ਮੇਰੇ ਮਾਪਿਆਂ ਦੇ ਘਰ ਇੱਕ ਬਾਲਿਆਂ ਵਾਲੀ ਸਵਾਤ ਸੀ।
ਕੱਚਾ ਵੇਹੜਾ ਸੀ।
ਕੋਈ ਟੀਵੀ,ਫੋਨ,ਫਰਿੱਜ,ਪੱਕੀ ਲੈਟਰੀਨ-ਬਾਥਰੂਮ ਵਗੈਰਾ ਦੀ ਸੁਵਿਧਾ ਨਹੀਂ ਸੀ।
ਮੇਰੀ ਵੱਡੀ ਭੂਆ ਦੇ ਮੁੰਡੇ ਦਾ ਪਹਿਲਾ ਵਿਆਹ ਮੈਂ ਸਕੂਲ ਦੀ ਵਰਦੀ ਚ ਦੇਖਿਆ ਸੀ ਤੇ ਪਤਾ ਨਹੀਂ ਕਿੰਨੇ ਕੁ ਰਿਸ਼ਤੇਦਾਰਨੀਆਂ ਦੇ ਉਤਾਰੇ ਕੱਪੜੇ ਪਾ ਹੰਢਾਏ ਸਨ।
ਕੋਈ ਸੁਵਿਧਾ ਨਾ ਹੋਣ ਕਰਕੇ ਆਮ ਜਾਣਕਾਰੀ ਦੀ ਵੀ ਬਹੁਤਾਤ ਚ ਘਾਟ ਸੀ।
ਛੇਵੀਂ ਚ ਜਾ ਟਾਇਮਪੀਸ ਤੇ ਸਮਾਂ ਦੇਖਣਾ ਸਿੱਖਿਆ ਤੇ ਅੱਠਵੀਂ ਚ ਜਾ ਪਤਾ ਲੱਗਾ ਕੇ ਰੰਗੀਨ ਤੇ ਬਲੈਕ ਵ੍ਹਾਈਟ ਟੀਵੀ ਚ ਫ਼ਰਕ ਹੁੰਦਾ ਤੇ ਜੋ ਸੀਰੀਅਲ #ਫਿਲਮਾਂ ਚ ਕੰਮ ਕਰਦੇ ਹਨ ਉਹ ਸਕੇ ਨਹੀਂ ਹੁੰਦੇ ਐਕਟਿੰਗ ਕਰਦੇ ਹਨ।
ਬਚਪਨ ਚ ਸ਼ਕਤੀਮਾਨ ਤੇ ਰਮਾਇਣ ਟੀਵੀ ਸੀਰੀਅਲ ਬਹੁਤ ਮਸ਼ਹੂਰ ਸਨ ਉਹਨਾਂ ਦੀਆਂ ਗੱਲਾਂ ਨਾਲ ਪੜ੍ਹਦੀਆਂ ਕੁੜੀਆਂ ਆਪਸ ਚ ਕਰਦੀਆਂ ਤਾਂ ਮੈਨੂੰ ਵੀ ਚਸਕਾ ਪੈ ਗਿਆ ਤੇ ਮੈਂ ਗੁਆਂਢੀਆਂ ਦੀ ਰਾਹ ਵਾਲੀ ਬੈਠਕ ਚ ਖੜ੍ਹ ਦੇਖਣਾ ਤਾਂ ਗੁਆਂਢਣ ਨੇ ਬਾਰੀ ਬੰਦ ਕਰ ਦੇਣੀ ਤੇ ਮੈਂ ਰੋਂਦੇ ਹੋਏ ਘਰ ਆ ਜਾਣਾ।ਰਿਸ਼ਤੇਦਾਰੀ ਚ ਜਾਣਾ ਤਾਂ ਅਗਲੇ ਦਾ ਟੀਵੀ ਹੀ ਦੇਖੀ ਜਾਣਾ।
ਨਾਨਕਿਆਂ-ਭੂਆ ਹੋਰਾਂ ਦੇ ਘਰ ਪੱਕੇ ਸਨ।ਗਰਮੀਆਂ ਦੀਆਂ ਛੁੱਟੀਆਂ ਚ ਉੱਥੇ ਜਾ ਬਹੁਕਰ ਨਾਲ ਵੇਹੜੇ ਚਾਅ ਨਾਲ ਧੋਣੇ।
ਮੈਨੂੰ ਯਾਦ ਆ ਵਿਆਹ ਤੋਂ ਬਾਅਦ ਸਹੁਰਿਆਂ ਦਾ ਚਿਪਸ ਲੱਗਾ ਬਾਥਰੂਮ ਨਣਦ ਦੇ ਹੱਥੋਂ ਬਹੁਕਰ ਫੜ੍ਹ ਆਪ ਧੋਣਾ ਤਾਂ ਨਣਦ ਨੇ ਹੱਸਣਾ।ਇਹ ਨਜ਼ਾਰਾ ਦੇਖ ਚਾਚੀ ਸੱਸ ਨੇ ਮੇਰੀ ਨਣਦ ਨੂੰ ਕਹਿਣਾ “ਕੋਈ ਨਾ ਇਹਨੂੰ ਧੋ ਲੈਣਦੇ ਇਹਨੂੰ ਚਾਅ ਆ”।
ਮੈਂ ਨੀਵੀਂ ਪਾ ਸ਼ਰਮਿੰਦਾ ਜਿਹਾ ਹੋ ਜਾਣਾ।
ਸਹੁਰੇ ਜਾ ਗੱਦਿਆਂ ਤੇ ਨੀਂਦ ਨਹੀਂ ਆਉਂਦੀ ਸੀ ਮੰਜੇ ਤੇ ਪੈਣ ਵਾਲੇ ਸਰੀਰ ਨੂੰ ਗੱਦੇ ਤੇ ਪੈਣ ਦਾ ਆਦੀ ਬਣਨ ਚ ਦੇਰ ਲੱਗੀ।
ਗਰਮੀਆਂ ਚ ਕੁਲਫ਼ੀ ਜਮਾਉਣ ਲਈ ਗੁਆਂਢੀਆਂ ਦੇ ਘਰ ਫਰਿੱਜ ਚ ਦੁੱਧ ਰੱਖਕੇ ਆਉਣਾ ਤੇ ਗੁਆਂਢਣ ਤੋਂ ਕਦੇ ਠੰਡਾ ਪਾਣੀ ਪੀਣ ਲਈ ਬਰਫ਼ ਲੈਣ ਜਾਣੀ ਤਾਂ ਉਹਨਾਂ ਕਈ ਵਾਰ ਜਵਾਬ ਦੇ ਦੇਣਾ।
ਹਨੇਰੇ ਚ ਲੈਟਰੀਨ ਜਾਣਾ ਘਰ ਲੈਟਰੀਨ ਉੱਪਰ ਛੱਤ ਹੈ ਨਹੀਂ ਸੀ।
ਬਚਪਨ ਚ ਮੈਨੂੰ ਸਾਡੇ ਸਾਰੇ ਰਿਸ਼ਤੇਦਾਰ-ਗੁਆਂਢੀ ਅਮੀਰ ਲੱਗਦੇ ਸਨ ਕਿਉਂਕਿ ਉਹਨਾਂ ਦੇ ਪੱਕੇ ਘਰ ਸਨ,
ਛੱਤ ਵਾਲੇ ਲੈਟਰੀਨ-ਬਾਥਰੂਮ ਸਨ।
ਹਰ ਕਿਸੇ ਦੇ ਘਰ ਕੇਬਲ ਟੀਵੀ ਚਲਦਾ ਸੀ।
ਸਭ ਦੇ ਘਰ ਫਰਿੱਜ ਸੀ ਤੇ ਸਕੂਟਰ ਜਾਂ ਟਰੈਕਟਰ ਦਾ ਸਾਧਨ ਸੀ।
ਮੈਂ ਨਾਨਕਿਆਂ ਦੀ ਅਤਿ ਧੰਨਵਾਦੀ ਹਾਂ ਉਹ ਹਰ ਸਾਲ ਮੇਰੀ ਮਾਂ ਨੂੰ #ਸਾਉਣ ਦਾ ਸੰਧਾਰਾ ਦੇ ਕੇ ਜਾਂਦੇ ਸਨ ਜਿਸ ਚ ਪੀਪਾ ਬਿਸਕੁਟ ਹੁੰਦੇ ਤੇ ਨਾਲ ਮੇਰੀ ਮਾਂ ਲਈ ਇੱਕ ਸੂਟ,
ਮੇਰੇ ਲਈ ਇੱਕ ਸੂਟ ਤੇ ਮੇਰੇ ਭਰਾ ਲਈ ਕੱਪੜੇ ਹੁੰਦੇ ਸਨ।
ਨਾਨਕੀ ਰਹਿਣ ਜਾਣਾ ਤਾਂ ਮਾਮੀਆਂ ਨੇ ਚੂੜੀਆਂ ਪਵਾ ਕੇ ਦੇਣੀਆਂ ਤੇ ਨਾਲ ਨਵਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ