ਸਰਦਾਰ ਸਾਬ ਦੀ ਇੱਕ ਅਜੀਬ ਜਿਹੀ ਆਦਤ ਹੋਇਆ ਕਰਦੀ ਸੀ..
ਦੱਬੇ ਪੈਰੀ ਬਿਨਾ ਦੱਸਿਆ ਹੀ ਆਉਂਦੇ..ਫੇਰ ਅਗਲੇ ਦਿਨ ਦੱਸਦੇ ਕੇ ਮੈਂ ਰਾਤੀ ਆਇਆ ਸਾਂ!
ਇੱਕ ਵਾਰ ਆਪਣੇ ਭੁੰਜੇ ਹੀ ਚਾਦਰ ਵਿਛਾ ਰਹਿਰਾਸ ਸਾਬ ਦਾ ਪਾਠ ਕਰ ਰਿਹਾ ਸਾਂ ਕੇ ਬਾਹਰ ਬਿੜਕ ਜਿਹੀ ਹੋਈ..ਸਰਦਾਰ ਹੂਰੀ ਸਨ..!
ਆਖਣ ਲੱਗੇ ਮਾਨ ਸਿਆਂ ਗੱਲ ਕਰਨੀ ਏ…
ਗਹੁ ਨਾਲ ਵੇਖਿਆ..ਸਰਦਾਰ ਹੁਰਾਂ ਦੀਆਂ ਅੱਖਾਂ ਵਿਚ ਤੈਰਦਾ ਹੋਇਆ ਨਮੀਂ ਦਾ ਸਮੁੰਦਰ ਸਾਫ ਦਿਸ ਰਿਹਾ ਸੀ..!
ਕਾਹਲੀ ਨਾਲ ਗੁਟਕਾ ਸਾਬ ਰੁਮਾਲ ਵਿਚ ਲਪੇਟਦੇ ਹੋਏ ਨੇ ਪੁੱਛ ਲਿਆ ਸਾਬ ਜੀ ਕੀ ਗੱਲ ਏ..ਸੁਖ-ਸਾਂਦ ਤੇ ਹੈ?
ਓਹਨਾ ਅੱਖਾਂ ਸਾਫ ਕੀਤੀਆਂ..ਤੇ ਫੇਰ ਆਖਣ ਲੱਗੇ ਕੇ ਯਾਰ ਜਦੋਂ ਤੇਰੇ ਕਮਰੇ ਵਿਚ ਆਇਆ ਸਾਂ ਤੇ ਦੇਖਿਆ ਤੂੰ ਬਾਣੀ ਪੜਨ ਵਿਚ ਮਗਨ ਸੈਂ..ਫੇਰ ਬਾਹਰ ਨੂੰ ਗਿਆ ਤਾਂ ਦੇਖਿਆ ਭੱਠੀ ਤੇ ਕੰਮ ਕਰਦੇ ਉਹ ਦੋਵੇਂ ਪਿਓ-ਪੁੱਤ ਥੱਲੇ ਭੋਏਂ ਤੇ ਪਰਨਾ ਵਿਛਾ ਕੇ ਆਰਾਮ ਨਾਲ ਇੱਕਠੇ ਬੈਠ ਰਾਤ ਦਾ ਰੋਟੀ-ਟੁੱਕ ਖਾ ਰਹੇ ਸਨ..!
ਓਹਨਾ ਅੱਗੇ ਪਈਆਂ ਰੋਟੀਆਂ..ਕੁੱਟੀ ਹੋਈ ਚਟਨੀ ਅਤੇ ਤੇ ਹੋਰ ਵੀ ਕਿੰਨਾ ਸਾਰਾ ਨਿੱਕ ਸੁੱਕ ਦੇਖ ਉਹ ਸਾਰੇ ਪਕਵਾਨ ਚੇਤੇ ਆ ਗਏ ਜਿਹੜੇ ਡਾਕਟਰਾਂ ਨੇ ਖਰਾਬ ਸਿਹਤ ਦੇ ਚੱਲਦਿਆਂ ਸਦਾ ਲਈ ਖਾਣ ਤੋਂ ਮਨਾ ਕੀਤੇ ਹੋਏ ਨੇ..
ਨਾਲ ਹੀ ਹਮੇਸ਼ਾਂ ਹੀ ਵਿਦੇਸ਼ੀ ਟੂਰਾਂ ਤੇ ਨਿੱਕਲਿਆ ਰਹਿੰਦਾ ਤੇਰਾ ਨਿੱਕਾ ਸਰਦਾਰ ਚੇਤੇ ਆ ਗਿਆ..ਪਤਾ ਨੀ ਕਿੰਨਾ ਚਿਰ ਹੋ ਗਿਆ ਸਾਨੂੰ ਦੋਹਾਂ ਨੂੰ ਇਕੱਠਿਆਂ ਕੋਲ ਕੋਲ ਬੈਠ ਰੋਟੀ ਖਾਦਿਆਂ ਨੂੰ..ਮੈਨੂੰ ਤੇ ਇਹ ਵੀ ਨਹੀਂ ਪਤਾ ਹੁਣ ਉਹ ਹੈ ਕਿਹੜੇ ਮੁਲਖ ਵਿਚ..!
ਤੈਨੂੰ ਪਾਠ ਕਰਦੇ ਨੂੰ ਵੇਖ ਅੰਦਰੋਂ ਫਿਟਕਾਰ ਜਿਹੀ ਪਈ ਕੇ ਯਾਦ ਕਰ ਵੱਡਿਆ ਸਰਦਾਰਾ..ਆਖਰੀ ਵਾਰ ਤੂੰ ਖੁਦ ਇੰਝ ਭੋਏਂ ਤੇ ਬੈਠ ਕੇ ਪਾਠ ਕਦੋਂ ਕੀਤਾ ਸੀ..!
ਲੋਰ ਵਿਚ ਆਏ ਸਰਦਾਰ ਜੀ ਗੱਲਾਂ ਕਰੀ ਜਾ ਰਹੇ ਸਨ..!
ਆਹਂਦੇ ਯਾਰ ਲੋਕੀ ਮੈਨੂੰ ਰਾਜਾ ਸਮਝਦੇ ਨੇ ਪਰ ਮੇਰੇ ਪੱਲੇ ਬੱਸ ਚੋਵੀ ਘੰਟੇ ਦੀ “ਭਟਕਣ” ਹੀ ਰਹਿ ਗਈ ਏ..
ਓਹੀ “ਭਟਕਣ” ਜਿਸਨੂੰ ਦੁਨੀਆ ਅਮੀਰੀ ਅਤੇ ਵੱਡੇਪਣ ਦਾ ਨਾਮ ਦਿੰਦੀ ਏ..
ਸਿਜਦੇ ਸਲਾਮਾਂ ਕਰਦੀ ਏ..ਰੋਹਬ ਮੰਨਦੀ ਏ..ਅਤੇ ਜਿਹੜੀ ਹਮੇਸ਼ਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ