ਅਜੇ ਦਸਵੀਂ ਵਿਚ ਹੀ ਪੜ੍ਹਦੀ ਹੁੰਦੀ ਸਾਂ..ਜਦੋਂ ਮੰਮੀ ਪੂਰੀ ਹੋ ਗਈ!
ਭਾਪਾ ਜੀ ਤੇ ਦੂਜੇ ਵਿਆਹ ਦਾ ਬਹੁਤ ਜ਼ੋਰ ਪਿਆ ਪਰ ਓਨਾ ਦੀ ਪੱਥਰ ਤੇ ਪੱਕੀ ਲਕੀਰ ਸੀ..ਅਖ਼ੇ”ਮੇਰੀ ਧੀ ਰੁਲ ਜੂ”
ਉਸ ਮਗਰੋਂ ਮੈਂ ਭਾਪਾ ਜੀ ਦੀ ਜਿੰਦਗੀ ਦਾ ਕੇਂਦਰ ਬਿੰਦੂ ਬਣ ਗਈ..!
ਐੱਮ.ਬੀ.ਏ ਮਗਰੋਂ ਗੁੜਗਾਵਾਂ ਆਉਣਾ ਪਿਆ ਤਾਂ ਭਾਪਾ ਜੀ ਨੂੰ ਵੀ ਨਾਲ ਹੀ ਲੈ ਆਂਦਾ..
ਕਾਫੀ ਨਾਂਹ ਨੁੱਕਰ ਕੀਤੀ..ਅਖ਼ੇ ਵੱਡੇ ਸ਼ਹਿਰ ਜੀ ਨੀ ਲੱਗਣਾ..ਪਰ ਮੈਂ ਵੀ ਜ਼ਿਦ ਫੜੀ ਰੱਖੀ ਕੇ ਮੇਰੇ ਟਾਈਮ ਤੁਸਾਂ ਮੈਨੂੰ ਨਹੀਂ ਛੱਡਿਆ ਤਾਂ ਹੁਣ ਮੈਂ ਤੁਹਾਨੂੰ ਕੱਲਿਆਂ ਨੂੰ ਕਿਓਂ ਛੱਡਾਂ..?
ਪੰਝੀਆਂ ਨੂੰ ਢੁੱਕਣ ਲੱਗੀ ਤਾਂ ਰਿਸ਼ਤੇ ਵੀ ਆਉਣ ਲੱਗੇ..ਪਰ ਭਾਪਾ ਜੀ ਨੂੰ ਨਾਲ ਰੱਖਣ ਵਾਲੀ ਸ਼ਰਤ ਸੁਣ ਸਭ ਦੌੜ ਜਾਇਆ ਕਰਦੇ..!
ਅਖੀਰ ਭਾਪਾ ਜੀ ਦੇ ਜ਼ੋਰ ਪਾਉਣ ਤੇ ਇਹ ਸ਼ਰਤ ਛੱਡਣੀ ਪਈ..!
ਵਿਆਹ ਵਾਲੇ ਦਿਨ ਉਹ ਲੁਕ ਲੁਕ ਰੋਂਦੇ ਰਹੇ..ਜਦੋਂ ਡੋਲੀ ਤੁਰਨ ਲੱਗੀ ਤਾਂ ਸਾਡਾ ਦੋਹਾਂ ਦਾ ਬੁਰਾ ਹਾਲ ਸੀ!
ਫੇਰ ਅਮਰੀਕਾ ਆਈ ਨੂੰ ਅਜੇ ਚਾਰ ਮਹੀਨੇ ਵੀ ਨਹੀਂ ਸਨ ਹੋਏ ਕੇ ਸੱਸ ਦੀ ਖਬਰ ਆ ਗਈ..!
ਇੰਡੀਆ ਆਏ ਤਾਂ ਸਹੁਰਾ ਸਾਬ ਹੋਂਸਲਾ ਛੱਡੀ ਬੈਠੇ ਸਨ..
ਤੇ ਆਪਣੇ ਭਾਪਾ ਜੀ ਤਜੁਰਬੇਕਾਰ ਵਡੇਰੇ ਵਾਂਙ ਅਕਸਰ ਹੀ ਓਹਨਾ ਦੇ ਕੋਲ ਬੈਠੇ ਹੱਲਾ ਸ਼ੇਰੀ ਦਿੰਦੇ ਨਜਰ ਆਉਂਦੇ!
ਮਨ ਵਿਚ ਗੱਲ ਘਰ ਕਰ ਗਈ ਕੇ ਕੱਲਾ ਤੇ ਰੱਬਾ ਰੁੱਖ ਵੀ ਨਾ ਹੋਵੇ..ਫੇਰ ਦੋਹਾਂ ਦਾ ਇੱਕੱਠਿਆਂ ਦਾ ਵੀਜਾ ਅਪਲਾਈ ਕਰ ਦਿੱਤਾ..!
ਹੁਣ ਇਥੇ ਸੱਤ ਸਮੁੰਦਰ ਪਾਰ ਜਿਥੇ ਵੀ ਜਾਂਦੇ ਨੇ ਬੱਸ ਇਕੱਠੇ ਹੀ ਜਾਂਦੇ..ਪਾਰਕਾਂ,ਮਾਲਾਂ,ਇੱਕਠਾਂ ਅਤੇ ਮਹਿਫ਼ਿਲਾਂ ਦੀ ਰੌਣਕ ਬਣ ਜਿੰਦਗੀ ਨੂੰ ਰਵਾਂ ਰਵੀਂ ਤੋਰੀ ਰੱਖਦੇ ਨੇ..!
ਫੇਰ ਇੱਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
ryt g
Rekha Rani
vadiaa g
Manpreet Kaur
Very nice