀ..ਸਮਝ ਤੇ ਕੁਝ ਨਾ ਲੱਗੀ ਪਰ ਬੰਦੇ ਦੀ ਅਦਾ ਦਾ ਕਾਇਲ ਹੋ ਗਿਆ..!
ਰੋਹ ਵਿਚ ਆਈ ਸੰਗਤ ਜੈਕਾਰਾ ਛੱਡਦੀ ਤਾਂ ਇਸਦੇ ਲੂ ਕੰਢੇ ਖੜੇ ਹੋ ਜਾਂਦੇ..ਫੇਰ ਆਪ ਮੁਹਾਰੇ ਹੀ ਮੂੰਹੋਂ ਸਤਿ ਸ੍ਰੀ ਅਕਾਲ ਨਿੱਕਲ ਜਾਂਦਾ..!
ਰਿਕਸ਼ਾ ਚਲਾਉਣਾ ਛੱਡ ਦਿੱਤਾ..ਫੇਰ ਰੋਜ ਭਾਸ਼ਣ ਸੁਣਨ ਅੱਪੜ ਜਾਇਆ ਕਰੇ..!
ਮਗਰੋਂ ਅੰਮ੍ਰਿਤ ਛੱਕ ਗੁਰੂ ਵਾਲਾ ਬਣ ਗਿਆ..ਪਰਿਕਰਮਾ ਵਿਚ ਬੈਠਾ ਰਿਹਾ ਕਰਦਾ..ਪਹਿਲਾਂ ਅੱਗਿਓਂ ਤੁਰੇ ਆਉਂਦੇ ਦੇ ਦਰਸ਼ਨ ਕਰਦਾ ਫੇਰ ਨਾਲ ਹੀ ਹੋ ਤੁਰਦਾ..!
ਦਿਨ ਲੰਘਦੇ ਗਏ..ਜਦੋਂ ਫੇਰ ਇੱਕ ਦਿਨ ਪੱਕਾ ਹੋ ਗਿਆ ਕੇ ਫੌਜ ਨੇ ਦਰਬਾਰ ਸਾਬ ਚੜ੍ਹ ਕੇ ਆਉਣਾ ਹੀ ਆਉਣਾ..!
ਤਾਂ ਨੀਤੀ ਘਾੜਿਆਂ ਆਖ ਦਿੱਤਾ ਭਾਈ ਆਪੋ ਆਪਣੇ ਇਲਾਕਿਆਂ ਵੱਲ ਨੂੰ ਨਿੱਕਲ ਆਪਣੀਆਂ ਡਿਊਟੀਆਂ ਸਾਂਭ ਲਵੋ..!
ਬੰਤਾ ਸਿੰਘ ਅੱਗਿਓਂ ਆਕੜ ਗਿਆ..ਅਖ਼ੇ ਇਥੇ ਹੀ ਜਥੇ ਨਾਲ ਰਹਿ ਕੇ ਸੇਵਾ ਕਰਨੀ ਏ..!
ਅਗਲਿਆਂ ਧੱਕੇ ਨਾਲ ਕਿਸੇ ਕੰਮ ਦੀ ਜੁੰਮੇਵਾਰੀ ਲਾ ਦਿੱਤੀ ਤੇ ਹਰਿਆਣੇ ਵੱਲ ਨੂੰ ਤੋਰ ਦਿੱਤਾ..
ਜਾਂਦੇ ਹੋਏ ਨੇ ਬਾਹਰੋਂ ਸ਼ਸ਼ਤਰਾਂ ਵਾਲੀ ਦੁਕਾਨ ਵਿਚੋਂ ਇੱਕ ਤੀਰ ਮੁੱਲ ਲੈ ਲਿਆ ਤੇ ਸਾਈਕਲ ਤੇ ਹੀ ਪਿੰਡ ਨੂੰ ਹੋ ਤੁਰਿਆ..ਬਦਲਿਆਂ ਹੋਇਆ ਬੰਤਾ ਸਿੰਘ ਵੇਖ ਸਾਰੇ ਹੈਰਾਨ ਹੋ ਗਏ..!
ਫੇਰ ਘਰਦਿਆਂ ਨੂੰ ਵਾਸਤਾ ਪਾ ਆਪਣਾ ਹਿੱਸਾ ਵੇਚ ਬਾਹਰਵਾਰ ਪੈਲੀ ਵਿਚ ਹੀ ਗੁਰੂ ਘਰ ਬਣਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ