(ਗੂੰਗਾ ਸ਼ਾਇਰ )
ਸੋਮਵਾਰ ਦਾ ਦਿਨ ਅੱਜ ਮੋਸਮ ਵੀ ਬਹੁਤ ਸੋਹਣਾ ਹੋਇਆ ਹੈ। “ਮੰਦਿਰ ਹੋਕੇ ਆਉਦੀ ਹਾਂ… ”
“ਕਿੰਨੇ ਦਿਨ ਹੋਗੇ ਗਈ ਹੀ ਨਹੀਂ…. । ਮੈਂ ਮਨ ਵਿਚ ਸੋਚਦੀ ਗੱਲਾਂ ਕਰਦੀ ਪਈ ਸੀ। ਏਨੇੰ ਨੂੰ ਮੰਮਾ ਦੀ ਆਵਾਜ਼ ਕੰਨਾਂ ਵਿਚ ਆ ਪਈ।
ਮੰਮਾ – ” ਪਾਇਲ ਪੁੱਤ ਉੱਠ ਗਈ…..। ”
ਪਾਇਲ – ਜੀ ਮੰਮਾ ।”
ਮੰਮਾ – ਚੱਲ ਫਿਰ ਫਰੈਸ਼ ਹੌਜਾ, ਮੈਂ ਬ੍ਰੇਕ ਫਾਸਟ ਰੈਡੀ ਕਰਦੀ ਆਂ।
ਪਾਇਲ – ਓਕੇ ਮੰਮਾ।
ਮੈਂ ਮਿੰਟਾ ਸਕਿੰਟਾਂ ਵਿਚ ਤਿਆਰ ਹੋ ਗਈ । ਮੰਨ ਵਿੱਚ ਸੋਚਣ ਲੱਗੀ । ਪਹਿਲਾਂ ਮੰਦਿਰ ਹੋਕੇ ਆਵਾਂ, ਫੇਰ ਦੇਖਦੀ ਹਾਂ ਬਾਕੀ ਦਾ ਕੰਮ…। ” ਅੱਜ ਤਾਂ ਬਾਰਿਸ਼ ਵੀ ਹੋਈ ਲੱਗਦੀ। ”
‘ਤੇ ਨਿੰਮੀ- ਨਿੰਮੀ ਭੂਰ ਵੀ ਪੈ ਰਹੀ ਹੈ ।
ਪਾਇਲ – ਮੰਮਾ ਮੈਂ ਮੰਦਿਰ ਹੋ ਆਵਾਂ ।”
ਮੰਮਾ- ਚੰਗਾ ਪੁੱਤ ਜਲਦੀ ਆਜੀਂ।”
ਪਾਇਲ – ਠੀਕ ਹੈ ਮੰਮਾ।”
ਆਪਣੀ ਸਕੂਟੀ ਸਟਾਰਟ ਕਰ ਹਵਾ ਨਾਲ ਗੱਲਾਂ ਕਰਦੀ। ਕੁਛ ਹੀ ਪਲਾਂ ਵਿਚ ਮੰਦਿਰ ਬਾਹਰ ਪਹੁੰਚ ਗਈ।
ਸਕੂਟੀ ਮੰਦਿਰ ਬਾਹਰ ਖੜੀ ਕਰ। ਮੈਂ ਮੰਦਿਰ ਜਾ ਪਹੁੰਚੀ। ਮੰਦਿਰ ਦੇ ਅੰਦਰ ਜਾਣ ਤੋਂ ਪਹਿਲਾਂ ਮੈਂ ਘੰਟੀ ਖੱੜਕਾਈ। ਫੇਰ ” ਸ਼ਿਵ ਜੀ ਦੇ ਸਾਹਮਣੇ ਜਾਕੇ।”
(ਪ੍ਰਾਥਨਾ ਕੀਤੀ) ਹੇ ਪ੍ਰਭੂ ਜ਼ਿੰਦਗੀ ਵਿਚ ਮੈਂਨੂੰ ਸਮਝਾਣ ਵਾਲਾ ਨਹੀਂ ਸਗੋਂ ਸਮਝਣ ਵਾਲਾ ਜਿਵਨ ਸਾਥੀ ਮਿਲੇ ਦਯਿਆ ਕਰੋ ਪ੍ਰਭੂ। ”
ਬਾਹਰ ਆਈ ਤਾਂ ਕੁਛ ਦੂਰ ਜਾਂਦੇ ਏਦਾਂ ਲੱਗਾ। ਜਿਵੇਂ ਕੋਈ ਮੈਂਨੂੰ ਦੇਖ ਰਿਹਾ ਹੋਏ।
ਪਿੱਛੇ ਦੇਖਿਆ ਤਾਂ ਕੋਈ ਨਹੀਂ ਸੀ । ਘਰ ਆਈ ਤਾਂ ਮੰਮਾ ਨੂੰ ਕਿਹਾ। ਭੁੱਖ ਬਹੁਤ ਲੱਗੀ ਹੈ। ਕੁਛ ਖਾਣ ਨੂੰ ਦੇਓ… ਹਾਂ।”
ਮੰਮਾ ਨੇ ਮੇਰੇ ਸਾਹਮਣੇ ਪਲੇਟ ਰੱਖੀ। ਮੈਂ ਕਿਹਾ – ਵਾਹ! ਅੱਜ ਮੇਰੀ ਪਸੰਦੀਦਾ ਖੀਰ ਬਣੀ ਹੈ, ਕਿਆ ਬਾਤ ਹੈ ਮੰਮਾ।”
ਖੀਰ ਖਾਣ ਤੋਂ ਬਾਅਦ….। ” ਚਲੋ ਚੰਗਾ ਮੰਮਾ ਮੈਂ ਕਾਲਜ਼ ਚਲਦੀ ਹਾਂ।”
ਮੰਮਾ – ਚੰਗਾ ਪੁੱਤ ਜਲਦੀ ਆਜਾਈਂ। ”
ਪਾਇਲ- ਠੀਕ ਹੈ ਮੰਮਾ।”
ਅੱਜ ਕਾਲਜ਼ ਵਿਚ ਵੀ ਬਹੁਤ ਮਨ ਲੱਗਾ। ਮੈਨੂੰ ਫਿਰ ਏਦਾਂ ਲੱਗਾ। ਕਿ ਮੈਂ ਹੁਣ ਰੋਜ਼ ਮੰਦਿਰ ਜਾਇਆ ਕਰਨਾ । ਦੇਖ ਮਨਾ ਕਿੰਨਾ ਚੰਗਾ ਲੱਗਦਾ ਹੈ।
ਮੈ ਤਾਂ ਖੁਸ਼ੀ ਨਾਲ ਕੀਤੇ ਪਾਗਲ ਹੀ ਨਾ ਹੋਜਾਵਾਂ । ਅੱਜ ਦੋਸਤਾਂ ਨਾਲ ਵੀ ਬਹੁਤ ਗੱਲਾਂ ਕੀਤੀਆਂ।
ਕਾਲਜ਼ ਤੋਂ ਵਾਪਿਸ ਘਰ ਆਈ…
ਮੰਮਾ – ਆ ਗਈ ਪੁੱਤ…. ।”
ਪਾਇਲ – ਜੀ ਮੰਮਾ ਤੁਹਾਡੀ ਪਿਆਰੀ ਬੇਟੀ ਆ ਗਈ।”
ਮੰਮਾ ਅੱਜ ਮੈਂਨੂੰ ਸਾਰਾ ਦਿਨ ਬਹੁਤ ਚੰਗਾ ਲਗਾ।
ਦੇਖੋ ਏ ਸਾਰੀ ਸ਼ਿਵ….ਦੀ ਸ਼ਕਤੀ ਹੈ ਮੰਮਾ। ਹੈਨਾ ਮੰਮਾ….।”
ਮੰਮਾ- ਹਾਂਜੀ ਪੁੱਤ… ।”ਚੱਲ ਹੁਣ ਰੋਟੀ ਖਾਈਏ ਨਹੀਂ ਤੇ ਠੰਡੀ ਹੋ ਜਾਣੀ।”
ਪਾਇਲ – ਹਾਂਜੀ ਮੰਮਾ ਜਲਦੀ ਪਾਓ ਮੇਰੀ ਰੋਟੀ………।”
ਰੋਟੀ ਦੀ ਪਹਿਲੀ ਬੁਰਕੀ ਨਾਲ ਮੇਰੇ ਹੰਝੂ ਨਿਕਲ ਆਏ। ਮੰਮਾ ਪੁੱਛਣ ਲੱਗੇ ।
“ਕਿ ਹੋਇਆ ਪੁੱਤ…?”
” ਕੁਛ ਨਹੀਂ ਮੰਮਾ ਕਾਸ਼! ਅੱਜ ਪਾਪਾ ਵੀ ਆਪਣੇ ਨਾਲ ਹੁੰਦੇ ਤਾਂ ਕਿੰਨਾ ਚੰਗਾ ਹੋਣਾ ਸੀ।”
ਮੰਮਾ – ਚੱਲ ਕੋਈ ਨਾ ਪੁੱਤ ਜਿਵੇਂ ਈਸ਼ਵਰ ਨੂੰ ਚੰਗਾ ਲੱਗਦਾ ਓਵੇਂ ਸਾਨੂੰ ਸਿਰ ਮੱਥੇ ਮੰਨਣਾ ਪੈਂਦਾ ਪੁੱਤ ।” ਜਿਵੇਂ ਉਹਦੀ ਮਰਜ਼ੀ, ਹੋ ਸਕਦਾ ਤੇਰੇ ਪਿਉ ਦੀ ਓਥੇ ਜਿਆਦਾ ਲੋੜ ਹੋਣੀ ਆ।
ਏਨੀ ਗੱਲ ਆਖ ਮੰਮਾ ਨੇ ਮੈਂਨੂੰ ਆਪਣੇ ਗਲ ਨਾਲ ਲਾ ਲਿਆ ।
ਮੇਰੀ ਕਿਸਮਤ ‘ਚ ਸੁੱਖ ਸਕੂਨ ਸਭ ਸੀ।
ਪਰ ਜਦੋਂ “ਪਾਪਾ ਦੀ ਯਾਦ ਆਉਂਦੀ ” ਦਿਲ ਭੁੱਬਾਂ ਮਾਰ ਰੋਂਦਾ ।
ਹਾਏ! ਕੀ ਕਰੀਏ ਮੈਂ ਤੇ ਮੇਰੀ ਮਾਂ ਇਕੱਲੇ ਇਸ ਦੁਨੀਆ ਤੇ ਸ਼ਿਵ ਤੁਸੀ ਕੋਈ ਰਾਸਤਾ ਕੱਢੋ । ਕਿ ਮੈਂ ਦਿਨ ਰਾਤ ਖੁਸ਼ ਰਹਾਂ ਮੈਂਨੂੰ ਮੇਰੇ ਪਿਤਾ ਵਰਗਾ ਪਿਆਰ ਮਿਲੇ । ਕਾਫੀ ਰਾਤ ਹੋਈ ਤਾਂ ਅੱਖਾਂ ਬੰਦ ਹੋਣ ਲੱਗੀਆਂ ਮੈਂ ਆਪਣੇ ਰੂਮ ਵਿਚ ਆ ਸੌਂ ਗਈ । ਜਿਵੇਂ ਮਾਂ ਲੋਰੀ ਗਾਕੇ ਸੁਲਾ ਰਹੀ ਹੋਏ। ਬਚਪਨ ਦੀਆਂ ਯਾਦਾਂ ਵਾਂਗ ਲੱਗਦੈ – ੨ ਨੀਂਦ ਆ ਗਈ
ਸਵੇਰੇ…
ਪਾਇਲ – ਚੱਲ ਨਹਾ, ਧੋ, ਕੇ, ਖਾਣਾ – ਵਾਨਾ ਖਾਕੇ ਤਿਆਰ ਹੋਕੇ “ਮੰਦਿਰ ਹੋ ਆਉਂਦੀ ਹਾਂ ਮੰਮਾ…. । ”
ਮੰਮਾ – ਚੰਗਾ.. ਪੁੱਤ.. ਹੋ.. ਆ.. ਜਲਦੀ.. ਆ.. ਜੀ।
ਪਾਇਲ – ਚੰਗਾ.. ਮੰਮਾ ।”
ਅੱਜ ਮੈਂਨੂੰ ਮੰਦਿਰ ਤੋਂ ਬਾਹਰ ਆਉਂਦੇ ਫੇਰ ਓਵੇਂ ਲਗਾ ਜਿਵੇਂ ਕੋਈ ਮੈਂਨੂੰ ਦੇਖ ਰਿਹਾ ਹੋਏ।
ਪਰ ਜਦ ਪਿੱਛੇ ਮੁੜਕੇ ਦੇਖਿਆ ਤੇ ਕੋਈ ਨਹੀਂ ਸੀ। ਅਣਦੇਖਿਆ ਕਰਕੇ ਮੈਂ ਘਰ ਆ ਗਈ।
ਪਾਇਲ – ਅੱਜ ਮੰਮਾ ਕਲਾਜ਼ ਤੋ ਬਾਦ ਮੈਂ ਆਪਣੀ ਸਹੇਲੀ ਪੂਨਮ ਘਰ ਜਾਣਾ ਹੈ । ਉਹ ਠੀਕ ਨਹੀਂ ਹੈ। ਉਹਦਾ ਪਤਾ ਲੈ ਆਵਾਂਗੀ ।”
ਮੰਮਾ – ਚੰਗਾ ਪੁੱਤ ਸਮੇਂ ਨਾਲ ਆਜੀਂ। (ਮੰਮਾ ਨੇ ਮੇਰਾ ਮੱਥਾ ਚੁੰਮ ਕਿਹਾ)
ਅੱਜ ਮੈਂਨੂੰ ਏ ਅਹਿਸਾਸ ਹੋਇਆ। ਕਿ ਮੰਮਾ ਨੂੰ ਮੇਰਾ ਕਿੰਨਾ ਫਿਕਰ ਹੈ।
ਕਾਲਜ਼ ਖ਼ਤਮ ਹੋਣ ਤੋ ਬਾਅਦ ਪੂਨਮ ਦਾ ਪਤਾ ਲੈਕੇ ਮੈਂ ਘਰ ਆਈ। ਪਰ ਰਾਸਤੇ ਵਿਚ ਆਉੰਦੇ ਟਾਈਮ ਮੈਂਨੂੰ ਓਵੇਂ ਹੀ ਲੱਗਾ।
ਕਿ ਕੋਈ ਮੈਂਨੂੰ ਦੇਖ ਰਿਹਾ ਹੋਏ । ਹੁਣ ਮੈਂਨੂੰ ਪੱਕਾ ਸ਼ੱਕ ਹੋ ਗਿਆ ਕਿ ਕੋਈ ਤਾਂ ਹੈ। ਜੋ ਮੇਰਾ ਪਿੱਛਾ ਕਰਦਾ ਹੈ । ਮੈਂ ਇਸਦਾ ਪਤਾ ਲਗਾਕੇ ਰਾਹਾਂਗੀ ।
ਅੱਜ ਮੈਂ ਵੀ ਪੂਰੀ ਤਿਆਰੀ ਵਿਚ ਸੀ। ਥੋੜੇ ਕੂ ਕਦਮ ਚਲਕੇ ਮੈ ਇਕ ਦਮ ਪਿੱਛੇ ਮੁੜਕੇ ਦੇਖਿਆ ।
ਆਖਿਰਕਾਰ ਕੌਣ?… ਹੈ ਜੋ ਮੇਰਾ ਪਿੱਛਾ ਕਰਦਾ ਹੈ ।
ਮੈਂ ਸ਼ਿਵ ਦੇ ਦਰਸ਼ਨ ਕਰਕੇ ਮੰਦਿਰ ਤੋਂ ਬਾਹਰ ਆਈ।
ਮੈਂਨੂੰ ਏਦਾਂ ਲੱਗਾ ਦੱਬੇ – ਦੱਬੇ ਪੈਰ ਕੋਈ ਮੇਰੇ ਪਿੱਛੇ ਆ ਰਿਹਾ ਹੋਏ।
ਮੈਂ ਪਿੱਛੇ ਮੁੜਕੇ ਦੇਖਿਆ ਕੋਈ ਨਹੀਂ ਸੀ । ਪਤਾ ਮੈਂਨੂੰ ਵੀ ਸੀ।
ਕੋਈ ਤਾਂ ਹੈ, ਜੋ ਹੋਵੇਗਾ ਮੇਰੇ ਪਿੱਛੇ ।
ਥੋੜਾ ਹੋਰ ਚੱਲੀ ਫੇਰ ਪੈਰਾਂ ਦੀ ਆਵਾਜ਼ ਆਈ।
ਇਸ ਵਾਰ ਮੌਕਾ ਨਾ ਛੱਡਿਆ। ਆਖਿਰ ਕਾਰ ਮਿਲ ਹੀ ਗਿਆ ਜਿਸਦੀ ਮੈਨੂੰ ਤਲਾਸ਼ ਸੀ ।
ਪਾਇਲ – ਕੌਣ… ਹੈ … ਤੂੰ …? ਜੋ ਰੋਜ਼ ਮੇਰਾ ਪਿੱਛਾ ਕਰਦਾ ਹੈਂ ।” ( ਘੂਰੀ ਵੱਟਕੇ ਗੁੱਸੇ ਨਾਲ ਪੁੱਛਿਆ)
ਡਰਿਆ ਤੇ ਸਹਿਮਿਆ ਹੋਇਆ ਇਕ ਭੋਲਾ ਜਿਹਾ ਚਿਹਰਾ ਜੋ ਇਸ ਵਖਤ ਮੇਰੀਆਂ ਅੱਖਾਂ ਦੇ ਸਾਹਮਣੇ ਸੀ।
ਮੈਂ ਇਕ ਵਾਰ ਫਿਰ ਦੁਹਰਾਇਆ…. ਕੌਣ ਹੈ ਤੂੰ ?
ਤੇ ਏਦਾਂ ਰੋਜ਼ ਮੇਰਾ ਪਿੱਛਾ ਕਿਉਂ ਕਰਦਾ ਹੈਂ ।
ਫਿਰ ਮੈਂ ਥੋੜ੍ਹਾ ਸ਼ਾਂਤ ਹੋਕੇ ਪਿਆਰ ਨਾਲ ਕਿਹਾ ।
ਅੱਛਾ ….. ਬੋਲ ਵੀ ਹੁਣ…… ।
ਉਸਨੇ ਸਿਰ ਹਿਲਾਇਆ ਇਸ਼ਾਰੇ ਵਿਚ ਕਿਹਾ । ਮੈ ਬੋਲ ਨਹੀਂ ਸਕਦਾ । ਇਕ ਕਾਗਜ਼ ਦੇ ਮੈਂਨੂੰ ਓਥੋਂ ਚਲਾ ਗਿਆ।
ਜਿਸ ਵਿਚ ਲਿਖਿਆ ਸੀ।
“ਮੈ ਤੁਹਾਨੂੰ ਰੋਜ਼ ਕਾਲਜ਼ ਤੋ ਆਉੰਦੇ ਟਾਇਮ ਦੇਖ ਦਾ ਹੁੰਦਾ ਸੀ।
ਤੁਸੀਂ ਮੈਂਨੂੰ ਬਹੁਤ ਪਿਆਰੇ ਲੱਗਦੇ ਹੋ । ਫੇਰ ਜਿੱਥੋਂ ਤੁਸੀਂ ਰੋਜ਼ ਕੌਫੀ ਪੀਂਦੇ ਹੋ ਮੈਂ ਓਥੇ ਵੀ ਕਈ ਵਾਰ ਤੁਹਾਡੇ ਪਿੱਛੇ ਜਾਂਦਾ ਰਿਹਾ । ਮੈਂ ਕਦੀ ਕੌਫੀ ਕਦੀ ਨਹੀਂ ਪੀਤੀ। ਰੱਬ ਜਾਣੇ ਕਿ ਬਲਾ ਹੈ।
(ਮੈਂ ਅਮ੍ਰਿਤਸਰ ਤੋ ਹਾਂ) ਏਥੇ ਲੁਧਿਆਣੇ ਵਿਚ ਮੈਂ ਆਪਣੇ ਮਾਮਾ ਜੀ ਕੋਲ ਆਇਆ ਹਾਂ। ਉਹ ਬਿਜਲੀ ਬੋਰਡ ਵਿਚ ਜੇ: ਈ: ਨੇ(ਜ਼ਿਲਾਂ ਇੰਚਾਰਜ ਬਿਜਲੀ ਬੋਰਡ) ਕਿਰਪਾ ਕਰਕੇ ਬੇਨਤੀ ਹੈ…. ਉਹਨਾਂ ਨੂੰ ਨਾ ਦੱਸ ਦੇਣਾ ਨਹੀਂ ਤੇ ਮੈਂਨੂੰ ਗੁੱਸੇ ਹੋਣਗੇ।
ਨਾਲੇ ਹਾਂ ਮੈਂਨੂੰ ਗਲਤ ਨਾ ਸਮਝਣਾ । ਮੈਂ ਮਨ ਦਾ ਹਾਂ । ਕਿਸੇ ਦਾ ਪਿੱਛਾ ਕਰਨਾ ਗਲਤ ਹੈ । ਪਰ ਕਿ ਕਰਦਾ ਤੁਸੀ ਹੋ ਹੀ ਏਦਾਂ ਦੇ ਕਿ ਮੇਰੇ ਪੈਰ ਆਪ ਹੀ ਤੁਹਾਡੇ ਵੱਲ ਹੋ ਤੁਰੇ ।
ਦਰਅਸਲ ਮੈਂਨੂੰ ਲਿਖਣ ਦਾ ਸ਼ੌਂਕ ਹੈ । ਮੈ ਆਪਣੀ ਇਕ ਕਿਤਾਬ ਲਿਖਣ ਲਈ ਮਾਮਾ ਜੀ ਕੋਲੇ ਆਇਆ ਸੀ। ਮੈਂਨੂੰ ਪਤਾ ਸੀ ਇਕ ਨਾ ਇਕ ਦਿਨ ਤੁਹਾਨੂੰ ਮੇਰਾ ਪਤਾ ਚੱਲ ਹੀ ਜਾਣਾ ਹੈ । ਇਸ ਲਈ ਮੈਂ ਇਸ ਕਾਗਜ਼ ਨੂੰ ਹਮੇਸ਼ਾ ਆਪਣੇ ਕੋਲ ਰੱਖਦਾ ਸੀ। ਮੰਦਿਰ ਵੀ ਤੁਹਾਨੂੰ ਦੇਖਣ ਦਾ ਕਰਕੇ ਆਉਂਦਾ ਹਾਂ। ਪਰ ਫੇਰ ਵੀ ਆਪ ਜੀ ਮੈਂਨੂੰ ਮਾਫ਼ ਕਰਨਾ ਮੈਂ ਬੋਲ ਨਹੀਂ ਸਕਦਾ ।”
ਮੈਂ ਆਹ ਕਵਿਤਾ ਤੁਹਾਨੂੰ ਜਦੋ ਪਹਿਲੀ ਵਾਰ ਦੇਖਿਆ ਸੀ।
ਉਦੋਂ ਲਿਖੀ:-
ਦੇਖ ਹੁਸਨ ਤੇਰਾ ਮੈਂ ਕੁਝ ਲਿਖਣਾ ਚਾਹਾਂ,
ਕਾਸ਼! ਮੈਂ ਬੋਲਦਾ ਹੁੰਦਾ ਏ ਬੋਲ ਪਾਵਾਂ।
ਹਰ ਰਾਸਤੇ ਚ ਚਲਦਾ ਤੇਰੇ ਪਿੱਛੇ ਆਵਾਂ,
ਕਾਸ਼! ਮੈਂ ਬੋਲਦਾ ਹੁੰਦਾ ਏ ਬੋਲ ਪਾਵਾਂ।
ਮੰਦਰ- ਮਸੀਤਾਂ ਚ ਨੱਕ ਰਗੜ-ਰਗੜ ਤੈਂਨੂੰ ਪਾਵਾਂ,
ਕਾਸ਼! ਮੈਂ ਬੋਲਦਾ ਹੁੰਦਾ ਏ ਬੋਲ ਪਾਵਾਂ।
ਸਮੁੰਦਰ ਤੋ ਡੂੰਗਾ ਪਿਆਰ ਮੇਰੇ ਅੰਦਰ ਮੈਂ ਕੱਢ ਦਿਖਾਵਾਂ,
ਕਾਸ਼! ਮੈਂ ਬੋਲਦਾ ਹੁੰਦਾ ਏ ਬੋਲ ਪਾਵਾਂ।
ਜ਼ੁਲਫਾਂ ਤੇਰੀਆਂ ਨੂੰ ਨਜ਼ਰਾਂ ਨਾਲ ਸਹਿਲਾਵਾਂ,
ਕਾਸ਼! ਮੈਂ ਬੋਲਦਾ ਹੁੰਦਾ ਏ ਬੋਲ ਪਾਵਾਂ।
ਸੱਚੀ ਸ਼ਿਵ ਦਾ ਪਿਆਰ ਹਾਂ ਏ ਹੱਕ ਜਤਾਂਵਾ,
ਕਾਸ਼! ਮੈਂ ਬੋਲਦਾ ਹੁੰਦਾ ਏ ਬੋਲ ਪਾਵਾਂ।
ਆਪ ਜੀ ਦਾ ਕਦਰਦਾਨ
___ਪ੍ਰਿੰਸ
“ਮੈ ਉਸਦੀ ਕਵਿਤਾ ਪੜਕੇ ਸੋਚਾਂ ਵਿਚ ਪੈ ਗਈ । ਤੇ ਘਰ ਆਕੇ ਮੰਨ ਹੀ ਮੰਨ ਵਿਚ ਬੋਲਣ ਲੱਗੀ । ਇਸ ਕਾਗਜ਼ ਵਿਚ ਤੇ ਏਸ ਮੁੰਡੇ ਨੇ ਬੜੇ ਮਹਿੰਗੇ ਬੋਲ ਲਿਖੇ ਹੈ ।
ਚੱਲ ਛੱਡ ਬਿਚਾਰਾ ਕਾਸ਼! ਬੋਲ ਸਕਦਾ । ਕਿੰਨਾ ਸੋਹਣਾ ਲਿਖਦਾ ਹੈ। ਪਹਿਲਾਂ ਏ ਕਾਗਜ਼ ਨੂੰ ਕਿਸੇ ਪਾਸੇ ਲਾਵਾਂ ਨਹੀਂ ਤਾਂ ਖਾਮ – ਖਾਂ ਮੰਮਾ ਪਤਾ ਨਹੀਂ ਕੀ ਸੋਚ ਲੈਣਗੇ ।
“ਹਾਂ ਏਂਨੂੰ ਮੈਂ ਆਪਣੀ ਅਲਮਾਰੀ ਵਿਚ ਰੱਖ ਦੇਂਦੀ ਹਾਂ ।”
ਐੰਵੇ ਸੁੱਟਣਾ ਵੀ ਕਿਉੰ ਹੈ । ਕਿਸੇ ਦੇ ਜਜ਼ਬਾਤ ਪੈਰਾਂ ਵਿਚ ਰੁਲਣ… ਮੈਂ ਏਦਾਂ ਵੀ ਨਹੀਂ ਕਰ ਸਕਦੀ।
‘ਮੈ ਉਹ ਕਾਗਜ਼ ਨੂੰ ਸੰਮਭਾਲ ਕੇ ਫਿਰ ਮੰਮਾ ਨੂੰ ਆਵਾਜ਼ ਲਾਈ ।
ਪਾਇਲ… ਮੰਮਾ ਰੋਟੀ ਬਣ ਗਈ ।”
ਮੰਮਾ… ਹਾਂ ਪੁੱਤ ਆਜੋ ਨੀਚੇ ਖਾਲੋ ।”
ਪਾਇਲ – ਖਾਣਾ ਬੜਾ ਹੀ ਸਵਾਦ ਸੀ ਮੰਮਾ… ਸੱਚੀ ਬਹੁਤ ਮਜ਼ਾ ਆਇਆ। ਮੰਮਾ ਤੁਸੀਂ ਆਪਣੀ ਤੇ ਪਾਪਾ ਦੀ ਕੋਈ ਗੱਲ ਦੱਸੋ ਤੁਸੀਂ ਇਕ ਦੂਸਰੇ ਨੂੰ ਪਹਿਲੀ ਵਾਰ ਕਿੱਥੇ ਤੇ ਕਿਵੇਂ ਦੇਖਿਆ ( ਮਿਲੇ) ਸੀ।”
ਮੰਮਾ – ਪੁੱਤ ਮੈਂ ਤੇ ਤੇਰੇ ਪਾਪਾ ਨੂੰ ਫੋਟੋ ਵਿਚ ਦੇਖਿਆ ਸੀ ਪਹਿਲੀ ਵਾਰ । ਫੇਰ ਜਦੋ ਸਾਡਾ ਰੌਕਾ ਹੋਇਆ ਤਾਂ ਓਦੋੰ…. ।”
ਪਾਇਲ – ਫਿਰ ਮੰਮਾ …. ।”
ਮੰਮਾ – ਲੈ ਫਿਰ ਕੀ । ਫਿਰ ਤੂੰ ਹੋਗੀ… ਹਾ.. ਹਾ.. ਹਾ..।”
ਮੰਮਾ ਦਾ ਜਵਾਬ ਸੁਣ… ਮੈਂ ਤੇ ਮੰਮਾ ਦੋਨੋਂ ਹੱਸਣ ਲੱਗ ਪਏ।
ਪਾਇਲ – ਓਕੇ .. ਮੰਮਾ “ਗੁੱਡ ਨਾਇਟ” ਸਵੇਰੇ ਗੱਲ ਕਰਦੇ ਆਂ।
ਮੰਮਾ – ਓਕੇ ਪਾਇਲ ਗੁੱਡ ਨਾਇਟ ਬੇਟਾ। ”
ਅਗਲੇ ਦਿਨ….
“ਹੇ ਪ੍ਰਭੂ ।” ਅੱਜ ਤੇ ਜਲਦੀ ਅੱਖ ਖੁੱਲ੍ਹ ਗਈ।
ਮੰਮਾ ਹਲੇ ਤੱਕ ਸੁੱਤੇ ਨੇ ਚਲੋ ਅੱਜ ਮੈਂ ਹੀ ਬਰੇਕ ਫਾਸਟ ਤਿਆਰ ਕਰਦੀ ਹਾਂ।
ਕਿ ਬਣਾਵਾ? ਕੁਛ ਸਮਝ ਨਹੀਂ ਆ ਰਿਹਾ।
ਹਾਂ! ਪੋਹੇ ਬਣਾ ਲੈਂਦੀ ਆ ਮੰਮਾ ਨੂੰ ਵੀ ਬਹੁਤ ਪਸੰਦ ਹੈ।
ਪਾਇਲ – ਮੰਮਾ ਉਠਜੋ 7 ਵੱਜ ਚੁੱਕੇ ਨੇ ਹੋਰ ਕਿੰਨੀ ਕੁ ਦੇਰ ਸੋਣਾਂ ਤੁਸੀਂ ਆਜੋ ਬਰੇਕ ਫਾਸਟ ਤਿਆਰ ਹੈ।
ਮੰਮਾ – ਵਾਅ! ਜੀ ਅੱਜ ਮੇਰੀ ਬੇਟੀ ਨੇ ਆਪ ਬਣਿਆ ਬਹੁਤ ਚੰਗਾ ਪੁੱਤ ਏਦਾਂ ਤੂੰ ਆਪਣੇ ਸੋਹਰੇ ਘਰ ਸੇਵਾ ਕਰਨੀ।
ਪਾਇਲ – ਠੀਕ ਹੈ ਮੰਮਾ…. ਪਰ ਮੈਂ ਤੁਹਾਨੂੰ ਛੱਡ ਕੀਤੇ ਨਹੀਂ ਜਾਣਾ।
ਮੰਮਾ – ਲੈ ਦੱਸ ਧੀਆਂ ਤਾਂ ਪਰਾਇਆ ਧੰਨ ਹੁੰਦਾ ਪੁੱਤ ਇਕ ਨਾ ਇਕ ਦਿਨ ਉਹਨਾਂ ਜਾਣਾ ਤਾਂ ਹੁੰਦਾ ਹੀ ਹੈ ” । ( ਸਿਰ ਤੇ ਹੱਥ ਰੱਖ ਬੋਲੇ)
ਪਾਇਲ – ਨਹੀਂ ਮਾਂ ਮੈਂ ਆਪਣੀ ਪਿਆਰੀ ਮੰਮਾ ਨੂੰ ਛੱਡਕੇ ਕੀਤੇ ਨਹੀਂ ਜਾਣਾ, ਘੁੱਟਕੇ ਜੱਫੀ ਪਾਓ ਮੰਮਾ…।”
ਮੰਮਾ – ਲੈ ਹੈ ਕਮਲੀ ਹੁਣ ਛੱਡ ਵੀ ਦੇਹ, ਤੂੰ ਤਿਆਰ ਹੌਜਾ ਮੰਦਿਰ ਹੋਕੇ ਕਾਲਜ਼ ਵੀ ਜਾਣਾ ਹੈ ਫਿਰ।
ਪਾਇਲ – ਓਕੇ ਮੰਮਾ…. ।”
” ਅੱਜ ਮੰਦਿਰ ਬਹੁਤ ਸੱਝਿਆ ਹੋਇਆ ਸੀ। ”
ਅੱਜ ਸ਼ਿਵਰਾਤਰੀ ਹੈ। ਮੈਂ ਰੋਜ਼ ਦੀ ਤਰਾਂ ਸ਼ਿਵ ਜੀ ਦੇ ਦਰਸ਼ਨ ਕਰਕੇ ਆ ਰਹੀ ਸੀ । ਪਰ ਅੱਜ ਕਿਸੇ ਦਾ ਪਿੱਛਾ ਕਰਨ ਦਾ ਕੋਈ ਅਹਿਸਾਸ ਨਾ ਹੋਇਆ।
“ਮੈਂ ਘਰ ਵੀ ਆ ਗਈ ।”
ਲੱਗਦਾ ਉਹ ਮੁੰਡਾ ਡਰ ਗਇਆ ਹੋਣਾ ਪਰ ਉਹਨੇ ਤਾਂ ਏਦਾਂ ਦਾ ਕੁਛ ਨਹੀਂ ਕੀਤਾ ਸੀ । ਜਿਸਦੇ ਵਿਚ ਡਰਣ ਵਾਲੀ ਕੋਈ ਗੱਲ ਵੀ ਹੋਏ।
ਚੱਲ ਮਨਾ ਆਪਾਂ ਨੂੰ ਕੀ, ਵੈਸੇ ਕਿਸੇ ਕੁੜੀ ਦਾ ਪਿੱਛਾ ਕਰਨਾ ਕੋਈ ਚੰਗੀ ਗੱਲ ਵੀ ਨਹੀਂ ਹੈ। ਪਰ ਫੇਰ ਵੀ ਮੁੰਡਾ ਦੇਖਣ ਨੂੰ ਚੰਗਾ ਸੀ। ਲੱਗਦਾ ਦੁਬਾਰਾ ਉਹਨੇ ਏਦਾਂ ਕਰਨਾ ਗਲਤ ਸਮਝ ਲਿਆ ਹੋਏ ਚੱਲ ਚੰਗਾ ਹੀ ਹੈ।
ਹਾਏ! ਮੈਂ ਗੁੱਸੇ ਨਾਲ ਬੋਲੀ “ਹੇ ਪ੍ਰਭੂ” ਏ ਮੈਂ ਕਿਉ… ?
ਏਦਾਂ ਬੋਲੀ… ਲੱਗਦਾ ਬਿਚਾਰਾ ਗੁੱਸਾ ਕਰ ਗਇਆ ਹੋਣਾ… ਚੱਲ ਕੀਤੇ ਮਿਲਿਆ ‘ਤੇ ਸੌਰੀ ਬੋਲ ਦਵਾਂਗੀ।
ਪਰ ਕਿੰਨੀ ਕਸ਼ੀਸ਼ ਸੀ। ਉਸਦੀਆਂ ਅੱਖਾਂ ਵਿਚ ਕਿੰਨਾ ਮਾਸੂਮ ਜਿਆ ਸੀ। ਉਸਦੀ ਪੱਗ ਦਾ ਰੰਗ ਵੀ ਕਿੰਨਾ ਪਿਆਰਾ ਸੀ। ਆਪਣੀ ਕਵਿਤਾ ਵਿਚ ਵੀ ਉਸਨੇ ਬੋਲਣ ਦਾ ਤਰਲਾ ਕੀਤਾ ਸੀ। ਕਾਸ਼! ਸ਼ਿਵ ਮੇਰੇ ਉਹ ਸੱਚੀ ਬੋਲਦਾ ਹੁੰਦਾ।
ਜੁਬਾਨ ਬੰਦ ਨਾਲ ਹੀ, ‘ਤੇ ਖੁੱਲ੍ਹਿਆ ਅੱਖਾਂ ਨਾਲ ਹੀ। ਕਿੰਨੀਆਂ ਗੱਲਾਂ ਕਰ ਗਇਆ।
ਕਾਗਜ਼ ਤੇ ਲਿਖੇ ਕੁਛ ਬੋਲ ਹੀ ਸੀ। ਪਰ ਉਸਦੇ ਚਿਹਰੇ ਤੋਂ ਏਦਾਂ ਲੱਗਦਾ ਸੀ। ਜਿਵੇਂ ਉਹ ਮੈਂਨੂੰ ਬਹੁਤ ਕੁਛ ਕਹਿਣਾ ਚਾਹੁੰਦਾ ਸੀ।
ਪਤਾ ਨਹੀਂ ਮੈਂ ਉਸ ਬਾਰੇ ਕਿਉ… ?
“ਸੋਚ ਰਹੀ ਹਾਂ ।”
ਓ, ਮਾਈ, ਗਾਡ … ਤੇਰੀ ਕਿੰਨਾ ਟਾਈਮ ਹੋ ਗਿਆ ਕਾਲਜ਼ ਵੀ ਜਾਣਾ ।
“ਮੰਮਾ… ਮੈ ਕਾਲਜ਼ ਚੱਲੀ… ।”
ਮੰਮਾ- ” ਚੰਗਾ ਪੁੱਤ ਸਮੇਂ ਨਾਲ ਆਜਈਂ।”
ਪਾਇਲ – ਓਕੇ ਮੰਮਾ…. “ਓ, ਮਾਈ, ਗਾਡ…. ।”
ਮੰਮਾ – ਕਿ ਹੋਇਆ ਪੁੱਤ….? ”
ਪਾਇਲ – ਸਕੂਟੀ ਪੈਂਚਰ ਆ….ਮੰਮਾ ।” ਹੁਣ ਕਿ ਕਰਾਂ ਮੈਂਨੂੰ ਆਟੋ ਤੋਂ ਜਾਣਾ ਪੈਣਾਂ……. ।”
ਮੰਮਾ – ਚੱਲ ਕੋਈ ਨਾ ਪੁੱਤ ਹੁਣ ਜਾਣਾ ‘ਤੇ ਹੋਇਆ ਨਾ ।
ਪਾਇਲ – ਹਮ….. ਓਕੇ ਬਾਏ ਮੰਮਾ ।
ਅੱਜ ਸ਼ਹਿਰ ਕਿੰਨਾ ਭਰਿਆ ਹੋਇਆ ਹੈ। ਹਾਂ ਸੱਚ ਸ਼ਿਵਰਾਤਰੀ ਦੇ ਕਰਕੇ।
ਹਾ.. ਹਾ.. ਹਾ…. ਕਿਵੇਂ ਕਮਲੇ ਹੋਏ ਫਿਰਦੇ ਲੋਕ ਨੱਚਦੇ ਪਏ ਨੇ, ਕਿੰਨਾ ਵਧੀਆ ਲੱਗ ਰਿਹਾ ਹੈ।
” ਓ ਭਾਈ ਆਟੋ ਤੇਜ਼ ਚਾਲਾ ਮੈਂ ਕਾਲਜ਼ ਵੀ ਜਾਣਾ ਹੈ। ”
ਆਟੋ ਵਾਲਾ – ਬੀਬੀ ਮਰਸਡੀ ਵਿਚ ਨਹੀਂ ਬੈਠੀ ਏਂ, ਏਦੇ ਤੋਂ ਜਾਦਾ ਤੇਜ਼ ਨਹੀਂ ਚੱਲ ਸਕਦਾ। ”
” ਲੱਗਦਾ ਪਹਿਲੀ ਵਾਰ ਬੈਠੇ ਹੋ ਆਟੋ ਤੇ.. ਹਾ.. ਹਾ.. ਹਾ ।”( ਮਜ਼ਾਕ ਵਿਚ ਬੋਲਿਆ)
ਪਾਇਲ – ਓ ਭਾਈ ਐਵੇਂ ਜਿਆਦਾ ਨਾ ਬੋਲ….।” ਓ ਰੋਕੀ – ਰੋਕੀ ਭਾਈ… ।”( ਰਾਸਤੇ ਵਿਚ ਕਿਸੇ ਨੂੰ ਦੇਖ ਬੋਲੀ)
ਭਾਈ – ਕੀ ਹੋਇਆ ਬੀਬੀ ਜੀ…?
“ਹੈਲੋ ਪ੍ਰਿੰਸ …. ਏਧਰ ਦੇਖੋ ਹੈਲੋ ਹੈਲੋ…… ।”
( ਮੈੰ ਮਨ ਵਿਚ ਸੋਚ ਬੋਲੀ) ਲੱਗਦਾ ਉਹਨੇ ਦੇਖਿਆ ਹੀ ਨਹੀਂ ਹੈ। ਚੱਲ ਭਾਈ।”
(ਮਨ ਵਿਚ ਸੋਚ) ਏ ਹਸਪਤਾਲ ਕਿ… ਕਰਨ ਆਇਆ ਹੋਣਾ…? ਚੱਲ ਛੱਡ…. ।
“ਉਤਾਰ ਦੇ ਭਾਈ ਏਥੇ ਹੀ। ”
” ਜਲਦੀ ਕਲਾਸ ਵਿਚ ਜਾਵਾਂ ਲੈਕਚਰ ਸਟਾਰਟ ਹੋਣ ਵਾਲਾ ਹੈ। ”
ਪਾਇਲ – ਹਾਏ ਪੂਨਮ ਕਿਵੇਂ ਹੁਣ ਤੂੰ ਠੀਕ ਹੈ। ਸੌਰੀ ਯਾਰ ਮੈਂ ਦੁਬਾਰਾ ਤੇਰਾ ਪਤਾ ਲੈਣ ਨਾ ਆ ਸਕੀ ।”
ਪੂਨਮ – ਕੋਈ ਨਾ ਪਾਇਲ ਹੁਣ ਮੈਂ ਬਿਲਕੁਲ ਠੀਕ ਹਾਂ ਤੂੰ ਦੱਸ ਤੇਰਾ ਕਿਵੇਂ ਆ ? ”
ਪਾਇਲ – ਮੈਂ ਵੀ ਬਿਲਕੁਲ ਠੀਕ ਹਾਂ… ਯਾਰ ਤੇਰੇ ਨਾਲ ਇਕ ਜ਼ਰੂਰੀ ਗੱਲ ਕਰਨੀ ਹੈ। ਤੇਰੇ ‘ਤੇ ਹੀ ਮੈਂਨੂੰ ਯਕੀਨ ਹੈ।
” ਤੂੰ ਮੇਰੀ ਚੰਗੀ ਸਹੇਲੀ ਹੀ ਨਹੀਂ ਮੇਰੀ ਭੈਣ ਵੀ ਹੈ।”
ਪੂਨਮ – “ਤੇ ਹਾਂ ਦੱਸ ਗੱਲ ਕੀ ਆ ਫੇਰ ? ”
ਪਾਇਆ – ਨਹੀਂ ਹਾਲੇ ਨਹੀਂ ” ਕਾਲਜ਼ ਤੋ ਬਾਦ ਦਸਾਂਗੀ।”
ਪੂਨਮ – ਓਹੋ…. ਲੱਗਦਾ ਕੋਈ ਲਵ – ਸ਼ਵ ਦਾ ਚੱਕਰ ਹੈ…।” (ਹੱਸਦੀ ਹੋਈ)
ਪਾਇਲ – ਓ… ਨਹੀਂ ਪਾਗਲ ਬਾਦ ਵਿਚ ਦਸਾਂਗੀ।”
ਪੂਨਮ – ਓਕੇ ਜੀ … ।”
ਪਾਇਆ – ਹਮ… ।”
(ਕਾਲਜ਼ ਖਤਮ ਹੋਣ ਤੋਂ ਬਾਅਦ)
ਪੂਨਮ – ਹਾਂ ਪਾਇਲ ਹੁਣ ਦੱਸ ਕਿ ਗੱਲ ਹੈ ?
ਪਾਇਲ – ਕੁਛ ਨਹੀਂ ਪੂਨਮ ਯਾਰ ਇਕ ਮੁੰਡਾ ਸੀ, ‘ਜੋ ਮੇਰਾ ਰੋਜ਼ ਪਿੱਛਾ ਕਰਦਾ ਸੀ। ਉਹਨੇ ਮੈਂਨੂੰ ਇਕ ਕਾਗਜ਼ ਵਿਚ ਕੁਛ ਲਿਖਕੇ ਦਿੱਤਾ ਸੀ । ਉਹ ਇਸ ਲਈ ਕਿ ਉਹ ਬੋਲ ਨਹੀਂ ਸਕਦਾ ਸੀ। ਯਾਰ ‘ਤੇ ਅੱਜ ਮੈਂ ਮੰਦਿਰ ਗਈ। ਪਰ ਅੱਜ ਉਹ ਨਾ ਆਇਆ ਮੈਂਨੂੰ ਲੱਗਾ ਵੈਸੇ ਉਸਨੂੰ ਮੈਂ ਕੁਛ ਜਿਆਦਾ ਬੋਲੀ ਤਾਂ ਨਹੀਂ ਆਇਆ ਪਰ ਰਾਸਤੇ ਵਿਚ ਆਉਂਦੇ ਟਾਈਮ ਮੈ ਉਸਨੂੰ ਹਸਪਤਾਲ ਜਾਂਦੇ ਦੇਖਿਆ। ਮੈਂ ਅਵਾਜ਼ ਵੀ ਲਾਈ ਪਰ ਲੱਗਦਾ ਉਸਨੂੰ ਸੁਣੀ ਹੀ ਨਹੀਂ ਸੀ। ਮੈਂ ਉਸਨੂੰ ਸੌਰੀ ਬੋਲਣਾ ਚਾਹੁੰਦੀ ਹਾਂ।
ਵੈਸੇ ਮੁੰਡਾ ਦੇਖਣ ਨੂੰ ਇਕ ਚੰਗੇ ਪਰਿਵਾਰ ਦਾ ਲੱਗਦਾ ਹੈ। ਅੱਜ ਕੱਲ ਦੇ ਮੁੰਡੀਆ ਵਰਗਾ ਨਹੀਂ ਲੱਗਦਾ। ਤੈੰਨੂੰ ਪਤਾ ਉਹਨੇ ਮੇਰੇ ਲਈ ਇਕ ਕਵਿਤਾ ਵੀ ਲਿਖੀ ਉਸੀ ਕਾਗਜ਼ ਵਿਚ। ਬਸ ਮੈਂਨੂੰ ਉਹਦੇ ਤੇ ਇਕੋ ਗੱਲ ਦਾ ਗੁੱਸਾ ਆ। ਉਹ ਮੇਰਾ ਜੋ ਚੋਰੀ – ਚੋਰੀ ਪਿੱਛਾ ਕਰਦਾ ਸੀ।
ਭਲਾ ਏਦਾਂ ਕਰਨਾ ਕੋਈ ਚੰਗੀ ਗੱਲ ਤੇ ਨਹੀਂ ਨਾ ਬਸ ਇਸ ਗੱਲ ਤੋ ਮੈ ਉਹਦੇ ਤੇ ਗੁੱਸਾ ਹੋਈ ਜਿਸਦਾ ਹੁਣ ਮੈਂਨੂੰ ਆਪ ਨੂੰ ਹੀ ਦੁੱਖ ਹੋ ਰਿਹਾ ਹੈ । ਕਿ ਮੈਂਨੂੰ ਏਦਾਂ ਨਹੀਂ ਬੋਲਣਾ ਚਾਹੀਦਾ ਸੀ।
ਪਰ ਪਤਾ ਨਹੀਂ ਹਸਪਤਾਲ ਕਿ ਕਰਨ ਗਿਆ ਹੋਣਾ…. ਸ਼ਿਵ ਹੀ ਜਾਣੇ ਜਿਵੇਂ ਵੀ ਹੈ।
“ਸ਼ਿਵ ਮੇਰੇ ਠੀਕ ਹੀ ਹੋਵੇ।”
ਪੂਨਮ – ਓ… ਤੇ ਗੱਲ ਏਥੋਂ ਤੱਕ ਪਹੁੰਚ ਗਈ ਹੈ।
ਪਾਇਲ – ਨਹੀਂ ਪਾਗਲ ਤੂੰ ਗ਼ਲਤ ਨਾ ਸਮਝ ਏਦਾਂ ਦੀ ਕੋਈ ਗੱਲ ਨਹੀਂ ਹੈ।
ਪੂਨਮ – ਫੇਰ ਏ ਦੱਸ ਕਵਿਤਾ ਕਿ ਲਿਖੀ ਸੀ।
( ਮੈਂ ਉਹ ਕਵਿਤਾ ਪੂਨਮ ਨੂੰ ਸੁਣਾਈ )
ਪੂਨਮ – ਵਾਅ! ਪਾਇਲ ਬਹੁਤ ਪਿਆਰੀ ਕਵਿਤਾ ਕਾਸ਼! ਕੋਈ ਸਾਡੇ ਲਈ ਵੀ ਲਿਖਦਾ ਹੁੰਦਾ।
ਪਾਇਲ – ਓ… ਤੇ… ਹੈ ਪੂਨਮ ਪਰ, ਮੈਂ ਇਕ ਵਾਰ ਪ੍ਰਿੰਸ ਨੂੰ ਮਿਲਕੇ ਮਾਫ਼ੀ ਮੰਗਣਾ ਚਾਹੁੰਦੀ ਹਾਂ।
ਚੱਲ ਚੰਗਾ ਪੂਨਮ ਕਾਫੀ ਟਾਈਮ ਹੋ ਗਿਆ ਹੈ, ਹੁਣ ਮੈਂ ਘਰ ਚੱਲਦੀ ਹਾਂ ਕੱਲ ਫੇਰ ਮਿਲਦੇ ਹਾਂ।
ਪਾਇਲ – ਓਕੇ ਬਾਏ ਪੂਨਮ…… ।”
ਪੂਨਮ – ਬਾਏ ਪਾਇਲ…… ।”
ਮੰਮਾ – ਪਾਇਲ ਕਿੱਥੇ ਸੀ, ਏਨਾਂ ਟਾਈਮ ਕਿਉਂ ਲਾ ਦਿੱਤਾ। ‘ਤੇ ਤੇਰਾ ਫੋਨ ਵੀ ਬੰਦ ਆ ਰਿਹਾ ਸੀ।
ਪਾਇਲ – ਮੰਮਾ ਮੈਂ ਪੂਨਮ ਘਰ ਚਲੀ ਗਈ ਸੀ। ਤੁਹਾਨੂੰ ਦੱਸਣ ਲਈ ਫੋਨ ਕੀਤਾ ਸੀ। ਪਰ ਤੁਹਾਡਾ ਫੋਨ ਬੰਦ ਆ ਰਿਹਾ ਸੀ। ਫਿਰ ਜਦ ਤੁਸੀਂ ਫੋਨ ਕੀਤਾ ਹੋਣਾ ਉਦੋਂ ਮੈਂ ਆਉਂਦੀ ਪਈ ਸੀ। ਫੋਨ ਦੀ ਬੈਟਰੀ ਲੋਅ ਸੀ ਇਸ ਕਰਕੇ ਬੰਦ ਹੋਗਿਆ ਸੀ।
ਮੰਮਾ – ਚੱਲ ਫਿਰ ਹੁਣ ਖਾਣਾ ਖਾ ਲੈ..। ”
ਪਾਇਲ – ਮੰਮਾ ਮੈਂ ਪਹਿਲਾਂ ਕਪੜੇ ਬਦਲ ਲਵਾਂ, ਫਿਰ ਖਾਂਦੀ ਹਾਂ।”
ਮੰਮਾ – ਪਾਇਲ ਹੁਣ ਤੇਰੀ ਸਹੇਲੀ ਪੂਨਮ ਕਿਵੇਂ ਹੈ…?
ਪਾਇਲ – ਹੁਣ ਉਹ ਬਿਲੁਕਲ ਠੀਕ ਹੈ ਮੰਮਾ।”
(ਖਾਣਾ ਖਾਣ ਤੋਂ ਬਾਅਦ)
ਪਾਇਲ – ” ਕਿ ਗੱਲ ਮੰਮਾ ਅੱਜ ਕੋਈ ਖਾਸ ਵਜਾਹ ਹੈ। ਘਰ ਬਹੁਤ ਸਾਫ ਸਫਾਈ ਕੀਤੀ ਹੋਈ ਹੈ।”
ਮੰਮਾ – ” ਓ… ਹਾਂ ਪਾਇਲ ਮੈਂ ਤੈਨੂੰ ਦੱਸਣਾ ਭੁੱਲ ਗਈ ਸੀ । ਤੇਰੇ ” ਕੈਨੇਡਾ ਵਾਲੇ ਅੰਕਲ ਹੈ ਨਾ ਜੋ” ਉਹਨਾਂ ਦਾ ਬੇਟਾ ਰਾਹੁਲ ਆ ਰਿਹਾ ਹੈ। ਇੰਡੀਆ ਆਪਣੇ ਕਿਸੇ ਦੋਸਤ ਦੀ ਮੈਰਿਜ ਤੇ, ਤਾਂ ਕੁਛ ਦਿਨ ਉਹ ਸਾਡੇ ਕੋਲ ਵੀ ਰਹੇਗਾ। ”
ਪਾਇਲ – ” ਕੌਣ ਅੰਕਲ.. ਮੰਮਾ..? ”
ਮੰਮਾ – ” ਤੂੰ ਬਹੁਤ ਛੋਟੀ ਸੀ। ਤਾਂ ਤੈਂਨੂੰ ਯਾਦ ਨਹੀਂ ਹੈ। ਤੇਰਾ ਨਾਮ ਪਾਇਲ ਵੀ ਉਹਨਾਂ ਹੀ ਰੱਖਿਆ ਸੀ। ਤੇਰੇ ਪਾਪਾ ਦੇ ਭਰਵਾਂ ਵਰਗੇ ਦੋਸਤ ਨੇ ਉਹ। ਜਦ ਤੂੰ ‘ਤੇ ਰਾਹੁਲ ਛੋਟੇ ਸੀ। ਤੇਰੇ ਪਾਪਾ ਤੇ ਭਾਈ ਸਾਬ ਕਿਹਾ ਕਰਦੇ ਸੀ। ਜਦ ਇਹ ਦੋਨੋਂ ਵਿਆਹ ਦੇ ਲਾਇਕ ਹੋ ਗਏ ਆਪਾਂ ਆਪਣੀ ਦੋਸਤੀ ਨੂੰ ਰਿਸ਼ਤੇਦਾਰੀ ਵਿਚ ਬਦਲ ਲੈਣਾ ਹੈ। ਦੇਖ ਲਾ ਪਾਇਲ ਬੰਦੇ ਦੀਆਂ ਗੱਲਾਂ ਹੀ ਯਾਦ ਰਹਿ ਜਾਂਦੀਆਂ ਹੈ। ਹੈ ਕਿ ਨਹੀਂ। ”
ਪਾਇਲ – ” ਜੀ ਮੰਮਾ… ।( ਮੈਂ ਢਿਲੀ ਜਿਹੀ ਆਵਾਜ਼ ਵਿਚ ਬੋਲੀ)
ਮੰਮਾ – ” ਕਿ ਗੱਲ ਹੈ.. ਪਾਇਲ… ਲੱਗਦਾ ਤੈਨੂੰ ਇਹ ਗੱਲ ਚੰਗੀ ਨਹੀਂ ਲੱਗੀ। ” ਜਾਂ ਰਾਹੁਲ ਦਾ ਆਉਣਾ।”
ਪਾਇਲ – ” ਉਹ ਨਹੀਂ ਮੰਮਾ ਐਵੇਂ ਦੀ ਕੋਈ ਗੱਲ ਨਹੀਂ ਹੈ।”
( ਮੈਂ ਯਕੀਨ ਦਿਵਾਉਂਦੀ ਹੋਈ ਬੋਲੀ)
ਮੰਮਾ – ” ਮੈਂ ਸਮਝ ਸਕਦੀ ਹਾਂ ਮੇਰੀ ਧੀਏ, ਤੂੰ ਮੇਰੀ ਇਕ ਲਾਉਤੀ ਧੀ ਹੈ। ਮੈਂ ਕਦੀ ਤੇਰੇ ਨਾਲ ਕਿਸੇ ਤਰ੍ਹਾਂ ਦੀ ਬੇਇਨਸਾਫ਼ੀ ਨਹੀਂ ਕਰਾਂਗੀ। ਨਾਲੇ ਪੁੱਤ… ਨਾ ਤੇ ਉਹ ਗੱਲਾਂ ਕਰਨ ਵਾਲੇ ਰਹੇ ‘ਤੇ ਨਾ ਉਹ ਸਮਾਂ।”
ਪਾਇਲ – ” ਓ ਮੇਰੀ ਪਿਆਰੀ ਮੰਮਾ ਤੁਸੀਂ ਏਨਾਂ ਨਾ ਸੋਚਿਆ ਕਰੋ ਏਦਾਂ ਦੀ ਕੋਈ ਗੱਲ ਨਹੀਂ ਹੈ। ਚਲੋ ਠੀਕ ਹੈ ਮੰਮਾ…. ਹੁਣ ਮੈਂਨੂੰ ਨੀਂਦ ਆ ਰਹੀ ਹੈ, ਗੁੱਡ ਨਾਇਟ ਮੰਮਾ ।” ( ਜੱਫੀ ਪਾਕੇ ਕਿਹਾ )
ਮੰਮਾ – ” ਚੰਗਾ ਪੁੱਤ.. ਗੁੱਡ ਨਾਇਟ ।”
( ਮੈਂ ਆਪਣੇ ਰੂਮ ਵਿਚ ਆ ਗਈ)
ਅੱਜ ਤੇ ਥੱਕ ਹੀ ਗਈ ਹਾਂ, ਚੱਲ ਸੌਂ ਜਾਂਦੀ ਹਾਂ, ਫਿਰ ਸਵੇਰ ਨੂੰ ਕਾਲਜ਼ ਵੀ ਜਾਣਾ ਹੈ। ” ( ਸੋਚਦੀ)
(ਨੀਂਦ ਏਨੀ ਗੂੜੀ ਸੀ, ‘ਕਿ ਅੱਖਾਂ ਬੰਦ ਕਰਦੇ ਹੀ ਅੱਖ ਲੱਗ ਗਈ)
(ਸਵੇਰ ਹੋਈ)
ਪਾਇਲ – ” ਹਾਆਆਆਆ… ।” ਓ ਤੇਰੀ ਕਿੰਨਾ ਟਾਈਮ ਹੋ ਗਿਆ ਹੈ। ਜਲਦੀ ਨਾਲ ਤਿਆਰ ਹੋਕੇ ਪਹਿਲਾਂ ਮੰਦਿਰ ਹੋ ਆਉਂਦੀ ਹਾਂ, ਫਿਰ ਕਾਲਜ ਜਾਵਾਂਗੀ। ”
ਮੰਮਾ – ਉਠ ਗਈ ਹੈਂ ਪਾਇਲ। ”
ਪਾਇਲ – ਜੀ ਮੰਮਾ.. ।”
ਮੰਮਾ – ਅੱਜ ਏੰਨੀ ਲੇਟ ਕਿਉਂ ਉਠੀ ਹੈਂ, ਰਾਤ ਨੂੰ ਦੇਰ ਨਾਲ ਸੁੱਤੀ ਸੀ।
ਪਾਇਲ – ਨਹੀਂ ਮੰਮਾ ਸੌਂ ‘ਤੇ ਟਾਈਮ ਨਾਲ ਹੀ ਗਈ ਸੀ। ਫਿਰ ਵੀ ਪਤਾ ਨਹੀਂ ਕਿਉੰ ਅੱਖ ਦੇਰ ਨਾਲ ਖੁੱਲੀ ਅੱਜ।
ਮੰਮਾ – ਚੱਲ ਕੋਈ ਨਾ ਜਲਦੀ ਨਾ ਮੰਦਿਰ ਹੋਕੇ ਨਾਸ਼ਤਾ ਕਰਕੇ ਆਪਣੇ ਕਾਲਜ਼ ਚਲੀ ਜਾ।
ਪਾਇਲ – ਓਕੇ ਮੰਮਾ.. ।”
(ਮੰਦਿਰ ਜਾਂਦੇ ਵਖਤ)
” ਹੇ ਮੇਰੇ ਸ਼ਿਵ ਅੱਜ ਉਹ ਮੁੰਡਾ ਮਿਲ ਹੀ ਜਾਏ, ‘ਤੇ ਮੈ ਮੁਆਫੀ ਮੰਗ ਸ਼ਾਂਤੀ ਮਹਿਸੂਸ ਕਰਾਂ।
( ਮੈਂ ਮੰਨ ਵਿਚ ਸੋਚਦੀ )
ਅੱਜ ਰਾਸਤਾ ਵੀ ਕਿੰਨਾ, ਲੰਮਾ ਹੋਇਆ ਲੱਗਦਾ ਹੈ…।
ਚੱਲ ਆ ਹੀ ਗਿਆ ਹੈ ਮੰਦਿਰ… ਏ ਮੰਦਿਰ ਦੀਆਂ ਸਿਢੀਆਂ ਤੇ ਤਾਂ ਪ੍ਰਿੰਸ ਬੈਠਾਂ ਹੋਇਆ ਲੱਗਦਾ ਹੈ। ਚੱਲੋ ਚੰਗਾ ਹੀ ਹੋਇਆ। ਆਖਿਰਕਾਰ ਮਿਲਹੀ ਗਿਆ ਹੈ। ਪਰ ਏ ਏਦਾਂ ਕਿਉੰ ਬੈਠਾਂ ਹੋਇਆ ਹੈ। ਚੱਲ ਜੋ ਵੀ ਹੈ। ਮੈੰ ਅੱਜ ਸੌਰੀ ਵੀ ਬੋਲ ਹੀ ਦੇਣੀ ਹੈ। ਤੇ ਉਸ ਦਿਨ ” ਹਸਪਤਾਲ ਵਾਲੀ ਗੱਲ ਵੀ ਜ਼ਰੂਰ ਪੁੱਛਾਂਗੀ।”
ਕਿ ਉਸ ਦਿਨ ਹਸਪਤਾਲ ਕਿ ਕਰਦਾ ਫਿਰਦਾ ਸੀ। ”
ਮੈਂ ਨਜ਼ਦੀਕ ਜਾਕੇ ਪ੍ਰਿੰਸ ਵੱਲ ਦੇਖਿਆ। ਪਰ ਉਸਨੇ ਚਿਹਰਾ ਥੱਲੇ ਨੂੰ ਕੀਤਾ ਹੋਇਆ ਸੀ। ਮੈਂ ਕੱਦ ਉਸ ਕੋਲੋ ਲੰਘ ਗਈ ਉਸਨੂੰ ਕੋਈ ਪਤਾ ਨਹੀਂ ਚਲਿਆ।
( ਮੈੰ ਮੰਨ ਵਿਚ ਸੋਚ ਰਹੀ ਸੀ)
ਕਿ ਜਮੀਂਨ ਤੇ ਪਤਾ ਨਹੀਂ ਕਿ ਲਿਖਦਾ ਪਿਆ ਸੀ।
” ਸ਼ਿਵ ਦੇ ਦਰਸ਼ਨ ਕਰਲਾ ਫਿਰ ਇਸ ਨਾਲ ਗੱਲ ਕਰਦੀ ਹਾਂ।”
(ਮੈਂ ਮੰਦਿਰ ਤੋਂ ਬਾਹਰ ਆਈ, ‘ਤੇ ਪ੍ਰਿੰਸ ਨੂੰ ਪ੍ਰਸਾਦ ਲੈਣ ਲਈ ਕਿਹਾ)
ਪਾਇਲ – ਪ੍ਰਿੰਸ ਪ੍ਰਸਾਦ ਲੈ ਲਓ..।”
( ਪ੍ਰਿੰਸ ਨੇ ਆਪਣੇ ਦੋਨੋਂ ਹੱਥ ਅੱਗੇ ਕੀਤੇ। ਮੈਂ ਪ੍ਰਸ਼ਾਦ ਦੇਕੇ ਕਿਹਣ ਲੱਗੀ )
ਪਾਇਲ – ਪ੍ਰਿੰਸ ਪਹਿਲਾਂ ਤਾਂ ਮੈਂ ਸੌਰੀ ਮੰਗਦੀ ਹਾਂ। ਮੈਂ ਤੁਹਾਨੂੰ ਉਸ ਦਿਨ ਕੁਛ ਜਿਆਦਾ ਹੀ ਬੋਲ ਦਿੱਤਾ ਸੀ। ਤਾਂ ਹਾਂ ਸੱਚ ਤੁਸੀਂ ਉਸ ਦਿਨ ਹਸਪਤਾਲ ਕਿ ਕਰਦੇ ਪਏ ਸੀ ਮੈਂ ਤੁਹਾਨੂੰ ਦੇਖਿਆ ਸੀ। ਕਿ ਕਰਨ ਗਏ ਸੀ। ਸਭ ਠੀਕ ਤਾਂ ਹੈ।
ਪ੍ਰਿੰਸ – ਹਾਂਜੀ ਸਭ ਠੀਕ ਹੈ.. ਹਸਪਤਾਲ ਮੇਰੇ ਮਾਮਾ ਜੀ ਦਾਖ਼ਲ ਸੀ। ਉਹਨਾਂ ਕੋਲ ਗਿਆ ਸੀ।- ( ਪ੍ਰਿੰਸ ਨੇ ਇਸ਼ਾਰੇ ਵਿਚ ਜਵਾਬ ਦਿੱਤਾ )
“ਮੇਰੀ ਸੌਰੀ ਵਾਲੀ ਗੱਲ ਸੁਣਕੇ ਪ੍ਰਿੰਸ ਬਹੁਤ ਖੁਸ਼ ਹੋਇਆ। ਪਰ ਫਿਰ ਪਤਾ ਨਹੀਂ ਉਹ ਮੈਂਨੂੰ ਕਿ ਕਹੀ ਗਇਆ। ਮੈਂਨੂੰ ਕੁਛ ਸਮਝ ਨਹੀਂ ਆਈ ।
ਉਹ ਮੈਂਨੂੰ ਕੁਛ ਕਹਿ ਰਿਹਾ ਸੀ। ਪਰ ਮੈਂਨੂੰ ਕੁਛ ਸਮਝ ਨਹੀਂ ਆ ਰਹੀ ਸੀ। ਫਿਰ ਮੈਂ ਕਿਹਾ ਪ੍ਰਿੰਸ ਮੈਂਨੂੰ ਤੇਰੀ ਕਿਸੇ ਗੱਲ ਦੀ ਸਮਝ ਨਹੀਂ ਲੱਗ ਰਹੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ…। ਮੇਰੀ ਏਨੀ ਗੱਲ ਸੁਣਕੇ ਹੈਰਾਨੀ ਨਾਲ ਮੇਰੇ ਵੱਲ ਦੇਖਕੇ ਓਥੋਂ ਦੋੜ ਗਿਆ। ਮੈਂਨੂੰ ਲੱਗਦਾ ਫਿਰ ਮੈਂ ਕੁਛ ਗਲਤ ਬੋਲ ਦਿੱਤਾ… ਸੀ ਪ੍ਰਿੰਸ ਨੂੰ । ”
ਪ੍ਰਿੰਸ ਦੇ ਏਦਾਂ ਚੱਲੇ ਜਾਣ ਦੇ ਬਾਅਦ ਮੇਰਾ ਮਨ ਬਹੁਤ ਉਦਾਸ ਹੋ ਗਿਆ। ਮੈਂ ਘਰ ਆਈ ਕਾਲਜ਼ ਗਈ ਪਰ ਅੱਜ ਕੀਤੇ ਮਨ ਨਹੀਂ ਲੱਗਾ ਸਾਰਾ ਦਿਨ ਪ੍ਰਿੰਸ ਬਾਰੇ ਸੋਚ – ਸੋਚ ਦਿਨ ਨਿਕਲ ਗਿਆ।”
(ਅਗਲੇ ਦਿਨ)
ਪਾਇਲ – ਮੰਮਾ ਅੱਜ ਮੇਰਾ ਕਾਲਜ਼ ਜਾਣ ਦਾ ਮਨ ਨਹੀਂ ਹੈ। ( ਢੀਲੀ ਜਿਹੀ ਆਵਾਜ਼ ਵਿਚ)
ਮੰਮਾ – ਤੇਰੀ ਤਬੀਅਤ ਤਾਂ ਠੀਕ ਹੈ ਨਾ। (ਮਾਥੇ ਤੇ ਹੱਥ ਫੇਰ ਦੇ ਪੁੱਛਿਆ )
ਪਾਇਲ – ਜੀ ਮੰਮਾ.. ।
ਮੰਮਾ – ਫਿਰ ਕੀ ਹੋਇਆ ਹੈ ਪਾਇਲ….?
ਪਾਇਲ – ਵੈਸੇ ਹੀ ਅੱਜ ਮੂਡ ਨਹੀਂ ਕਰਦਾ ਪਿਆ ਮੰਮਾ ।
ਮੰਮਾ – ਚੱਲ ਕੋਈ ਨਾ… ਵੈਸੇ ਵੀ ਅੱਜ ਰਾਹੁਲ ਨੇ ਆਉਣਾ ਹੈ.. ਉਸਨੂੰ ਸ਼ਹਿਰ ਦਿਖਾਦੀ ਫਿਰ ਜੇ ਕਾਲਜ਼ ਨਹੀਂ ਜਾਣਾ…. । ਨਾਲੇ ਬਾਹਰ ਜਾਣ ਦੇ ਨਾਲ ਤੇਰਾ ਮੂਡ ਵੀ ਠੀਕ ਹੌਜੇਗਾ। (ਮੁਸਕਰਾਂ ਦੇ ਹੋਏ ਬੋਲੇ)
ਪਾਇਲ – ਠੀਕ ਹੈ ਮੰਮਾ.. ਮੈਂ ਮੰਦਿਰ ਹੋ ਆਵਾਂ। ( ਮੱਠੀ ਜਿਹੀ ਮੁਸਕਰਾਹਟ ਨਾਲ ਬੋਲੀ)
ਮੰਮਾ – ਠੀਕ ਹੈ ਹੋ ਆ… ਪਾਇਲ ।
” ਅੱਜ ਕੱਲ ਇਹ ਕੁੜੀ ਨੂੰ ਪਤਾ ਨਹੀਂ ਕੀ ਹੋਇਆ ਹੈ ? (ਮਨ ਵਿਚ ਸੋਚਦੇ ਮੰਮਾ ਬੋਲੇ)
” ਮੰਦਿਰ ਤੋਂ ਹੋਕੇ ਮੈਂ ਘਰ ਆਈ। ਸਾਡੇ ਘਰ ਕੋਈ ਆਇਆ ਹੋਇਆ ਸੀ। ਮੰਮਾ ਬਹੁਤ ਹੱਸ – ਹੱਸ ਕੇ ਗੱਲਾਂ ਕਰਦੇ ਪਏ ਸੀ। ਮੈਂਨੂੰ ਬਾਹਰ ਤੱਕ ਆਵਾਜ਼ ਆ ਰਹੀ ਸੀ। ਮੈਂ ਅੰਦਰ ਗਈ ਤਾਂ ਦੇਖਿਆ ਇਕ ਮੁੰਡਾ ਮੰਮਾ ਕੋਲ ਬੈਠਕੇ ਚਾਹ ਪੀੰਦਾ ਪਿਆ ਸੀ। ਮੈਂ ਸਮਝ ਗਈ ਸੀ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ