ਮੇਰੇ ਇੱਕ ਕੁਲੀਗ ਸਨ। ਜੋ ਉਮਰ ਵਿੱਚ ਮੈਥੋਂ ਕਾਫੀ ਛੋਟੇ ਸਨ ਪਰ ਅਦਬੀ ਪੂਰੇ ਸਨ। ਮੇਰਾ ਬਹੁਤ ਮਾਣਤਾਣ ਕਰਦੇ ਸਨ। ਇੰਨਾ ਹੀ ਨਹੀ ਉਹ ਆਪਣੀ ਹਰ ਸਮੱਸਿਆ ਮੇਰੇ ਨਾਲ ਸ਼ੇਅਰ ਵੀ ਕਰਦੇ ਤੇ ਉਸਦਾ ਹੱਲ ਵੀ ਮੈਥੋਂ ਹੀ ਪੁੱਛਦੇ। ਉਹ ਦੀਵਾਲੀ ਅਤੇ ਮੇਰੇ ਜਨਮ ਦਿਨ ਤੇ ਮੈਨੂੰ ਕੋਈ ਨਾ ਕੋਈ ਗਿਫਟ ਦੇਣਾ ਕਦੇ ਨਾ ਭੁੱਲਦੇ। ਇਹ ਸਿਲਸਿਲਾ ਮੇਰੀ ਸੇਵਾਮੁਕਤੀ ਤੱਕ ਬਦਸਤੂਰ ਜਾਰੀ ਰਿਹਾ। ਕਿਸੇ ਲਈ ਗਿਫਟ ਦੀ ਚੋਣ ਕਰਨਾ ਕਾਫੀ ਮੁਸਕਿਲ ਵਿਸ਼ਾ ਹੁੰਦਾ ਹੈ। ਇਸ ਲਈ ਅਗਲੇ ਦੀ ਉਮਰ, ਰੁਚੀ, ਰਿਸ਼ਤਾ, ਸਬੰਧ ਤੇ ਆਪਣੀ ਜੇਬ ਨੂੰ ਮੱਦੇਨਜ਼ਰ ਰੱਖਣਾ ਪੈਂਦਾ ਹੈ। ਬਾਕੀ ਕਈ ਵਾਰੀ ਸੰਸਥਾਵਾਂ ਵਿੱਚ ਗਿਫਟ ਆਪਣੇ ਦੂਸਰੇ ਸਹਿਕਰਮੀਆਂ ਤੋਂ ਚੋਰੀਓ ਵੀ ਦੇਣੇ ਲੈਣੇ ਵੀ ਪੈਂਦੇ ਹਨ। ਦੂਸਰਾ ਗਿਫਟ ਪੈਕ ਕਰਕੇ ਦੇਣ ਦਾ ਰਿਵਾਜ ਵੀ ਅਜੀਬ ਹੀ ਹੈ। ਸ਼ੁਰੂ ਸ਼ੁਰੂ ਵਿੱਚ ਮੈਂ ਗਿਫਟ ਲ਼ੈ ਕੇ ਆਦਤਨ ਮੌਕੇ ਤੇ ਹੀ ਥੈਂਕਸ ਬੋਲ ਦਿੰਦਾ। ਪਰ ਘਰੇ ਆਕੇ ਗਿਫਟ ਖੋਲ੍ਹ ਕੇ ਸ਼ੁਕਰੀਆ ਯ ਵਧੀਆ ਵਰਗੇ ਸ਼ਬਦ ਬੋਲਣ ਲਈ ਉਚੇਚਾ ਫੋਨ ਨਾ ਕਰਦਾ। ਇਹ ਮੇਰੀ ਆਦਤ ਵਿੱਚ ਸ਼ੁਮਾਰ ਨਹੀਂ ਸੀ। ਯ ਕਹਿ ਲਵੋ ਮੇਰੀ ਨਲਾਇਕੀ ਸੀ। ਮੇਰੇ ਫੋਨ ਨੂੰ ਉਡੀਕ ਉਡੀਕ ਕੇ ਉਧਰੋ ਹੀ ਫੋਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
ਚੜ੍ਹਦੇ ਸੂਰਜ ਨੂੰ ਸਲਾਮਾਂ ਸਾਬ ਜੀ