ਪਾਟੇ ਹੋਏ ਕੱਪੜਿਆ ਵਾਲਾ ਇੱਕ ਆਦਮੀ ਆਪਣੀ 15-16 ਸਾਲ ਦੀ ਕੁੜੀ ਨਾਲ ਇੱਕ ਵੱਡੇ ਹੋਟਲ ਵਿਚ ਪਹੁੰਚਿਆ।ਹੋਟਲ `ਚ ਦਾਖਲ ਹੁੰਦੇ ਹੋਏ ਹੈਰਾਨ ਹੁੰਦਿਆਂ ਚਾਰ ਚੁਫੇਰਾ ਤੱਕਿਆ।ਅਮੀਰ ਲੋਕ ਆਪਣੇ ਬੱਚਿਆਂ ਸਮੇਤ ਚੰਗੇ ਸੂਟ ਬੂਟ ਪਾਏ ਖਾ ਪੀ ਰਹੇ ਸਨ।ਦੋਵਾਂ ਨੂੰ ਕੁਰਸੀ `ਤੇ ਬੈਠਾ ਵੇਖਦਿਆਂ ਇੱਕ ਵੇਟਰ ਨੇ ਦੋ ਗਲਾਸ ਸਾਫ ਠੰਡਾ ਪਾਣੀ ਉਨ੍ਹਾਂ ਦੇ ਸਾਹਮਣੇ ਰੱਖ ਦਿੱਤਾ ਅਤੇ ਪੁੱਛਿਆ- ਤੁਹਾਡੇ ਲਈ ਕੀ ਲਿਆਉਣਾ ਹੈ?
ਆਦਮੀ ਨੇ ਕਿਹਾ- “ਮੈਂ ਆਪਣੀ ਧੀ ਨਾਲ ਵਾਅਦਾ ਕੀਤਾ ਸੀ ਕਿ ਜੇ ਉਹ ਜ਼ਿਲ੍ਹੇੇ ਚੋਂ ਦਸਵੀਂ ਜਮਾਤ ਵਿਚ ਪਹਿਲੇ ਨੰਬਰ `ਤੇ ਆਵੇਗੀ ਤਾਂ ਮੈਂ ਉਸ ਨੂੰ ਇਸ ਸ਼ਹਿਰ ਦੇ ਸਭ ਤੋਂ ਵੱਡੇ ਹੋਟਲ ਵਿਚ ਇੱਕ ਡੋਸਾ (ਇਟਾਲੀਅਨ) ਖੁਆਵਾਂਗਾ।”
ਇਸ ਨੇ ਵਾਅਦਾ ਪੂਰਾ ਕੀਤਾ ਹੈ।ਕਿਰਪਾ ਕਰਕੇ ਇਸ ਲਈ ਡੋਸਾ ਲਿਆਓ।
ਵੇਟਰ ਨੇ ਪੁੱਛਿਆ-“ਤੁਹਾਡੇ ਲਈ ਕੀ ਲਿਆਉਣਾ ਹੈ?
ਉਸਨੇ ਕਿਹਾ-“ ਮੇਰੇ ਕੋਲ ਇੱਕ ਹੀ ਡੋਸਾ ਦੇ ਪੈਸੇ ਹਨ।ਤੁਸੀਂ ਸਿਰਫ ਇੱਕ ਹੀ ਡੋਸਾ ਲੈ ਆਉ।”
ਸਾਰੀ ਗੱਲ ਸੁਣ ਕੇ ਵੇਟਰ ਮਾਲਕ ਕੋਲ ਗਿਆ ਅਤੇ ਸਾਰੀ ਕਹਾਣੀ ਦੱਸੀ- “ਮੈਂ ਉਨ੍ਹਾਂ ਦੋਵਾਂ ਨੂੰ ਡੋਸਾ ਖਵਾਉਣਾ ਚਾਹੁੰਦਾ ਹਾਂ।ਪਰ ਇਸ ਵਕਤ ਮੇਰੇ ਕੋਲ ਪੈਸੇ ਨਹੀਂ ਹਨ।ਤੁਸੀਂ ਮੇਰੀ ਤਨਖਾਹ `ਚੋਂ ਕੱਟ ਲੈਣਾ। ਵੇਟਰ ਨੇ ਮਾਲਕ ਨੂੰ ਅਰਜ਼ ਕੀਤੀ।
ਮਾਲਕ ਨੇ ਵੇਟਰ ਦੀ ਗੱਲ ਸੁਣ ਕੇ ਕਿਹਾ- “ਅੱਜ ਅਸੀਂ ਹੋਟਲ ਦੀ ਤਰਫੋਂ ਇਸ ਧੀ ਨੂੰ ਪਾਰਟੀ ਕਰਾਂਗੇ।ਉਸ ਨੇ ਸਾਡੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।
ਹੋਟਲ ਵਾਲਿਆਂ ਨੇ ਇੱਕ ਟੇਬਲ ਨੂੰ ਚੰਗੀ ਤਰ੍ਹਾਂ ਸਜਾਇਆ ਅਤੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਸਾਰੇ ਹਾਜ਼ਰੀਨ ਨੂੰ ਗਰੀਬ ਲੜਕੀ ਦੀ ਸਫਲਤਾ ਦਾ ਜਸ਼ਨ ਮਨਾਇਆ।ਮਾਲਕ ਨੇ ਉਨ੍ਹਾਂ ਨੂੰ ਜਾਂਦੇ ਹੋਏ ਇੱਕ ਵੱਡੇ ਥੈਲੇ ਵਿਚ ਤਿੰਨ ਡੋਸ਼ੇ ਅਤੇ ਤੋਹਫੇ ਵਿਚ ਮਠਿਆਈ ਦਿੱਤੀ ਤਾਂ ਜੋ ਆਪਣੇ ਮੁਹੱਲੇ ਵਿਚ ਵੰਡ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ