ਗਰੀਬ ਦਾ ਮੂੰਹ, ਗੁਰੂ ਦੀ ਗੋਲਕ
ਉਹ ਪਿਤਾ ਜੀ ਦੇ ਪੁਰਾਣੇ ਦੋਸਤ ਸਨ..
ਪ੍ਰਿੰਸਿਪਲ ਰਿਟਾਇਰਡ..ਪਰਮਾਤਮਾ ਦੀ ਬੜੀ ਕਿਰਪਾ..ਧੀਆਂ ਪੁੱਤ ਬਾਹਰ ਸੈਟਲ ਪਰ ਕਦੀ ਗ੍ਰੀਨ ਕਾਰਡ ਦਾ ਜਿਕਰ ਤੱਕ ਵੀ ਨਹੀਂ ਕੀਤਾ…ਬੜੇ ਹੀ ਸਧਾਰਨ ਜੀਵਨ ਦੇ ਧਾਰਨੀ..!
ਕੁਝ ਅਰਸਾ ਪਹਿਲਾਂ ਦੱਸਣ ਲੱਗੇ ਕੇ ਦੂਰ ਦੀ ਰਿਸ਼ਤੇਦਾਰੀ ਦੇ ਵਿਆਹ ਚਲਾ ਗਿਆ!
ਕੋਲ ਪੁਰਾਣੇ ਮਾਡਲ ਦਾ ਵੇਸ੍ਪਾ ਸ੍ਕੂਟਰ..
ਸਕਿਓਰਿਟੀ ਵਾਲੇ ਗੱਲ ਪੈ ਗਏ..ਆਖਣ ਲੱਗੇ ਬਜ਼ੁਰਗੋ “ਵੀ ਆਈ ਪੀ” ਪਾਰਕਿੰਗ ਵਿਚ ਆਪਣਾ ਸ੍ਕੂਟਰ ਨਾ ਫਸਾਓ”
ਪੁੱਛਿਆ ਕੇ ਦੱਸੋ ਫੇਰ ਕਿਥੇ ਪਾਰਕ ਕਰਾਂ?
ਮਸ਼ਕਰੀ ਜਿਹੀ ਨਾਲ ਆਖਣ ਲੱਗੇ..”ਹਾਈ-ਫਾਈ ਵਿਆਹਾਂ ਵਿਚ ਸ੍ਕੂਟਰ ਤੇ ਕੌਣ ਆਉਂਦਾ ਅੱਜ ਕੱਲ..ਉਹ ਪਰਾਂ ਸੀਮੰਟ ਵਾਲੀ ਦੁਕਾਨ ਸਾਮਣੇ ਲਾ ਦਿਓ..”
ਓਥੇ ਲਾਉਣ ਗਿਆ ਤਾਂ ਅੱਗੋਂ ਲਾਲਾ ਜੀ ਗੱਲ ਪੈ ਗਿਆ ਅਖ਼ੇ “ਸੀਮੰਟ ਵਾਲਾ ਟਰੱਕ ਆਉਣਾ ਏ ਇਥੇ ਨਾ ਲਾਓ “!
ਇਹ ਸਾਰਾ ਕੁਝ ਦੇਖ ਕੋਲ ਹੀ ਫਲਾਂ ਦੀ ਰੇਹੜੀ ਲਾਈ ਬੈਠੇ 11 -12 ਸਾਲ ਦੇ ਮੁੰਡੇ ਨੇ ਕੋਲ ਵਾਜ ਮਾਰ ਲਈ !
ਕੋਲ ਗਿਆ ਤਾਂ ਅਪਣੱਤ ਜਿਹੀ ਨਾਲ ਆਖਣ ਲੱਗਾ..”ਇਥੇ ਲਾ ਦਿਓ ਜੀ..ਸ਼ਾਮ ਤੱਕ ਇਥੇ ਹੀ ਹਾਂ..ਖਿਆਲ ਰਖੂਂ..ਮੇਰੀ ਰੇਹੜੀ ਵੀ ਨੀ ਲੱਗਣ ਦਿਤੀ ਅੱਜ ਪੁਲਸ ਨੇ ਓਥੇ..ਅਖ਼ੇ ਕਿਸੇ ਮੰਤਰੀ ਨੇ ਆਉਣਾ..ਥਾਂ ਖਾਲੀ ਚਾਹੀਦੀ ਹੈ”!
ਪੁਛਿਆ..ਕਿੰਨੇ ਭੈਣ ਭਾਈ ਹੋ?
ਆਖਣ ਲੱਗਾ ਤਿੰਨ ਵੱਡੀਆਂ ਭੈਣਾ ਤੇ ਇੱਕ ਛੋਟਾ ਭਰਾ ਜੋ ਕੋਲ ਹੀ ਬੈਠਾ ਹੋਕਾ ਦੇ ਰਿਹਾ ਸੀ..
ਬਾਪ ਨਸ਼ਿਆਂ ਦੀ ਭੇਂਟ ਚੜ ਗਿਆ..ਗੁਜਾਰਾ ਔਖਾ ਹੋ ਗਿਆ ਤਾਂ ਮਾਂ ਨੇ ਪੜਨੋਂ ਹਟਾ ਲਿਆ ਤੇ ਹੁਣ ਬਾਗਾਂ ਦੀ ਰਾਖੀ ਦਾ ਠੇਕਾ ਲਿਆ..ਮਾਂ ਤੇ ਭੈਣਾ ਲੋਕਾਂ ਦਾ ਗੋਹਾ ਕੂੜਾ ਕਰਦੀਆਂ ਨੇ”!
ਜੀ ਕੀਤਾ ਕੇ ਕੋਲ ਬੈਠ ਬਸ ਉਸਦੀਆਂ ਗੱਲਾਂ ਹੀ ਸੁਣਦਾ ਰਹਾਂ ਪਰ..
ਖੈਰ ਅੰਦਰ ਗਿਆ..ਕੁਝ ਚਿਰ ਮਗਰੋਂ ਘੱਟਾ ਉਡਾਉਂਦੇ ਹੈਲੀਕਾਪਟਰ ਤੇ ਬਰਾਤ ਆਈ..
ਦੱਸਣ ਲੱਗੇ ਕੇ 50000 ਰੁਪਈਆ ਘੰਟੇ ਦੇ ਹਿਸਾਬ ਨਾਲ ਕੀਤਾ ਸੀ..
ਬੇਹਿਸਾਬ ਗੋਲੀਆਂ ਤੇ ਅਸਲਾ ਤੇ ਉੱਤੋਂ ਕੰਨ ਪਾੜਵਾਂ ਮਿਊਜ਼ਿਕ..ਡੀ.ਜੇ ਅਤੇ ਅਜੀਬ ਤਰਾਂ ਦੇ ਕਿੰਨੇ ਸਾਰੇ ਹੋਰ ਫੋਟੋ ਸ਼ੇਸ਼ਨ..!
ਖਾਕੀ ਵਰਦੀ ਤੇ ਚਿੱਟੇ ਨੀਲੇ ਰੰਗ ਦੀ ਸਿਆਸਤ ਸ਼ਰਾਬ ਤੇ ਸ਼ਬਾਬ ਵਿਚ ਗਲਤਾਨ...
...
ਹੋਈ ਸਾਫ ਦਿਸ ਰਹੀ ਸੀ..
ਵੰਨ ਸੁਵੰਨੇ ਖਾਣਿਆ ਦੇ ਤਕਰੀਬਨ ਸੌ ਕੂ ਸਟਾਲ..
ਇਕ ਹੋਰ ਨਵਾਂ ਰਿਵਾਜ..ਨੌਜੁਆਨ ਕੁੜੀਆਂ ਸਰਫ਼ੇ ਦੇ ਕੱਪੜੇ ਪਾਈ..ਕਰੇਨ ਤੇ ਚੜ ਉੱਤੋਂ ਸ਼ਰਾਬ ਵਰਤਾ ਰਹੀਆਂ ਸਨ..
ਮੁਹੰਮਦ ਰਫੀ ਦਾ ਪੂਰਾਣਾ ਗੀਤ ਚੇਤੇ ਆ ਗਿਆ..”ਦੇਖ ਤੇਰੇ ਇਨਸਾਨ ਕੀ ਹਾਲਤ ਕਿਆ ਹੋ ਗਈ ਭਗਵਾਨ..ਨੰਗਾ ਨਾਚ ਰਿਹਾ ਇਨਸਾਨ”
ਸਭਿਆਚਾਰ ਦੇ ਨਾ ਹੇਠ ਅਸ਼੍ਲੀਲਤਾ ਬਿਨਾ ਰੋਕ ਟੋਕ ਪਰੋਸੀ ਜਾ ਰਹੀ ਸੀ..
ਮਾਪੇ ਸਣੇ ਔਲਾਦਾਂ ਘੇਸ ਮਾਰ ਬੈਠੇ ਇਸ ਸਭ ਦਾ ਬੇਫਿਕਰੀ ਨਾਲ ਲੁਤ੍ਫ਼ ਉਠਾ ਰਹੇ ਸਨ!
ਲੋਕ ਮੈਨੂੰ ਇੰਜ ਘੂਰ ਰਹੇ ਸੀ ਜਿਦਾਂ ਜਰਨਲ ਕਲਾਸ ਦੀ ਟਿਕਟ ਵਾਲਾ ਹਮਾਤੜ ਜਿਹਾ ਬੰਦਾ ਗਲਤੀ ਨਾਲ ਏਅਰ-ਕੰਡੀਸ਼ਨ ਡਬੇ ਵਿਚ ਆ ਵੜਿਆ ਹੋਵੇ..
ਘੰਟੇ ਬਾਅਦ ਹੀ ਦੰਮ ਜਿਹਾ ਘੁਟਣ ਲੱਗ ਪਿਆ..
ਸੋਚਿਆ ਸ਼ਗਨ ਪਾਵਾਂ ਤੇ ਚਲਦਾ ਬਣਾ..ਚਕਾਚੌਂਦ ਵਾਲੀ ਨਾ-ਮੁੱਕਣ ਵਾਲੀ ਇਸ ਨੁਮਾਇਸ਼ ਵਿਚੋਂ..!
ਏਨੀ ਗੱਲ ਸੋਚ ਅਜੇ ਪੰਜ ਹਜਾਰ ਵਾਲੇ ਸ਼ਗਨ ਦੇ ਲਫਾਫੇ ਨੂੰ ਹਥ ਪਾਇਆ ਹੀ ਸੀ ਕੇ ਜਮੀਰ ਨੇ ਅੰਦਰੋਂ ਹਲੂਣਾ ਜਿਹਾ ਦਿੱਤਾ..ਫੇਰ ਓਸੇ ਵੇਲੇ ਸਿਧਾ ਬਾਹਰ ਨੂੰ ਨਿੱਕਲ ਆਇਆ..
ਸਿੱਧਾ ਰੇਹੜੀ ਤੇ ਅੱਪੜ ਉਸ ਮੁੰਡੇ ਨੂੰ ਸ਼ਗਨ ਵਾਲਾ ਲਫਾਫਾ ਫੜਾਇਆ ਤੇ ਆਖਿਆ ਕੇ ਆ ਲੈ ਪੁੱਤ ਤੂੰ ਮੇਰੇ ਸ੍ਕੂਟਰ ਦੀ ਰਾਖੀ ਕੀਤੀ..
ਇਸ ਤੋਂ ਪਹਿਲਾਂ ਕੇ ਓਹ ਲਿਫ਼ਾਫ਼ਾ ਖੋਲ ਕੋਈ ਹੋਰ ਸੁਆਲ ਕਰਦਾ..ਮੈਂ ਕਿਕ ਮਾਰ ਹਵਾ ਹੋ ਗਿਆ..
ਘਰੇ ਆਉਂਦਿਆਂ ਨੂੰ ਇੰਜ ਲੱਗ ਰਿਹਾ ਸੀ ਜਿਦਾਂ ਜਮੀਰ ਤੇ ਬੜੇ ਚਿਰ ਤੋਂ ਪਿਆ ਹੋਇਆ ਕੋਈ ਮਣਾ-ਮੂੰਹੀ ਬੋਝ ਉੱਤਰ ਗਿਆ ਹੋਵੇ!
ਪ੍ਰਿੰਸੀਪਲ ਸਾਬ ਏਨੀ ਗੱਲ ਆਖ ਫੋਨ ਬੰਦ ਕਰ ਗਏ ਕੇ “ਪੁੱਤ ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੁੰਦੀ ਏ”
ਪਰ ਮੈਨੂੰ ਕਟ ਚੁਕੀ ਇਸ ਕਾਲ ਦਾ ਇਹਸਾਸ ਕਾਫੀ ਚਿਰ ਮਗਰੋਂ ਹੀ ਹੋਇਆ..ਸ਼ਾਇਦ ਕੁਝ ਦੁਨਿਆਵੀ ਵਰਤਾਰੇ ਰੂਹਾਂ ਦੀ ਤਹਿ ਤੱਕ ਅਸਰਦਾਰ ਹੁੰਦੇ ਨੇ..!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਅਜੇ ਸਾਡੇ ਬੱਚਿਆਂ ਦੇ ਪੇਪਰ ਹੋਣ ਦੀਆਂ ਤਿਆਰੀਆਂ ਹੀ ਹੋ ਰਹੀਆਂ ਸੀ .ਤੇ ਕੰਮਾ ਵਾਲੇ ਆਪਣੇ ਕੰਮਾਂ ਤੇ ਦੂਰ ਗਏ ਸੀ ..ਸਾਡੇ ਗਵਾਂਢੀ ਅੰਕਲ ਆਪਣੀ family ਨਾਲ ਟੂਰ ਤੇ ਗਏ ਸੀ ਓ ਵੀ ਵਿਦੇਸ਼ …ਕੇ ਦੋ ਚਾਰ ਦਿਨ ਲਈ ਕਰਫਿਉ ਲੱਗ ਗਿਆ ..ਕਿਸੇ ਨੇ ਵੀ ਏਨਾ serious ਨਾ ਲਿਆ ਪਰ Continue Reading »
ਮੇਲਾ (ਕਹਾਣੀ) ਲੌਕਡਾਉਂਨ ਤੋਂ ਬਾਅਦ ਜਦੋਂ ਜ਼ਿੰਦਗੀ ਆਮ ਹੋਈ ਤਾਂ ਘਰ ਤੋਂ ਥੋੜੀ ਦੂਰ ਪੰਜਾਬੀਆਂ ਦੁਆਰਾ ਸਾਂਝਾ ਮੇਲਾ ਕਰਾਇਆ ਗਿਆ।ਇਸ ਮੇਲੇ ਦੀ ਖ਼ਾਸੀਅਤ ਸੀ ਨਾ ਕੋਈ ਟਿਕਟ, ਮੁਫ਼ਤ ਖਾਣਾ ਤੇ ਖੁੱਲੇਵਾਰੇ ਚ ਮਸ਼ਹੂਰ ਗਾਇਕ ਦਾ ਅਖਾੜਾ। ਸਮਰੀਤ ਦੀ ਮਾਂ ਨੇ ਛੋਟੀ ਹੁੰਦੀ ਨੇ ਪੁੰਨਿਆ-ਮੱਸਿਆ ਬਥੇਰੀ ਦੇਖੀ ਸੀ ਪਰ ਕਦੇ ਮੇਲੇ Continue Reading »
ਤੁਹਾਨੂੰ ਇੱਕ ਛੋਟੀ ਜਿਹੀ ਸੱਚੀ ਵਾਰਤਾ ਦੱਸਦੀ ਹਾਂ, ਮੈਂ ਆਰਮੀ ਸਕੂਲ ਬਠਿੰਡਾ ਵਿਖੇ ਪੜਾ ਰਹੀ ਸੀ। 2014 ਵਿਚ ਜਦੋਂ ਪਾਕਿਸਤਾਨ ਦੇ ਪੇਸ਼ਾਵਰ ਦੇ ਆਰਮੀ ਸਕੂਲ ਵਿਚ ਬੰਬ ਧਮਾਕਾ ਹੋਇਆ ਸੀ, ਉਸ ਤੋਂ ਬਾਅਦ ਸਭ ਜਗ੍ਹਾ ਅਲਰਟ ਕਰ ਦਿੱਤਾ ਗਿਆ। ਅਸੀਂ ਆਪਣੇ ਬੱਚਿਆਂ ਨੂੰ ਮੋਕਡਰਿਲ ਕਰਵਾਉਂਦੇ ਸਾਂ ਕਿ ਜੇਕਰ ਕੋਈ ਵਾਰਦਾਤ Continue Reading »
ਜੱਸਾ ਚਾਹ ਪੀਣ ਤੋਂ ਬਾਅਦ ਤੌਲੀਆ ਚੁੱਕ ਕੇ ਨਹਾਉਣ ਲਈ ਗੁਸ਼ਲਖਾਨੇ ਵੱਲ ਜਾ ਹੀ ਰਿਹਾ ਸੀ ਕਿ ਗੁਰੂ-ਘਰੋ ਆਉਦੀ ਆਪਣੀ ਮਾਂ ਨੂੰ ਦੇਖ ਕੇ ਰੁੱਕ ਗਿਆ।ਉਸਦੀ ਮਾਂ ਨੇ ਪ੍ਰਸ਼ਾਦ ਉਸਦੇ ਹੱਥ ਤੇ ਰੱਖਦੀ ਨੇ ਕਿਹਾ “ਪੁੱਤ ਜਰਨੈਲ ਚਾਚੇ ਕੇ ਘਰੇ ਚਲਾ ਨਹਾਉਣ ਤੋਂ ਬਾਅਦ” “ਨਹੀ ਮੰਮੀ ਮੈਂ ਸਿੱਧਾ ਗੁਰਦੁਆਰੇ ਹੀ Continue Reading »
ਸਹੁੰ ਸੜਕ ਤੇ ਤੁਰੇ ਜਾਂਦੇ ਹਰਪਿੰਦਰ ਨੂੰ ਹਾਰਨ ਸੁਣਾਈ ਦਿੱਤਾ। ਹਾਰਨ ਲਗਾਤਾਰ ਵੱਜ ਰਿਹਾ ਸੀ ।ਉਸ ਨੇ ਖਿਝ ਕੇ ਪਿੱਛੇ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ ਕਾਰ ਵਿੱਚ ਤਾਂ ਸੰਦੀਪ ਬੈਠਾ ਸੀ । ਸੰਦੀਪ ਦੀ ਕਾਰ ਬਹੁਤ ਮਹਿੰਗੇ ਮੁੱਲ ਦੀ ਸੀ । ਸੰਦੀਪ ਦੇ ਲੀੜਾ ਕੱਪੜਾ ਬਹੁਤ ਚੰਗਾ ਪਾਇਆ ਹੋਇਆ Continue Reading »
ਤਪਦੀ ਦੁਪਿਹਰ ਚ ਕਾਂ ਦੀ ਅੱਖ ਨਿੱਕਲ ਰਹੀ ਸੀ । ਚਲਦੀ ਮੋਟਰ ਦਾ ਲਾਹਾ ਲੈਂਦਾ ਉਹ ਅਜੇ ਘਰ ਰੋਟੀ ਖਾਣ ਨਹੀਂ ਸੀ ਗਿਆ । ਕਹੀ ਚੁੱਕੀ ਅਜੇ ਵੀ ਵੱਟੋ ਵੱਟ ਘੁੰਮਦਾ ਸੋਚ ਰਿਹਾ ਸੀ ਕਿ ਕਿਤੇ ਕੋਈ ਕਿਆਰਾ ਖ਼ਾਲੀ ਨਾ ਰਹਿ ਜਾਏ । ਦੂਰੋਂ ਦੇਖਿਆ ਸੜਕ ਨਾਲ ਲਗਦੇ ਚਰੀ ਦੇ Continue Reading »
ਵੀਡੀਓ ” ——– ਅੱਜ ਤੋਂ 20 ਕੁ ਸਾਲ ਪਹਿਲਾਂ ਵੀਡੀਓ ਕੈਸਟਾਂ ਹੁੰਦੀਆਂ ਸਨ। 3-4 ਮੂਵੀਆਂ ਕਿਰਾਏ ਤੇ ਲਿਆਕੇ ਵੀ ਸੀ ਆਰ ਤੇ ਦੇਖਦੇ ਹੁੰਦੇ ਸਾਂ। ਪਤੀ ਕੰਮ ਤੇ ਜਾਣ ਲੱਗਾ ਕਹਿ ਰਿਹਾ ਸੀ ‘ ਅੱਜ ਵੀਕਐਂਡ ਐ, ਮੁਰਗਾ ਸ਼ੁਰਗਾ ਬਣਾਕੇ ਰੱਖੀਂ, ਮਜ਼ੇ ਨਾਲ ਡਿਨਰ ਕਰਾਂਗੇ।’ ਕੰਮ ਤੋਂ ਵਾਪਿਸ ਆਉਂਦਾ ਕੀ Continue Reading »
(ਕਦੇ ਪੁੱਛੋ ਪ੍ਰਦੇਸੀਂਆ ਨੂੰ) ਦਸ ਸਾਲ ਹੋ ਗਏ ਦੁਬਈ ਵਿੱਚ ਕੰਮ ਕਰਦਿਆ ਨੂੰ ਚਾਰ ਪੈਸੇ ਕਮਾ ਕੇ ਹਰ ਮਹੀਨੇ ਪਿੰਡ ਭੇਜ ਦਿੰਦੇ ਆ ! ਪਿੱਛੋ ਪਰਿਵਾਰ ਦਾ ਸੋਹਣਾ ਗੁਜਾਰਾ ਹੋਈ ਜਾਦਾ !! ਇੱਕ ਇੱਕ ਮਹੀਨਾ ਕਰਦੇ ਕਦ ਦਸ ਸਾਲ ਬੀਤ ਗਏ ਪਤਾ ਹੀ ਨਹੀ ਲੱਗਿਆ !! ਘਰ ਵਿੱਚ ਹਰ ਰੋਜ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)